CBSE Result: ਆਲ ਇੰਡੀਆ ਟੌਪਰ ਮੇਘਨਾ ਸ਼੍ਰੀਵਾਸਤਵ ਵੱਲੋਂ ਸਫਲਤਾ ਦੇ ਟਿਪਸ

ਮੇਘਨਾ ਸ਼੍ਰੀਵਾਸਤਵ, 12ਵੀਂ ਸੀਬੀਐਸਈ,
ਫੋਟੋ ਕੈਪਸ਼ਨ ਮੇਘਨਾ ਸ਼੍ਰੀਵਾਸਤਵ

ਮੇਘਨਾ ਸ਼੍ਰੀਵਾਸਤਵ ਲਈ ਪ੍ਰੀਖਿਆ ਦੇ ਨਤੀਜਿਆਂ ਦੀ ਚਿੰਤਾ ਅਚਾਨਕ ਬੇਹੱਦ ਖੁਸ਼ੀ ਵਿੱਚ ਤਬਦੀਲ ਹੋ ਗਈ ਜਦੋਂ ਸੀਬੀਐੱਸਈ ਦੇ 12ਵੀਂ ਦੇ ਨਤੀਜੇ ਆਏ।

ਮੇਘਨਾ ਨੇ ਪੂਰੇ ਭਾਰਤ ਵਿੱਚ ਟੌਪ ਕੀਤਾ ਹੈ। ਉਸਨੂੰ 500 ਵਿੱਚੋਂ 499 ਨੰਬਰ ਹਾਸਿਲ ਹੋਏ ਹਨ।

ਸੀਬੀਐੱਸਈ ਨੇ ਸ਼ਨੀਵਾਰ ਨੂੰ ਜਦੋਂ ਨਤੀਜੇ ਐਲਾਨੇ ਤਾਂ ਮੇਘਨਾ ਦਾ ਨਾਮ ਜ਼ਿਆਦਾ ਨੰਬਰ ਲਿਆਉਣ ਵਾਲਿਆਂ ਵਿੱਚ ਸਭ ਤੋਂ ਉੱਪਰ ਸੀ।

ਆਪਣੀ ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਿਰ ਕਰਦਿਆਂ ਮੇਘਨਾ ਨੇ ਕਿਹਾ , ''ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਟੌਪ ਕੀਤਾ ਹੈ। ਮੇਰੇ ਕੁਝ ਦੋਸਤਾਂ ਨੇ ਖ਼ਬਰਾਂ ਦੇ ਸਕਰੀਨਸ਼ਾਟ ਭੇਜੇ ਤਾਂ ਮੈਨੂੰ ਪਤਾ ਲੱਗਿਆ। ਮੈਨੂੰ ਬਹੁਤ ਖੁਸ਼ੀ ਹੋਈ ਅਤੇ ਹੈਰਾਨੀ ਵੀ।''

ਫੋਟੋ ਕੈਪਸ਼ਨ ਆਪਣੇ ਮਾਪਿਆਂ ਨਾਲ ਅਲਪਨਾ ਤੇ ਗੌਤਮ ਸ਼੍ਰੀਵਾਸਤਵ ਨਾਲ ਮੇਘਨਾ

ਇੱਕ ਨੰਬਰ ਦਾ ਅਫ਼ਸੋਸ ਨਹੀਂ

ਮੇਘਨਾ ਨੇ ਨੋਇਡਾ ਦੇ ਸਟੈਪ ਬਾਈ ਸਟੈਪ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ। ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਸਾਰੇ ਵਧਾਈਆਂ ਦੇ ਰਹੇ ਹਨ।

ਮੇਘਨਾ ਨੇ ਆਰਟਸ ਵਿਸ਼ੇ ਨਾਲ 12ਵੀਂ ਕੀਤੀ। ਪੰਜ ਵਿੱਚੋਂ ਚਾਰ ਵਿਸ਼ਿਆਂ ਵਿੱਚ 100 ਨੰਬਰ ਹਾਸਿਲ ਹੋਏ, ਸਿਰਫ਼ ਇੱਕ ਨੰਬਰ ਘੱਟ ਹੈ ਉਹ ਅੰਗਰੇਜ਼ੀ ਵਿਸ਼ਾ ਹੈ।

