ਤੁਹਾਡੇ ਦਿਨ ਦੀ ਸ਼ੁਰੂਆਤ ਬੀਬੀਸੀ ਪੰਜਾਬੀ 'ਤੇ 5 ਮੁੱਖ ਖ਼ਬਰਾਂ ਨਾਲ

Image copyright Getty Images

ਆਖਿਰ ਤੈਅ ਹੋ ਗਿਆ ਕਿ ਕਰਨਾਟਕ ਵਿੱਚ ਸਰਕਾਰ ਬਣਾਉਣ ਦਾ ਪਹਿਲਾ ਮੌਕਾ ਕਿਸ ਨੂੰ ਮਿਲੇਗਾ। ਕਰਨਾਟਕ ਵਿੱਚ ਭਾਜਪਾ ਵਿਧਾਇਕ ਦਲ ਦੇ ਨੇਤਾ ਬੀਐੱਸ ਯੇਦੁਰੱਪਾ ਦੇ ਸਹੁੰ ਚੁੱਕ ਸਮਾਗਮ 'ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਦਿੱਤਾ ਹੈ।

ਭਾਜਪਾ ਨੂੰ ਸਰਕਾਰ ਬਣਾਉਣ ਦੇ ਸੱਦੇ ਖਿਲਾਫ਼ ਕਾਂਗਰਸ ਦੀ ਅਰਜ਼ੀ 'ਤੇ ਤਿੰਨ ਜੱਜਾਂ ਨੇ ਅੱਧੀ ਰਾਤ ਦੇ ਬਾਅਦ ਕੀਤੀ ਸੁਣਵਾਈ।

ਯੇਦੁਰੱਪਾ ਵੀਰਵਾਰ ਸਵੇਰੇ 9 ਵਜੇ ਬੈਂਗਲੋਰ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

ਅਦਾਲਤ ਨੇ ਕਾਂਗਰਸ ਤੇ ਜੇਡੀਐੱਸ ਦੀ ਅਰਜ਼ੀ ਨੂੰ ਵੀ ਖਾਰਿਜ ਨਹੀਂ ਕੀਤਾ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ 10.30 ਹੋਵੇਗੀ।

85 ਸਾਲ ਬਾਅਦ ਕਿਵੇਂ ਮਿਲੀ ਭਗਤ ਸਿੰਘ ਦੀ ਪਿਸਤੌਲ?

Image copyright DISCOVERY OF BHAGAT SINGH'S PISTOL/BBC

ਪਰ ਭਗਤ ਸਿੰਘ ਨਾਲ ਸੰਬੰਧਿਤ ਇੱਕ ਚੀਜ਼ ਹੈ ਜੋ ਫਿਲਮੀ ਪਰਦੇ 'ਤੇ ਦਿਖਦੀ ਹੈ ਜਾਂ ਫਿਰ ਗੱਡੀਆਂ ਜਾਂ ਕੰਧਾਂ 'ਤੇ ਭਗਤ ਸਿੰਘ ਦੀ ਤਸਵੀਰ ਨਾਲ ਅਕਸਰ ਦਿਖਾਈ ਦੇ ਜਾਂਦੀ ਹੈ, ਉਹ ਹੈ ਭਗਤ ਸਿੰਘ ਵੱਲੋਂ ਵਰਤੀ ਗਈ ਪਿਸਤੌਲ।

ਭਗਤ ਸਿੰਘ ਦੀ ਪਿਸਤੌਲ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣ ਵਾਲੇ ਅਤੇ ਇਸ ਸਾਰੀ ਜੱਦੋਜਹਿਦ 'ਤੇ ਕਿਤਾਬ ਲਿਖਣ ਵਾਲੇ ਪੇਸ਼ੇ ਤੋਂ ਪੱਤਰਕਾਰ ਜੁਪਿੰਦਰਜੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਪਿਸਤੌਲ ਦੀ ਖੋਜ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਭਗਤ ਸਿੰਘ ਨੂੰ ਫਾਂਸੀ ਤੋਂ 85 ਸਾਲ ਬਾਅਦ ਇਙਹ ਪਿਸਤੌਲ ਬੜੀ ਜੱਦੋਜਹਿਦ ਮਗਰੋਂ ਦੁਨੀਆਂ ਸਾਹਮਣੇ ਆਈ।

ਪੂਰੀ ਖ਼ਬਰ ਪੜ੍ਹਨ ਲਈ ਬੀਬੀਸੀ ਪੰਜਾਬੀ ਦੀ ਵੈੱਬਸਾਈਟ 'ਤੇ ਆਓ।

ਪੋਰਨ ਅਦਾਕਾਰਾ ਨੂੰ ਪੈਸੇ ਦੇਣ ਦੀ ਗੱਲ ਟਰੰਪ ਨੇ ਮੰਨੀ

Image copyright Reuters

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੰਨ ਲਿਆ ਹੈ ਕਿ ਉਨ੍ਹਾਂ ਆਪਣੇ ਨਿੱਜੀ ਵਕੀਲ ਨੂੰ ਇੱਕ ਲੱਖ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਸੀ।

