ਭਾਈਚਾਰਕ ਸਾਂਝ ਦੀ ਮਿਸਾਲ ਮਲੇਰਕੋਟਲਾ ਦੀ ਇਫ਼ਤਾਰੀ

ਭਾਈਚਾਰਕ ਸਾਂਝ ਦੀ ਮਿਸਾਲ ਮਲੇਰਕੋਟਲਾ ਦੀ ਇਫ਼ਤਾਰੀ

ਮਾਲੇਰਕੋਟਲਾ ਵਿੱਚ ਰਮਜ਼ਾਨ ਦੇ ਮਹੀਨੇ ਨੂੰ ਮੁਸਲਮਾਨਾਂ ਦੇ ਨਾਲ-ਨਾਲ ਗ਼ੈਰ-ਮੁਸਲਮਾਨ ਵੀ ਪਾਕ-ਪਵਿੱਤਰ ਮੰਨਦੇ ਹਨ।

ਰੋਜ਼ਾ ਖੋਲ੍ਹਣ ਦੀ ਰਸਮ ਅੰਮ੍ਰਿਤਵੀਰ ਸਿੰਘ, ਰਜਿੰਦਰ ਸ਼ਰਮਾ ਅਤੇ ਮੂਬੀਨ ਫਾਰੂਕੀ ਨੂੰ ਇੱਕ ਥਾਂ ਇਕੱਠਾ ਕਰਦੀ ਹੈ।

ਇਹ ਤਿੰਨੇ ਵੱਖੋ-ਵੱਖਰੇ ਧਰਮਾਂ ਦੇ ਪੈਰੋਕਾਰ ਹਨ ਪਰ ਰੋਜ਼ਿਆਂ ਦੇ ਦਿਨਾਂ ’ਚ ਇਨ੍ਹਾਂ ਦੀ ਧਾਰਮਿਕ ਰਹਿਤ ਨੂੰ ਸਮਾਜਿਕ ਬਣਾ ਦਿੰਦੇ ਹਨ।

ਰੋਜ਼ਿਆਂ ਦੇ ਦਿਨਾਂ ਵਿੱਚ ਮਲੇਰਕੋਟਲਾ ਦਾ ਹਿੰਦੂ-ਸਿੱਖ ਭਾਈਚਾਰਾ ਮੁਸਲਮਾਨਾਂ ਦੇ ਰੋਜ਼ੇ ਖੁਲ੍ਹਵਾਉਣ ਦੀ ਰਹਿਤ ਨਿਭਾਉਂਦਾ ਹੈ।

(ਰਿਪੋਰਟ – ਸੁਖਚਰਨ ਪ੍ਰੀਤ)

(ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)