ਪ੍ਰੈੱਸ ਰਿਵੀਊ: ਹੁਣ ਭਗਤ ਸਿੰਘ ਦੀ ਪਿਸਤੌਲ ਨਾਲ ਲੈ ਸਕੋਗੇ ਸੈਲਫ਼ੀ

ਭਗਤ ਸਿੰਘ Image copyright Discovery of Bhagat Singh's Pistol/BBC

ਭਗਤ ਸਿੰਘ ਦੀ ਪਿਸਤੌਲ ਨਾਲ ਸੈਲਫੀ

ਪੰਜਾਬੀ ਟ੍ਰਿਬਿਊਨ ਮੁਤਾਬਕ ਹੁਸੈਨੀਵਾਲਾ ਸਥਿਤ ਬੀਐੱਸਐੱਫ ਦੇ ਅਜਾਇਬਘਰ 'ਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਨਾਲ ਸੈਲਫੀ ਵੀ ਲੈ ਸਕਣਗੇ।

ਬੀਐੱਸਐੱਫ ਵੱਲੋਂ ਸ਼ਹੀਦ ਦੀ ਪਿਸਤੌਲ ਨੂੰ ਮੌਜੂਦਾ ਛੋਟੇ ਬਕਸੇ ਦੀ ਥਾਂ ਹੁਣ ਨਵੇਂ ਬਕਸੇ ਵਿੱਚ ਰੱਖਿਆ ਜਾਵੇਗਾ।

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਅਜਾਇਬ ਘਰ 'ਚ ਸ਼ਹੀਦ ਦੀ ਪਿਸਤੌਲ ਨੂੰ ਇਸ ਢੰਗ ਨਾਲ ਰੱਖੀ ਜਾਵੇਗਾ ਕਿ ਇੱਥੇ ਆਉਣ ਵਾਲੇ ਲੋਕ ਇਸ ਨੂੰ ਸਹੀ ਢੰਗ ਨਾਲ ਦੇਖ ਸਕਣ ਅਤੇ ਇਸ ਨਾਲ ਸੈਲਫੀ ਵੀ ਖਿੱਚ ਸਕਣ।

ਭਗਤ ਸਿੰਘ ਦੀ ਇਹ ਪਿਸਤੌਲ ਕਿਵੇਂ ਮਿਲੀ ਜਾਣਨ ਲਈ ਪੜ੍ਹੋ ਪੂਰੀ ਖ਼ਬਰ

ਸ਼ਾਹਕੋਟ ਜ਼ਿਮਣੀ ਚੋਣ ਲਈ ਤਾਇਨਾਤ 18 ਅਧਿਕਾਰੀ ਮੁਅੱਤ

ਇੰਡੀਅਨ ਐਕਸਪ੍ਰੈੱਸ ਮੁਤਾਬਕ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਡਿਊਟੀ ਵਿੱਚ ਲਾਪਰਵਾਹੀ ਵਰਨ ਕਾਰਨ 18 ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

Image copyright Getty Images

ਜ਼ਿਲ੍ਹਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਵਾਰੀ-ਵਾਰੀ ਐਲਾਨ ਕਰਨ ਦੇ ਬਾਵਜੂਦ ਇਹ ਪੋਲਿੰਗ ਸਟਾਫ਼ ਨਾਲ ਡਿਊਟੀ 'ਤੇ ਨਹੀਂ ਪਹੁੰਚੇ। ਪੋਲਿੰਗ ਸਟਾਫ਼ ਦੀ ਤਾਇਨਾਤੀ ਤੋਂ ਬਾਅਦ ਇਹ ਅਫ਼ਸਰ ਇੱਕ ਮੀਟਿੰਗ ਹਾਲ ਵਿੱਚ ਬੈਠੇ ਹੋਏ ਮਿਲੇ।

Image copyright KENZABURO FUKUHARA/AFP/Getty Images

ਭਾਰਤ ਐੱਨਐੱਸਜੀ ਲਈ ਫਿਰ ਪੇਸ਼ ਕਰੇਗਾ ਦਾਅਵੇਦਾਰੀ

ਹਿੰਦੁਸਤਾਨ ਟਾਈਮਜ਼ ਮੁਤਾਬਕ ਭਾਰਤ ਐੱਨਐੱਸਜੀ (ਨਿਊਕਲੀਅਰ ਸਪਲਾਇਰਜ਼ ਗਰੁੱਪ) ਵਿੱਚ ਮੁੜ ਸ਼ਾਮਿਲ ਹੋਣ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨ ਜਾ ਰਿਹਾ ਹੈ। ਐੱਨਐੱਸਜੀ ਵਿੱਚ ਸਾਮਿਲ 48 ਦੇਸਾਂ ਦੇ ਮੈਂਬਰਾਂ ਦੀ ਬੈਠਕ ਇਸ ਸਾਲ ਜੂਨ ਅਤੇ ਦਿਸੰਬਰ ਵਿੱਚ ਹੋਵੇਗੀ।

ਪਿਛਲੇ ਸਾਲ ਜੂਨ ਵਿੱਚ ਵੀ ਭਾਰਤ ਦੇ ਐੱਨਐੱਸਜੀ ਵਿੱਚ ਸ਼ਾਮਿਲ ਹੋਣ ਲਈ ਚਰਚਾ ਹੋਈ ਸੀ ਪਰ ਬੀਜਿੰਗ ਨੇ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਦਲੀਲ ਇਹ ਦਿੱਤੀ ਗਈ ਸੀ ਕਿ ਭਾਰਤ ਨੇ ਐੱਨਪੀਟੀ 'ਤੇ ਹਸਤਾਖਰ ਨਹੀਂ ਕੀਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)