ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

ਕਿਮ ਕਿਮ ਜੋਂਗ ਨਾਲ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ, ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਨਾਲ।

ਉੱਤਰੀ ਕੋਰੀਆ ਦੀ ਸਰਕਾਰੀ ਖ਼ਬਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਕਿਮ ਜੋਂਗ ਉਨ ਰੂਸ ਵਿੱਚ ਇੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਮਾਸਕੋ ਜਾਣ ਲਈ ਰਾਜ਼ੀ ਹੋ ਗਏ ਹਨ।

ਕਿਮ ਜੋਂਗ ਉਨ ਦੇ ਇਸ ਦੌਰੇ ਦਾ ਐਲਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਉੱਤਰੀ ਕੋਰੀਆ ਦੌਰੇ ਤੋਂ ਬਾਅਦ ਕੀਤਾ ਗਿਆ ਹੈ।

ਪਾਬੰਦੀਆਂ ਲਾਉਣ ਦਾ ਅਮਰੀਕੀ ਕਦਮ ਗੈਰ-ਕਾਨੂੰਨੀ

ਯੂਰਪੀ ਯੂਨੀਅਨ ਅਤੇ ਕੈਨੇਡਾ ਅਤੇ ਮੈਕਸੀਕੋ ਨੇ ਕਿਹਾ ਹੈ ਕਿ ਸਟੀਲ ਅਤੇ ਅਲਮੀਨੀਅਮ ਦੀ ਦਰਾਮਦ ਉੱਤੇ ਪਾਬੰਦੀਆਂ ਲਾਉਣ ਦੇ ਅਮਰੀਕੀ ਫ਼ਾਸਲੇ ਦੀ ਮੁਖ਼ਾਲਫ਼ਤ ਕਰਨਗੇ।

ਤਸਵੀਰ ਸਰੋਤ, Getty Images

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਦੀ ਪ੍ਰਤੀਕਿਰਿਆ ਵਜੋਂ ਅਮਰੀਕੀ ਸਾਮਨ ਉੱਤੇ ਚੂੰਗੀ (ਡਿਊਟੀ) ਲਾਉਣਗੇ।

ਫਰਾਂਸੀਸੀ ਪ੍ਰਧਾਨ ਮੰਤਰੀ ਅਮੈਨੂਏਲ ਮੈਕਰੌਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਫੌਨ ਕਰਕੇ ਕਿਹਾ ਕਿ ਪਾਬੰਦੀਆਂ ਲਾਉਣ ਦਾ ਅਮਰੀਕੀ ਕਦਮ ਗੈਰ-ਕਾਨੂੰਨੀ ਸੀ।

ਸ਼ਿਮਲਾ 'ਚ ਪਾਣੀ ਲਈ ਹਾਹਾਕਾਰ

ਹਿਮਾਚਲ ਦੀ ਰਾਜਧਾਨੀ ਸ਼ਿਮਲਾ ਅੱਜ-ਕੱਲ੍ਹ ਪੀਣ ਵਾਲੇ ਪਾਣੀ ਦੀ ਤੋਟ ਦਾ ਸਾਹਮਣਾ ਕਰ ਰਹੀ ਹੈ।

ਗਰਮੀ ਦੇ ਨਾਲ ਇਲਾਕੇ ਵਿੱਚ ਪਾਣੀ ਦਾ ਸੰਕਟ ਇੰਨਾ ਵਧ ਗਿਆ ਹੈ ਕਿ ਲੋਕ ਮੁਜ਼ਾਹਰੇ ਕਰ ਰਹੇ ਹਨ ਅਤੇ ਟੈਂਕਰ ਤੋਂ ਪਾਣੀ ਲੈਣ ਲਈ ਹਰ ਗਲੀ ਵਿੱਚ ਲੋਕ ਧੱਕਾ-ਮੁੱਕੀ ਹੋ ਰਹੇ ਹਨ।

ਤਸਵੀਰ ਸਰੋਤ, ARCHANA/BBC

ਹਾਲਾਤ ਇੰਨੇ ਬਦਤਰ ਹੁੰਦੇ ਜਾ ਰਹੇ ਹਨ ਕਿ ਸ਼ਿਮਲੇ ਦੀ ਮਾਲ ਰੋਡ 'ਤੇ ਪਾਣੀ ਲਈ ਲੋਕਾਂ ਦੀਆਂ ਲਾਈਨਾਂ ਲੱਗਣੀਆਂ ਸੁਰੂ ਹੋ ਗਈਆਂ ਹਨ। ਕੁਝ ਲੋਕਾਂ ਨੇ ਰਾਤੋ-ਰਾਤ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਸ਼ਹਿਰ ਵਿੱਚ ਕਈ ਹੋਟਲਾਂ ਨੇ ਤਾਂ ਨਵੀਂ ਬੁਕਿੰਗ ਕਰਨੀ ਹੀ ਬੰਦ ਕਰ ਦਿੱਤੀ ਹੈ। ਜਨਤਕ ਪਖਾਨੇ ਪਾਣੀ ਦੀ ਕਮੀ ਕਾਰਨ ਬੰਦ ਕਰ ਦਿੱਤੇ ਗਏ ਹਨ।

