ਪ੍ਰੈੱਸ ਰਿਵੀਊ: ਅਕਾਲ ਤਖ਼ਤ ਨੇ ਸਿੱਖਾਂ ਸਬੰਧੀ ਫ਼ਿਲਮਾਂ ਲਈ ਵੱਖਰੇ 'ਸੈਂਸਰ ਬੋਰਡ' ਦੀ ਕੀਤੀ ਸਥਾਪਨਾ

ਜਥੇਦਾਰ ਗਿਆਨੀ ਗੁਰਬਚਨ ਸਿੰਘ Image copyright Ravinder singh robin/bbc

ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਅਕਾਲ ਤਖ਼ਤ ਵੱਲੋਂ ਸਿੱਖਾਂ ਸਬੰਧੀ ਫ਼ਿਲਮਾਂ ਲਈ ਸੈਂਸਰ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਇਸ ਬੋਰਡ ਵਿੱਚ 21 ਮੈਂਬਰ ਸ਼ਾਮਲ ਕੀਤੇ ਗਏ ਹਨ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਿੱਖਾਂ ਨਾਲ ਜੁੜੀਆਂ ਫ਼ਿਲਮਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਬੋਰਡ ਬਣਾਇਆ ਗਿਆ ਹੈ।

ਸਿੱਖਾਂ ਜਾਂ ਸਿੱਖ ਇਤਿਹਾਸ ਸਬੰਧੀ ਬਣਾਈ ਜਾ ਰਹੀ ਫ਼ਿਲਮ ਨੂੰ ਪਹਿਲਾਂ ਇਸ ਸੈਂਸਰ ਬੋਰਡ ਵੱਲੋਂ ਦੇਖਿਆ ਜਾਵੇਗਾ। ਬੋਰਡ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਫ਼ਿਲਮ ਰਿਲੀਜ਼ ਹੋਵੇਗੀ ਜਾ ਬਣਾਈ ਜਾ ਸਕੇਗੀ।

ਜਥੇਦਾਰ ਮੁਤਾਬਕ ਫ਼ਿਲਮ ਤੋਂ ਇਲਾਵਾ ਕੋਈ ਵੀ ਨਾਟਕ ਜਾਂ ਡਾਕੂਮੈਂਟਰੀ ਬਣਾਉਣ ਤੋਂ ਪਹਿਲਾਂ ਵੀ ਅਕਾਲ ਤਖ਼ਤ ਵੱਲੋਂ ਪ੍ਰਵਾਨਗੀ ਲੈਣੀ ਹੋਵੇਗੀ।

ਮਲੇਸ਼ੀਆ ਦੇ ਇਤਿਹਾਸ 'ਚ ਪਹਿਲਾ ਪੰਜਾਬੀ ਮੰਤਰੀ

ਪੰਜਾਬੀ ਟ੍ਰਿਬਿਊਨ ਦੀ ਖ਼ਬ਼ਰ ਮੁਤਾਬਕ ਮਲੇਸ਼ੀਆ ਵਿੱਚ ਪਹਿਲਾ ਸਿੱਖ ਕੈਬਨਿਟ ਮੰਤਰੀ ਬਣਿਆ ਹੈ।

ਮਲੇਸ਼ੀਆ ਵਿੱਚ ਭਾਰਤੀ ਮੂਲ ਦੇ ਉੱਘੇ ਵਕੀਲ ਤੇ ਸਿਆਸਤਦਾਨ ਗੋਬਿੰਦ ਸਿੰਘ ਦਿਓ ਇਸ ਮੁਸਲਿਮ ਬਹੁਗਿਣਤੀ ਮੁਲਕ ਵਿੱਚ ਸਿੱਖ ਕੈਬਨਿਟ ਮੰਤਰੀ ਬਣ ਗਏ ਹਨ।

