ਇਤਿਹਾਸਕ ਟੈਸਟ 'ਚ ਭਾਰਤ ਦੀ ਇਤਿਹਾਸਕ ਜਿੱਤ

ਆਰ ਅਸ਼ਵਿਨ ਤੇ ਰਵਿੰਦਰ ਜਡੇਜਾ Image copyright Getty Images

ਭਾਰਤ ਨੇ ਅਫ਼ਗਾਨਿਸਤਾਨ ਦੇ ਖਿਲਾਫ਼ ਬੰਗਲੁਰੂ ਵਿੱਚ ਖੇਡੇ ਗਏ ਇਤਿਹਾਸਕ ਟੈਸਟ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।

ਭਾਰਤੀ ਟੀਮ ਨੇ ਟੈਸਟ ਮੈਚ ਦੇ ਦੂਜੇ ਦਿਨ ਹੀ ਮਹਿਮਾਨ ਅਫ਼ਗਾਨਿਸਤਾਨ ਨੂੰ ਪਾਰੀ ਅਤੇ 262 ਦੌੜਾਂ ਨਾਲ ਹਰਾ ਦਿੱਤਾ ਹੈ।

ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਇੱਕ ਅਹਿਮ ਕਾਮਯਾਬੀ ਆਪਣੇ ਨਾਂ ਕਰ ਲਈ ਹੈ। ਅਜਿੰਕੇ ਰਹਾਣੇ ਦੀ ਅਗਵਾਈ ਵਿੱਚ

ਟੀਮ ਦੋ ਦਿਨਾਂ ਵਿੱਚ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ੀਅਨ ਟੀਮ ਬਣ ਗਈ ਹੈ।

ਮੈਚ ਦੇ ਦੂਜੇ ਦਿਨ ਕੁੱਲ੍ਹ 24 ਵਿਕਟ ਡਿੱਗੇ। ਹੁਣ ਤੱਕ ਟੈਸਟ ਕ੍ਰਿਕਟ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 27 ਵਿਕਟ ਡਿੱਗੇ ਹਨ। ਇਹ ਰਿਕਾਰਡ ਸਾਲ 1888 ਦਾ ਹੈ।

ਭਾਰਤ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਈਆਂ ਸਨ।

ਪਹਿਲਾ ਟੈਸਟ ਮੈਚ ਖੇਡ ਰਹੀ ਅਫਗਾਨਿਸਤਾਨ ਦੀ ਟੀਮ ਪਹਿਲੀ ਪਾਰੀ ਵਿੱਚ 109 ਦੌੜਾਂ 'ਤੇ ਸਿਮਟ ਗਈ।

ਪਹਿਲੀ ਪਾਰੀ ਦੇ ਆਧਾਰ 'ਤੇ 365 ਦੌੜਾਂ ਤੋਂ ਪਿਛੜੀ ਅਫਗਾਨਿਸਤਾਨ ਟੀਮ ਨੂੰ ਭਾਰਤ ਨੇ ਫੌਲਔਨ ਦਿੱਤਾ। ਦੂਜੀ ਪਾਰੀ ਵਿੱਚ ਵੀ ਮਹਿਮਾਨ ਟੀਮ ਨੇ ਬੱਲੇਬਾਜ਼ ਵਿਕਟ 'ਤੇ ਟਿਕਣ ਦਾ ਦਮ ਨਹੀਂ ਦਿਖਾ ਸਕੇ।

ਅਫਗਾਨਿਸਤਾਨ ਦੀ ਟੀਮ ਦੂਜੀ ਪਾਰੀ ਵਿੱਚ 103 ਦੌੜਾਂ ਹੀ ਬਣਾ ਸਕੇ। ਭਾਰਤ ਦੇ ਲਈ ਪਹਿਲੀ ਪਾਰੀ ਵਿੱਚ ਆਰ ਅਸ਼ਵਿਨ ਨੇ ਚਾਰ ਅਤੇ ਰਵਿੰਦਰ ਜਡੇਜਾ ਨੇ ਦੂਜੀ ਪਾਰੀ ਵਿੱਚ ਵੀ ਚਾਰ ਵਿਕਟ ਹਾਸਿਲ ਕੀਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)