'ਟ੍ਰੀ ਡਾਕਟਰ' ਨੇ ਕਿਵੇਂ ਬਚਾਈ ਸੈਂਕੜੇ ਦਰਖ਼ਤਾਂ ਦੀ ਜਾਨ?

  • ਪਾਰੁਲ ਅਗਰਵਾਲ
  • ਬੀਬੀਸੀ ਦੇ ਲਈ
ਦਰਖ਼ਤਾਂ ਦਾ ਟਰਾਂਸਪਲਾਂਟ

ਪਿਛਲੇ ਸਾਲ ਦਸੰਬਰ ਵਿੱਚ ਬੈਂਗਲੁਰੂ 'ਚ ਲੋਕਾਂ ਦਾ ਇੱਕ ਸਮੂਹ ਅਤੇ 'ਟ੍ਰੀ ਡਾਕਟਰ' 115 ਅਜਿਹੇ ਦਰਖ਼ਤਾਂ ਨੂੰ ਬਚਾਉਣ ਲਈ ਸਾਹਮਣੇ ਆਇਆ ਸੀ ਜਿਨ੍ਹਾਂ ਨੂੰ ਮੈਟਰੋ ਰੇਲ ਦੇ ਨਿਰਮਾਣ ਤਹਿਤ ਕੱਟਿਆ ਜਾਣਾ ਸੀ।

ਇਸ ਦੇ ਤਹਿਤ ਇੱਕ ਅਜਿਹੀ ਥਾਂ ਨੂੰ ਭਾਲਣ ਲਈ ਵੱਡੀ ਮੁਹਿੰਮ ਚਲਾਈ ਗਈ ਸੀ, ਜਿੱਥੇ ਉਨ੍ਹਾਂ ਦਰਖ਼ਤਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸਦੇ ਲਈ ਕਰੋੜਾਂ ਦੀ ਲਾਗਤ ਵਾਲੀ ਮਸ਼ੀਨਰੀ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ ਵੱਖ ਵੱਖ ਸਰਕਾਰੀ ਅਦਾਰਿਆਂ ਨਾਲ ਗੱਲਬਾਤ ਕੀਤੀ ਜਾਵੇ ਜਿਨ੍ਹਾਂ ਨੇ ਇਸ ਲਈ ਮਨਜ਼ੂਰੀ ਦੇਣੀ ਸੀ।

ਮੁਹਿੰਮ ਤਹਿਤ ਪ੍ਰਤਿਰੋਪਣ (ਟਰਾਂਸਪਲਾਂਟ) ਤੋਂ 6 ਮਹੀਨੇ ਬਾਅਦ ਦਰਖ਼ਤਾਂ ਦਾ ਪੁੰਗਰਣਾ 'ਮਿਸ਼ਨ ਗ੍ਰੀਨ ਸੈਂਚੁਰੀ' ਦੀ ਸਫਲਤਾ ਦਾ ਬੈਂਗਲੁਰੂ 'ਚ ਐਲਾਨ ਕੀਤਾ ਗਿਆ।

ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਸੀ ਕਿ ਜਦੋਂ 100 ਤੋਂ ਵੱਧ ਦਰਖ਼ਤਾਂ ਦਾ ਪ੍ਰਤਿਰੋਪਣ ਕੀਤਾ ਗਿਆ ਹੋਵੇ।

ਸੁਰੱਖਿਆਵਾਦੀ ਨਿਸ਼ਾਂਤ ਨੂੰ 'ਟ੍ਰੀ ਡਾਕਟਰ' ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਦਰਖ਼ਤਾਂ ਨੂੰ ਸੁਰਜੀਤ ਕਰਨ ਅਤੇ ਉਨ੍ਹਾਂ ਦੀ ਦਸ਼ਾ ਸੁਧਾਰਨ ਵਿੱਚ ਵੱਡੀ ਭੂਮਿਕਾ ਅਦਾ ਕੀਤੀ।

