ਨਜ਼ਰੀਆ: 'ਨਰਿੰਦਰ ਮੋਦੀ ਨੂੰ 2019 ਦੀ ਨਹੀਂ, 125 ਕਰੋੜ ਲੋਕਾਂ ਦੀ ਚਿੰਤਾ'

ਨਰਿੰਦਰ ਮੋਦੀ Image copyright Getty Images

ਦੇਸ ਹੈ, ਤਾਂ ਦਿੱਕਤਾਂ ਵੀ ਹੋਣਗੀਆਂ। ਕੋਈ ਵੀ ਦੇਸ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਨ੍ਹਾਂ ਦੇ ਦੇਸ ਵਿੱਚ ਕੋਈ ਸਮੱਸਿਆ ਨਹੀਂ ਹੈ।

ਇੱਕ ਸਮਾਂ ਸੀ ਜਦੋਂ ਭਾਰਤ ਦੁਨੀਆਂ ਦੇ ਹੋਰਾਂ ਦੇਸਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਕੇਂਦਰ ਸੀ। ਹਰ ਰਾਸ਼ਟਰ ਦੀਆਂ ਸਮੱਸਿਆਵਾਂ ਦੇ ਹੱਲ ਦਾ ਕੇਂਦਰ ਬਣ ਕੇ ਭਾਰਤ 'ਵਿਸ਼ਵ ਗੁਰੂ' ਕਹਾਉਂਦਾ ਸੀ।

(ਦੋ ਦਿਨ ਪਹਿਲਾਂ ਅਸੀਂ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ 'ਤੇ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਨਜ਼ਰੀਆ ਛਾਪਿਆ ਸੀ)

ਹਾਲਾਤ ਅੱਜ ਵੀ ਅਜਿਹੇ ਹੀ ਹੋ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਜਿਹੜੇ ਨਾਗਰਿਕਾਂ ਨੂੰ ਅਧਿਆਤਮਕ ਸ਼ਾਂਤੀ ਦੀ ਲੋੜ ਹੁੰਦੀ ਹੈ, ਉਹ ਇੱਕ-ਦੋ ਮਹੀਨੇ ਜਾਂ ਇੱਕ ਦੋ ਸਾਲ ਲਈ ਭਾਰਤ ਦੇ ਅਧਿਆਤਮਕ ਕੇਂਦਰਾਂ 'ਤੇ ਆ ਕੇ ਰਹਿੰਦੇ ਹਨ।

ਭਾਰਤ ਦਾ ਨਾਗਰਿਕ ਦੁਨੀਆਂ ਵਿੱਚ ਆਪਣੀ ਕਾਬਲੀਅਤ ਨਾਲ ਜਾਣਿਆ ਜਾਂਦਾ ਹੈ, ਪਰ ਉਹ ਸ਼ਾਂਤੀ ਪ੍ਰਾਪਤੀ ਲਈ ਅੱਜ ਵੀ ਭਾਰਤ ਵਿੱਚ ਹੀ ਰਹਿੰਦਾ ਹੈ ਅਤੇ ਇੱਥੇ ਆਉਂਦਾ-ਜਾਂਦਾ ਹੈ।

ਮੁਸ਼ਕਿਲਾਂ ਦੀ ਜਿੱਤ

ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਦੇਸ ਦੀਆਂ ਮੂਲ ਸਮੱਸਿਆਵਾਂ ਵੱਲ ਸ਼ਾਸਕਾਂ ਨੇ ਧਿਆਨ ਦਿੱਤਾ। ਭਾਰਤ ਇੱਕ ਵਿਸ਼ਾਲ ਗਣਤੰਤਰਿਕ ਦੇਸ ਹੈ। ਇੱਥੋਂ ਦੀਆਂ ਮੂਲ ਸਮੱਸਿਆਵਾਂ ਨਾਗਰਿਕਾਂ ਨਾਲ ਜੁੜੀਆਂ ਹਨ।

