ਸੋਸ਼ਲ: 'ਕੀ ਚੋਣ ਕਮਿਸ਼ਨ ਈਵੀਐੱਮ ਦਾ ਫਿੱਟਨੈਸ ਚੈਲੇਂਜ ਲਵੇਗਾ?'

EVM Image copyright Getty Images

ਚਾਰ ਲੋਕ ਸਭਾ ਸੀਟਾਂ ਦੀਆਂ ਜ਼ਿਮਨੀ-ਚੋਣਾਂ ਵਿੱਚ ਈਵੀਐੱਮ ਵਿੱਚ ਗੜਬੜੀ ਦੀਆਂ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਤਰਕ ਦਿੱਤਾ ਕਿ ਗਰਮੀ ਕਾਰਨ ਮਸ਼ੀਨਾਂ ਕੰਮ ਨਹੀਂ ਕਰ ਰਹੀਆਂ ਸਨ।

ਚੋਣ ਕਮਿਸ਼ਨ ਦੀ ਇਸ ਗੱਲ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਲੋਕ ਪੁੱਛ ਰਹੇ ਹਨ ਕਿ ਜੇ ਮੌਸਮ ਕਰਕੇ ਅਜਿਹਾ ਹੋਇਆ ਹੈ ਤਾਂ ਇਸ ਦਾ ਹੱਲ ਕੀ ਹੈ ਅਤੇ ਫੇਰ ਤਾਂ ਈਵੀਐਮ ਨੂੰ ਹੀ ਬੈਨ ਕਰ ਦੇਣਾ ਚਾਹੀਦਾ ਹੈ।

ਮਸ਼ਹੂਰ ਪੱਤਰਕਾਰ ਸ਼ੇਖਰ ਗੁਪਤਾ ਨੇ ਟਵੀਟ ਕੀਤਾ, ''2004, 2009 ਅਤੇ 2014 ਦੀਆਂ ਚੋਣਾਂ ਗਰਮੀਆਂ ਵਿੱਚ ਹੋਈਆਂ ਪਰ ਈਵੀਐਮ ਰਾਜਸਥਾਨ ਜਾਂ ਕੱਛ ਤੱਕ ਵਿੱਚ ਨਹੀਂ ਪਿਘਲੀਆਂ। ਹੁਣ ਮਹਾਰਾਸ਼ਟਰ ਵਿੱਚ ਈਸੀ ਗਰਮੀ 'ਤੇ ਗੱਲ ਪਾ ਰਹੀ ਹੈ। ਇਹ ਕਾਫੀ ਹੈਰਾਨ ਕਰਨ ਵਾਲਾ ਹੈ।''

ਪੱਤਰਕਾਰਾਂ ਤੋਂ ਇਲਾਵਾ ਵਿਰੋਧੀਆਂ ਨੇ ਵੀ ਇਸ 'ਤੇ ਟਿੱਪਣੀ ਕੀਤੀ।

ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਟਵੀਟ ਕੀਤਾ, ''2019 ਦੀਆਂ ਚੋਣਾਂ ਵਿੱਚ ਵੀ ਈਵੀਐਮ ਖਰਾਬ ਹੋਣਗੇ ਅਤੇ ਭਾਜਪਾ ਜਿੱਤੇਗੀ? ਵਿਰੋਧੀਆਂ ਦੇ ਨਾਲ ਆਉਣ ਦਾ ਫਾਇਦਾ ਕੀ ਹੋਵੇਗਾ?''

ਟਵਿੱਟਰ 'ਤੇ ਕਈ ਲੋਕ ਈਵੀਐਮ ਨੂੰ ਬੈਨ ਕਰਨ ਦੇ ਹੱਕ ਵਿੱਚ ਨਜ਼ਰ ਆਏ।

ਸਿਨਥੀਆ ਨਾਂ ਦੀ ਇੱਕ ਯੂਜ਼ਰ ਨੇ ਲਿਖਿਆ, ''ਈਵੀਐਮ ਦਾ ਇਸਤੇਮਾਲ ਹੀ ਬੰਦ ਕਰ ਦੇਣਾ ਚਾਹੀਦਾ ਹੈ। ਕਈ ਦੇਸ ਇਹ ਕਰ ਚੁਕੇ ਹਨ। ਇਸ ਦੀ ਥਾਂ ਬੈਲਟ ਪੇਪਰ ਦਾ ਹੀ ਇਸਤੇਮਾਲ ਹੋਣਾ ਚਾਹੀਦਾ ਹੈ।''

ਮੋਦੀ ਵੱਲੋਂ ਹਾਲ ਹੀ ਵਿੱਚ ਲਏ ਗਏ ਫਿੱਟਨੈਸ ਚੈਲੇਂਜ 'ਤੇ ਤਾਣਾ ਕੱਸਦਿਆਂ ਅਰੁਣ ਗਿਰੀ ਨਾਂ ਦੇ ਯੂਜ਼ਰ ਨੇ ਟਵੀਟ ਕੀਤਾ, ''ਈਵੀਐਮ ਫਿੱਟ ਤਾਂ ਡੈਮੋਕ੍ਰੇਸੀ ਫਿੱਟ। ਕੀ ਈਸੀ ਈਵੀਐਮ ਫਿੱਟਨੈਸ ਚੈਲੇਂਜ ਲਵੇਗੀ?''

ਮਜ਼ਾਕ ਉਡਾਉਂਦੇ ਹੋਏ ਇੱਕ ਹੋਰ ਯੂਜ਼ਰ ਨੇ ਟਵੀਟ ਕੀਤਾ, ''ਮੌਸਮ ਤੋਂ ਬਾਅਦ ਉਹ ਈਵੀਐਮ ਦੀ ਗੜਬੜੀ ਲਈ ਅਸ਼ਟਮੀ ਅਤੇ ਨੌਮੀ ਨੂੰ ਜ਼ਿੰਮੇਵਾਰ ਠਹਿਰਾਉਣਗੇ।''

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)

ਸਬੰਧਿਤ ਵਿਸ਼ੇ