ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

ਸੰਕੇਤਕ ਤਸਵੀਰ

ਅੱਜ ਸ਼ਾਹਕੋਟ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋ ਰਹੀ ਹੈ। ਮੁੱਖ ਮੁਕਾਬਲਾ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੈ।

ਦਰਅਸਲ ਸ਼ਾਹਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਫਰਵਰੀ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸੀਟ ਖਾਲੀ ਹੋ ਗਈ ਸੀ।

ਸੱਤਾਧਾਰੀ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ 'ਤੇ ਇਹ ਚੋਣਾਂ ਲੜ੍ਹ ਰਹੀ ਹੈ ਜਦਕਿ ਅਕਾਲੀ ਦਲ ਦਾ ਮੰਨਣਾ ਹੈ ਕਿ ਇਹ ਉਨ੍ਹਾਂ ਦੀ ਸੀਟ ਹੈ ਕਿਉਂਕਿ ਮਰਹੂਮ ਅਜੀਤ ਸਿੰਘ ਕੋਹਾੜ ਇਸ ਸੀਟ ਤੋਂ 5 ਵਾਰ ਵਿਧਾਇਕ ਚੁਣੇ ਗਏ ਸਨ। ਇਹ ਚੋਣ ਪੰਜਾਬ ਦੀ ਸਿਆਸਤ ਲਈ ਕਿਉਂ ਖਾਸ ਹੈ ਜਾਣਨ ਲਈ ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ।

'ਵੇਦਾਂਤਾ ਅਤੇ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਲੋਕ'

ਟਿਊਟੀਕੋਰਿਨ ਵਿੱਚ ਪੁਲਿਸ ਫਾਇਰਿੰਗ ਅਤੇ ਕੁੱਟਮਾਰ ਵਿੱਚ ਮਾਰੇ ਗਏ 13 ਲੋਕਾਂ ਦੀ ਮੌਤ 'ਤੇ ਜਾਰੀ ਹੰਗਾਮੇ 'ਤੇ ਵੇਦਾਂਤਾ ਦੇ ਮੁਖੀ ਅਨਿਲ ਅਗਰਵਾਲ ਦਾ ਕਹਿਣਾ ਹੈ ਕਿ ਕੁਝ ਨਿੱਜੀ ਸਵਾਰਥ ਵਾਲੇ ਲੋਕ ਉਨ੍ਹਾਂ ਦੀ ਕੰਪਨੀ ਵੇਦਾਂਤਾ ਅਤੇ ਭਾਰਤ ਨੂੰ ਬਦਨਾਮ ਕਰਨਾ ਚਾਹੁੰਦੇ ਹਨ।

ਟਿਊਟੀਕੋਰਿਨ ਵਿੱਚ ਵੇਦਾਂਤਾ ਗਰੁੱਪ ਦੀ ਕੰਪਨੀ ਸਟੱਰਲਾਈਟ ਕੋਪਰ ਦੇ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ ਅਤੇ ਲਾਠੀਚਾਰਜ਼ ਵਿੱਚ ਹੁਣ ਤੱਕ 13 ਲੋਕ ਮਾਰੇ ਗਏ ਹਨ।

ਬੀਬਸੀ ਨੇ ਵੇਦਾਂਤਾ ਦੇ ਖ਼ਿਲਾਫ਼ ਜਾਰੀ ਪ੍ਰਦਰਸ਼ਨ ਅਤੇ ਲੋਕਾਂ ਦੇ ਮਾਰੇ ਜਾਣ 'ਤੇ ਕੰਪਨੀ ਦਾ ਪੱਖ ਜਾਣਨ ਲਈ ਮੁਖੀ ਅਨਿਲ ਅਗਰਵਾਲ ਨੂੰ ਇੱਕ ਈਮੇਲ ਲਿਖਿਆ ਸੀ ਜਿਸ ਵਿੱਚ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਗਏ ਸਨ। ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ।

ਕੀ ਹੁਣ ਮੀਡੀਆ ਜ਼ਰੀਏ ਸਾਜ਼ਿਸ਼ਾਂ ਵੀ ਕਰਵਾਈਆਂ ਜਾ ਸਕਦੀਆਂ ਹਨ?

