ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

ABORTION, SAVITA Image copyright Getty Images

ਆਇਰਲੈਂਡ ਵਿੱਚ ਗਰਭਪਾਤ ਕਾਨੂੰਨ ਸਬੰਧੀ ਹੋਈ ਰਾਇਸ਼ੁਮਾਰੀ ਵਿੱਚ ਲੋਕਾਂ ਨੇ ਗਰਭਪਾਤ ਕਾਨੂੰਨਾਂ ਵਿੱਚ ਬਦਲਾਅ ਦੀ ਹਿਮਾਇਤ ਵਿੱਚ ਵੋਟ ਪਾਈ ਹੈ।

ਆਇਰਲੈਂਡ ਦੇ ਕਾਨੂੰਨ ਅਨੁਸਾਰ ਮਾਂ ਅਤੇ ਗਰਭ ਦੋਵਾਂ ਨੂੰ ਜੀਉਣ ਦਾ ਬਰਾਬਰ ਅਧਿਕਾਰ ਹੈ।

ਇਹ ਕਾਨੂੰਨ ਬਲਾਤਕਾਰ ਅਤੇ ਸਰੀਰਕ ਸ਼ੋਸ਼ਣ ਤੋਂ ਬਾਅਦ ਵੀ ਗਰਭਪਾਤ 'ਤੇ ਪਾਬੰਦੀ ਲਗਾਉਂਦਾ ਹੈ ਅਤੇ ਉਨ੍ਹਾਂ ਹਾਲਾਤ ਵਿੱਚ ਵੀ ਗਰਭਪਾਤ 'ਤੇ ਪਾਬੰਦੀ ਹੈ ਜਦੋਂ ਬੱਚੇ ਦੀ ਜਿਉਣ ਦੀ ਉਮੀਦ ਕਾਫੀ ਘੱਟ ਹੋਵੇ।

ਪਾਕਿਸਤਾਨ ਵਿੱਚ ਆਮ ਚੋਣਾਂ 25 ਜੁਲਾਈ ਨੂੰ

ਪਾਕਿਸਤਾਨ ਦਾ ਰਾਸ਼ਟਰਪਤੀ ਮਮਮੂਨ ਹੁਸੈਨ ਨੇ ਦੇਸ ਵਿੱਚ 25 ਜੁਲਾਈ ਨੂੰ ਆਮ ਚੋਣਾਂ ਕਰਵਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ।

Image copyright Getty Images

ਰਾਸ਼ਟਰਪਤੀ ਦੇ ਬੁਲਾਰੇ ਮੁਤਾਬਕ ਨੈਸ਼ਨਲ ਅਸੈਂਬਲੀ ਅਤੇ ਪ੍ਰੋਵਿੰਸ਼ੀਅਲ ਅਸੈਂਬਲੀ ਲਈ ਚੋਣਾਂ ਇੱਕ ਹੀ ਦਿਨ ਹੋਣਗੀਆਂ।

ਇਸ ਵੇਲੇ ਸ਼ਾਹਿਦ ਖਾਕਾਨ ਅੱਬਾਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹਨ।

ਕਿਮ ਨੇ ਟਰੰਪ ਨਾਲ ਮੁਲਾਕਾਤ 'ਤੇ ਫਿਰ ਲਾਈ ਮੋਹਰ

ਉੱਤਰੀ ਕੋਰੀਆ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਕਿਮ ਜੋਂਗ ਉਨ ਦੀ ਇੱਛਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਿੰਗਾਪੁਰ ਵਿੱਚ ਤੈਅ ਮੁਲਾਕਾਤ ਹੋਵੇ।

Image copyright Getty Images

ਹਾਲਾਂਕਿ ਟਰੰਪ ਨੇ ਉੱਤਰੀ ਕੋਰੀਆ ਦੇ ਵਿਰੋਧੀ ਸੁਰ ਨੂੰ ਦੇਖਦਿਆਂ ਵੀਰਵਾਰ ਨੂੰ ਇਹ ਮੁਲਾਕਾਤ ਰੱਦ ਕਰ ਦਿੱਤੀ ਸੀ ਪਰ ਫਿਰ ਪਿਓਂਗਯਾਗ ਤੋਂ ਆਏ ਸਮਝੌਤੇ ਵਾਲੇ ਸੁਨੇਹਿਆਂ ਕੋਂ ਉਹ ਨਰਮ ਪੈ ਗਏ।