Image copyright Getty Images

ਦੇਸ ਵਿੱਚ ਪਹਿਲਾਂ ਦੇ ਲੋਕਾਂ ਨੇ, ਯਾਨਿ ਆਜ਼ਾਦੀ ਤੋਂ ਬਾਅਦ ਜਿਹੜੇ ਵੀ ਸਾਸ਼ਨ ਵਿੱਚ ਆਏ, ਉਨ੍ਹਾਂ ਨੇ ਆਜ਼ਾਦੀ ਨੂੰ ਹੀ ਭਾਰਤ ਦੀ ਹਰ ਸਮੱਸਿਆ ਦੀ ਜਿੱਤ ਸਮਝ ਲਿਆ। ਆਜ਼ਾਦ ਕੀ ਹੋਏ, ਸਭ ਕੁਝ ਮਿਲ ਗਿਆ।

ਜਦਕਿ ਸੱਚਾਈ ਇਹ ਹੈ ਕਿ ਆਜ਼ਾਦੀ ਮਿਲਣ ਵਾਲੇ ਦਿਨ ਤੋਂ ਸਾਨੂੰ ਨਾਗਰਿਕਾਂ ਦੀਆਂ ਸਹੂਲਤਾਂ ਤੋਂ ਲੈ ਕੇ ਉਨ੍ਹਾਂ ਦੀ ਜੀਵਨ ਸ਼ੈਲੀ ਤੱਕ ਉਨ੍ਹਾਂ ਸਮੱਸਿਆਵਾਂ ਦੀ ਦਿਸ਼ਾ ਵਿੱਚ ਕਦਮ ਵਧਾਉਣਾ ਚਾਹੀਦਾ ਸੀ।

ਅਸੀਂ ਅਜਿਹਾ ਨਹੀਂ ਕਰ ਸਕੇ, ਅਸੀਂ ਆਜ਼ਾਦੀ ਤੋਂ ਬਾਅਦ ਸੱਤਾ ਵਿੱਚ ਰਹਿੰਦੇ ਹੋਏ ਸੇਵਾ ਦੇ ਮਾਧਿਅਮ ਤੋਂ ਸੇਵਾ ਵਿੱਚ ਕਿਵੇਂ ਅੱਗੇ ਆਈਏ, ਬਜਾਏ ਇਸਦੇ ਕਿ ਅਸੀਂ ਸੱਤਾ ਦੇ ਮਾਧਿਅਮ ਰਾਹੀਂ ਸੱਤਾ ਵਿੱਚ ਕਿਵੇਂ ਆਈਏ, ਇਸ ਦਿਸ਼ਾ ਵਿੱਚ ਵਧਦੇ ਗਏ, ਇਸੇ ਨਾਲ ਹੀ ਸਾਡੀਆਂ ਸਮੱਸਿਆਵਾਂ ਦੀ ਜੜ੍ਹ ਡੂੰਘੀ ਹੁੰਦੀ ਗਈ।

ਇੱਕ ਹੀ ਪਾਰਟੀ ਦੀ ਸਰਕਾਰ

ਨਾਗਿਰਕ ਦੇ ਨਾਤੇ ਜਿਹੜਾ ਸਾਡਾ 'ਰਾਸ਼ਟਰੀ ਕਰਤੱਵ' ਸੀ, ਉਹ ਹੌਲੀ-ਹੌਲੀ ਲੁਪਤ ਹੁੰਦੇ ਹੋਏ ਅਸੀਂ ਵੋਟਰ ਦੀ ਭੂਮਿਕਾ ਯਾਨਿ ਅਧਿਕਾਰ ਪ੍ਰਤੀ ਜਾਗਰੂਕ ਹੋ ਗਏ ਅਤੇ ਕਰਤੱਵਾਂ ਪ੍ਰਤੀ ਉਦਾਸੀਨ ਹੁੰਦੇ ਚਲੇ ਗਏ। ਭਾਰਤ ਨਾਗਰਿਕਾਂ ਦਾ ਨਹੀਂ, ਵੋਟਰਾਂ ਦਾ ਦੇਸ ਬਣ ਗਿਆ।

