ਡੋਪ ਟੈਸਟ ਲਈ ਹੁਣ ਮੁਲਾਜ਼ਮਾਂ ਦੀ ਵੀ ਪੰਜਾਬ ਸਰਕਾਰ ਨੂੰ ਕੋਰੀ ਨਾਂਹ: ਪ੍ਰੈੱਸ ਰਿਵੀਊ

ਪੰਜਾਬ ਦੇ ਮੁਲਾਜ਼ਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੰਜਾਬ ਦੇ ਸਰਕਾਰੀ ਮੁਲਾਜ਼ਮ 10 ਅਤੇ 18 ਜੁਲਾਈ ਨੂੰ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਨਗੇ (ਸੰਕੇਤਿਕ ਤਸਵੀਰ)

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁਲਾਜ਼ਮ ਕੈਪਟਨ ਸਰਕਾਰ ਤੋਂ ਬਾਗੀ ਹੋ ਗਏ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਨਾ ਹੀ ਵਿਕਾਸ ਟੈਕਸ ਦੇਣਗੇ ਅਤੇ ਨਾ ਹੀ ਡੋਪ ਟੈਸਟ ਕਰਵਾਉਣਗੇ।

ਇਹ ਫ਼ੈਸਲਾ ਮੁੱਖ ਮੰਤਰੀ ਦਫ਼ਤਰ (ਪੰਜਾਬ ਸਕੱਤਰੇਤ) ਤੋਂ ਲੈ ਕੇ ਤਹਿਸੀਲ ਪੱਧਰ ਤੱਕ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਲਿਆ ਹੈ।

ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਅਜੇ ਤੱਕ ਪੁਰਾਣੀਆਂ ਡੀਏ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਗਈਆਂ ਅਤੇ 200 ਰੁਪਏ ਮਹੀਨਾ ਵਿਕਾਸ ਟੈਕਸ ਲਾ ਦਿੱਤਾ ਗਿਆ ਹੈ ਤੇ ਹੁਣ ਡੋਪ ਟੈਸਟ ਕਰਵਾਉਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਮੁਲਾਜ਼ਮਾਂ ਨੇ ਇਸਦੇ ਵਿਰੋਧ ਵਿੱਚ 10 ਜੁਲਾਈ ਨੂੰ ਸਕੱਤਰੇਤ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਰੈਲੀਆਂ ਅਤੇ 18 ਜੁਲਾਈ ਨੂੰ ਸੂਬਾ ਭਰ ਵਿੱਚ ਕਾਲੇ ਝੰਡਿਆਂ ਨਾਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ।

ਦ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਹੋਏ ਪ੍ਰਦਰਸ਼ਨਾਂ ਵਿਚਾਲੇ ਇੱਕ 16 ਸਾਲ ਦੀ ਕੁੜੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੈਨਿਕਾ ਵੱਲੋਂ ਕੀਤੀ ਗੋਲੀਬਾਰੀ ਵਿੱਚ 16 ਸਾਲ ਦੀ ਕੁੜੀ ਦੀ ਮੌਤ ਹੋ ਗਈ ਹੈ

ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਦੀ ਦੂਜੀ ਬਰਸੀ ਤੋਂ ਪਹਿਲਾਂ ਕਸ਼ਮੀਰ ਵਿੱਚ ਸੁਰੱਖਿਆ ਦੇ ਬੇਹੱਦ ਸਖ਼ਤ ਇੰਤਜ਼ਾਮ ਹਨ। ਬੁਰਹਾਨ ਵਾਨੀ 8 ਜੁਲਾਈ 2016 ਨੂੰ ਸੁਰੱਖਿਆ ਬਲਾਂ ਦੇ ਹੱਥੋਂ ਐਨਕਾਊਂਟਰ ਵਿੱਚ ਮਾਰੇ ਗਏ ਸਨ।

ਚਸ਼ਮਦੀਦਾਂ ਮੁਤਾਬਕ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਵੱਲੋਂ ਕੁਲਗਾਮ ਜ਼ਿਲ੍ਹੇ ਵਿੱਚ ਨਾਕੇਬੰਦੀ ਕੀਤੀ ਗਈ ਸੀ, ਜਿਸ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ।