ਕੋਬਰਾਪੋਸਟ ਦਾ ਤਾਜ਼ਾ ਸਟਿੰਗ ਅਪਰੇਸ਼ਨ ਮੀਡੀਆ ਦੇ ਪਤਨ ਦੀ ਅਜਿਹੀ ਸ਼ਰਮਨਾਕ ਕਹਾਣੀ ਹੈ ਜੋ ਦੇਸ ਦੇ ਲੋਕਤੰਤਰ ਦੇ ਲਈ ਵਾਕਈ ਕਾਫ਼ੀ ਵੱਡੇ ਖ਼ਤਰੇ ਦੀ ਘੰਟੀ ਹੈ।

ਸਟਿੰਗ ਕਰਨ ਵਾਲਾ ਰਿਪੋਰਟਰ ਖੁੱਲ੍ਹ ਕੇ ਇਹ ਗੱਲ ਰਖਦਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਦੇਸ ਵਿੱਚ ਕਿਸ ਤਰ੍ਹਾਂ ਦਾ ਫਿਰਕੂ ਧਰੁਵੀਕਰਨ ਕਰਾਉਣਾ ਚਾਹੁੰਦਾ ਹੈ ਅਤੇ ਕਿਸ ਤਰ੍ਹਾਂ ਦੇਸ ਦੇ ਵੱਡੇ ਆਗੂਆਂ ਦਾ ਅਕਸ ਵਿਗਾੜਨਾ ਚਾਹੁੰਦਾ ਹੈ।

ਇਹ ਗੱਲ ਮੀਡੀਆ ਕੰਪਨੀਆਂ ਦੇ ਮਾਲਿਕਾਂ ਨੂੰ ਵੱਡੇ-ਵੱਡੇ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਕਹਿੰਦਾ ਹੈ ਅਤੇ ਸਭ ਮਜ਼ੇ ਨਾਲ ਸੁਣਦੇ ਹਨ। ਪੂਰੀ ਖ਼ਬਰ ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ।

IPL: ਜਾਣੋ ਕਿੰਨੀ ਹੁੰਦੀ ਹੈ ਚੀਅਰ ਲੀਡਰਜ਼ ਦੀ ਕਮਾਈ

ਚੇਨੱਈ ਸੁਪਰਕਿੰਗਜ਼ ਦੀ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤੀਜੀ ਵਾਰੀ ਇੰਡੀਅਨ ਪ੍ਰੀਮੀਅਰ ਲੀਗ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ।

ਇਸ ਦੌਰਾਨ ਚੀਅਰਲੀਡਰਜ਼ ਦੀ ਕਿੰਨੀ ਮਿਹਨਤ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਕਿੰਨੀ ਕਮਾਈ ਹੁੰਦੀ ਹੈ, ਬੀਬੀਸੀ ਦੀ ਟੀਮ ਨੇ ਕੁਝ ਚੀਅਰਲੀਡਰਜ਼ ਨਾਲ ਗੱਲਬਾਤ ਕੀਤੀ।

ਵਿਦੇਸ਼ਾਂ ਤੋਂ ਆਈਆਂ ਚੀਅਰ ਲੀਡਰਜ਼ ਏਜੰਸੀਆਂ ਜ਼ਰੀਏ ਆਉਂਦੀਆਂ ਹਨ। ਉਨ੍ਹਾਂ ਨੇ ਆਪਣੇ ਤਜਰਬੇ ਬੀਬੀਸੀ ਨਾਲ ਸਾਂਝੇ ਕੀਤੇ। ਪੜ੍ਹੋ ਉਨ੍ਹਾਂ ਬਾਰੇ ਦਿਲਚਸਪ ਗੱਲਾਂ ਬੀਬੀਸੀ ਪੰਜਾਬੀ 'ਤੇ

ਵਿਦਿਆਰਥੀਆਂ ਲਈ ਕਿਹੜੇ ਦੇਸ ਹਨ ਸਭ ਤੋਂ ਵਧੀਆ

ਯੁਨੀਵਰਸਿਟੀ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਲਈ ਲੰਡਨ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।

ਤਸਵੀਰ ਕੈਪਸ਼ਨ,

ਟੋਕੀਓ ਟੌਪ 30 ਸ਼ਹਿਰਾਂ ਵਿੱਚ ਦੂਜੇ ਨੰਬਰ 'ਤੇ ਹੈ

QS ਡਾਟਾ ਸਮੀਖਿਅਕਾਂ ਵੱਲੋਂ ਦਿੱਤੇ ਡਾਟਾ ਵਿੱਚ ਪਹਿਲਾਂ ਮੌਨਟ੍ਰੀਐਲ ਅਤੇ ਪੈਰਿਸ ਪਹਿਲੇ ਨੰਬਰ 'ਤੇ ਸਨ।

ਰੇਟਿੰਗ ਇਨ੍ਹਾਂ ਤਰਜ਼ਾਂ 'ਤੇ ਆਧਾਰਿਤ ਹੈ - ਸ਼ਹਿਰ ਵਿੱਚ ਕਿੰਨੀਆਂ ਵਧੀਆਂ ਯੂਨੀਵਰਸਿਟੀਆਂ ਹਨ, ਨੌਕਰੀਆਂ ਦਾ ਬਾਜ਼ਾਰ ਕਿਹੋ ਜਿਹਾ ਹੈ, ਕਿੰਨੇ ਵੱਖ-ਵੱਖ ਭਾਈਚਾਰੇ ਵੱਸਦੇ ਹਨ ਅਤੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)