Image copyright Gobind Singh Deo/facebook

44 ਸਾਲਾ ਦਿਓ ਨੂੰ ਸੰਚਾਰ ਤੇ ਮਲਟੀਮੀਡੀਆ ਮਹਿਕਮਾ ਦਿੱਤਾ ਗਿਆ ਹੈ। ਦਿਓ ਮਲੇਸ਼ੀਆਈ ਸੰਸਦ ਵਿੱਚ ਪੁਚੌਂਗ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਮਲੇਸ਼ੀਆ ਦੇ ਵਕੀਲ ਤੇ ਸਿਆਸਤਦਾਨ ਮਰਹੂਮ ਕਿਰਪਾਲ ਸਿੰਘ ਦੇ ਪੁੱਤਰ ਹਨ।

ਬੀਤੇ ਦਿਨੀਂ ਉਨ੍ਹਾਂ ਨੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।

ਉਹ ਪਹਿਲੀ ਵਾਰ 2008 ਵਿੱਚ ਪਾਰਲੀਮੈਂਟ ਲਈ ਚੁਣੇ ਗਏ ਸਨ ਤੇ 2013 ਵਿੱਚ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਦੁਬਾਰਾ ਚੁਣੇ ਗਏ। ਇਸ ਵਾਰ ਉਨ੍ਹਾਂ 47635 ਵੋਟਾਂ ਦੇ ਫ਼ਰਕ ਨਾਲ ਸੀਟ ਜਿੱਤੀ ਹੈ।

'ਬਿਆਸ ਦੇ ਪਾਣੀ 'ਚ ਜ਼ਹਿਰ ਨਹੀਂ'

ਹਿੰਦੁਸਤਾਨ ਦੀ ਖ਼ਬਰ ਮੁਤਾਬਕ ਗਡਵਾਸੂ (GADVASU) ਦੇ ਮਾਹਰਾਂ ਮੁਤਾਬਕ ਬਿਆਸ ਦੇ ਦੂਸ਼ਿਤ ਪਾਣੀ ਵਿੱਚ ਕੋਈ ਜ਼ਹਿਰ ਨਹੀਂ ਸੀ।

Image copyright Ravinder Singh Robin/BBC

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਟੀ ਲੁਧਿਆਣਾ ਦੇ ਮਾਹਰਾਂ ਵੱਲੋਂ ਕੱਢੇ ਨਤੀਜਿਆਂ ਮੁਤਾਬਕ ਮੱਛੀਆਂ ਅਤੇ ਪਾਣੀ ਦੇ ਨਮੂਨਿਆਂ ਵਿੱਚ ਕੋਈ ਵੱਡਾ ਪ੍ਰਦੂਸ਼ਣ ਨਹੀਂ ਹੈ।

ਗੁਰਦਸਾਪੁਰ ਦੀ ਸ਼ੁਗਰ ਮਿਲ ਤੋਂ ਨਿਕਲੇ ਖ਼ਤਰਨਾਕ ਰਿਸਾਵ ਤੋਂ ਬਾਅਦ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ।

ਮੱਛੀਆਂ ਦੇ ਮਰਨ ਤੋਂ ਬਾਅਦ ਵਿਗਿਆਨੀਆਂ ਨੂੰ ਇਸਦੇ ਨਮੂਨੇ ਦਿੱਤੇ ਗਏ ਸੀ। ਹਾਲਾਂਕਿ ਰਿਪੋਰਟ ਵਿੱਚ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ।

ਰਾਸ਼ਟਰਪਤੀ ਨੇ ਵਿਦਿਆਰਥੀ ਤੋਂ ਮੰਗੀ ਮਾਫ਼ੀ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਸ ਵਿਦਿਆਰਥੀ ਤੋਂ ਮਾਫ਼ੀ ਮੰਗੀ ਹੈ ਜਿਸ ਨੇ ਉਨ੍ਹਾਂ ਦੇ ਸ਼ਿਮਲਾ ਦੌਰੇ ਕਾਰਨ ਆਈਆਂ ਮੁਸ਼ਕਿਲਾਂ ਨੂੰ ਲੈ ਕੇ ਚਿੱਠੀ ਲਿਖੀ ਸੀ।

Image copyright Getty Images

ਮੰਗਲਵਾਰ ਨੂੰ ਰਾਮ ਨਾਥ ਕੋਵਿੰਦ ਸ਼ਿਮਲਾ ਦੌਰੇ ਤੇ ਸਨ ਅਤੇ ਰਿਜ 'ਤੇ ਉਨ੍ਹਾਂ ਲਈ ਪ੍ਰੋਗ੍ਰਾਮ ਰੱਖਿਆ ਗਿਆ ਸੀ ਜਿਸ ਕਾਰਨ ਸੁਰੱਖਿਆ ਕਾਫ਼ੀ ਸਖ਼ਤ ਸੀ।