ਨਿਸ਼ਾਂਤ ਮੁਤਾਬਕ, "ਮੈਂ ਪਹਿਲਾਂ ਤੋਂ ਦਰਖ਼ਤਾਂ ਦੇ ਪ੍ਰਤਿਰੋਪਣ ਦਾ ਹਮਾਇਤੀ ਸੀ ਪਰ 6 ਮਹੀਨਿਆਂ ਦੌਰਾਨ ਇਸ ਮੁਹਿੰਮ ਨੂੰ ਸਫਲ ਅਤੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਣ ਦੀਆਂ ਕੋਸ਼ਿਸ਼ਾਂ ਤੇ ਸੰਸਾਧਨਾਂ ਲਈ ਵੱਖ-ਵੱਖ ਹਿੱਤਕਾਰੀ ਅੱਗੇ ਆਏ ਸਨ। ਅਸੀਂ ਲਾਗਤ ਅਤੇ ਸਫਲਤਾ ਦੇ ਡਰ ਨਾਲ ਇਨ੍ਹਾਂ ਦਰਖ਼ਤਾਂ ਨੂੰ ਮਰਨ ਨਹੀਂ ਦੇ ਸਕਦੇ ਸੀ ਅਤੇ ਅਜਿਹੇ ਵਿੱਚ 'ਮਿਸ਼ਨ ਗ੍ਰੀਨ ਸੈਂਚੁਰੀ' ਇਸ ਦੇ ਸਫਲ ਉਪਾਅ ਵਜੋਂ ਸਾਹਮਣੇ ਆਇਆ।"

ਦਰਖ਼ਤਾਂ ਦੇ ਪ੍ਰਤਿਰੋਪਣ ਦੀ ਲਗਾਤ ਮਹਿੰਗੀ ਹੈ ਅਤੇ ਭਾਰਤ ਵਿੱਚ ਵਧੇਰੇ ਲੋਕ ਇਸ ਦੀ ਪ੍ਰਕਿਰਿਆ ਦੇ ਮਾਹਿਰ ਹੋਣ ਦਾ ਦਾਅਵਾ ਵੀ ਨਹੀਂ ਕਰ ਸਕਦੇ।

ਪ੍ਰਤਿਰੋਪਣ ਕੀਤੇ ਦਰਖ਼ਤ ਆਲੇ-ਦੁਆਲੇ ਦੇ ਕਈ ਕਾਰਕਾਂ ਦੀ ਲਗਾਤਾਰ ਦੇਖਭਾਲ ਦੀ ਮੰਗ ਕਰਦੇ ਹਨ, ਜੋ ਬੇਹੱਦ ਮੁਸ਼ਕਿਲ ਹੈ।

ਕੁਝ ਸ਼ਹਿਰਾਂ ਵਿੱਚ ਇਸ ਦੀ ਸਫ਼ਲਤਾ ਦੀ ਦਰ ਮਹਿਜ਼ 2 ਫ਼ੀਸਦ ਹੈ। ਬਾਵਜੂਦ ਇਸਦੇ ਭਾਰਤ ਵਿੱਚ ਕਈ ਲੋਕ ਅਤੇ ਵਾਤਾਵਰਣ ਪ੍ਰੇਮੀ ਦਰਖ਼ਤਾਂ ਦੇ ਪ੍ਰਤਿਰੋਪਣ ਲਈ ਅੱਗੇ ਆ ਰਹੇ ਹਨ ਕਿਉਂਕਿ ਦਰਖ਼ਤਾਂ ਦੇ ਵਿਕਾਸ ਅਤੇ ਬਚੇ ਰਹਿਣ ਦੀ ਦਰ ਸਾਧਾਰਨ ਜਾਂ ਵਧੇਰੇ ਨਿਰਾਸ਼ਜਨਕ ਹੈ।

