ਬੀਬੀਸੀ ਪੰਜਾਬੀ 'ਤੇ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਨੀਪਾਹ ਵਾਇਰਸ

ਕੇਰਲ ਦੇ ਕੋਜ਼ੀਕੋਡ ਵਿੱਚ ਫੈਲੇ ਨਿਪਾਹ ਵਾਇਰਸ ਨੇ ਹੁਣ ਤੱਕ ਕਈ ਜਾਨਾਂ ਲੈ ਲਈਆਂ ਹਨ। ਇੱਥੋਂ ਤੱਕ ਕਿ ਇਸ ਸਬੰਧੀ ਮਰੀਜ਼ਾਂ ਦਾ ਇਲਾਜ ਕਰ ਰਹੀ ਇੱਕ ਨਰਸ ਦੀ ਵੀ ਜਾਨ ਚਲੀ ਗਈ।

ਇਹ ਵਾਇਰਸ ਭਾਵੇਂ ਇੱਕ ਜ਼ਿਲ੍ਹੇ ਵਿੱਚ ਰਿਪੋਰਟ ਕੀਤਾ ਗਿਆ ਹੈ ਪਰ ਇਸਦਾ ਅਲਰਟ ਸੂਬਾ ਪੱਧਰ 'ਤੇ ਜਾਰੀ ਕੀਤਾ ਗਿਆ ਹੈ।

ਡਾਕਟਰਾਂ ਮੁਤਾਬਕ ਇਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਅਤੇ ਇੱਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦਾ ਹੈ। ਇਹ ਫਰੂਟ ਬੈਟਸ ਵਿੱਚ ਪਾਇਆ ਜਾਂਦਾ ਹੈ। AIIMS ਅਤੇ RML ਦੇ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵੇਲੇ ਵਿਰੋਧੀ ਧਿਰ ਦੇ ਕਈ ਨੇਤਾ ਇੱਕੋ ਮੰਚ ਉੱਤੇ

ਜਨਤਾ ਦਲ ਸੈਕੂਲਰ ਪਾਰਟੀ ਦੇ ਆਗੂ ਕੁਮਾਰਸਵਾਮੀ ਨੇ ਮੰਗਲਵਾਰ ਨੂੰ ਬੰਗਲੁਰੂ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।

ਕਾਂਗਰਸੀ ਆਗੂ ਤੇ ਵਿਧਾਇਕ ਜੀ. ਪਰਮੇਸ਼ਵਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।

ਭਾਜਪਾ ਦੇ ਆਗੂ ਯੇਦੂਰੱਪਾ ਸਦਨ ਵਿੱਚ ਬਹੁਮਤ ਸਾਬਤ ਕਰਨ' ਚ ਅਸਫ਼ਲ ਰਹੇ ਸੀ, ਇਸ ਲਈ ਕਰਨਾਟਕ ਦੇ ਲੋਕਾਂ ਨੇ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੌਰਾਨ ਦੋ ਸਹੁੰ ਚੁੱਕ ਸਮਾਗਮਾਂ ਦਾ ਜਸ਼ਨ ਮਨਾਇਆ।

ਸਹੁੰ ਚੁੱਕ ਸਮਾਗਮ ਵਿੱਚ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਵਿਰੋਧੀ ਆਗੂਆਂ ਨੇ ਇਸ ਮੌਕੇ 'ਤੇ ਇੱਕਮੰਚ ਉੱਤੇ ਆ ਕੇ ਇਕਜੁੱਟਤਾ ਦਿਖਾਈ।

ਹਾਈਕੋਰਟ ਨੇ ਸਟੱਰਲਾਈਟ ਦੇ ਵਿਸਤਾਰ 'ਤੇ ਲਾਈ ਰੋਕ

ਤਮਿਲਨਾਡੂ ਦੇ ਤੂਤੂਕੁਡੀ(ਟਿਊਟੀਕੋਰਿਨ) ਜ਼ਿਲ੍ਹੇ ਵਿੱਚ ਵੇਦਾਂਤਾ ਗਰੁੱਪ ਦੀ ਕੰਪਨੀ ਸਟੱਰਲਾਈਟ ਕਾਪਰ ਖ਼ਿਲਾਫ਼ ਹੋ ਰਿਹਾ ਵਿਰੋਧ ਪ੍ਰਦਰਸ਼ਨ ਰੁਕਦਾ ਵਿਖਾਈ ਨਹੀਂ ਦੇ ਰਿਹਾ। ਇਸਦੇ ਵਿਸਤਾਰ 'ਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ।

