ਸਮਰਥਨ ਮੁੱਲ ਵਾਧਾ : 'ਸਭ 2019 ਲਈ ਲੌਲੀਪੌਪ ਹੈ'- Social Media

ਕੈਪਟਨ ਅਮਰਿੰਦ ਸਿੰਘ Image copyright Getty Images

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦੇ ਐੱਮਐੱਸਪੀ ਵਧਾਉਣ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐੱਮਐੱਸਪੀ ਵਧਾਉਣ ਨਾਲ ਕਿਸਾਨਾਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ ਅਤੇ ਕੇਂਦਰ ਸਰਕਾਰ ਵੱਲੋਂ ਸਵਾਮੀਨਾਥਨ ਰਿਪੋਰਟ ਨੂੰ ਪੂਰੇ ਤਰੀਕੇ ਨਾਲ ਲਾਗੂ ਕਰਨਾ ਚਾਹੀਦਾ ਹੈ।

MSP 'ਚ ਕੀਤੇ ਵਾਧੇ ਦਾ ਕਿਸਾਨ ਸੰਘਰਸ਼ ਨਾਲ ਦੇਣਗੇ ਜਵਾਬ

ਗੁਫ਼ਾ 'ਚ ਫਸੇ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਨੂੰ ਖ਼ਤਰਾ

ਭਾਰਤ ਦੀ ਕੇਂਦਰੀ ਕੈਬਨਿਟ ਨੇ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਇੱਕ ਕੁਇੰਟਲ ਝੋਨੇ ਦੀ ਘੱਟੋ ਘੱਟ ਕੀਮਤ 1750 ਰੁਪਏ ਹੋ ਜਾਵੇਗੀ।

Image copyright Getty Images

ਬਜਟ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, ''ਮੈਨੂੰ ਬੇਹੱਦ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਸਰਕਾਰ ਨੇ ਲਾਗਤ ਦਾ ਡੇਢ ਗੁਣਾ ਐਮਐਸਪੀ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ।''

ਪੰਜਾਬ 'ਚ ਹਰ ਸਰਕਾਰੀ ਮੁਲਾਜ਼ਮ ਦਾ ਡੋਪ ਟੈਸਟ ਲਾਜ਼ਮੀ

10 ਦਿਨ ਗੁਫ਼ਾ ਅੰਦਰ ਰਹਿਣ ਰਹਿਣ ਕੀ ਹੋ ਸਕਦਾ ਹੈ

''ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਇਸ ਵਾਰ ਇਤਿਹਾਸਕ ਵਾਧਾ ਕੀਤਾ ਗਿਆ ਹੈ, ਸਾਰਿਆਂ ਨੂੰ ਵਧਾਈ।''

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਕਾਂਗਰਸ ਨੇ ਹਮੇਸ਼ਾ ਕਿਸਾਨਾਂ ਦੇ ਹਿੱਤ ਵਿੱਚ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਕਦੇ ਕੀਤਾ ਕੁਝ ਨਹੀਂ। ਪਰ ਮੋਦੀ ਜੀ ਨੇ ਖੇਤੀ ਅਰਥਚਾਰੇ ਲਈ ਵੱਡਾ ਕਦਮ ਚੁੱਕਿਆ ਹੈ।''

ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕੀਤਾ, ''ਮੋਦੀ ਸਰਕਾਰ ਵੱਲੋਂ ਝੋਨੇ ਦੇ ਉਤਪਾਦਕਾਂ ਲਈ ਖੁਸ਼ੀ ਦੀ ਖ਼ਬਰ ਹੈ ਪਰ ਪੰਜਾਬ ਵਿੱਚ ਇਹ ਇੱਕ ਨਵੀਂ ਚੁਣੌਤੀ ਪੈਦਾ ਕਰੇਗਾ।''

ਸਿਆਸੀ ਆਗੂਆਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਜਿੱਥੇ ਵਧੇਰੇ ਲੋਕ ਵਧਾਈਆਂ ਦਿੰਦੇ ਨਜ਼ਰ ਆਏ ਤਾਂ ਕੁਝ ਲੋਕਾਂ ਨੇ ਇਸ ਫੈਸਲੇ ਨੂੰ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਇੱਕ ਸਟੰਟ ਦੱਸਿਆ।

ਮਾਰਟਿਨ ਵੀ ਨੇ ਲਿਖਿਆ, '' ਇਸ ਫੈਸਲੇ ਦਾ ਕੋਈ ਫਾਇਦਾ ਨਹੀਂ, ਕਿਸਾਨਾਂ ਨੂੰ ਐਮਐਸਪੀ ਮਿਲਦੀ ਹੀ ਨਹੀਂ ਹੈ।''

Image copyright Twitter

ਉਰਵਸ਼ੀ ਰੌਟੇਲਾ ਨਾਂ ਦੇ ਟਵਿੱਟਰ ਹੈਂਡਲ ਨੇ ਲਿਖਿਆ, ''ਘੱਟੋ ਘੱਟ ਮੁੱਲ 2200 ਰੁਪਏ ਹੋਣਾ ਚਾਹੀਦਾ ਹੈ, 1750 ਰੁਪਏ ਘੱਟ ਹੈ। ਪਤਾ ਨਹੀਂ ਇੱਥੇ ਹਿਸਾਬ ਕੌਣ ਲਾਉਂਦਾ ਹੈ?''

Image copyright Twitter

ਆਕਾਸ਼ ਮਿਸ਼ਰ ਨੇ ਲਿਖਿਆ, ''ਕਿਸੇ ਨਾ ਕਿਸੇ ਨੂੰ ਤਾਂ ਪ੍ਰੇਸ਼ਾਨ ਹੋਣਾ ਹੀ ਪੈਣਾ ਹੈ, ਕਿਸਾਨ ਖੁਸ਼ ਤਾਂ ਜਨਤਾ ਪ੍ਰੇਸ਼ਾਨ, ਜਨਤਾ ਖੁਸ਼ ਤਾਂ ਕਿਸਾਨ ਪ੍ਰੇਸ਼ਾਨ।''

Image copyright Twitter

ਜਗਦੀਪ ਸਿੰਘ ਨੇ ਕਿਹਾ, ''ਇਸ ਫੈਸਲੇ ਨੂੰ 2019 ਦੇ ਚੋਣਾਂ ਤੋਂ ਪਹਿਲਾਂ ਮਨ ਲੁਭਾਉਣ ਵਾਲੇ ਫੈਸਲੇ ਵਾਂਗ ਵੇਖਿਆ ਜਾ ਰਿਹਾ ਹੈ। ਸਭ 2019 ਲਈ ਲੌਲੀਪੌਪ ਹੈ।''

Image copyright Twitter

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)