ਕਿੱਥੋਂ ਹੋਈ ਸ਼ੁਰੂਆਤ

ਇਹ ਸਭ ਪਿਛਲੇ ਸਾਲ ਜੁਲਾਈ 'ਚ ਹੋਇਆ, ਜਦੋਂ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ 43 ਸਾਲਾਂ ਰਾਮ ਕਨਾਲਾ ਨੇ ਦੇਖਿਆ ਕਿ ਦਰਖ਼ਤਾਂ ਦੀ ਇੱਕ ਕਤਾਰ ਉਸ ਦੇ ਰੋਜ਼ ਜਾਣ ਵਾਲੇ ਰਸਤੇ ਤੋਂ ਗਾਇਬ ਹੈ।

ਅਗਲੇ ਦਿਲ ਉਸ ਨੇ ਹੋਰ 50 ਦਰਖ਼ਤ ਕੱਟੇ ਹੋਏ ਦੇਖੇ। ਉਸ ਨੂੰ ਇਹ ਸਮਝਣ ਵਿੱਚ ਥੋੜ੍ਹਾ ਹੀ ਸਮਾਂ ਲੱਗਾ ਕਿ ਮੈਟਰੋ ਪ੍ਰਾਜੈਕਟ ਕਾਰਨ ਇਹ ਸਭ ਹੋ ਰਿਹਾ ਹੈ।

ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਅਤੇ ਬੈਂਗਲੁਰੂ ਟ੍ਰੈਫਿਕ ਪੁਲਿਸ ਵਲੰਟੀਅਰ ਰਾਮ ਦਾ ਕਹਿਣਾ ਹੈ, "ਨਾਮਾ ਮੈਟਰੋ ਇੱਕ ਵੱਡਾ ਅਤੇ ਚੰਗੀ ਤਰ੍ਹਾਂ ਨਾਲ ਪਲਾਨ ਕੀਤਾ ਹੋਇਆ ਪ੍ਰੋਜੈਕਟ ਹੈ। ਮੇਰੇ ਦਿਮਾਗ਼ ਵਿੱਚ ਆਇਆ ਇਹ ਤਾਂ ਇਸੇ ਤਰ੍ਹਾਂ ਸੈਂਕੜੇ ਦਰਖ਼ਤਾਂ ਨੂੰ ਕੱਟ ਦਵੇਗਾ। 1990 ਵਿੱਚ ਤਕਨੀਕੀ ਪਾਰਕਾਂ ਦੇ ਨਿਰਮਾਣ ਲਗਾਏ ਗਏ ਸਨ। ਮੈਂ ਜਾਣਨਾ ਚਾਹੁੰਦਾ ਸੀ ਕਿ ਦਰਖ਼ਤ ਪ੍ਰਤਿਰੋਪਣ ਕਰਨ ਬਜਾਇ ਕੱਟੇ ਕਿਉਂ ਜਾ ਰਹੇ ਹਨ।

"ਮੈਂ ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਅਤੇ ਬਰੂਹਤ ਬੈਂਗਲੁਰੂ ਮਹਾਂਨਗਰ ਪਾਲਿਕਾ ਦੇ ਜੰਗਲ ਸੈੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦਰਖ਼ਤ ਪ੍ਰਤਿਰੋਪਣ ਲਈ ਸਹੀ ਨਹੀਂ ਪਾਏ ਗਏ ਹਨ ਅਤੇ ਫੇਰ ਮੈਂ ਇਸ ਲਈ ਆਜ਼ਾਦ ਮਾਹਿਰ ਜਾਂ ਦਰਖ਼ਤ ਸੁਰੱਖਿਆਵਾਦੀ ਦੀ ਰਾਏ ਲੈਂਣ 'ਤੇ ਵਿਚਾਰ ਕੀਤਾ।

ਜਦੋਂ ਸਾਰੇ ਇਕੱਠੇ ਹੋਏ...