ਡੈਨਮਾਰਕ ਵੱਲੋਂ ਨਕਾਬ ਅਤੇ ਬੁਰਕੇ ਉੱਤੇ ਪਾਬੰਦੀ

ਡੈਨਮਾਰਕ ਨੇ ਪੂਰਾ ਮੂੰਹ ਢਕਣ ਵਾਲੇ ਬੁਰਕਿਆਂ ਅਤੇ ਨਕਾਬਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਮੁੱਖ ਤੌਰ 'ਤੇ ਮੁਸਲਿਮ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਐਲਾਨ ਨਾਲ ਡੈਨਮਾਰਕ ਬੁਰਕੇ 'ਤੇ ਪਾਬੰਦੀ ਲਾਉਣ ਵਾਲੇ ਹੋਰ ਯੂਰਪੀ ਯੂਨੀਅਨ ਦੇਸਾਂ ਵਿੱਚ ਸ਼ੁਮਾਰ ਹੋ ਗਿਆ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਡੈਨਮਾਰਕ ਦੇ ਇਸ ਫੈਸਲੇ ਨਾਲ ਮੁੱਖ ਤੌਰ 'ਤੇ ਮੁਸਲਿਮ ਔਰਤਾਂ ਪ੍ਰਭਾਵਿਤ ਹੋਣਗੀਆਂ

ਹਾਲਾਂਕਿ ਲੈਜਿਸਲੇਸ਼ਨ ਵਿੱਚ ਸਿੱਧੇ ਤੌਰ 'ਤੇ ਮੁਸਲਿਮ ਔਰਤਾਂ ਦਾ ਜ਼ਿਕਰ ਨਹੀਂ ਹੈ ਪਰ ਕਿਹਾ ਗਿਆ ਹੈ ਕਿ ਜੇ ਕੋਈ ਵੀ ਵਿਅਕਤੀ ਜਨਤਕ ਥਾਂ 'ਤੇ ਆਪਣੇ ਮੂੰਹ ਢਕਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ।

IIM- ਰੋਹਤਕ ਦੇ ਪ੍ਰੋਫੈਸਰ 'ਤੇ ਔਰਤ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ

ਤਸਵੀਰ ਸਰੋਤ, SAT SINGH/BBC

ਰੋਹਤਕ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਨਿਰਦੇਸ਼ਕ ਪ੍ਰੋਫੈਸਰ ਧੀਰਜ ਸ਼ਰਮਾ 'ਤੇ ਪੁਲਿਸ ਨੇ ਇੱਕ ਮਹਿਲਾ ਸਹਿਕਰਮੀ ਦੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਹੈ।

ਧੀਰਜ ਸ਼ਰਮਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਸੰਸਥਾ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਬਚਾਅ ਵਿੱਚ ਨਜ਼ਰ ਆ ਰਹੇ ਹਨ ਅਤੇ ਮਹਿਲਾ ਪ੍ਰੋਫੈਸਰ ਉੱਪਰ ਮੋੜਵੇਂ ਇਲਜ਼ਾਮ ਲਾ ਰਹੇ ਹਨ।

ਮਹਿਲਾ ਪ੍ਰੋਫੈਸਰ ਇਸ ਦੌਰਾਨ ਆਪਣੀ ਸੇਵਾ ਦੇ ਪ੍ਰੋਬੇਸ਼ਨ ਪੀਰੀਅਡ ਵਿੱਚ ਸੀ ਅਤੇ ਉਸ ਨੇ ਜੁਆਨਿੰਗ ਮਗਰੋਂ ਸ਼ਰਮਾ ਨੂੰ ਹੀ ਰਿਪੋਰਟ ਕਰਨਾ ਸੀ।

ਮਹਿਲਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਪੁਲਿਸ ਥਾਣੇ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354 (ਜਿਨਸੀ ਸ਼ੋਸ਼ਣ ਕਰਨਾ) ਅਤੇ 354-ਏ ( ਜਿਨਸੀ ਸਹਿਮਤੀ ਮੰਗਣਾ) ਅਧੀਨ ਕੇਸ ਦਰਜ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)