ਸੋਸ਼ਲ: ਅਫਗਾਨਿਸਤਾਨ ਦਾ ਰਾਸ਼ਿਦ IPL ਦਾ ਸਿਤਾਰਾ ਬਣਿਆ

ਆਈਪੀਐਲ Image copyright Getty Images

ਜੂਨ ਵਿੱਚ ਭਾਰਤ ਅਫਗਾਨਿਸਤਾਨ ਵਾਲ ਪਹਿਲਾ ਟੈਸਟ ਮੈਚ ਖੇਡੇਗਾ ਅਤੇ ਉਸ ਮੈਚ ਵਿੱਚ ਆਈਪੀਐੱਲ ਦਾ ਚਮਕਦਾ ਸਿਤਾਰਾ ਭਾਰਤ ਦੇ ਸਾਹਮਣੇ ਚੁਣੌਤੀ ਰੱਖੇਗਾ।

ਚੇੱਨਈ ਸੂਪਰਕਿੰਗਸ ਨੇ ਸਾਲ 2018 ਦਾ ਆਈਪੀਐਲ ਜਿੱਤ ਲਿਆ ਹੈ। ਫਾਇਨਲ ਵਿੱਚ ਸਨਰਾਈਜਰਜ਼ ਹੈਦਰਾਬਾਦ ਨੂੰ ਚੇਨੱਈ ਸੂਪਰਕਿੰਗਸ ਨੇ ਸ਼ੇਨ ਵਾਟਸਨ ਦੇ ਸੈਂਕੜੇ ਬਦਲੌਤ ਕਰਾਰੀ ਹਾਰ ਦਿੱਤੀ।

ਫਟਾਫਟ ਕ੍ਰਿਕਟ ਦੇ ਇਸ ਸਾਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਉਹ ਸੀ ਰਾਸ਼ਿਦ ਖ਼ਾਨ।

ਅਫ਼ਗਾਨਿਸਤਾਨ ਦਾ ਨੌਜਵਾਨ ਖਿਡਾਰੀ ਰਾਸ਼ਿਦ ਖਾਨ ਕ੍ਰਿਕਟ ਦੀ ਦੁਨੀਆਂ ਦਾ ਅੱਜ ਇੱਕ ਵੱਡਾ ਨਾਂ ਬਣ ਗਿਆ ਹੈ।

Image copyright AFP/GETTY IMAGES

ਪੂਰੇ ਆਈਪੀਐਲ ਸੀਜ਼ਨ ਵਿੱਚ ਸਨਰਾਈਜਰਜ਼ ਹੈਦਰਾਬਾਦ ਦੇ ਰਾਸ਼ਿਦ ਖਾਨ ਨੇ 24 ਵਿਕਟਾਂ ਲੈ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਰਾਸ਼ਿਦ ਖਾਨ ਦੀਆਂ ਤਰੀਫਾਂ ਦੇ ਪੁਲ ਬੰਨਦੇ ਹੋਏ ਲੋਕ ਥੱਕ ਨਹੀਂ ਰਹੇ ਹਨ।

ਰਾਸ਼ਿਦ ਦੇ ਪ੍ਰਦਰਸ਼ਨ ਤੋਂ ਪਰਫਾਰਮੈਂਸ ਤੋਂ ਪ੍ਰਭਾਵਿਤ ਕ੍ਰਿਕਟ ਜਗਤ ਦੇ ਵੱਡੇ ਨਾਵਾਂ ਤੋਂ ਇਲਾਵਾ ਕ੍ਰਿਕਟ ਫੈਨਸ ਤਾਂ ਹਨ ਹੀ, ਇਸਦੇ ਨਾਲ ਹੀ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਵੀ ਰਾਸ਼ਿਦ ਦੀ ਤਰੀਫ਼ ਕੀਤੀ।

ਹਰਸ਼ਾ ਭੋਗਲੇ ਨੇ ਟਵਿੱਟਰ 'ਤੇ ਲਿਖਿਆ, ''#IPL2018 ਬਹੁਤ ਵਧੀਆ ਰਿਹਾ। ਮੈਂ ਪਲੇਅਰ ਆਫ਼ ਦਿ ਟੂਰਮਾਮੈਂਟ ਰਾਸ਼ਿਦ ਖਾਨ ਨੂੰ ਕਹਾਂਗਾ।''

ਸਚਿਨ ਤੇਂਦੂਲਕਰ ਵੀ ਰਾਸ਼ਿਦ ਦੀ ਤਾਰੀਫ ਕਰ ਚੁੱਕੇ ਹਨ। ਉਨ੍ਹਾਂ ਲਿਖਿਆ, ''ਰਾਸ਼ਿਦ ਨੂੰ ਦੁਨੀਆਂ ਦਾ ਬੈਸਟ ਫਿਰਕੀ ਗੇਂਦਬਾਜ਼ ਕਹਿਣ ਵਿੱਚ ਮੈਨੂੰ ਕੋਈ ਝਿਝਕ ਨਹੀਂ।''

