ਟਰੇਨਾਂ ਸਿਗਨਲ ਲਈ ਖੜੀਆਂ ਰਹੀਆਂ, ਸੁੱਤੇ ਰਹੇ ਸਟੇਸ਼ਨ ਮਾਸਟਰ

ਸਟੇਸ਼ਨ ਮਾਸਟਰ Image copyright SHAHBAZ ANWAR/BBC
ਫੋਟੋ ਕੈਪਸ਼ਨ ਰੇਲਵੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਟੇਸ਼ਨ ਮਾਸਟਰ ਦੀਪ ਸਿੰਘ ਨਸ਼ੇ ਵਿੱਚ ਸਨ ਅਤੇ ਇਸ ਕਰਕੇ ਉਨ੍ਹਾਂ ਨੂੰ ਨੀਂਦ ਆ ਗਈ ਸੀ।

ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਵਿੱਚ ਮੁਰਸ਼ਦਪੁਰ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਦੇ ਘੂਕ ਸੁੱਤੇ ਰਹਿਣ ਕਾਰਨ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ।

ਰੇਲਵੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਟੇਸ਼ਨ ਮਾਸਟਰ ਦੀਪ ਸਿੰਘ ਨਸ਼ੇ ਵਿੱਚ ਸਨ ਅਤੇ ਇਸ ਕਰਕੇ ਉਨ੍ਹਾਂ ਨੂੰ ਨੀਂਦ ਆ ਗਈ ਸੀ।

ਮੁਰਸ਼ਦਪੁਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮੁਖੀ ਬੀਪੀ ਸ਼ੁਕਲਾ ਕਹਿੰਦੇ ਹਨ, "ਸਟੇਸ਼ਨ ਮਾਸਟਰ ਦੀਪ ਸਿੰਘ ਡਿਊਟੀ ਦੌਰਾਨ ਨਸ਼ੇ ਵਿੱਚ ਹੋਣ ਕਰਕੇ ਸੌਂ ਗਏ ਸਨ। ਸਟੇਸ਼ਨ ਮਾਸਟਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।"

ਇਹ ਪੜ੍ਹੋ:

ਦੁਨੀਆਂ ਦੀ ਸਭ ਤੋਂ ਤਿੱਖੀ ਚੜ੍ਹਾਈ ਵਾਲੀ ਰੇਲਵੇ ਲਾਈਨ

ਕਰਨਜੀਤ ਕੌਰ ਦੇ ਸਨੀ ਲਿਓਨੀ ਬਣਨ ਦੀ ਕਹਾਣੀ

ਪਾਕਿਸਤਾਨ ਪੱਤਰਕਾਰਾਂ ਲਈ ਇਸ ਲਈ ਹੈ ਖ਼ਤਰਨਾਕ

Image copyright SHAHBAZ ANWAR/BBC
ਫੋਟੋ ਕੈਪਸ਼ਨ ਸਿਗਨਲ ਨਾ ਮਿਲਣ ਕਾਰਨ ਨਜੀਬਾਬਾਦ, ਬੁੰਦਕੀ, ਮੁਰਸ਼ਦਪੁਰ, ਫ਼ਜ਼ਲਪੁਰ ਅਤੇ ਨਗੀਨਾ ਵਿੱਚ ਕਈ ਟਰੇਨਾਂ ਰੁੱਕੀਆਂ ਹੋਈਆਂ ਸਨ।

ਸ਼ੁੱਕਰਵਾਰ ਰਾਤ 18:45 ਤੋਂ ਸਵੇਰ ਦੇ 7:15 ਵਜੇ ਤੱਕ ਮੁਰਸ਼ਦਪੁਰ ਰੇਲਵੇ ਸਟੇਸ਼ਨ 'ਤੇ ਦੀਪ ਸਿੰਘ ਦੀ ਡਿਊਟੀ ਲਗਾਈ ਗਈ ਸੀ।

ਰਾਤ ਵੇਲੇ ਜਦੋਂ ਅਪ ਅਤੇ ਡਾਊਨ ਲਾਈਨ 'ਤੇ ਕਈ ਟਰੇਨਾਂ ਨੂੰ ਸਿਗਨਲ ਨਹੀਂ ਮਿਲਿਆ ਤਾਂ ਰੇਲਵੇ ਵਿਭਾਗ 'ਚ ਰੌਲਾ ਪੈ ਗਿਆ।