ਵਕੀਲ ਮਾਈਕਲ ਕੋਹੇਨ ਨੇ ਵੀ ਮੰਨਿਆ ਕਿ ਇਹ ਰਕਮ ਪੋਰਨ ਅਦਾਕਾਰਾ ਸਟੋਰਮੀ ਡੇਨਿਅਲਸ ਨੂੰ ਸਾਲ 2016 ਦੀਆਂ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸੀ।

ਸਟੋਰਮੀ ਡੇਨੀਅਲਸ ਇਹ ਕਹਿੰਦੀ ਰਹੀ ਹੈ ਕਿ ਉਸਦੇ ਟਰੰਪ ਨਾਲ ਅਫੇਅਰ ਨੂੰ ਲੈ ਕੇ ਜ਼ੁਬਾਨ ਬੰਦ ਕਰਨ ਲਈ ਪੈਸੇ ਦਿੱਤੇ ਗਏ ਸੀ।

ਟਰੰਪ ਪਹਿਲਾਂ ਇਸ ਗੱਲ੍ਹ ਤੋਂ ਇਨਕਾਰ ਕਰਦੇ ਰਹੇ ਹਨ।

ਉੱਤਰੀ ਕੋਰੀਆ ਅਮਰੀਕਾ ਨਾਲ ਵਾਰਤਾ ਬਦਲੇ ਕੀ ਚਾਹੁੰਦਾ ਹੈ?

Image copyright EPA

ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਸੰਮੇਲਨ ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰਨਗੇ ਜੇਕਰ ਅਮਰੀਕਾ ਨੇ ਉਨ੍ਹਾਂ 'ਤੇ ਪਰਮਾਣੂ ਹਥਿਆਰ ਛੱਡਣ ਲਈ ਜ਼ੋਰ ਪਾਇਆ। ਓਧਰ ਅਮਰੀਕਾ ਨੇ ਕਿਹ ਹੈ ਕਿ ਉਨ੍ਹਾਂ ਵੱਲੋਂ ਬੈਠਕ ਦੀਆਂ ਤਿਆਰੀਆਂ ਜਾਰੀ ਹਨ।

ਬੀਬੀਸੀ ਦੀ ਏਸ਼ੀਆ ਬਿਜ਼ਨਸ ਪੱਤਰਕਾਰ ਕ੍ਰਿਸ਼ਮਾ ਵਾਸਵਾਨੀ ਨੇ ਆਪਣੀ ਰਿਪੋਰਟ ਵਿੱਚ ਕਿਮ ਜੋਂਗ ਦੇ ਤਾਜ਼ਾ ਗੁੱਸੇ ਵਾਲੇ ਰੁਖ਼ ਨੂੰ ਨਵਾਂ ਪੈਂਤੜਾ ਕਰਾਰ ਦਿੱਤਾ ਹੈ।

ਅਸਲ ਵਿੱਚ ਕਿਮ ਜੋਂਗ ਉਨ ਆਪਣੇ ਏਜੰਡੇ ਉੱਤੇ ਪੂਰੀ ਤਰ੍ਹਾਂ ਫੋਕਸ ਹਨ। ਉਹ ਪਹਿਲਾਂ ਵੀ ਪਰਮਾਣੂ ਪ੍ਰੋਗਰਾਮ ਦੇ ਨਾਲ-ਨਾਲ ਉੱਤਰ ਕੋਰੀਆ ਦੀ ਆਰਥਿਕਤਾ ਦੇ ਵਿਕਾਸ ਦੀ ਸੋਚ ਪ੍ਰਗਟਾ ਚੁੱਕੇ ਹਨ।

ਮੇਘਨ ਮਾਰਕਲ ਤੇ ਪ੍ਰਿੰਸ ਦੇ ਵਿਆਹ 'ਚ ਸ਼ਾਮਿਲ ਹੋਣ ਵਾਲੀਆਂ ਇਹ ਭਾਰਤੀ ਔਰਤਾਂ ਕੌਣ?

ਮੁੰਬਈ ਦੀ ਮਾਇਨਾ ਮਹਿਲਾ ਫਾਊਂਡੇਸ਼ਨ ਦੀਆਂ ਔਰਤਾਂ ਮੇਘਨ ਤੇ ਪ੍ਰਿੰਸ ਹੈਰੀ ਦੇ ਵਿਆਹ 'ਚ ਸ਼ਿਰਕਤ ਕਰਨਗੀਆਂ।

ਸ਼ਾਹੀ ਵਿਆਹ 'ਚ ਸ਼ਿਰਕਤ ਕਰਨ ਲਈ ਤਿਆਰ ਇਹ ਔਰਤਾਂ ਭਾਰਤੀ ਸਾੜ੍ਹੀ ਪਹਿਨ ਕੇ ਦੇਸ਼ ਦਾ ਮਾਣ ਵਧਾਉਣਗੀਆਂ।

ਮੁੰਬਈ ਦੀ ਮਾਇਨਾ ਮਹਿਲਾ ਫਾਊਂਡੇਸ਼ਨ ਸ਼ਾਹੀ ਜੋੜੇ ਵੱਲੋਂ ਚੁਣੀ ਗਈ ਇਕੱਲੀ ਨੌਨ-ਯੂਕੇ ਸੰਸਥਾ ਹੈ।

ਇਹ ਔਰਤਾਂ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਸਸਤੀਆਂ ਦਰਾਂ 'ਤੇ ਸੈਨੇਟਰੀ ਪੈਡਸ ਦਿੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)