ਅਸੀਂ ਨਾਗਿਰਕ ਬੋਧ ਤੋਂ ਨਾਗਰਿਕਾਂ ਨੂੰ ਦੂਰ ਕਰਦੇ ਚਲੇ ਗਏ ਅਤੇ ਉਨ੍ਹਾਂ ਦੀ ਆਤਮਾ ਵਿੱਚ ਵੋਟਰ ਬੋਧ ਦਾ ਗੁਣਗਾਣ ਅਧਿਕ ਕਰਦੇ ਗਏ। ਵੋਟਰ ਬੋਧ ਦੇ ਕਾਰਨ ਸਾਡੇ ਭਾਰਤੀਆਂ ਦੇ ਦਿਲਾਂ ਵਿੱਚ ਸੱਤਾ ਨਾਲ ਮੋਹ ਵਧ ਗਿਆ।

Image copyright Getty Images

ਆਜ਼ਾਦੀ ਤੋਂ ਬਾਅਦ ਇਹ ਸਾਲਾਂ ਤੱਕ ਚੱਲਿਆ। ਇਸਦਾ ਨਤੀਜਾ ਇਹ ਨਿਕਲਿਆ ਕਿ ਇੱਕ ਹੀ ਪਾਰਟੀ ਦੀ ਸਰਕਾਰ ਰਹੀ। ਹੋਰ ਸਿਆਸੀ ਪਾਰਟੀਆਂ ਹੌਲੀ-ਹੌਲੀ ਹੋਂਦ ਵਿੱਚ ਆ ਰਹੀਆਂ ਸੀ। ਸੱਤਾ ਆਕਰਸ਼ਿਤ ਨਾਗਰਿਕਾਂ ਵਿੱਚ ਸਮਾਜ ਆਧਾਰਿਤ ਭਾਵ ਘੱਟ ਗਿਆ।

ਅਖ਼ੀਰ ਸਮਾਜ ਵੱਲ ਦੇਖਣ ਦੀ ਥਾਂ ਲੋਕ ਸੱਤਾ ਵੱਲ ਵਧ ਦੇਖਣ ਲੱਗੇ। ਜਦਕਿ ਸੱਚਾਈ ਇਹ ਹੈ ਕਿ ਸਮਾਜ ਨੇ ਭਾਰਤ ਨੂੰ ਆਜ਼ਾਦੀ ਦਵਾਈ, ਨਾ ਕਿ ਸੱਤਾ ਨੇ । ਸਮਾਜ ਸੱਤਾ ਦੀ ਜਣਨੀ ਹੈ।

ਸੱਤਾ ਤੋਂ ਹਟਣ ਅਤੇ ਹਟਾਉਣ ਦਾ ਡਰ

ਲੋਕਤੰਤਰ ਦੀ ਰੱਖਿਆ ਅਤੇ ਉਸਦੀ ਸੁਰੱਖਿਆ ਲਈ ਸਮਾਜ ਅਤੇ ਸੱਤਾ ਵਿੱਚ ਹਮੇਸ਼ਾ ਸੰਤੁਲਣ ਬਣਿਆ ਰਹਿਣਾ ਚਾਹੀਦਾ ਹੈ।