ਮੇਘਨਾ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੈ। ਉਹ ਕਹਿੰਦੀ ਹੈ, ''ਮੈਨੂੰ ਇਸ ਦਾ ਦੁੱਖ ਨਹੀਂ ਹੈ ਕਿਉਂਕਿ 499 ਆਪਣੇ ਆਪ ਵਿੱਚ ਬਹੁਤ ਨੰਬਰ ਹੁੰਦੇ ਹਨ। ਜੋ ਮੈਨੂੰ ਮਿਲਿਆ ਉਸ ਤੋਂ ਬਹੁਤ ਖੁਸ਼ ਹਾਂ।''

ਪ੍ਰੀਖਿਆ ਤੋਂ ਪਹਿਲਾਂ ਤਿਆਰੀ ਬਾਰੇ ਮੇਘਨਾ ਦੱਸਦੀ ਹੈ, ''ਇਹ ਪੂਰੇ ਸਾਲ ਦੀ ਮਿਹਨਤ ਹੈ। ਆਖਰੀ ਵਕਤ ਦੀ ਪੜ੍ਹਾਈ ਨਾਲ ਇਹ ਨਹੀਂ ਹੋ ਪਾਉਂਦਾ। ਮੈਂ ਕਦੇ ਵੀ 14-15 ਘੰਟੇ ਪੜ੍ਹਾਈ ਨਹੀਂ ਕੀਤੀ । ਜ਼ਿਆਦਾ ਤੋਂ ਜ਼ਿਆਦਾ 7 ਤੋਂ 8 ਘੰਟੇ ਪੜ੍ਹਾਈ ਕੀਤੀ ਹੋਵੇਗੀ।''

ਮੇਘਨਾ ਆਪਣੀ ਇਸ ਕਾਮਯਾਬੀ ਵਿੱਚ ਮਾਪਿਆਂ ਦਾ ਵੱਡਾ ਯੋਗਦਾਨ ਮੰਨਦੀ ਹੈ। ਉਸਦਾ ਕਹਿਣਾ ਹੈ ਕਿ, 'ਮੇਰੇ ਪਾਪਿਆਂ ਤੇ ਸਕੂਲ ਨੇ ਕਦੇ ਵੀ ਮੇਰੇ ਉੱਤੇ ਦਬਾਅ ਨਹੀਂ ਬਣਾਇਆ। ਉਨ੍ਹਾਂ ਨੂੰ ਮੇਰੇ ਉੱਤੇ ਪੂਰਾ ਭਰੋਸਾ ਸੀ।'

ਮੇਘਨਾ ਨੋਇਡਾ ਵਿੱਚ ਰਹਿੰਦੀ ਹੈ। ਮਾਂ ਅਲਪਨਾ ਬਿਹਾਰ ਦੇ ਪਟਨਾ ਅਤੇ ਪਿਤਾ ਯੂਪੀ ਦੇ ਬਲੀਆ ਤੋਂ ਹਨ।

ਅਲਪਨਾ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਰੀਜ਼ਨਲ ਐੱਚਆਰ ਹਨ, ਪਿਤਾ ਯੂਨੀਵਰਸਿਟੀ ਵਿੱਚ ਪ੍ਰੋਫੈੱਸਰ ਹਨ।

ਆਪਣੀ ਧੀ ਦੀ ਕਾਮਯਾਬੀ ਤੋਂ ਖੁਸ਼ ਅਲਪਨਾ ਕਹਿੰਦੇ ਹਨ, '' ਅੱਜ ਮੇਘਨਾ ਨੇ ਸਾਨੂੰ ਮਸ਼ਹੂਰ ਕਰ ਦਿੱਤਾ ਹੈ। ਅਸੀਂ ਬਹੁਤ ਖੁਸ਼ ਹਾਂ ਅਤੇ ਸਾਨੂੰ ਉਸ ਉੱਤੇ ਮਾਣ ਹੈ।''

