ਮੰਦਸੌਰ ਰੇਪ ਕੇਸ ਵਿੱਚ ਜੁੱਤੇ ਨੇ ਖੋਲ੍ਹਿਆ ਭੇਤ: Ground Report

ਰੇਪ

ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਸੱਤ ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਘਟਨਾ ਤੋਂ ਸਿਰਫ਼ ਮੰਦਸੌਰ ਸ਼ਹਿਰ ਹੀ ਨਹੀਂ ਸਗੋਂ ਪੂਰਾ ਦੇਸ ਹੈਰਾਨ ਹੈ।

ਬੱਚੀ ਦਾ ਇੰਦੌਰ ਸ਼ਹਿਰ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਜੋ ਕਿ ਸਾਢੇ ਚਾਰ ਘੰਟੇ ਦੀ ਦੂਰੀ 'ਤੇ ਹੈ।

ਬਲਾਤਕਾਰ ਤੋਂ ਬਾਅਦ ਬੱਚੀ ਨਾਲ ਬੇਰਹਿਮੀ ਨਾਲ ਹਿੰਸਾ ਹੋਈ ਸੀ। ਸ਼ੁਰੂਆਤੀ ਦਿਨਾਂ ਵਿੱਚ ਅਜਿਹਾ ਲੱਗਿਆ ਕਿ ਸ਼ਾਇਦ ਉਸ ਦੀ ਜਾਨ ਨਹੀਂ ਬਚੇਗੀ ਪਰ ਹੁਣ ਡਾਕਟਰਾਂ ਨੂੰ ਉਮੀਦ ਹੈ ਕਿ ਉਸ ਦੀ ਜ਼ਿੰਦਗੀ ਬਚਾਈ ਜਾ ਸਕੇਗੀ।

ਇਸ ਗੁਨਾਹ ਤੋਂ ਬਾਅਦ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਡਿਜੀਟਲ ਇੰਟੈਲੀਜੈਂਸ ਦਾ ਵੱਡਾ ਹੱਥ ਰਿਹਾ ਹੈ।

ਮਾਮਲਾ ਅਤੇ ਜਾਂਚ

  • ਮੰਦਸੌਰ ਸ਼ਹਿਰ ਦੇ ਇੱਕ ਸਕੂਲ ਤੋਂ ਸੱਤ ਸਾਲ ਦੀ ਇੱਕ ਬੱਚੀ 26 ਜੂਨ ਦੀ ਦੁਪਹਿਰ ਨੂੰ ਬਾਹਰ ਨਿਕਲੀ ਅਤੇ ਉਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ।
  • ਸਕੂਲ ਦਾ ਸੀਸੀਟੀਵੀ ਕੈਮਰਾ ਖਰਾਬ ਸੀ। ਸੀਸੀਟੀਵੀ ਕੈਮਰਾ ਖਰਾਬ ਹੋਣ ਤੋਂ ਇਲਾਵਾ ਗਲਤ ਦਿਸ਼ਾ ਵਿੱਚ ਵੀ ਸੀ
  • ਛੁੱਟੀ ਤੋਂ ਤਿੰਨ ਘੰਟਿਆਂ ਬਾਅਦ ਵੀ ਜਦੋਂ ਬੱਚੀ ਆਪਣੇ ਘਰ ਤੱਕ ਨਹੀਂ ਪਹੁੰਚੀ ਤਾਂ ਉਸ ਦੇ ਪਿਤਾ ਨੇ ਪੁਲਿਸ ਸਟੇਸ਼ਨ ਵਿੱਚ ਇੱਕ ਰਿਪੋਰਟ ਲਿਖਵਾਈ।
  • ਕੁੜੀ ਦੇ ਪਿਤਾ ਨੂੰ ਸ਼ੱਕ ਸੀ ਕਿ ਸ਼ਾਇਦ ਉਹ 40 ਕਿਲੋਮੀਟਰ ਦੂਰ ਸੀਤਾਮਉ ਕਸਬੇ ਵਿੱਚ ਕਿਸੇ ਰਿਸ਼ਤੇਦਾਰ ਘਰ ਚਲੀ ਗਈ ਹੋਵੇ।
  • ਇਸ ਦੌਰਾਨ ਪੁਲਿਸ ਦੀਆਂ 15 ਟੀਮਾਂ ਨੂੰ ਹਰ ਪਾਸੇ ਭੇਜਿਆ ਜਾ ਰਿਹਾ ਸੀ, ਪਰ ਸੁਰਾਗ ਕਿਤੇ ਵੀ ਨਹੀਂ ਮਿਲ ਰਹੇ ਸਨ।
  • ਫਿਰ ਪਤਾ ਲੱਗਾ ਕਿ ਕੁੜੀ ਦੇ ਪਰਿਵਾਰ ਨੇ ਪਿਛਲੇ ਦਿਨੀਂ ਜ਼ਮੀਨ ਦਾ ਇੱਕ ਸੌਦਾ ਕੀਤਾ ਸੀ ਜੋ ਇਕ ਕਰੋੜ ਰੁਪਏ ਤੋਂ ਵੱਧ ਦਾ ਸੀ।
  • ਹੁਣ ਜਾਂਚ ਫਿਰੌਤੀ ਅਤੇ ਕਿਡਨੈਪਿੰਗ ਵੱਲ ਮੁੜ ਗਈ ਪਰ ਇਸ ਦੇ ਵੀ ਸੁਰਾਗ ਨਹੀਂ ਮਿਲੇ।
ਫੋਟੋ ਕੈਪਸ਼ਨ ਪੁਲਿਸ ਦੀਆਂ 15 ਟੀਮਾਂ ਨੂੰ ਹਰ ਪਾਸੇ ਭੇਜਿਆ ਜਾ ਰਿਹਾ ਸੀ, ਪਰ ਸੁਰਾਗ ਕਿਤੇ ਵੀ ਨਹੀਂ ਮਿਲ ਰਹੇ ਸਨ

