ਯੂਪੀ-ਬਿਹਾਰ ਦੇ ਲੋਕਾਂ ਦਾ ਠਿਕਾਣਾ ਬਣਦਾ ਦੱਖਣੀ ਭਾਰਤ

india, south north, up, bihar Image copyright Getty Images

ਹਾਲ ਹੀ ਵਿੱਚ ਸਰਕਾਰ ਨੇ ਸਾਲ 2011 ਦੇ ਸਰਵੇਖਣ ਦੇ ਆਧਾਰ 'ਤੇ ਦੇਸ ਦੀ ਆਬਾਦੀ ਨਾਲ ਜੁੜੇ ਵੱਖ-ਵੱਖ ਅੰਕੜੇ ਜਾਰੀ ਕੀਤੇ।

ਇਨ੍ਹਾਂ ਅੰਕੜਿਆਂ ਮੁਤਾਬਕ 2001 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਤਮਿਲ, ਮਲਯਾਲਮ, ਕੰਨੜ ਅਤੇ ਤੇਲੁਗੂ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਆਈ ਹੈ।

ਜਦੋਂ ਕਿ ਦੱਖਣੀ ਭਾਰਤ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

2001 ਦੇ ਸਰਵੇਖਣ ਵਿੱਚ ਉੱਤਰੀ ਭਾਰਤੀ ਸੂਬਿਆਂ ਵਿੱਚ 8.2 ਲੱਖ ਤਾਮਿਲ ਬੋਲਣ ਵਾਲੇ ਲੋਕ ਰਹਿੰਦੇ ਸਨ ਜੋ ਕਿ ਅਗਲੇ 10 ਸਾਲਾਂ ਵਿੱਚ ਘੱਟ ਕੇ 7.8 ਲੱਖ ਹੋ ਗਏ ਹਨ। ਇਸੇ ਤਰ੍ਹਾਂ ਮਲਿਆਲਮ ਬੋਲਣ ਵਾਲਿਆਂ ਦੀ ਗਿਣਤੀ ਵੀ 8 ਲੱਖ ਤੋਂ ਘੱਟ ਕੇ 7.2 ਲੱਖ ਰਹਿ ਗਈ ਹੈ।

ਪਰ ਇਨ੍ਹਾਂ ਅੰਕੜਿਆਂ ਤੋਂ ਉਲਟ ਇਨ੍ਹਾਂ 10 ਸਾਲਾਂ ਦੌਰਾਨ ਦੱਖਣੀ ਭਾਰਤੀ ਸੂਬਿਆਂ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।

ਅੰਕੜਿਆਂ ਅਨੁਸਾਰ ਦੱਖਣੀ ਭਾਰਤ ਵਿੱਚ ਦ੍ਰਵਿੜ ਭਾਸ਼ਾ ਬੋਲਣ ਵਾਲਿਆਂ ਦੀ ਆਬਾਦੀ ਘੱਟੀ ਹੈ।

ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਲਗਭਗ ਭਾਰਤੀ ਸੂਬਿਆਂ ਵਿੱਚ 58.2 ਲੱਖ ਦੱਖਣ ਉੱਤਰੀ ਭਾਰਤੀ ਰਹਿੰਦੇ ਸਨ। 10 ਸਾਲਾਂ ਦੇ ਅੰਦਰ ਇਹ ਗਿਣਤੀ 20 ਲੱਖ ਤੱਕ ਵਧ ਗਈ ਹੈ ਅਤੇ ਹੁਣ 77.5 ਲੱਖ ਹਿੰਦੀ ਬੋਲਣ ਵਾਲੇ ਲੋਕ ਦੱਖਣੀ ਭਾਰਤੀ ਸੂਬਿਆਂ ਵਿੱਚ ਰਹਿ ਰਹੇ ਹਨ।

ਨੌਕਰੀ ਦੇ ਮੌਕੇ

ਦੱਖਣੀ-ਭਾਰਤ ਵਿੱਚ ਹਿੰਦੀ ਬੋਲਣ ਵਾਲੇ ਲੋਕਾਂ ਦੀ ਵੱਧ ਰਹੀ ਆਬਾਦੀ ਦਾ ਪਹਿਲਾ ਕਾਰਨ ਇਹ ਹੈ ਕਿ ਇਥੇ ਨੌਕਰੀ ਦੇ ਵਾਧੂ ਮੌਕੇ ਹਨ।