ਪਿਤਾ ਕਹਿੰਦੇ ਹਨ, ''ਮੇਘਨਾ ਚੰਗਾ ਕਰੇਗੀ ਇਹ ਪਤਾ ਸੀ ਪਰ ਇੰਨਾ ਚੰਗਾ ਕਰੇਗੀ ਇਹ ਨਹੀਂ ਪਤਾ ਸੀ।''

ਕਾਮਯਾਬੀ ਦੇ ਟਿਪਸ

ਮੇਘਨਾ ਆਪਣੇ ਭਵਿੱਖ ਦੇ ਸੁਪਨੇ ਬੁਣ ਰਹੀ ਹੈ। ਉਹ ਆਪਣਾ ਕਰੀਅਰ ਸਾਈਕੋਲੌਜੀ ਵਿੱਚ ਬਣਾਉਣਾ ਚਾਹੁੰਦੀ ਹੈ।

ਉਸ ਨੇ ਦੱਸਿਆ, ''ਹਾਲੇ ਕੁਝ ਵੀ ਫਾਈਨਲ ਨਹੀਂ ਕੀਤਾ ਹੈ ਪਰ ਅੱਗੇ ਸਾਈਕੋਲੌਜੀ ਵਿੱਚ ਅੱਗੇ ਦੀ ਪੜ੍ਹਾਈ ਲਈ ਵਿਦੇਸ਼ ਵਿੱਚ ਬਦਲ ਲੱਭ ਰਹੀ ਹਾਂ।''

ਕਾਲਜ ਵਿੱਚ ਜ਼ਿਆਦਾ ਨੰਬਰਾਂ ਦੀ ਦੌੜ ਨੂੰ ਉਹ ਠੀਕ ਨਹੀਂ ਮੰਨਦੀ ਅਤੇ ਕਹਿੰਦੀ ਹੈ ਕਿ ਇਸ ਨਾਲ ਵਿਦਿਆਰਥੀਆਂ ਉੱਤੇ ਦਬਾਅ ਪੈਂਦਾ ਹੈ।

ਮੇਘਨਾ ਨੂੰ ਆਨਲਾਈਨ ਫਿਲਮਾਂ ਦੇਖਣ 'ਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਚੰਗਾ ਲਗਦਾ ਹੈ।

ਸਫਲਤਾ ਦੇ ਟਿਪਸ ਲਈ ਉਹ ਕਹਿੰਦੀ ਹੈ ਕਿ ਮਿਹਨਤ ਅਤੇ ਲਗਾਤਾਰ ਕੋਸ਼ਿਸ਼ ਕਰਨ ਨਾਲ ਤੁਸੀਂ ਕਾਮਯਾਬ ਹੋ ਸਕਦੇ ਹੋ।

Image copyright Getty Images

ਦੂਜੇ ਸਥਾਨ ਉੱਤੇ ਅਨੁਸ਼ਕਾ ਤੀਜੇ ਉੱਤੇ ਲੁਧਿਆਣਾ ਦੀ ਆਸਥਾ

ਸੀਬੀਐੱਸਈ 12ਵੀਂ ਦੀ ਪ੍ਰੀਖਿਆ ਮਾਰਚ ਅਤੇ ਅਪ੍ਰੈਲ ਮਹੀਨਿਆਂ ਵਿਚਾਲੇ ਹੋਈ ਪਰ ਪੇਪਰ ਲੀਕ ਹੋਣ ਕਾਰਨ ਅਰਥ-ਸ਼ਾਸਤਰ ਦੀ ਪ੍ਰੀਖਿਆ ਦੁਬਾਰਾ ਹੋਈ। ਇਸ ਲਈ ਨਤੀਜਿਆਂ ਦੇ ਸਮੇਂ ਨੂੰ ਅੱਗੇ ਵਧਾ ਦਿੱਤਾ ਗਿਆ।