ਇਸ ਦੌਰਾਨ ਸੈਨਿਕਾ ਨੇ ਭੀੜ 'ਤੇ ਗੋਲੀਆਂ ਚਲਾਈਆਂ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਨੈਸ਼ਨਲ ਕੰਜ਼ੀਊਮਰ ਡਿਸਪੀਊਟਸ ਰੈਡਰੇਸਲ ਕਮਿਸ਼ਨ (NCDRC) ਵੱਲੋਂ ਚੰਡੀਗੜ੍ਹ ਦੇ ਫੋਰਟੀਜ਼ ਹਸਪਤਾਲ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਹਸਪਤਾਲ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਬਿਨਾਂ ਮਰੀਜ਼ ਦੀ ਮਨਜ਼ੂਰੀ ਤੋਂ ਉਨ੍ਹਾਂ ਦਾ ਇੱਕ ਵੱਡਾ 'ਤੇ ਅਹਿਮ ਟੈਸਟ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਰੀਜ਼ ਦੀ ਬਿਨਾਂ ਮਨਜ਼ੂਰੀ ਤੋਂ ਟੈਸਟ ਕਰਨ 'ਤੇ ਫੋਰਟੀਜ਼ ਨੇ 10 ਲੱਖ ਦਾ ਹਰਜ਼ਾਨਾ ਭਰਿਆ ਹੈ

12 ਜੁਲਾਈ 2012 ਨੂੰ 55 ਸਾਲਾ ਮਨਮੋਹਨ ਕੌਰ ਦਾ ਹਸਪਤਾਲ ਦੇ ਡਾਕਟਰ ਵੱਲੋਂ ਪਾਚਨ ਪ੍ਰਣਾਲੀ ਨੂੰ ਸਹੀ ਕਰਨ ਵਾਸੇ ਕੋਲਨੋਸਕੋਪੀ ਕੀਤੀ ਗਈ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਵੱਲੋਂ ਡਾਕਟਰ ਨੂੰ ਇਲਾਜ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਡਾਕਟਰ ਵੱਲੋਂ ਬਿਨਾਂ ਉਨ੍ਹਾਂ ਦੀ ਮਨਜ਼ੂਰੀ ਤੇ ਟੈਸਟ ਵੀ ਕੀਤਾ ਗਿਆ।

ਉਨ੍ਹਾਂ ਨੇ ਕੰਜ਼ੀਊਮਰ ਪ੍ਰੋਟੈਕਸ਼ਨ ਐਕਟ ਤਹਿਤ NCDRC ਨੂੰ ਸ਼ਿਕਾਇਤ ਕੀਤੀ ਗਈ ਸੀ।

ਇੰਡੀਪੈਂਡੇਂਟ ਅਖ਼ਬਾਰ ਮੁਤਾਬਕ ਚੀਨ ਦਾ ਕਹਿਣਾ ਹੈ ਕਿ ਆਰਥਿਕ ਪੱਧਰ ਤੇ ਮਜਬੂਤ ਯੂਰਪ ਨਾਲ ਵਪਾਰਕ ਸਾਂਝ ਵਧਾਉਣ ਚਾਹੁੰਦਾ ਹੈ।

ਚੀਨ ਵੱਲੋਂ ਯੂਰਪ ਨੂੰ ਵਿਦੇਸ਼ ਵਪਾਰ ਅਤੇ ਆਰਥਿਕ ਤੌਰ 'ਤੇ ਫਾਇਦੇ ਦੇਣ ਦੀ ਗੱਲ ਆਖੀ ਹੈ। ਇਸ ਨੂੰ ਅਮਰੀਕਾ ਦੇ ਨਾਲ ਇੱਕ ਲੰਬੀ ਵਪਾਰਕ ਜੰਗ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।

ਚੀਨ ਦੇ ਪਰੀਮੀਅਰ ਲੀ ਕਿਊਈਆਂਗ ਦਾ ਕਹਿਣਾ ਹੈ ਕਿ ਸੈਂਟਰਲ ਅਤੇ ਪੂਰਬੀ ਯੁਰਪੀ ਲੀਡਰਾਂ ਨੂੰ ਵਪਾਰਕ ਬਾਜ਼ਾਰ ਵਿੱਚ ਮੌਕੇ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)