ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੈਂਗਸਟਰ ਨੇ ਦਿੱਤੀ ਧਮਕੀ

ਗਿੱਪੀ Image copyright NARINDER NANU/AFP/Getty Images

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਧਮਕੀ ਦਿੱਤੀ ਹੈ। ਸ਼ਿਕਾਇਤ ਤੋਂ ਬਾਅਦ ਮੋਹਾਲੀ ਵਿੱਚ ਮਾਮਲਾ ਦਰਜ ਹੋ ਗਿਆ ਹੈ।

ਇਲਜ਼ਾਮ ਹਨ ਕਿ ਗਿੱਪੀ ਗਰੇਵਾਲ ਨੂੰ ਫੋਨ ਉੱਤੇ ਜਬਰਨ ਵਸੂਲੀ ਲਈ ਧਮਕੀ ਦਿੱਤੀ ਗਈ ਹੈ।

ਮੋਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ, ''ਗਿੱਪੀ ਗਰੇਵਾਲ ਨੇ ਸ਼ਿਕਾਇਤ ਦਿੱਤੀ ਹੈ ਕਿ ਦਿਲਪ੍ਰੀਤ ਨੇ ਵਾਟਸ ਐਪ ਕਾਲ ਕਰਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ। ਗਿੱਪੀ ਦੀ ਸ਼ਿਕਾਇਤ ਉੱਤੇ ਮੋਹਾਲੀ ਸਥਿਤ ਫੇਸ-8 ਦੇ ਥਾਣੇ ਵਿੱਚ ਮਾਮਲਾ ਦਰ ਕਰ ਲਿਆ ਗਿਆ ਹੈ।''

ਕੌਣ ਹੈ ਦਿਲਪ੍ਰੀਤ ਢਾਹਾਂ?

ਦਿਲਪ੍ਰੀਤ ਢਾਹਾਂ ਉਹੀ ਸ਼ਖਸ ਹੈ ਜਿਸ ਉੱਤੇ ਇਲਜ਼ਾਮ ਹਨ ਕਿ ਉਸ ਨੇ ਬੀਤੀ 14 ਅਪਰੈਲ ਪੰਜਾਬੀ ਸਿੰਗਰ ਪਰਮੀਸ਼ ਵਰਮਾ ਉੱਤੇ ਗੋਲੀ ਚਲਾਈ।

ਦਿਲਪ੍ਰੀਤ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਅਤੇ ਫਿਲਹਾਲ ਉਹ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਸਬੰਧਿਤ ਵਿਸ਼ੇ