ਲੋਕ ਕਈ ਮਹੀਨਿਆਂ ਤੋਂ ਇਸਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਸਟੱਰਲਾਈਟ ਫੈਕਟਰੀ ਨਾਲ ਇਲਾਕੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ।

ਮੰਗਵਾਰ ਨੂੰ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ ਸੀ। ਪੁਲਿਸ ਵੱਲੋਂ ਕੀਤੀ ਗਈ ਫਾਈਰਿੰਗ ਅਤੇ ਲਾਠੀਚਾਰਜ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਈ ਹੈ।

ਫੇਸਬੁੱਕ ਮੰਗ ਰਿਹਾ ਨਗਨ ਤਸਵੀਰਾਂ

'ਰਿਵੈਂਜ ਪੌਰਨ' ਨੂੰ ਰੋਕਣ ਲਈ ਫੇਸਬੁੱਕ ਤੁਹਾਡੀਆਂ ਨੰਗੀਆਂ ਤਸਵੀਰਾਂ ਮੰਗ ਰਿਹਾ ਹੈ।

ਫੇਸਬੁੱਕ ਬ੍ਰਿਟਿਸ਼ ਨਾਗਰਿਕਾਂ ਤੋਂ ਉਨ੍ਹਾਂ ਦੀਆਂ ਨੰਗੀਆਂ ਤਸਵੀਰਾਂ ਮੰਗ ਰਿਹਾ ਹੈ ਤਾਂ ਜੋ ਉਹ ਰਿਵੈਂਜ ਪੌਰਨ ਨੂੰ ਰੋਕ ਸਕਣ।

ਜੇ ਕੋਈ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਨਿਜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਾ ਹੈ, ਉਸਨੂੰ ਰਿਵੈਂਜ ਪੌਰਨ ਆਖਦੇ ਹਨ।

ਮਹਾਂਮਾਰੀ ਬਣਨ ਵਾਲੀਆਂ ਬਿਮਾਰੀਆਂ

2015 ਤੋਂ ਵਿਸ਼ਵ ਸਿਹਤ ਸੰਗਠਨ ਲਗਾਤਾਰ ਉਨ੍ਹਾਂ ਗੰਭੀਰ ਬੀਮਾਰੀਆਂ ਦੀ ਲਿਸਟ ਜਾਰੀ ਕਰ ਰਿਹਾ ਹੈ ਜਿਨ੍ਹਾਂ ਵਿੱਚ ਅੱਗੇ ਰਿਸਰਚ ਦੀ ਲੋੜ ਹੈ।

ਤਸਵੀਰ ਕੈਪਸ਼ਨ,

ਕੇਰਲ ਵਿੱਚ ਨੀਪਾਰ ਵਾਇਰਸ ਕਾਰਨ 10 ਮੌਤਾਂ ਹੋ ਚੁੱਕੀਆਂ ਹਨ

ਇਨ੍ਹਾਂ ਨੂੰ ਖ਼ਤਰਨਾਕ ਇਸ ਲਈ ਮੰਨਿਆ ਗਿਆ ਹੈ ਕਿਉਂਕਿ ਇਹ ਵੱਡੀ ਮਹਾਮਾਰੀ ਦਾ ਰੂਪ ਲੈ ਸਕਦੀਆਂ ਹਨ ਅਤੇ ਵਿਗਿਆਨੀਆਂ ਕੋਲ ਇਨ੍ਹਾਂ ਬੀਮਾਰੀਆਂ ਨਾਲ ਲੜਨ ਟੀਕੇ ਜਾਂ ਦਵਾਈਆਂ ਉਪਲਭਧ ਨਹੀਂ ਹਨ।

ਅਫਰੀਕਾ ਵਿੱਚ ਫੈਲੇ ਇਬੋਲਾ ਅਤੇ ਭਾਰਤ ਵਿੱਚ ਫੈਲੇ ਨੀਪਾਹ ਵਾਇਰਸ ਨੂੰ ਵੀ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸਦੇ ਨਾਲ ਹੀ ਹੋਰ ਬਿਮਾਰੀਆਂ ਵੀ ਸ਼ਾਮਿਲ ਹਨ।

ਇਨ੍ਹਾਂ ਬੀਮਾਰੀਆਂ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਬੀਬੀਸੀ ਪੰਜਾਬੀ ਦੀ ਵੈੱਬਸਾਈਟ(https://www.bbc.com/punjabi) 'ਤੇ ਆ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)