ਸੰਤੁਲਿਤ ਸਮਾਜ ਅਤੇ ਸੱਤਾ ਦੀ ਸਮਾਨਤਾ ਨਾਲ ਸਮਾਜ ਦੀ ਰੱਖਿਆ ਹੁੰਦੀ ਹੈ।

ਆਜ਼ਾਦੀ ਤੋਂ ਬਾਅਦ ਸੱਤਾ ਵਿੱਚ ਬਦਲਾਅ ਵੀ ਹੋਇਆ ਪਰ ਹਾਲਤ ਇਹ ਹੋਈ ਕਿ ਬਦਲਾਅ ਵਿੱਚ ਆਈ ਸੱਤਾ ਨੇ ਜਿਵੇਂ ਹੀ ਕੁਝ ਕੋਸ਼ਿਸ਼ ਸ਼ੁਰੂ ਕੀਤੀ ਤਾਂ ਲੋਕ ਉਨ੍ਹਾਂ ਨੂੰ ਸੱਤਾ ਤੋਂ ਹਟਣ ਅਤੇ ਹਟਾਉਣ ਦਾ ਡਰ ਦਿਖਾਉਣ ਲੱਗੇ। ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਉਸ ਸਮੇਂ ਦੇ ਲੋਕ ਸ਼ਾਸਕਾਂ ਵੱਲੋਂ ਪੈਦਾ ਕੀਤੀਆਂ ਗਈਆਂ ਮੁਸ਼ਕਿਲਾਂ ਨੂੰ ਲੱਭਣ ਲੱਗੇ।

Image copyright Getty Images

ਉਨ੍ਹਾਂ ਨੇ ਇਸ ਤਰ੍ਹਾਂ ਕੰਮ ਸ਼ੁਰੂ ਕੀਤਾ ਕਿ ਜੋ ਕਰਨਗੇ ਦੇਸ-ਸਮਾਜ ਨੂੰ ਚੰਗਾ ਲੱਗੇਗਾ ਅਤੇ ਉਹ ਅਜਿਹਾ ਕਰਨ ਲਈ ਸੱਤਾ ਵਿੱਚ ਬਣੇ ਰਹਿਣਗੇ। ਪਰ ਅਜਿਹਾ ਨਹੀਂ ਹੋਇਆ। ਜਦੋਂ ਤੱਕ ਉਹ ਸਮੱਸਿਆਵਾਂ ਦਾ ਹੱਲ ਲਭਦੇ ਉਦੋਂ ਤੱਕ ਉਨ੍ਹਾਂ ਦੇ ਜਾਣ ਦਾ ਹੀ ਸਮਾਂ ਆ ਗਿਆ।

ਪੰਜ ਸਾਲ ਲਈ ਚੁਣੇ ਗਏ ਲੋਕ ਵਿਚਾਲੇ ਹੀ ਛੱਡ ਕੇ ਚਲੇ ਗਏ। ਅਜਿਹਾ ਇੱਕ ਵਾਰ ਨਹੀਂ, ਦੋ-ਤਿੰਨ ਵਾਰ ਹੋਇਆ ਅਤੇ ਸੱਤਾ ਲਈ ਸੱਤਾ ਭਾਰੂ ਰਹੀ ਅਤੇ ਸੇਵਾ ਲਈ ਸੱਤਾ ਕਮਜ਼ੋਰ ਹੁੰਦੀ ਚਲੀ ਗਈ।

'ਅਸੀਂ ਸਮਾਜ ਦੀ ਸੇਵਾ ਕਰਾਂਗੇ ਤਾਂ...'

ਮਈ 2014 ਵਿੱਚ ਦੇਸ 'ਚ ਇੱਕ ਨਵੀਂ ਹਵਾ ਚੱਲੀ। ਇਸ ਹਵਾ ਵਿੱਚ ਇਹ ਸੰਕਤੇ ਸਾਫ਼ ਝਲਕ ਰਿਹਾ ਸੀ ਕਿ ਸੱਤਾ ਸਮਾਜ ਦੀ ਸੇਵਾ ਲਈ ਆਈ ਹੈ ਨਾ ਕਿ ਸੱਤਾ ਦੀ ਸੇਵਾ ਲਈ। ਸੱਤਾ ਨੂੰ ਮੌਜੂਦਾ ਸਰਕਾਰ ਨੇ ਸੇਵਾ ਦਾ ਜ਼ਰੀਆ ਮੰਨਿਆ।

