ਬੀਬੀਸੀ ਪੰਜਾਬੀ 'ਤੇ ਪੜ੍ਹੋ ਅੱਜ ਦੀਆਂ 5 ਅਹਿਮ ਖ਼ਬਰਾਂ

ਰਣਜੀਤ ਸਿੰਘ ਢੱਡਰੀਆਂ ਵਾਲਾ

ਕਿਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਇੱਕ ਦੂਜੇ ਦੇ ਵਿਰੋਧੀ ਬਣੇ।

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕਥਿਤ ਤੌਰ 'ਤੇ ਧਮਕੀ ਦੇਣ 'ਤੇ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਦੀ ਚਿਤਾਵਨੀ ਦਿੱਤੀ ਹੈ।

ਇਸਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਰਣਜੀਤ ਸਿੰਘ ਦੀ ਸੁਰੱਖਿਆ ਵਧਾਉਣ ਨੂੰ ਕਿਹਾ ਗਿਆ ਹੈ।

ਕਦੇ ਇੱਕ ਦੂਜੇ ਦੇ ਨੇੜ ਰਹੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਅਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੁਣ ਇੱਕ ਦੂਜੇ ਦੇ ਖਿਲਾਫ਼ ਕਿਉਂ ਖੜ੍ਹੇ ਹਨ ਜਾਣੋ ਬੀਬੀਸੀ ਪੰਜਾਬੀ ਦੀ ਪੂਰੀ ਖ਼ਬਰ ਰਾਹੀਂ।

ਗੁਰਮੀਤ ਰਾਮ ਰਹੀਮ ਬਾਰੇ ਸ਼੍ਰੀ ਸ਼ੀ ਨੇ ਕੀ ਕਿਹਾ?

ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਬੀਬੀਸੀ ਨੂੰ ਦਿੱਤੀ ਇੱਕ ਖਾਸ ਇੰਟਰਵਿਊ ਵਿੱਚ ਕਿਹਾ ਹੈ ਕਿ ਔਰਤਾਂ ਖਿਲਾਫ਼ ਵਧਦੀਆਂ ਹਿੰਸਾ ਦੀਆਂ ਘਟਨਾਵਾਂ ਦੇ ਪਿੱਛੇ ਸ਼ਰਾਬ ਅਤੇ ਡਰੱਗਜ਼ ਹਨ।

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਰੇਪ ਦਾ ਦੋਸ਼ੀ ਕਰਾਰ ਦਿੱਤੇ ਜਾਣ ਬਾਰੇ ਵੀ ਰਵੀ ਸ਼ੰਕਰ ਨੇ ਆਪਣਾ ਪ੍ਰਤੀਕਰਮ ਰੱਖਿਆ। ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ

ਕਿਹੋ ਜਿਹੇ ਹਨ ਭਾਰਤ 'ਚ ਮੁਸਲਮਾਨਾਂ ਦੇ ਹਾਲਾਤ?

ਭਾਰਤ ਵਿੱਚ ਮੁਸਲਮਾਨਾਂ ਦੀ ਆਬਾਦੀ ਤੀਜੇ ਨੰਬਰ 'ਤੇ ਹੈ। ਇਤਿਹਾਸ ਵਿੱਚ ਵੀ ਮੁਸਲਮਾਨ ਭਾਈਚਾਰੇ ਵੱਲੋਂ ਕਈ ਅਹਿਮ ਭੂਮਿਕਾ ਨਿਭਾਈਆਂ ਗਈਆਂ ਹਨ। ਉਹ ਵੱਖ-ਵੱਖ ਖੇਤਰਾਂ ਵਿੱਚ ਵੰਡੇ ਹੋਏ ਹਨ ਪਰ ਫਿਰ ਵੀ ਉਨ੍ਹਾਂ ਦਾ ਭਾਰਤੀ ਸੰਵਿਧਾਨ ਵਿੱਚ ਪੂਰਾ ਅਕੀਦਾ ਹੈ।