ਅਰਥਸ਼ਾਸਤਰੀ ਜੈ ਰੰਜਨ ਅਨੁਸਾਰ ਉੱਤਰੀ ਭਾਰਤ ਦੇ ਲੋਕ ਦੱਖਣੀ ਭਾਰਤ ਵਿੱਚ ਨੌਕਰੀਆਂ ਦੀ ਭਾਲ ਵਿਚ ਆਉਂਦੇ ਹਨ।

Image copyright SAJJAD HUSSAIN

ਉਨ੍ਹਾਂ ਦਾ ਕਹਿਣਾ ਹੈ, "ਦੱਖਣੀ ਭਾਰਤ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਪਰ ਇੱਥੇ ਇਨ੍ਹਾਂ ਨੂੰ ਕਰਨ ਲਈ ਉੰਨੇ ਲੋਕ ਨਹੀਂ ਹਨ। ਦੇਸ ਦੇ ਦੱਖਣੀ ਅਤੇ ਪੱਛਮੀ ਹਿੱਸੇ ਨੂੰ ਭਾਰਤੀ ਅਰਥ ਵਿਵਸਥਾ ਦਾ 'ਵਿਕਾਸ ਇੰਜਨ' ਕਿਹਾ ਜਾਂਦਾ ਹੈ। ਇਹਨਾਂ ਖੇਤਰਾਂ ਵਿੱਚ ਕਿਰਤ ਦੀ ਜ਼ਰੂਰਤ ਹੈ, ਉਤਰ ਭਾਰਤ ਤੋਂ ਆਏ ਲੋਕ ਇਸ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹਨ।"

ਜੇ ਉੱਤਰੀ ਭਾਰਤ ਦੇ ਮਜ਼ਦੂਰ ਵਰਗ ਦੀ ਦੱਖਣੀ ਭਾਰਤ ਵਿੱਚ ਘਾਟ ਹੋ ਜਾਵੇ ਤਾਂ ਇਸ ਦਾ ਆਰਥਚਾਰੇ 'ਤੇ ਕੀ ਅਸਰ ਪਵੇਗਾ।

ਇਸ 'ਤੇ ਜੈ ਰੰਜਨ ਦਾ ਕਹਿਣਾ ਹੈ, "ਉਸਾਰੀ ਉਦਯੋਗ ਨਾਲ ਸਬੰਧਿਤ ਕਾਰੋਬਾਰ ਜ਼ਿਆਦਾਤਰ ਇਨ੍ਹਾਂ ਮਜ਼ਦੂਰਾਂ ਦੇ ਸਹਾਰੇ ਹੀ ਚੱਲਦਾ ਹੈ। ਜੇ ਇਸ ਵਰਗ ਵਿੱਚ ਕਮੀ ਆਏਗੀ ਤਾਂ ਇਨ੍ਹਾਂ ਸਨਅਤਾਂ 'ਤੇ ਇਸ ਦਾ ਸਿੱਧਾ ਅਸਰ ਪਏਗਾ।"

ਦੱਖਣ ਵਿੱਚ ਉੱਤਰੀ ਭਾਰਤੀਆਂ ਦੀ ਵਧਦੀ ਆਬਾਦੀ ਨਾਲ ਕੁਝ ਨਵੇਂ ਕਿਸਮ ਦੀਆਂ ਆਰਥਿਕ ਗਤੀਵਿਧੀਆਂ ਹੋ ਰਹੀਆਂ ਹਨ। ਜਿਵੇਂ ਕਿ ਦੱਖਣੀ ਭਾਰਤ ਵਿੱਚ ਉੱਤਰੀ ਭਾਰਤੀ ਖਾਣੇ ਨਾਲ ਸੰਬੰਧਤ ਰੈਸਟੋਰੈਂਟ ਦਾ ਖੁੱਲ੍ਹਣਾ।