ਸ਼ਿਮਲਾ ਦੇ ਇੱਕ ਵਿਦਿਆਰਥੀ ਆਜ਼ਾਦ ਨੇ ਫੇਸਬੁੱਕ 'ਤੇ ਰਾਸ਼ਟਰਪਤੀ ਦੇ ਨਾਂ ਚਿੱਠੀ ਲਿਖਦਿਆਂ ਕਿਹਾ ਕਿ ਉਨ੍ਹਾਂ ਦੇ ਦੌਰੇ ਕਾਰਨ ਕੀਤੇ ਗਏ ਪ੍ਰਬੰਧਾਂ ਕਰਕੇ ਕਈ ਲੋਕਾਂ ਨੂੰ ਮੁਸ਼ਕਿਲਾਂ ਆਈਆਂ।

ਉਸ ਨੇ ਲਿਖਿਆ ਵੀਵੀਆਈਪੀ ਮੂਵਮੈਂਟ ਕਰਕੇ ਹੋਏ ਟ੍ਰੈਫਿਕ ਕਾਰਨ ਬਿਮਾਰ ਸਹੀ ਸਮੇਂ ਤੇ ਹਸਪਤਾਲ ਨਹੀਂ ਪਹੁੰਚ ਪਾਉਂਦੇ ਅਤੇ ਬਜ਼ੁਰਗਾਂ ਨੂੰ ਕਈ ਦਿੱਕਤਾਂ ਆਉਂਦੀਆਂ ਹਨ।

ਰਾਸ਼ਟਰਪਤੀ ਨੇ ਉਸਦੀ ਚਿੱਠੀ ਦੇ ਜਵਾਬ ਵਿੱਚ ਮਾਫ਼ੀ ਮੰਗੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਪਡੇਟ: ਰਗਬੀ ਦੀ ਟੀਮ ਜੋ 100 ਦਿਨਾਂ ਬਾਅਦ ਵੀ ਘਰ ਨਹੀਂ ਪਹੁੰਚ ਸਕੀ

ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ

20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ 'ਚ ਇੰਝ ਉਜਾੜੀਆਂ

'ਪਹਿਲਾਂ ਦੇਸ ਦੇ ਮੁੱਦਿਆਂ 'ਤੇ ਚਰਚਾ ਕਰਦਾ ਸੀ, ਹੁਣ ਕਹਿਣਾ ਪੈ ਰਿਹਾ ਆਲੂ ਲੈ, ਟਮਾਟਰ ਲੈ ਤੇ ਨਿੰਬੂ ਲੈ...'

ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ

ਕੀ ਟਿਕਟੌਕ ਡਿਲੀਟ ਕਰਨ ਨਾਲ ਚੀਨ ਭਾਰਤ ਵਿੱਚੋਂ ਨਿਕਲ ਜਾਵੇਗਾ? ਸਮਝੋ

ਜੋ ਪਲਾਸਟਿਕ ਅਸੀਂ ਸੁੱਟਦੇ ਹਾਂ, ਉਹ ਕਿਵੇਂ ਸਾਡੇ ਖਾਣੇ ਤੱਕ ਪਰਤ ਆਉਂਦਾ ਹੈ

ਕੋਰੋਨਾਵਾਇਰਸ ਦੇ ਲੱਛਣਾਂ ਤੋਂ ਬਿਨਾਂ ਮਰੀਜ਼ ਕਿਵੇਂ ਪੈ ਸਕਦੇ ਹੋਰਾਂ 'ਤੇ ਭਾਰੀ

ਪੰਜਾਬ 'ਚ ਕੋਰੋਨਾਵਾਇਰਸ ਤੇ ਬਾਕੀ ਬਿਮਾਰੀਆਂ ਦੇ ਇਲਾਜ ਲਈ ਕਿਸ ਹਸਪਤਾਲ ਜਾਣਾ ਹੈ