ਇਸ ਵਿਚਾਲੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਅਤੇ ਦੱਖਣੀ ਕੋਰੀਆ ਦੇ ਆਗੂ ਮੂਨ ਜੇ ਇਨ ਵਿਚਾਲੇ ਫਿਰ ਮੁਲਾਕਾਤ ਹੋਈ ਹੈ। ਦੋਹਾਂ ਮੁਲਕਾਂ ਵਿਚਾਲੇ ਪਿਛਲੇ ਚਾਰ ਹਫ਼ਤਿਆਂ ਵਿੱਚ ਇਹ ਦੂਜੀ ਮੁਲਾਕਾਤ ਹੈ।

ਸੀਬੀਐੱਸਈ 12ਵੀਂ ਦੇ ਨਤੀਜਿਆਂ ਵਿੱਚ ਲੁਧਿਆਣਾ ਦੀ ਕੁੜੀ ਤੀਜੇ ਨੰਬਰ 'ਤੇ

ਲੁਧਿਆਣਾ ਦੀ 18 ਸਾਲਾ ਆਸਥਾ ਬਾਂਬਾ ਨੇ ਸੀਬੀਐੱਸਈ ਦੀ 10+2 ਦੀ ਪ੍ਰੀਖਿਆ ਵਿੱਚੋਂ ਦੇਸ ਭਰ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਨਾ ਸਿਰਫ ਲੁਧਿਆਣਵੀਆਂ ਦਾ ਸਗੋਂ ਸਾਰੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।

Image copyright JASBIR SHETRA/BBC

ਉਸ ਨੇ 500 ਵਿੱਚੋਂ 497 (99.4%) ਅੰਕ ਲੈ ਕੇ ਇਹ ਮਾਣ ਹਾਸਲ ਕੀਤਾ। ਕੋਚਿੰਗ ਸੈਂਟਰ ਚਲਾਉਂਦੇ ਮਾਪਿਆਂ ਦੀ ਧੀ ਆਪਣੀ ਇਸ ਪ੍ਰਾਪਤੀ 'ਤੇ ਬਹੁਤ ਖ਼ੁਸ਼ ਹੈ। ਤੀਜੀ ਥਾਂ 'ਤੇ ਦੇਸ ਭਰ ਤੋਂ ਸੱਤ ਵਿਦਿਆਰਥੀ ਹਨ ਜਿੰਨ੍ਹਾਂ ਵਿੱਚੋਂ ਇੱਕ ਆਸਥਾ ਹੈ।

ਗੂਗਲ, ਇੰਸਟਾਗ੍ਰਾਮ, ਫੇਸਬੁੱਕ ਖ਼ਿਲਾਫ਼ GDPR ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤਾਂ

ਨਿੱਜੀ ਡਾਟਾ ਦੀ ਰੱਖਿਆ ਲਈ ਬਣੇ ਨਵੇਂ ਨਿਯਮ ਜੀਡੀਪੀਆਰ ਦੇ ਲਾਗੂ ਹੁੰਦਿਆਂ ਹੀ ਫੇਸਬੁੱਕ, ਗੂਗਲ, ਇੰਸਟਾਗਰਾਮ ਅਤੇ ਵਟਸਐਪ ਦੇ ਖਿਲਾਫ਼ ਸ਼ਿਕਾਇਤਾਂ ਦਰਜ ਹੋ ਗਈਆਂ।

ਇਨ੍ਹਾਂ ਕੰਪਨੀਆਂ 'ਤੇ ਇਲਜ਼ਾਮ ਹੈ ਕਿ ਇਹ ਮਸ਼ਹੂਰੀ ਦੇਣ ਲਈ ਯੂਜ਼ਰਜ਼ 'ਤੇ ਮਨਜ਼ੂਰੀ ਦਾ ਦਬਾਅ ਬਣਾ ਰਹੀਆਂ ਹਨ।