ਇਸ ਦਾ ਅਸਰ ਅਰਥਚਾਰੇ 'ਤੇ ਕਿੰਨਾ ਪਿਆ ਹੈ ਇਸ ਬਾਰੇ ਜੈ ਰੰਜਨ ਕਹਿੰਦੇ ਹਨ, "ਇਹ ਦੇਖਣਾ ਪਏਗਾ ਕਿ ਇਸ ਦਾ ਲਾਭ ਹੋਇਆ ਹੈ ਜਾਂ ਨੁਕਸਾਨ। ਜਿਵੇਂ ਅੱਜ ਤਾਮਿਲ ਫਿਲਮਾਂ ਦੁਨੀਆਂ ਭਰ ਵਿੱਚ ਦੇਖੀਆਂ ਜਾਂਦੀਆਂ ਹਨ। ਤਾਮਿਲ ਬੋਲਣ ਵਾਲੇ ਲੋਕ ਵਿਦੇਸ਼ਾਂ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਇਸ ਤਰੀਕੇ ਨਾਲ ਜਦੋਂ ਕੋਈ ਵੀ ਭਾਈਚਾਰਾ ਕਿਸੇ ਹੋਰ ਥਾਂ 'ਤੇ ਜਾਂਦਾ ਹੈ ਤਾਂ ਉਹ ਆਪਣੀ ਸੱਭਿਆਚਾਰਕ ਪਛਾਣ ਜਿਵੇਂ ਭੋਜਨ, ਸੰਗੀਤ ਅਤੇ ਹੋਰ ਚੀਜ਼ਾਂ ਵੀ ਨਾਲ ਲੈ ਜਾਂਦਾ ਹੈ।"

ਪਰਵਾਸੀ ਕਾਮਿਆਂ ਦੀ ਵਧਦੀ ਗਿਣਤੀ

ਤਾਮਿਲਨਾਡੂ ਦਾ ਪੱਛਮੀ ਹਿੱਸਾ ਜਿਵੇਂ ਕਿ ਕੋਇੰਬਟੂਰ ਅਤੇ ਤਿਰੂਪੁਰ ਦੇ ਆਸ-ਪਾਸ ਦਾ ਇਲਾਕਾ ਸਨਅਤ ਲਈ ਵਧੇਰੇ ਜਾਣਿਆ ਜਾਂਦਾ ਹੈ।

ਬੰਗਲਾਦੇਸ਼ ਅਤੇ ਨਾਈਜੀਰੀਆ ਤੋਂ ਗੈਰ ਕਾਨੂੰਨੀ ਢੰਗ ਨਾਲ ਆਏ ਲੋਕ ਇੱਥੋਂ ਦੀ ਕੱਪੜਾ ਸਨਅਤ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਅਜਿਹੀਆਂ ਗ੍ਰਿਫ਼ਤਾਰੀਆਂ ਹਰ ਮਹੀਨੇ ਹੁੰਦੀਆਂ ਹਨ।

Image copyright Getty Images

ਸੂਬਾ ਸਰਕਾਰ ਦੇ ਅੰਕੜਿਆਂ ਅਨੁਸਾਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਵਿੱਚ ਇਨ੍ਹਾਂ ਖੇਤਰਾਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।

ਇਸ ਖੇਤਰ ਦੇ ਸਨਅਤੀ ਸੰਗਠਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਕੁਝ ਦਹਾਕਿਆਂ ਵਿੱਚ ਟੈਕਸਟਾਈਲ ਸਨਅਤ ਦੇ ਬਰਾਮਦ ਵਿੱਚ ਵਾਧਾ ਹੋਇਆ ਹੈ।

'ਨਿਟਵੀਅਰ ਕੈਪੀਟਲ'

ਇਸ ਦੇ ਕੱਪੜਾ ਉਤਪਾਦਨ ਕਾਰਨ ਤਿਰੂਪੁਰ ਨੂੰ ਭਾਰਤ ਦੇ 'ਨਿਟਵੀਅਰ ਕੈਪੀਟਲ' ਵਜੋਂ ਵੀ ਜਾਣਿਆ ਜਾਂਦਾ ਹੈ। ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸ਼ਹਿਰ ਨੇ ਸਾਲ 2017-18 ਵਿੱਚ 24 ਹਜ਼ਾਰ ਕਰੋੜ ਰੁਪਏ ਦੇ ਕੱਪੜੇ ਬਰਾਮਦ ਕੀਤੇ ਜਦੋਂਕਿ ਇਸ ਤੋਂ ਪਹਿਲਾਂ ਸਾਲ 2016-17 ਵਿੱਚ ਇਹ ਅੰਕੜਾ 26 ਹਜ਼ਾਰ ਕਰੋੜ ਰੁਪਏ ਦਾ ਸੀ।