ਰਾਮ ਦੇ ਸਾਥੀ ਸਿਧਾਰਥ ਨਾਗ ਨੇ ਆਨਲਾਈਨ ਕੁਝ ਰਿਸਰਚ ਕੀਤੀ ਅਤੇ ਕੁਝ ਵਾਤਾਵਰਣ ਮਾਹਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀ ਖੋਜ ਵਿਜੇ ਨਿਸ਼ਾਂਤ 'ਤੇ ਆ ਕੇ ਖ਼ਤਮ ਹੋਈ ਜਿਹੜੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਏ।

ਨਿਸ਼ਾਂਤ ਨੇ ਕਿਹਾ,''ਜ਼ਿਆਦਾਤਰ ਦਰਖ਼ਤ 5 ਤੋਂ 6 ਸਾਲ ਪੁਰਾਣੇ ਹਨ ਤੇ ਮੈਂ ਜਾਣਦਾ ਹਾਂ ਕਿ ਇਨ੍ਹਾਂ ਦੇ ਬਚਣ ਦੀ ਸੰਭਾਵਨਾ ਵੱਧ ਹੈ। ਮੈਂ 2017 ਵਿੱਚ ਸਰਜਾਪੁਰਾ 'ਚ 50 ਸਾਲ ਦੀ ਉਮਰ ਤੋਂ ਵੀ ਵੱਧ ਵਾਲੇ ਚਾਰ ਦਰਖ਼ਤਾਂ ਦਾ ਪ੍ਰਤੀਰੋਪਣ ਕੀਤਾ ਸੀ ਪਰ ਇਸਦੀ ਲਾਗਤ ਤਿੰਨ ਲੱਖ ਰੁਪਏ ਸੀ ਜਿਹੜੀ ਅਸੀਂ ਕਰਾਊਡ ਫਡਿੰਗ ਜ਼ਰੀਏ ਇਕੱਠੀ ਕੀਤੀ। ਇਸ ਸਮੇਂ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਪੈਸੇ ਇਕੱਠਾ ਕਰਨਾ ਹੈ।''

ਇਸਦੇ ਲਈ ਸਹੀ ਥਾਂ ਲੱਭਣੀ ਬਹੁਤ ਔਖੀ ਸੀ, ਟਰਾਂਸਪੋਰਟੇਸ਼ਨ ਕੀਮਤ ਵੀ ਬਹੁਤ ਵੱਧ ਸੀ। ਮਸ਼ੀਨਰੀ ਲਈ ਵੀ ਪੈਸੇ ਬਹੁਤ ਲੱਗਣੇ ਸੀ। ਲੰਬੀ ਕੋਸਿਸ਼ ਤੋਂ ਬਾਅਦ ਉਹ ਕੁਝ ਮੈਟਰੋ ਅਧਿਕਾਰੀਆਂ ਅਤੇ ਆਈਟੀਡੀ ਸੀਨਮਟੇਸ਼ਨ ਦੇ ਸਪੰਰਕ ਵਿੱਚ ਆਏ। ਇਸ ਕੰਪਨੀ ਕੋਲ ਬੈਂਗਲੁਰੂ ਦੀ ਮੈਟਰੋ ਦੀ ਉਸਾਰੀ ਦਾ ਚਾਰਜ ਸੀ।

ਉਨ੍ਹਾਂ ਦੀ ਮਦਦ ਨਾਲ ਉਨ੍ਹਾਂ ਨੇ ਕੁਝ ਮਸ਼ੀਨਾਂ ਅਤੇ ਕਰੇਨਾਂ ਲਈਆਂ ਜਿਹੜੀਆਂ ਉਨ੍ਹਾਂ ਨੂੰ ਮੁਫ਼ਤ ਮਿਲੀਆਂ। ਉਸ ਤੋਂ ਬਾਅਦ ਥਾਂ ਲਈ ਮੁਸ਼ਕਿਲ ਆਈ। ਬਹੁਤੀਆਂ ਥਾਵਾਂ ਤੋਂ ਨਾਂਹ ਮਿਲਣ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਨੂੰ ਵਾਈਟਫੀਲਡ ਦੇ ਸੱਤਿਆ ਸਾਈ ਹਸਪਤਾਲ ਵੱਲੋਂ ਰੋਸ਼ਨੀ ਦੀ ਕਿਰਨ ਵਿਖਾਈ ਦਿੱਤੀ।