ਜੇ ਸ਼ਿਕਾਇਤਾਂ ਸਾਬਿਤ ਹੋ ਜਾਂਦੀਆਂ ਹਨ ਤਾਂ ਇਨ੍ਹਾਂ ਵੈਬਸਾਈਟਜ਼ 'ਤੇ ਦਬਾਅ ਪਾਇਆ ਜਾ ਸਕਦਾ ਹੈ ਕਿ ਉਹ ਕੰਮ ਕਰਨ ਦਾ ਤਰੀਕਾ ਬਦਲਣ ਅਤੇ ਉਨ੍ਹਾਂ 'ਤੇ ਜੁਰਮਾਨਾ ਵੀ ਲੱਗ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ ਅਪਡੇਟ: ਫਲਾਈਟ 'ਚ ਵਿਚਾਲੇ ਵਾਲੀ ਸੀਟ ਖਾਲੀ ਰੱਖਣ ਬਾਰੇ ਸੁਪਰੀਮ ਕੋਰਟ ਨੇ ਕੀ ਕਿਹਾ

ਜਦੋਂ ਬਲਬੀਰ ਸਿੰਘ ਸੀਨੀਅਰ ਨੇ ਟੁੱਟੀ ਉਂਗਲ ਨਾਲ ਭਾਰਤ ਨੂੰ ਓਲੰਪਿਕ ਗੋਲਡ ਦੁਵਾਇਆ ਸੀ

ਜਦੋਂ ਇੰਦਰਾ ਗਾਂਧੀ ਦੀ ਅਵਾਜ਼ ਕੱਢ ਕੇ SBI ’ਚੋਂ 60 ਲੱਖ ਠੱਗੀ ਮਾਰੀ ਗਈ

ਕੋਰੋਨਾਵਾਇਰਸ ਲੌਕਡਾਊਨ ਦੌਰਾਨ ਪੰਜਾਬ ਦੀ ਸਨਅਤ ਨੇ ਕਿਵੇਂ ਉਭਰਨ ਦਾ ਰਾਹ ਲੱਭਿਆ

ਕੋਰੋਨਾਵਾਇਰਸ: ਅਫ਼ਗਾਨ ਕੁੜੀਆਂ ਗੱਡੀਆਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ- 5 ਅਹਿਮ ਖ਼ਬਰਾਂ

ਨੇਪਾਲ ਤੇ ਭਾਰਤ ਵਿਚਾਲੇ ਮੌਜੂਦਾ ਵਿਵਾਦ ਰਾਹੀਂ ਸਮਝੋ ਦੋਹਾਂ ਮੁਲਕਾਂ 'ਚ ਕਦੋਂ-ਕਦੋਂ ਵਿਵਾਦ ਰਹੇ

'ਮਹਾਮਾਰੀ ਦੌਰਾਨ ਮਾਹਵਾਰੀ ਤਾਂ ਨਹੀਂ ਰੁਕਦੀ' ਲੌਕਡਾਊਨ ਦੌਰਾਨ ਸੈਨੇਟਰੀ ਪੈਡ ਦੀ ਕਮੀ ਕਾਰਨ ਔਰਤਾਂ ਦੀਆਂ ਮੁਸ਼ਕਲਾਂ

ਕੋਰੋਨਾਵਾਇਰਸ ਦੀ ਦੂਜੀ ਲਹਿਰ ਕਿੰਨੀ ਮਾਰੂ ਹੋ ਸਕਦੀ ਤੇ ਕਿਵੇਂ ਤਿਆਰੀ ਕਰੀਏ

ਭਾਰਤ ਨਾਲ ਜਿਸ ਦਵਾਈ ਕਰਕੇ ਨਾਰਾਜ਼ ਹੋਏ ਸਨ ਟਰੰਪ ਉਸ ਨਾਲ ਮੌਤ ਦਾ ਖ਼ਤਰਾ ਵੱਧ- ਅਧਿਐਨ