ਤਿਰੂਪੁਰ ਐਕਸਪੋਰਟਰਜ਼ ਐਸੋਸੀਏਸ਼ਨ ਦੇ ਚੇਅਰਮੈਨ ਰਾਜਾ ਸ਼ਨਮੁਗਮ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਸਾਨੂੰ ਲਗਾਤਾਰ ਮਜ਼ਦੂਰਾਂ ਦੀ ਲੋੜ ਰਹਿੰਦੀ ਹੈ ਅਤੇ ਮਜ਼ਦੂਰਾਂ ਦੀ ਮੰਗ ਦੀ ਲਗਾਤਾਰ ਵੱਧ ਰਹੀ ਹੈ। ਉੱਤਰੀ ਭਾਰਤ ਆਉਣ ਵਾਲੇ ਮਜ਼ਦੂਰ ਸਾਡੇ ਕੰਮ ਲਈ ਲਾਹੇਵੰਦ ਹਨ। ਪਹਿਲਾਂ ਇਹ ਮਜ਼ਦੂਰ ਏਜੰਟਾਂ ਰਾਹੀਂ ਹੀ ਆਉਂਦੇ ਸਨ ਪਰ ਹੁਣ ਇਨ੍ਹਾਂ ਨੂੰ ਇਸ ਖੇਤਰ ਬਾਰੇ ਜਾਣਕਾਰੀ ਹੋ ਗਈ ਹੈ ਅਤੇ ਹੁਣ ਇਹ ਕਾਮੇ ਖੁਦ ਇੱਥੇ ਆ ਜਾਂਦੇ ਹਨ।"

Image copyright BARCROFT/Getty Images

ਉਹ ਦੱਸਦੇ ਹਨ, "ਜਿਹੜੇ ਲੋਕ ਪਿਛਲੇ ਕੁਝ ਸਾਲਾਂ ਤੋਂ ਇਕੱਲੇ ਆਏ ਸਨ, ਹੁਣ ਆਪਣੇ ਪਰਿਵਾਰਾਂ ਨਾਲ ਆਉਣੇ ਸ਼ੁਰੂ ਹੋ ਗਏ ਹਨ ਪਰ ਅਸੀਂ ਸਾਰਿਆਂ ਦੇ ਰਹਿਣ ਲਈ ਘਰਾਂ ਦਾ ਪ੍ਰਬੰਧ ਨਹੀਂ ਕਰ ਸਕਦੇ। ਇੱਥੇ ਮਜ਼ਦੂਰਾਂ ਲਈ ਬੁਨਿਆਦੀ ਢਾਂਚਾ ਬਹੁਤ ਵਧੀਆ ਨਹੀਂ ਹੈ। ਸਰਕਾਰ ਨੂੰ ਇਸ ਸਬੰਧ ਵਿੱਚ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ।"

ਹੁਣ ਹੌਲੀ-ਹੌਲੀ ਉੱਤਰੀ ਭਾਰਤ ਵਿੱਚ ਵੀ ਕੰਮ-ਧੰਦੇ ਵਿਕਾਸ ਕਰਨ ਲੱਗੇ ਹਨ। ਅਜਿਹੇ ਵਿੱਚ ਜੇ ਇਹ ਲੋਕ ਉੱਤਰੀ ਭਾਰਤ ਵਾਪਸੀ ਕਰਨ ਲੱਗਣ ਤਾਂ ਇਸ ਦਾ ਦੱਖਣੀ ਭਾਰਤ 'ਤੇ ਨਕਾਰਾਤਮਕ ਪ੍ਰਭਾਵ ਹੋਵੇਗਾ।

ਇਸ ਬਾਰੇ ਰਾਜਾ ਸ਼ਨਮੁਗਮ ਦਾ ਕਹਿਣਾ ਹੈ, "ਜੇ ਕੋਈ ਸ਼ਖ਼ਸ 10 ਸਾਲਾਂ ਲਈ ਕਿਸੇ ਥਾਂ 'ਤੇ ਰਹਿੰਦਾ ਹੈ, ਤਾਂ ਉਹ ਥਾਂ ਉਸ ਦੀ ਆਪਣੀ ਬਣ ਜਾਂਦੀ ਹੈ। ਕੱਲ੍ਹ ਜੋ ਇੱਕ ਕਾਮਾ ਹੋਵੇਗਾ ਅੱਜ ਉਹ ਮਾਲਕ ਬਣ ਜਾਵੇਗਾ। ਇਸ ਲਈ ਉਹ ਵਾਪਸ ਨਹੀਂ ਜਾਣਾ ਚਾਹੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)