ਬੁੱਧਵਾਰ 27 ਜੂਨ ਦੁਪਹਿਰ ਨੂੰ ਪੁਲਿਸ ਦੇ ਚਾਰਲੀ ਮੋਬਾਈਲ ਸਕੌਡ ਨੂੰ ਇਹ ਬੱਚੀ ਸ਼ਹਿਰ ਦੇ ਲਕਸ਼ਮਣ ਗੇਟ ਇਲਾਕੇ ਦੇ ਨੇੜੇ ਖੂਨ ਨਾਲ ਸਣੀ ਹੋਈ ਮਿਲੀ।

ਦਿਨੇਸ਼ ਇਸ ਖੇਤਰ ਵਿੱਚ ਛੋਲੇ ਅਤੇ ਮੂੰਗਫਲੀ ਦੀ ਫੇਰੀ ਲਾਉਂਦੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਸੜਕ ਪਾਰ ਖੜ੍ਹਾ ਸੀ। ਇੱਕ ਪਲ ਤਾਂ ਯਕੀਨ ਹੀ ਨਹੀਂ ਹੋਇਆ ਕਿ ਕੋਈ ਇੰਨੀ ਛੋਟੀ ਬੱਚੀ ਨੂੰ ਅਜਿਹੀ ਹਾਲਤ ਵਿੱਚ ਕਿਵੇਂ ਲਿਆ ਸਕਦਾ ਹੈ।"

ਸਦਮੇ ਅਤੇ ਦਰਦ ਵਿੱਚ ਡੁੱਬੀ ਬੱਚੀ ਨਾ ਤਾਂ ਬੋਲਣ ਦੇ ਸਮਰੱਥ ਸੀ ਅਤੇ ਨਾ ਹੀ ਉਹ ਕੁਝ ਇਸ਼ਾਰਾ ਕਰ ਸਕਦੀ ਸੀ।

ਸਰੀਰ ਉੱਤੇ ਕਈ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਕੱਪੜੇ ਖ਼ੂਨ ਨਾਲ ਰੰਗੇ ਹੋਏ ਸਨ।

ਇੱਕ ਪਾਸੇ ਬੱਚੀ ਨੂੰ ਇਲਾਜ ਲਈ ਲਿਜਾਇਆ ਗਿਆ ਅਤੇ ਦੂਜੇ ਪਾਸੇ ਜਾਂਚ ਹੁਣ ਕਥਿਤ ਬਲਾਤਕਾਰ ਅਤੇ ਕਤਲ ਦੀ ਕੋਸ਼ਿਸ਼ ਕਰਨ ਵੱਲ ਮੁੜ ਗਈ ਸੀ।

ਸੀਸੀਟੀਵੀ ਵਿੱਚ ਸ਼ੱਕੀ ਦੀ ਭਾਲ

ਪਰ ਉਸ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਿਆ। ਅਖੀਰ ਬੁੱਧਵਾਰ ਰਾਤ ਨੂੰ 'ਗੁਪਤ ਪ੍ਰਬੰਧਕੀ ਮੀਟਿੰਗ' ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਕੂਲ ਦੇ ਪੂਰੇ ਖੇਤਰ ਵਿੱਚ ਇਹ ਪਤਾ ਲਗਾਇਆ ਜਾਵੇ ਕਿ ਸੀਸੀਟੀਵੀ ਫੁਟੇਜ ਕਿਸ-ਕਿਸ ਕੋਲ ਹੈ।