ਸੱਤਿਆ ਸਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦੇ ਡਾਇਰੈਕਟਰ ਡੀਸੀ ਸੁੰਦਰੇਸ਼ ਕਹਿੰਦੇ ਹਨ,''ਮੈਂ ਇਸ ਪਹਿਲਕਦਮੀ ਨੂੰ ਮਨਜ਼ੂਰੀ ਦਿੱਤੀ ਕਿਉਂਕਿ ਜੇਕਰ ਕੋਈ ਦਰਖ਼ਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ।''

ਇਕੱਠੀ ਜ਼ਿੰਮੇਦਾਰੀ

ਇਹ ਸਮੂਹਿਕ ਕੰਮ ਸੀ। ਸਭ ਤੋਂ ਪਹਿਲਾਂ ਜਿਹੜਾ ਦਰਖ਼ਤਾਂ ਦਾ ਬੈਚ ਕੱਟਿਆ ਜਾਣਾ ਸੀ ਉਸ ਨੂੰ ਦਸੰਬਰ 2017 ਵਿੱਚ ਉੱਥੋਂ ਲਿਜਾਇਆ ਗਿਆ। ਟ੍ਰੈਫਿਕ ਪੁਲਿਸ ਕਰਮਚਾਰੀ ਦਰਖ਼ਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਸਮੇਂ ਟਰੈਫਿਕ ਡਾਇਵਰਟ ਕਰਦੇ ਸੀ।

ਤਸਵੀਰ ਕੈਪਸ਼ਨ,

ਟਰਾਂਸਪਲਾਂਟ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ

ਹਸਪਤਾਲ ਦਾ ਸਟਾਫ਼ ਨਿਸ਼ਾਂਤ ਵੱਲੋਂ ਦਿੱਤੀਆਂ ਜਾਂਦੀਆਂ ਗਾਈਡਲਾਈਨਸ ਫੋਲੋ ਕਰਦੇ ਸੀ। ਇੱਥੋਂ ਤੱਕ ਕਿ ਪਾਣੀ ਦੀ ਸਪਲਾਈ ਅਤੇ ਦਰਖ਼ਤਾਂ ਦੀ ਦੇਖ-ਰੇਖ ਕਰਨ ਵਾਲੇ ਕਦੇ-ਕਦੇ ਫ੍ਰੀ ਵਿੱਚ ਡਿਊਟੀ ਕਰਦੇ ਸੀ। ਇਸ ਤਰ੍ਹਾਂ ਇਹ ਇੱਕ ਸਮੂਹਿਕ ਜ਼ਿੰਮੇਦਾਰੀ ਸੀ।

ਰਾਮ ਨੇ ਦੱਸਿਆ, ''ਅਸੀਂ ਅਜੇ 70-80 ਦਰਖ਼ਤ ਹੀ ਲਗਾਏ ਸੀ ਕਿ ਆਈਟੀਡੀ ਨੂੰ ਮਸ਼ੀਨੀਰੀ ਬਦਲਣੀ ਪਈ ਜਿਸ ਕਰਕੇ ਕੰਮ ਰੁੱਕ ਗਿਆ। ਮੈਟਰੋ ਦਾ ਕੰਮ ਹੋਰ ਨਹੀਂ ਰੁੱਕ ਸਕਦਾ ਸੀ। ਇਸ ਲਈ ਅਸੀਂ ਆਪਣਾ ਕੰਮ ਰਾਤ ਨੂੰ ਜਾਰੀ ਰੱਖਿਆ। ਅਜਿਹਾ ਵੀ ਸਮਾਂ ਆਇਆ ਜਦੋਂ ਸਾਡੇ ਕੋਲ ਸਭ ਕੁਝ ਸੀ ਪਰ ਮਸ਼ੀਨਾ ਨਹੀਂ ਸੀ। ਪਰ ਅਸੀਂ ਹਾਰ ਨਹੀਂ ਮੰਨੀ।''