ਸਿਗਨਲ ਨਾ ਮਿਲਣ ਕਾਰਨ ਨਜੀਬਾਬਾਦ, ਬੁੰਦਕੀ, ਮੁਰਸ਼ਦਪੁਰ, ਫ਼ਜ਼ਲਪੁਰ ਅਤੇ ਨਗੀਨਾ ਵਿੱਚ ਕਈ ਰੇਲ ਗੱਡੀਆਂ ਰੁਕੀਆਂ ਹੋਈਆਂ ਸਨ।

ਸਟੇਸ਼ਨ ਮੁਖੀ ਬੀਪੀ ਸ਼ੁਕਲਾ ਕਹਿੰਦੇ ਹਨ, "ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਅੱਪ-ਡਾਊਨ ਲਾਈਨ 'ਤੇ ਜਨਤਾ, ਬੀਸੀਐਨ, ਮਾਲ ਗੱਡੀ ਅਤੇ ਦੋ ਹੋਰਨਾਂ ਟਰੇਨਾਂ ਨੂੰ ਜਦੋਂ ਮੁਰਸ਼ਦਪੁਰ ਸਟੇਸ਼ਨ ਤੋਂ ਸਿਗਨਲ ਨਹੀਂ ਮਿਲਿਆ ਤਾਂ ਸਾਨੂੰ ਚਿੰਤਾ ਹੋ ਗਈ।

"ਮੈਂ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਤਾਂ ਸਟੇਸ਼ਨ ਮਾਸਟਰ ਦੀਪ ਸਿੰਘ ਇੱਕ ਬੈਂਚ 'ਤੇ ਸੌਂ ਰਹੇ ਸਨ। ਦੀਪ ਚੰਦ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ।"

ਸਟੇਸ਼ਨ ਮੁਖੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਣਕਾਰੀ ਤੁਰੰਤ ਸਾਰੇ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

Image copyright SHAHBAZ ANWAR/BBC
ਫੋਟੋ ਕੈਪਸ਼ਨ ਸਟੇਸ਼ਨ ਮਾਸਟਰ ਦੀਪ ਸਿੰਘ ਨੇ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਬਾਅਦ ਵਿੱਚ ਉਨ੍ਹਾਂ ਨੇ ਮੁਰਸ਼ਦਪੁਰ ਸਟੇਸ਼ਨ ਤੋਂ ਹੌਲੀ-ਹੌਲੀ ਰੁਕੀਆਂ ਟਰੇਨਾਂ ਨੂੰ ਪਾਸ ਕਰਾਉਣਾ ਸ਼ੁਰੂ ਕੀਤਾ। ਟਰੇਨਾਂ ਦਾ ਸੰਚਾਲਨ ਸ਼ੁਰੂ ਹੋਣ 'ਤੇ ਯਾਤਰੀਆਂ ਨੇ ਵੀ ਸੁੱਖ ਦਾ ਸਾਹ ਲਿਆ।

'ਮੈਂ ਬਿਮਾਰ ਸੀ, ਨਸ਼ਾ ਨਹੀਂ ਕੀਤਾ'

ਰੇਲਵੇ ਨੇ ਭਾਵੇਂ ਸਟੇਸ਼ਨ ਮਾਸਟਰ ਦੀਪ ਸਿੰਘ ਨੂੰ ਨਸ਼ਾ ਕਰਨ ਦੇ ਇਲਜ਼ਾਮ ਵਿੱਚ ਸਸਪੈਂਡ ਕਰ ਦਿੱਤਾ ਹੈ ਪਰ ਉਸ ਨੇ ਖ਼ੁਦ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਦੀਪ ਸਿੰਘ ਨੇ ਕਿਹਾ, "ਮੈਂ ਕਾਫ਼ੀ ਲੰਬੇ ਸਮੇਂ ਤੋਂ ਬਿਮਾਰ ਸੀ। ਮੈਨੂੰ ਖੰਘ ਵੀ ਆ ਰਹੀ ਸੀ, ਮੈਂ ਕੋਰੈਕਸ ਕਫ਼ ਸਿਰਪ ਥੋੜ੍ਹੀ ਵੱਧ ਪੀ ਲਈ ਅਤੇ ਇਸ ਕਾਰਨ ਮੈਨੂੰ ਨੀਂਦ ਆ ਗਈ। ਮੈਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਹੈ। ਮੈਂ ਆਪਣੀ ਬਿਮਾਰੀ ਬਾਰੇ ਸਾਰੇ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਹੋਈ ਸੀ।"

ਇਹ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)