ਫੋਟੋ ਕੈਪਸ਼ਨ ਇੱਕ ਕੈਮਰੇ ਦੀ ਸੀਸੀਟੀਵੀ ਫੁਟੇਜ

ਸਾਰੇ ਦੁਕਾਨਦਾਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਦੀ ਮਦਦ ਲਈ ਗਈ। ਸ਼ਹਿਰ ਵਿੱਚ ਸਾਡੀ ਗੱਲਬਾਤ ਉਨ੍ਹਾਂ ਲੋਕਾਂ ਨਾਲ ਹੋਈ ਜਿਨ੍ਹਾਂ ਨੇ ਆਪਣੀ ਫੁਟੇਜ ਪੁਲਿਸ ਕੰਟਰੋਲ ਰੂਮ ਵਿੱਚ ਸੌਂਪੀ।

ਕੁਮਾਰ (ਨਾਂ ਬਦਲਿਆ) ਨੇ ਕਿਹਾ, "ਮੇਰੀ ਦੁਕਾਨ 'ਤੇ ਸੀਸੀਟੀਵੀ ਪਿਛਲੇ ਸਾਲ ਹੀ ਲੱਗਾ ਹੈ, ਅਸੀਂ ਤੁਰੰਤ ਉਸ ਫੁਟੇਜ ਨੂੰ ਕੱਢ ਕੇ ਭੇਜਿਆ।"

ਫੋਟੋ ਕੈਪਸ਼ਨ ਦੂਜੇ ਸੀਸੀਟੀਵੀ ਕੈਮਰੇ ਦੀ ਫੁਟੇਜ

ਫੁਟੇਜ ਦਾ ਕਈ ਘੰਟੇ ਮੁਆਇਨਾ ਕਰਨ ਤੋਂ ਬਾਅਦ ਅਜਿਹੇ ਤਿੰਨ ਵੀਡੀਓ ਸਨ ਜਿਨ੍ਹਾਂ ਵਿੱਚ ਇੱਕ ਬੱਚੀ ਨੂੰ ਸਕੂਲ ਦੀ ਵਰਦੀ ਵਿੱਚ ਇੱਕ ਨੌਜਵਾਨ ਦੇ ਪਿੱਛੇ ਜਾਂਦੇ ਦੇਖਿਆ ਜਾ ਸਕਦਾ ਸੀ।

ਸੋਸ਼ਲ ਮੀਡੀਆ ਦਾ ਸਹਾਰਾ

ਇੱਕ ਹੋਰ ਯੋਜਨਾ ਬਣਾਈ ਗਈ ਅਤੇ ਇਸ ਵਿੱਚ ਮੁੱਖ ਸਹਾਰਾ ਲਿਆ ਗਿਆ ਸੋਸ਼ਲ ਮੀਡੀਆ ਦਾ।

ਇਨ੍ਹਾਂ ਤਿੰਨੋਂ ਸੀਸੀਟੀਵੀ ਫੁਟੇਜ ਨੂੰ ਮੰਦਸੌਰ ਸ਼ਹਿਰ ਵਿੱਚ ਵਾਇਰਲ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ ਇਸ ਮਕਸਦ ਨਾਲ ਕਿ ਕੋਈ ਤਾਂ ਉਸ ਨੌਜਵਾਨ ਨੂੰ ਪਛਾਣ ਸਕੇਗਾ।

ਸ਼ਹਿਰ ਦੇ ਲੋਕ ਦੱਸਦੇ ਹਨ ਕਿ ਬਲਾਤਕਾਰ ਦੀ ਘਟਨਾ ਦੇ ਸੰਬੰਧ ਵਿਚ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ 'ਨਫ਼ਰਤ ਫੈਲਾਉਣ ਵਾਲੇ' ਅਤੇ 'ਭੜਕਾਊ ਮੈਸੇਜ ਵਟਸਐਪ 'ਤੇ ਵੀ ਚੱਲ ਰਹੇ ਸਨ।

ਇਹ ਮਾਮਲਾ ਫੈਲ ਚੁੱਕਾ ਸੀ ਕਿ ਕਿਸੇ ਕੁੜੀ ਨਾਲ ਬਲਾਤਕਾਰ ਹੋਇਆ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ।