ਅਸਲ ਵਾਤਾਵਰਣ ਪ੍ਰੇਮੀ

ਰਾਮ ਅਤੇ ਸਿਧਾਰਥ ਕੰਮ ਵਿੱਚ ਲੱਗੇ ਰਹਿੰਦੇ ਸੀ ਅਤੇ ਰਾਤ ਨੂੰ ਵੀ ਉਨ੍ਹਾਂ ਦਾ ਕੰਮ ਜਾਰੀ ਰਹਿੰਦਾ ਸੀ। ਇੱਕ ਵਾਰ ਜਦੋਂ ਦਰਖ਼ਤ ਲਗਾਉਣ ਦਾ ਕੰਮ ਖ਼ਤਮ ਹੋ ਗਿਆ ਉਸ ਤੋਂ ਬਾਅਦ ਗਰੁੱਪ ਨੂੰ ਪੈਸੇ ਦੀ ਲੋੜ ਸੀ ਖਰਾਬ ਪੁਰਜਿਆਂ 'ਤੇ ਕੈਮੀਕਲ ਅਤੇ ਮੈਡੀਸੀਨ ਲਗਾਉਣ ਲਈ। ਉਨ੍ਹਾਂ ਨੇ ਸੱਤਿਆ ਸਾਈ ਹਸਪਤਾਲ ਨਾਲ ਸਪੰਰਕ ਕੀਤਾ। ਇੱਕ ਲੱਖ 45000 ਰੁਪਏ ਦੀ ਮਦਦ ਮਿਲੀ।

115 ਵਿੱਚੋਂ 108 ਦਰਖ਼ਤਾਂ ਨੂੰ ਸਫ਼ਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ। ਯਾਨਿ ਸਫ਼ਲਤਾ ਦਾ ਅੰਕੜਾ 95 ਫ਼ੀਸਦ ਸੀ।

ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਦਰਖ਼ਤ ਨੂੰ ਇੱਕ ਥਾਂ ਤੋਂ ਲਿਜਾਉਣ ਦਾ ਖਰਚਾ 10 ਤੋਂ 90 ਹਜ਼ਾਰ ਤੱਕ ਦਾ ਹੈ। ਹਾਲਾਂਕਿ ਅਜੇ ਅਜਿਹਾ ਕੋਈ ਡਾਟਾ ਨਹੀਂ ਹੈ ਕਿ ਭਾਰਤ ਵਿੱਚ ਕਿੰਨੇ ਦਰਖ਼ਤ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਾਏ ਗਏ। ਨਾ ਹੀ ਕੋਈ ਅਜਿਹਾ ਡਾਟਾ ਹੈ ਕਿ ਉਸ ਵਿੱਚੋਂ ਕਿੰਨੇ ਬਚੇ ਅਤੇ ਕਿੰਨੇ ਸੁੱਕ ਗਏ।

ਇੱਕ ਗੱਲ ਇਹ ਵੀ ਹੈ ਕਿ ਸਰਕਾਰ ਨੇ ਜਿੰਨੇ ਵੀ ਟਰਾਂਸਪਲਾਂਟ ਕੀਤੇ ਹਨ ਉਨ੍ਹਾਂ ਵੱਲ ਧਿਆਨ ਨਾ ਦੇਣ ਕਰਕੇ ਉਹ ਸੁੱਕ ਗਏ। ਜੇਕਰ ਇਹ ਕੰਮ ਨਿੱਜੀ ਕੰਪਨੀ ਵੱਲੋਂ ਕੀਤਾ ਜਾਵੇ ਤਾਂ ਬਹੁਤ ਚੰਗਾ ਹੈ ਪਰ ਉਸਦੀ ਲਾਗਤ ਬਹੁਤ ਆਉਂਦੀ ਹੈ। ਅੱਜ ਦੇ ਦੌਰ ਵਿੱਚ ਜ਼ਰੂਰੀ ਹੈ ਕਿ ਸਾਰੇ ਸਟੇਕ ਹੋਲਡਰਜ਼ ਇਕੱਠੇ ਹੋ ਕੇ ਵਾਤਾਵਰਣ ਲਈ ਕੁਝ ਕਰਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)