''ਸੱਤਾ'' ਵਿੱਚ ਜਿਹੜਾ ਸਮਾਜ ਆਉਂਦਾ ਹੈ, ਉਸ ਨੂੰ ਵੀ ਵਿਚਾਰ ਕਰਨਾ ਹੋਵੇਗਾ ਕਿ ਦੇਸ ਵਿੱਚ ਸੱਤਾ ਸੇਵਾ ਲਈ ਜਾਂ ਸੱਤਾ ਤੋਂ ਸੱਤਾ ਵਿੱਚ ਆਉਣ ਲਈ। ਅੱਜ ਜਿਹੜੀ ਪਾਰਟੀ ਸੱਤਾ ਵਿੱਚ ਹੈ ਉਹ ਭਰੋਸੇ ਨਾਲ ਕੰਮ ਕਰ ਰਿਹਾ ਹੈ ਕਿ ਅਸੀਂ ਸਮਾਜ ਦੀ ਸੇਵਾ ਕਰਾਂਗੇ ਤਾਂ ਸਮਾਜ ਆਪਣਾ ਕਰਤੱਵ ਜ਼ਰੂਰ ਪੂਰਾ ਕਰੇਗਾ।

ਮੌਜੂਦਾ ਸਰਕਾਰ ਦਾ ਸਮਾਜ 'ਤੇ ਬਹੁਤ ਵਿਸ਼ਵਾਸ ਹੈ। ਸੱਤਾ ਦਾ ਸਮਾਜ 'ਤੇ ਸਮਾਜਿਕ ਭਰੋਸਾ ਬਣਾਈ ਰੱਖਣਾ ਅਤੇ ਸੱਤਾ ਦਾ ਸਮਾਜ 'ਤੇ ਵਿਸ਼ਵਾਸ ਬਣਾਈ ਰੱਖਣਾ ਲੋਕਤੰਤਰ ਨੂੰ ਕਦੇ ਵੀ ਬਿਮਾਰ ਨਹੀਂ ਹੋਣ ਦਿੰਦਾ।

Image copyright Getty Images

ਮੌਜੂਦਾ ਸਰਕਾਰ ਦੇ ਲੀਡਰ ਨਰਿੰਦਰ ਮੋਦੀ ਨੇ ਭਾਰਤ ਦੇ ਨਾਗਰਿਕਾਂ ਪ੍ਰਤੀ ਉਨ੍ਹਾਂ ਦੇ ਸਮਾਜਿਕ ਖੁਸ਼ਹਾਲੀ ਅਤੇ ਉਨ੍ਹਾਂ ਦੇ ਰਾਸ਼ਟਰੀ ਗੌਰਵ ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿੱਚ ਜਿਹੜੇ ਕਦਮ ਚੁੱਕੇ ਹਨ, ਉਹ ਭਾਵੇਂ ਹੀ ਸਖ਼ਤ ਹਨ। ਪਰ ਉਸਦਾ ਲੰਬੇ ਸਮਾਂ ਤੱਕ ਆਮ ਨਾਗਰਿਕਾਂ ਨੂੰ ਫਾਇਦਾ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੌਜੂਦਾ ਸੱਤਾਧਾਰੀਆਂ ਦੇ ਮਨ ਵਿੱਚ ਇੱਕ ਚੰਗੀ ਗੱਲ ਇਹ ਹੈ ਕਿ ਦੇਸ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹਨ। ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਕਈ ਵੱਡੇ ਫ਼ੈਸਲੇ ਲੈ ਰਹੀ ਹੈ ਅਤੇ ਸਮਾਜ ਦੇ ਸਹਿਯੋਗ ਨਾਲ ਆਪਣਾ ਵਿਸਤਾਰ ਕਰ ਰਹੀ ਹੈ।

ਮੋਦੀ ਦੇ ਫ਼ੈਸਲਿਆਂ ਵਿੱਚ ਸਮਾਜ ਸੇਵਾ ਅਤੇ ਭਲਾਈ

ਨਰਿੰਦਰ ਮੋਦੀ ਨੇ ਸਖ਼ਤ ਤੋਂ ਸਖ਼ਤ ਫ਼ੈਸਲੇ ਲੈਂਦੇ ਸਮੇਂ ਕਦੇ ਸਾਲ 2019 ਦੀ ਚਿੰਤਾ ਨਹੀਂ ਕੀਤੀ। ਉਨ੍ਹਾਂ ਨੇ ਫਿਕਰ ਕੀਤੀ ਜਾਂ ਸਿਰਫ਼ 125 ਕਰੋੜ ਨਾਗਰਿਕਾਂ ਦੀ।

