ਕਰਨਾਟਕ ਚੋਣ ਨਤੀਜੇ: ਉਹ 4 ਘਟਨਾਵਾਂ ਜਿਨ੍ਹਾਂ ਨੂੰ ਕਾਂਗਰਸ-ਜੇਡੀਐੱਸ ਨੇ ਭਾਜਪਾ ਖ਼ਿਲਾਫ਼ ਪੈਂਤੜਾ ਬਣਾਇਆ

congress/Rahul Image copyright Getty Images

ਕਰਨਾਟਕ ਵਿੱਚ ਭਾਜਪਾ ਦੇ ਸਭ ਤੋਂ ਵੱਡੀ ਧਿਰ ਹੋਣ ਦੇ ਬਾਵਜੂਦ ਕਾਂਗਰਸ ਤੇ ਜੇਡੀਐੱਸ ਕਿਹੜੀਆਂ ਦਲੀਲਾਂ ਦੇ ਆਧਾਰ ਉੱਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਰਹੀਆਂ ਹਨ।

ਲੋਕਤੰਤਕ ਵਿੱਚ ਇਹ ਆਮ ਰਵਾਇਤ ਹੈ ਕਿ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਣ ਦੀ ਸੂਰਤ ਵਿੱਚ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ।

Image copyright Getty Images

ਕਰਨਾਟਕ ਵਿੱਚ ਕਿਹੜੀਆਂ 4 ਘਟਨਾਵਾਂ ਨੂੰ ਆਧਾਰ ਬਣਾ ਕੇ ਕਾਂਗਰਸ ਤੇ ਜੇਡੀਐੱਸ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।

  • ਭਾਰਤੀ ਜਨਤਾ ਪਾਰਟੀ ਦੇ ਆਗੂ ਅਟਲ ਬਿਹਾਰੀ ਵਾਜਪਈ ਨੂੰ ਤਤਕਾਲੀ ਰਾਸ਼ਟਰਪਤੀ ਕੇਆਰ ਨਰਾਇਣਨ ਨੇ 1998 ਵਿੱਚ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ ਕਿਉਂਕਿ ਉਦੋਂ ਭਾਜਪਾ ਨੇ ਆਪਣੀਆਂ ਭਾਈਵਾਲ ਪਾਰਟੀਆਂ ਦੀਆਂ ਸੀਟਾਂ ਜੋੜ ਕੇ ਗਠਜੋੜ ਕੋਲ ਬਹੁਮਤ ਹੋਣ ਦਾ ਦਾਅਵਾ ਪੇਸ਼ ਕੀਤਾ ਸੀ। ਕਾਂਗਰਸ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਰਾਸ਼ਟਰਪਤੀ ਨੇ 12 ਮਾਰਚ 1998 ਵਿੱਚ ਇਹ ਠੀਕ ਪਿਰਤ ਪਾਈ ਸੀ।

ਹੁਣ ਕਰਨਾਟਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਸਰਕਾਰ ਬਣਾਉਣ ਦਾ ਸੱਦਾ ਦਿੱਤੇ ਜਾਣ ਦੇ ਦਾਅਵੇ ਨੂੰ ਰੱਦ ਕਰਨ ਲਈ ਕਾਂਗਰਸ ਅਤੇ ਜੇਡੀਐੱਸ ਨੇ ਭਾਜਪਾ ਦੇ ਇਸੇ ਪੈਂਤੜੇ ਨੂੰ ਆਧਾਰ ਬਣਾਇਆ ਹੈ।

  • ਮਾਰਚ 2017 ਵਿੱਚ ਹੋਈਆਂ ਗੋਆ ਵਿਧਾਨ ਸਭਾ ਚੋਣਾ ਦੌਰਾਨ ਕੁੱਲ 40 ਸੀਟਾਂ ਵਿੱਚੋਂ ਕਾਂਗਰਸ 17 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਸੀ। ਭਾਰਤੀ ਜਨਤਾ ਪਾਰਟੀ ਕੋਲ 12 ਸੀਟਾਂ ਸਨ, ਪਰ ਰਾਜਪਾਲ ਨੇ ਭਾਜਪਾ-ਐੱਮਜੀਪੀ-ਜੀਐੱਫ਼ਪੀ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਭਾਜਪਾ ਦੀ ਸਰਕਾਰ ਬਣਾਈ
Image copyright Getty Images
  • ਮਾਰਚ 2017 ਵਿੱਚ ਹੀ ਮਨੀਪੁਰ ਦੀਆਂ 60 ਸੀਟਾਂ ਵਿੱਚੋਂ ਕਾਂਗਰਸ ਨੇ 28 ਸੀਟਾਂ ਜਿੱਤੀਆਂ ਸਨ, ਪਰ ਰਾਜਪਾਲ ਨੇ ਚੋਣਾਂ ਤੋਂ ਬਾਅਦ ਵਾਲੇ ਭਾਜਪਾ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਪੀਟੀਆਈ ਦੀ ਖ਼ਬਰ ਮੁਤਾਬਕ ਇੱਕ ਆਜ਼ਾਦ ਵਿਧਾਇਕ ਨੂੰ ਏਅਰਪੋਰਟ ਉੱਤੇ ਸੁਰੱਖਿਆ ਕਾਰਨਾਂ ਕਰਕੇ ਰੋਕਕੇ ਹਿਰਾਸਤ ਵਿੱਚ ਲੈ ਕੇ ਭਾਜਪਾ ਨੂੰ ਸੌਂਪ ਦਿੱਤਾ ਗਿਆ।
  • ਮਾਰਚ 2018 ਵਿੱਚ ਮੇਘਾਲਿਆ ਚੋਣਾਂ ਦੌਰਾਨ ਕੁੱਲ 60 ਸੀਟਾਂ ਵਿੱਚੋਂ ਕਾਂਗਰਸ ਕੋਲ 21 ਸੀਟਾਂ ਸਨ ਪਰ ਸਰਕਾਰ ਬਣਾਉਣ ਦਾ ਸੱਦਾ ਨਹੀਂ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)