ਭਾਰਤ ਵਿੱਚ ਮੁਸਲਮਾਨਾਂ ਦੇ ਮੌਜੂਦਾ ਹਾਲਾਤ ਬਾਰੇ ਵਿਚਾਰਨ ਦੀ ਲੋੜ ਹੈ। ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਚੋਣਾਂ ਤਾਂ ਜਿੱਤੀਆਂ ਪਰ ਆਰਥਿਕ ਤੇ ਸਮਾਜਿਕ ਪੱਧਰ 'ਤੇ ਇਸ ਸਿਆਸੀ ਖੇਡ ਦਾ ਮੁਸਲਮਾਨਾਂ ਨੂੰ ਫਾਇਦਾ ਨਹੀਂ ਮਿਲ ਸਕਿਆ। ਜਾਣੋ ਇਸ ਬਾਰੇ ਵਿਸਥਾਰ ਨਾਲ ਬੀਬੀਸੀ ਪੰਜਾਬੀ 'ਤੇ

ਕਰਤਾਰ ਸਿੰਘ ਸਰਾਭਾ ਬਾਰੇ 5 ਖ਼ਾਸ ਗੱਲਾਂ

ਕਰਤਾਰ ਸਿੰਘ ਸਰਾਭਾ ਨੇ ਆਪਣੇ ਕੁਝ ਸਰਗਰਮ ਸਾਲਾਂ ਵਿੱਚ ਗ਼ਦਰ ਲਹਿਰ ਦੇ ਲਈ ਅਜਿਹਾ ਕੰਮ ਕੀਤਾ ਕਿ ਉਨ੍ਹਾਂ ਨੂੰ ਫਾਂਸੀ ਦੇਣ ਵੇਲੇ ਜੱਜ ਨੇ ਵੀ ਮੰਨਿਆ ਕਿ ਕਰਤਾਰ ਸਿੰਘ ਬਰਤਾਨਵੀ ਹਕੂਮਤ ਦੇ ਲਈ ਸਭ ਤੋਂ ਵੱਡਾ ਖ਼ਤਰਾ ਹਨ।

ਛੋਟੀ ਜਿਹੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਨੇ ਕਿਵੇਂ ਬਰਤਾਨਵੀ ਸਰਕਾਰ ਦੇ ਖਿਲਾਫ ਸਰਗਰਮੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਪੜ੍ਹੋ ਬੀਬੀਸੀ ਪੰਜਾਬੀ ਦੀ ਪੂਰੀ ਖ਼ਬਰ ਵਿੱਚ।

ਟਰੰਪ ਨੇ ਉੱਤਰੀ ਕੋਰੀਆ ਨਾਲ ਗੱਲਬਾਤ ਕੀਤੀ ਰੱਦ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਉੱਤਰੀ ਕੋਰੀਆ ਦੇ ਸਾਸ਼ਕ ਕਿਮ ਜੋਂਗ ਉਨ ਨਾਲ ਆਪਣੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਹੈ।

ਕਿਮ ਜੋਂਗ ਉਨ ਦੀ ਡੌਨਲਡ ਟਰੰਪ ਨਾਲ ਮੁਲਾਕਾਤ 12 ਜੂਨ ਨੂੰ ਸਿੰਗਾਪੁਰ ਵਿੱਚ ਹੋਣੀ ਸੀ।

ਅਮਰੀਕੀ ਰਾਸ਼ਟਰਪਤੀ ਦੇ ਇਸ ਐਲਾਨ ਤੋਂ ਕੁਝ ਦੇਰ ਪਹਿਲਾਂ ਹੀ ਖ਼ਬਰ ਆਈ ਕਿ ਉੱਤਰੀ ਕੋਰੀਆ ਵੱਲੋਂ ਮਹੀਨੇ ਪਹਿਲਾਂ ਕੀਤੇ ਆਪਣੀ ਵਾਅਦੇ ਅਨੁਸਾਰ ਆਪਣੀ ਪੁੰਗੀ-ਰੀ ਪਰਮਾਣੂ ਸਾਈਟ ਨੂੰ ਨਸ਼ਟ ਕਰ ਦਿੱਤਾ ਹੈ।

ਇਸ ਜਾਣਕਾਰੀ ਦੇ ਨਾਲ ਨਾਲ ਦੋਵਾਂ ਮੁਲਕਾਂ ਵਿਚਾਲੇ ਚੱਲ ਰਹੀ ਦੁਸ਼ਮਣੀ ਦੇ 7 ਦਹਾਕਿਆਂ ਦੇ ਇਤਿਹਾਸ ਦੀ ਕਹਾਣੀ ਬੀਬੀਸੀ ਪੰਜਾਬੀ 'ਤੇ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)