ਸੋਸ਼ਲ: ਨਰਿੰਦਰ ਮੋਦੀ ਤੋਂ ਲੋਕ ਕੀ ਪੁੱਛਣਾ ਚਾਹੁੰਦੇ ਹਨ?

ਨਰਿੰਦਰ ਮੋਦੀ

ਭਾਜਪਾ ਸਰਕਾਰ ਦੇ 4 ਸਾਲ ਪੂਰੇ ਹੋ ਗਏ ਹਨ। ਬੀਬੀਸੀ ਪੰਜਾਬੀ 'ਤੇ ਅਸੀਂ ਲੋਕਾਂ ਨੂੰ ਪੁੱਛਿਆ ਕਿ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀ ਸਵਾਲ ਪੁੱਛਣਾ ਚਾਹੁੰਦੇ ਹਨ।

ਲੋਕਾਂ ਨੇ ਕਈ ਤਰ੍ਹਾਂ ਦੇ ਜਵਾਬ ਦਿੱਤੇ। ਕਿਸੇ ਨੇ 'ਅੱਛੇ ਦਿਨਾਂ' ਬਾਰੇ ਪੁੱਛਿਆ ਤਾਂ ਕਿਸੇ ਨੂੰ 15 ਲੱਖ ਨਾ ਮਿਲਣ ਦੀ ਚਿੰਤਾ ਸੀ।

ਅਪਨੀਤ ਸਿੱਧੂ ਨਾਂ ਦੇ ਫੇਸਬੁੱਕ ਯੂਜ਼ਰ ਨੇ ਪੜੋਸੀ ਮੁਲਕ ਦਾ ਜ਼ਿਕਰ ਕੀਤਾ।

ਉਨ੍ਹਾਂ ਲਿਖਿਆ ਕਿ ਹਰ ਰੋਜ਼ ਪਾਕਿਸਤਾਨ ਤੋਂ ਹਮਲੇ ਹੁੰਦੇ ਨੇ। ਫਿਰ ਵੀ ਭਾਰਤ ਪਾਕਿਸਤਾਨ ਤੋਂ ਖੰਡ ਕਿਉਂ ਲੈ ਰਿਹਾ।

ਅਨਮੋਲ ਸੰਧੂ ਨੇ ਇਨਸਟਾਗ੍ਰਾਮ ਰਾਹੀਂ ਪੁੱਛਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿੱਥੋਂ ਤੱਕ ਜਾਣਗੀਆਂ?

ਕਾਲਾ ਧਨ ਦੂਜੇ ਦੇਸਾਂ 'ਚੋਂ ਭਾਰਤ ਵਾਪਸ ਲੈ ਕੇ ਆਉਣ ਦੇ ਐਲਾਨ ਬਾਰੇ ਕੁਲਵਿੰਦਰ ਸਿੰਘ ਅਤੇ ਕਈ ਹੋਰ ਲੋਕਾਂ ਨੇ ਪੁੱਛਿਆ ਕਿ ਉਨ੍ਹਾਂ ਦੇ 15 ਲੱਖ ਰੁਪਏ ਕਦੋਂ ਮਿਲਣ ਵਾਲੇ ਹਨ?

ਤਰਸੇਮ ਸਿੰਘ ਸਣੇ ਬੀਬੀਸੀ ਨਿਊਜ਼ ਪੰਜਾਬੀ ਦੇ ਕਹੋ ਸੁਣੋ 'ਤੇ ਕਈ ਕਮੈਂਟਸ ਆਏ ਜਿਸ ਵਿੱਚ ਇੱਕ ਹੀ ਸਵਾਲ ਸੀ ਕਿ ਚੰਗੇ ਦਿਨ ਕਦੋਂ ਆਉਣਗੇ।

ਮਨਪ੍ਰੀਤ ਸੈਣੀ ਨੇ ਪੀਐਮ ਦੇ ਵਿਦੇਸ਼ੀ ਦੌਰਿਆਂ ਬਾਰੇ ਪੁੱਛਿਆ, ''ਕਿਹੜਾ ਦੇਸ ਰਹਿ ਗਿਆ ਘੁੰਮਣ ਨੂੰ?''

ਜਸਪ੍ਰੀਤ ਸਿੰਘ ਨੇ ਪੁੱਛਿਆ, ''ਉਹ ਵਿਕਾਸ ਕਿੱਥੇ ਹੈ ਜਿਸ ਦਾ ਤੁਸੀਂ ਵਾਅਦਾ ਕੀਤਾ ਸੀ?''

ਅਮਰਿੰਦਰ ਸਿੰਘ ਨੇ ਲਿਖਿਆ, ''ਤੁਸੀਂ ਰਾਜਨੀਤੀ ਤੋਂ ਰਿਟਾਇਰਮੈਂਟ ਕਦੋਂ ਲੈ ਰਹੇ ਹੋ?''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)