'ਨੀਰਵ ਮੋਦੀ ਨਾਲ ਜੁੜੇ ਦਸਤਾਵੇਜ਼ ਸੁਰੱਖਿਅਤ'- ਇਨਕਮ ਟੈਕਸ ਵਿਭਾਗ

ਨੀਰਵ ਮੋਦੀ Image copyright Getty Images

ਦੱਖਣੀ ਮੁੰਬਈ ਵਿੱਚ ਸਥਿਤ ਸਿੰਧਿਆ ਹਾਊਸ ਦੀ ਇਮਾਰਤ ਨੂੰ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਦੇ ਕਰੀਬ ਅੱਗ ਲੱਗੀ ਸੀ।

ਇਸ ਇਮਾਰਤ ਵਿੱਚ ਮੁੰਬਈ ਦੇ ਇਨਕਮ ਟੈਕਸ ਡਿਪਾਰਟਮੈਂਟ ਦਾ ਦਫ਼ਤਰ ਹੈ।

ਫਿਰ ਇਹ ਕਿਹਾ ਜਾਣ ਲੱਗਾ ਕਿ ਇਸ ਦਫ਼ਤਰ ਵਿੱਚ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨਾਲ ਜੁੜੇ ਦਸਤਾਵੇਜ਼ ਹਨ।

ਇਸ ਤੋਂ ਬਾਅਦ ਕਰ ਅਤੇ ਆਬਕਾਰੀ ਵਿਭਾਗ ਦੇ ਟਵਿੱਟਰ ਅਕਾਉਂਟ ਤੋਂ ਦੋ ਟਵੀਟ ਲਗਾਤਾਰ ਕਰਕੇ ਸਫਾਈ ਦਿੱਤੀ ਗਈ ਕਿ ਇਹ ਸਭ ਗਲਤ ਖ਼ਬਰਾਂ ਹਨ।

ਇਨਕਮ ਟੈਕਸ ਇੰਡੀਆ ਨੇ ਟਵੀਟ ਕੀਤਾ, "ਮੀਡੀਆ ਦੇ ਕੁਝ ਹਿੱਸਿਆਂ ਵਿੱਚ ਆ ਰਹੀਆਂ ਖਬਰਾਂ ਕਿ ਨੀਰਵ ਮੋਦੀ/ਮੇਹੁਲ ਚੋਕਸੀ ਨਾਲ ਸਬੰਧਤ ਫਾਈਲਾਂ ਸਿੰਧਿਆ ਹਾਊਸ ਵਿੱਚ ਲੱਗੀ ਅੱਗ ਦੌਰਾਨ ਸੜ ਗਈਆਂ ਹਨ। ਇਹ ਝੂਠ ਹੈ।"

ਇਸ ਤੋਂ ਬਾਅਦ ਉਨ੍ਹਾਂ ਟਵੀਟ ਕੀਤਾ, "ਇਹ ਸਪਸ਼ਟ ਹੈ ਕਿ ਨੀਰਵ ਮੋਦੀ/ਮੇਹੁਲ ਚੋਕਸੀ ਨਾਲ ਸਬੰਧਤ ਰਿਕਾਰਡ/ਦਸਤਾਵੇਜ ਪਹਿਲਾਂ ਹੀ ਅਸੈੱਸਮੈਂਟ ਯੂਨਿਟ ਵਿੱਚ ਟਰਾਂਸਫਰ ਕਰ ਦਿੱਤੇ ਗਏ ਹਨ। ਦਸਤਾਵੇਜਾਂ ਦੇ ਨੁਕਸਾਨੇ ਜਾਣ/ਨਸ਼ਟ ਹੋਣ ਦੀਆਂ ਖਬਰਾਂ ਗਲਤ ਹਨ।"

ਇਸ ਬਾਰੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਪ੍ਰਤੀਕਰਮ ਦੇਣੇ ਸ਼ੁਰੂ ਕਰ ਦਿੱਤੇ।

ਸ਼ਿਵਮ ਵਿਜ ਨਾਮ ਦੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਗਿਆ, "ਅੱਗ ਨੂੰ ਵੀ ਪਤਾ ਸੀ ਕਿਹੜੇ ਕਾਗਜ਼ ਸਾੜਨੇ ਹਨ।"

ਅਬਦੁਲ ਅਜ਼ੀਮ ਨੇ ਟਵੀਟ ਕੀਤਾ, "ਕੀ ਤੁਹਾਨੂੰ ਲਗਦਾ ਹੈ ਕਿ ਨੀਰਵ ਮੋਦੀ ਨੂੰ ਸਜ਼ਾ ਹੋ ਸਕਦੀ ਸੀ।"

ਬੋਲਟ ਨਾਂ ਦੇ ਯੂਜ਼ਰ ਨੇ ਕਿਹਾ ਕਿ ਇਨਕਮ ਟੈਕਸ ਮਹਿਕਮਾ ਨੂੰ ਸਾਰੇ ਰਿਕਾਰਡ ਦੀ ਡਿਜੀਟਲ ਕਾਪੀ ਬਣਾਉਣੀ ਚਾਹੀਦੀ ਹੈ।

ਨੀਕਿਨ ਰੌਤ ਨੇ ਕਿਹਾ, ''ਤੁਹਾਡਾ ਸਾਰਾ ਡੇਟਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ ਬਸ ਨੀਰਵ ਮੋਦੀ ਨਾਲ ਜੁੜੀਆਂ ਫਾਇਲਾਂ ਪੇਪਰਾਂ ਵਿੱਚ ਹੋਣ ਤਾਂ ਜੋ ਉਨ੍ਹਾਂ ਨੂੰ ਸਾੜਿਆ ਜਾ ਸਕੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)