ਇਸ ਵਾਰ ਲਗਪਗ 11 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਵਿੱਚੋਂ 9 लाख 19 ਹਜ਼ਾਰ ਵਿਦਿਆਰਥੀ ਪਾਸ ਹੋਏ।

ਕੁੱਲ 87.50 ਫੀਸਦ ਕੁੜੀਆਂ ਅਤੇ 78 ਫੀਸਦ ਮੁੰਡੇ ਪਾਸ ਹੋਏ।

ਗਾਜ਼ਿਆਬਾਦ ਦੀ ਏਐੱਸਜੇ ਸਕੂਲ ਦੀ ਅਨੁਸ਼ਕ ਚੰਦਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਅਤੇ ਉਸ ਨੂੰ 498 ਅੰਕ ਹਾਸਿਲ ਹੋਏ।

ਲੁਧਿਆਣਾ ਦੀ 18 ਸਾਲਾ ਆਸਥਾ ਬਾਂਬਾ ਨੇ ਤੀਜਾ ਸਥਾਨ ਹਾਸਲ ਕੀਤਾ। ਉਸ ਨੇ 500 ਵਿੱਚੋਂ 497 (99.4%) ਅੰਕ ਹਾਸਿਲ ਕੀਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ

ਤਾਜ਼ਾ ਘਟਨਾਕ੍ਰਮ

20 ਸਾਲਾਂ ਤੋਂ ਹੱਸਦੇ-ਵਸਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ 'ਚ ਇੰਝ ਉਜਾੜੀਆਂ

ਕੋਰੋਨਾਵਾਇਰਸ ਅਪਡੇਟ: ਹਾਈਡ੍ਰੋਕਸੀਕਲੋਰੋਕੁਈਨ ਦਵਾਈ 'ਤੇ ਕੀਤਾ ਗਿਆ ਅਧਿਐਨ ਵਾਪਸ ਲੈਣ ਦਾ ਕੀ ਕਾਰਨ

ਜੋ ਪਲਾਸਟਿਕ ਅਸੀਂ ਸੁੱਟਦੇ ਹਾਂ, ਉਹ ਕਿਵੇਂ ਸਾਡੇ ਖਾਣੇ ਤੱਕ ਪਰਤ ਆਉਂਦਾ ਹੈ

ਕੋਰੋਨਾਵਾਇਰਸ ਦੇ ਲੱਛਣਾਂ ਤੋਂ ਬਿਨਾਂ ਮਰੀਜ਼ ਕਿਵੇਂ ਪੈ ਸਕਦੇ ਹੋਰਾਂ 'ਤੇ ਭਾਰੀ

ਪੰਜਾਬ 'ਚ ਕੋਰੋਨਾਵਾਇਰਸ ਤੇ ਬਾਕੀ ਬਿਮਾਰੀਆਂ ਦੇ ਇਲਾਜ ਲਈ ਕਿਸ ਹਸਪਤਾਲ ਜਾਣਾ ਹੈ

ਕੋਰੋਨਾਵਾਇਰਸ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ

ਜੌਰਜ ਫਲਾਇਡ: ਅਮਰੀਕਾ ’ਚ ਮੁਜ਼ਾਹਰਾਕਾਰੀਆਂ ਨੂੰ ਸ਼ਰਨ ਦੇਣ ਵਾਲਾ ਭਾਰਤੀ

'ਮਾਂ ਗੁਰੂ ਘਰ ਲੰਗਰ ਬਣਾਉਂਦੀ ਸੀ, ਸਾਡੀ ਰੋਟੀ ਵੀ ਓੱਥੋਂ ਆਉਂਦੀ ਸੀ' ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਦਾ ਸੰਘਰਸ਼

ਸੋਨੂੰ ਸੂਦ ਨਾਲ ਗੱਲਬਾਤ: 'ਘਰ ਵਿੱਚ ਇੱਕ ਵਿਅਕਤੀ ਦਾ ਖਾਣਾ ਵਾਧੂ ਬਣਾਓ, ਤਾਂ ਜੋ ਕੋਈ ਭੁੱਖਾ ਨਾ ਰਹੇ'