Image copyright Getty Images

ਇੱਥੇ ਇੱਕ ਗੱਲ ਹੋਰ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਸਰਕਾਰ 'ਤੇ ਵਿਰੋਧੀ ਚਾਹੇ ਕੋਈ ਵੀ ਇਲਜ਼ਾਮ ਲਗਾਉਣ ਜਾਂ ਲਗਵਾਉਣ, ਪਰ ਭਾਰਤੀ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਹੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜਿਹੜੀ ਜਨਤਾ ਦੀ ਪ੍ਰੀਖਿਆ ਵਿੱਚ ਲਗਾਤਾਰ ਖ਼ਰੀ ਉਤਰ ਰਹੀ ਹੈ।

ਪਿਛੇਲ ਕੁਝ ਸਾਲਾਂ 'ਚ ਭਾਰਤ ਦੇ ਸਾਬਕਾ ਸ਼ਾਸਨਕਰਤਾਵਾਂ ਨੇ ਭਾਰਤ ਦੀ ਸ਼ਾਨ ਨੂੰ ਮੱਟੀ ਵਿੱਚ ਮਿਲਾ ਦਿੱਤਾ ਹੈ। ਜਦਿਕ ਮੌਜੂਦਾ ਸ਼ਾਸਨਧਾਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੀ ਆਖੰਡ ਜੋਯਤੀ ਨੂੰ ਪ੍ਰਕਾਸ਼ਿਤ ਕਰਨ ਦਾ ਕਾਰਜ ਕੀਤਾ ਹੈ। ਜਨਤਾ ਜਾਗਰੂਕ ਹੋਈ ਹੈ।

ਭਵਿੱਖ ਕਿਸਦੇ ਹੱਥਾਂ 'ਚ ਸੁਰੱਖਿਅਤ

ਵਿਰੋਧੀਆਂ ਨੂੰ ਚਾਹੀਦਾ ਹੈ ਕਿ ਉਹ ਸਮਝਣ ਕਿ ਜਾਗਰੂਕ ਜਨਤਾ ਨੂੰ ਨਾ ਤਾਂ ਸੱਤਾਧਾਰੀ ਗੁੰਮਰਾਹ ਕਰ ਸਕਦੇ ਹਨ ਤੇ ਨਾ ਹੀ ਵਿਰੋਧੀ ਧੜੇ। ਜਨਤਾ ਜਾਣਦੀ ਹੈ, ਸਮਾਜ ਜਾਣਦਾ ਹੈ ਕਿ ਆਉਣ ਵਾਲੇ ਕੱਲ ਵਿੱਚ ਸਮਾਜ ਅਤੇ ਰਾਸ਼ਟਰ ਦਾ ਭਵਿੱਖ ਕਿਸਦੇ ਹੱਥਾਂ 'ਚ ਸੁਰੱਖਿਅਤ ਹੈ।

Image copyright Getty Images

ਸੱਤਾਧਾਰੀ ਨੂੰ ਸੁਚੇਤ ਜ਼ਰੂਰ ਰਹਿਣਾ ਹੋਵੇਗਾ ਕਿ ਉਨ੍ਹਾਂ ਦੇ ਮਨ ਵਿੱਚ ਸਮਾਜ ਦੀ ਸੇਵਾ ਦਾ ਹੰਕਾਰ ਨਾ ਆਵੇ। ਉਹ ਲੋਕ ਹਿੱਤਾਂ ਲਈ ਜਿਹੜੇ ਕੰਮ ਕਰ ਰਹੇ ਹਨ ਉਹ ਨਿਮਰਤਾ ਨਾਲ ਕਰਦੇ ਰਹਿਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)