ਬਦਲ ਅਤੇ ਸਮੇਂ ਦੀ ਕਮੀ

ਇਸ ਮਾਮਲੇ 'ਤੇ ਸਿਆਸੀ ਬਿਆਨਬਾਜ਼ੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਸ਼ਹਿਰ ਵਿੱਚ ਭਾਈਚਾਰਾ ਬਣਾਈ ਰੱਖਣ ਦਾ ਦਬਾਅ ਵੱਧ ਰਿਹਾ ਸੀ।

ਇਸ ਸਭ ਵਿਚਾਲੇ ਪ੍ਰਸ਼ਾਸਨ ਅਤੇ ਜਨਤਾ ਦੇ ਨੁਮਾਇੰਦਿਆਂ ਨੇ ਸੀਸੀਟੀਵੀ ਫੁਟੇਜ ਅਤੇ ਲੋਕਾਂ ਦੀ ਮਦਦ ਲੈਣ ਬਾਰੇ ਸੋਚਿਆ।

ਪੁਲਿਸ ਮੁਖੀ ਮਨੋਜ ਕੁਮਾਰ ਸਿੰਘ ਅਤੇ ਸ਼ਹਿਰ ਦੇ ਕਮਿਊਨਿਟੀ ਲੀਡਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਦੇ ਮਾਮਲੇ ਵਿੱਚ ਕਾਫ਼ੀ ਸਹਿਯੋਗ ਮਿਲਿਆ।

ਇੱਥੋਂ ਤੱਕ ਕਿ ਫੁਟੇਜ ਵਿੱਚ ਨਜ਼ਰ ਆਉਣ ਵਾਲੇ ਨੌਜਵਾਨ ਦੀ ਪਛਾਣ ਬਾਰੇ ਵੀ ਤਕਰੀਬਨ ਇੱਕ ਦਰਜਨ ਲੋਕਾਂ ਦੇ ਨਾਮ ਆਏ।

ਫੋਟੋ ਕੈਪਸ਼ਨ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਮੁਜ਼ਾਹਰੇ ਚੱਲ ਰਹੇ ਹਨ

ਦੁਬਾਰਾ ਫਿਰ ਸੋਸ਼ਲ ਮੀਡੀਆ ਦਾ ਹੀ ਸਹਾਰਾ ਲਿਆ ਗਿਆ। ਜਾਂਚਕਰਤਾਵਾਂ ਨੂੰ ਡਿਜੀਟਲ ਮਾਹਿਰਾਂ ਦੀ ਮਦਦ ਲੈਣੀ ਪਈ ਅਤੇ ਸਾਰੇ ਲੋਕਾਂ ਦੇ ਫੇਸਬੁੱਕ ਅਕਾਉਂਟ ਲੱਭੇ ਗਏ ਜਿਨ੍ਹਾਂ ਬਾਰੇ ਆਮ ਲੋਕਾਂ ਤੋਂ ਜਾਣਕਾਰੀ ਮਿਲ ਰਹੀ ਸੀ।

ਅਗਲੇ ਦਿਨ ਗ੍ਰਿਫਤਾਰ ਕੀਤੇ ਮੁੱਖ ਮੁਲਜ਼ਮ ਨੂੰ ਉਸ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਉਹੀ ਬ੍ਰਾਂਡਡ ਸਪੋਰਟਸ ਜੁੱਤਿਆਂ ਨਾਲ ਉਸ ਦੀਆਂ ਦੋ ਫੋਟੋਆਂ ਮਿਲੀਆਂ।

ਪੁਲਿਸ ਮੁਖੀ ਮਨੋਜ ਸਿੰਘ ਅਨੁਸਾਰ, 'ਹਿਰਾਸਤ ਵਿੱਚ ਲੈਣ ਤੋਂ ਬਾਅਦ ਨੌਜਵਾਨ ਨੇ ਇਸ ਸਾਰੀ ਘਟਨਾ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲ ਕਰ ਲਈ।

ਹਾਲਾਂਕਿ ਜਿਨ੍ਹਾਂ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਇੱਕ ਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸਦੇ ਹੋਏ ਸੀਬੀਆਈ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਦੋਵੇਂ ਮੁਲਜ਼ਮ ਫਿਲਹਾਲ ਪੁਲਿਸ ਰਿਮਾਂਡ 'ਤੇ ਹਨ ਅਤੇ ਇਸ ਮਾਮਲੇ ਵਿੱਚ ਅਗਲਾ ਵੱਡਾ ਅਤੇ ਫੈਸਲਾਕੁਨ ਕਦਮ ਇਹੀ ਹੋ ਸਕਦਾ ਹੈ ਕਿ ਪੀੜਤ ਬੱਚੀ ਇਲਾਜ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਦੀ ਸ਼ਨਾਖਤ ਕਰ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)