ਰਾਸ਼ਿਦ ਖਾਨ ਦੀ ਖੇਡ ਤੋਂ ਖੁਸ਼ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਵੀ ਟਵਿੱਟਰ ਉੱਤੇ ਉਨ੍ਹਾਂ ਦੀ ਤਾਰੀਫ਼ ਕੀਤੀ।

ਉਨ੍ਹਾਂ ਲਿਖਿਆ, ''ਅਫ਼ਗਾਨਿਸਤਾਨ ਨੂੰ ਆਪਣੇ ਹੀਰੋ ਰਾਸ਼ਿਦ ਖਾਨ 'ਤੇ ਮਾਣ ਹੈ। ਮੈਂ ਆਪਣੇ ਭਾਰਤੀ ਦੋਸਤਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਰਾਸ਼ਿਦ ਨੂੰ ਐਨਾ ਵੱਡਾ ਮੰਚ ਦਿੱਤਾ।''

ਸਰ ਜਡੇਜਾ ਨਾਮੀ ਹੈਂਡਲ ਤੋਂ ਟਵੀਟ ਕੀਤਾ ਗਿਆ, ''ਸਾਨੂੰ ਰਾਸ਼ਿਦ ਖਾਨ ਦੇ ਦਿਓ, ਸਾਡਾ ਕਮਾਲ ਰਾਸ਼ਿਦ ਖਾਨ ਲੈ ਜਾਓ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਨਿਸਰਗ ਤੂਫ਼ਾਨ: ਮੁੰਬਈ ਨੂੰ ਟਕਰਾਏ ਤੂਫਾਨ ਦਾ ਇਹ ਨਾਂ ਕਿਵੇਂ ਪਿਆ ਤੇ ਇਸ ਨੇ ਕਿੰਝ ਮਚਾਈ ਤਬਾਹੀ

ਕੋਰੋਨਾਵਾਇਰਸ ਅਪਡੇਟ: ਅਮਿਤਾਭ ਬੱਚਨ ਨੇ ਕੀਤੀ ਪੰਜਾਬ ਦੇ ਮਿਸ਼ਨ ਫਤਹਿ ਦਾ ਸਾਥ ਦੇਣ ਦੀ ਅਪੀਲ

ਜੌਰਜ ਫਲਾਇਡ : ਕੀ ਰਾਸ਼ਟਰਪਤੀ ਟਰੰਪ ਫ਼ੌਜ ਤੈਨਾਤ ਕਰ ਸਕਦੇ ਹਨ?

ਪੰਜਾਬ ਦੇ ਵਿਆਂਦੜ ਜੋੜੇ ਨੂੰ ਵਿਆਹ ਸਮੇਂ ਮਾਸਕ ਨਾ ਪਾਉਣ ਕਰਕੇ 10,000 ਰੁਪਏ ਜੁਰਮਾਨਾ

'ਭੱਠਿਆਂ ਵਾਲਿਆਂ ਨੇ ਸਾਨੂੰ ਰੇਲ ਗੱਡੀ ਵਿਚ ਜਾਣ ਨਹੀਂ ਦਿੱਤਾ ਤੇ ਹੁਣ ਅਸੀਂ ਰੁਲ਼ ਰਹੇ ਹਾਂ'

ਜੌਰਜ ਫਲਾਇਡ : ਹਿੰਸਕ ਮੁਜ਼ਾਹਰਿਆਂ ਦੀ ਅੱਗ 'ਚ ਬਲਦੇ ਅਮਰੀਕਾ ਦੇ ਕੀ ਹਨ ਹਾਲਾਤ

ਐਮੀ ਵਿਰਕ: ਜਦੋਂ ਪਹਿਲਾ ਹੀ ਗਾਣਾ ਯੂ- ਟਿਊਬ ਉੱਤੇ ਨਾ ਚੱਲਿਆ ਤਾਂ...

ਜੌਰਜ ਫਲਾਇਡ : ਮੌਤ ਤੋਂ ਪਹਿਲਾਂ ਦੇ 30 ਮਿੰਟਾਂ 'ਚ ਕੀ ਕੁਝ ਵਾਪਰਿਆ

ਅਮਰੀਕਾ 'ਚ ਮੁਜ਼ਾਹਰੇ ਕਰਨ ਵਾਲੇ ਕੀ ਕਹਿ ਰਹੇ