ਜਦੋਂ ਭਾਰਤੀਆਂ ਨੇ ਮਨਾਇਆ 'ਹਾਰ' ਦਾ ਜਸ਼ਨ

ਨਾਈਟ ਫੇਲੀਅਰ ਕਲੱਬ
ਫੋਟੋ ਕੈਪਸ਼ਨ ਕਈ ਲੋਕਾਂ ਸਾਹਮਣੇ ਅਸਫਲ ਕਾਰੋਬਾਰੀ ਆਪਣੀ ਅਸਫਲਤਾ ਦੀ ਕਹਾਣੀ ਸਾਂਝੀ ਕਰਦੇ ਹਨ

ਆਪਣੀ ਅਸਫ਼ਲਤਾ ਬਾਰੇ ਗੱਲ ਕਰਨੀ ਸਭ ਤੋਂ ਮੁਸ਼ਕਿਲ ਚੀਜ਼ ਹੁੰਦੀ ਹੈ। ਪਰ ਹੁਣ ਇੱਕ ਸੰਸਥਾ ਨੇ ਵੱਡੇ ਪੱਧਰ 'ਤੇ ਅਜਿਹੀ ਲਹਿਰ ਚਲਾਈ ਹੈ, ਜਿਸ ਤਹਿਤ ਲੋਕਾਂ ਨੂੰ ਗ਼ਲਤੀਆਂ ਮੰਨਣ ਅਤੇ ਉਨ੍ਹਾਂ ਤੋਂ ਕੁਝ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ।

ਸਾਲ 2012 ਵਿੱਚ, ਮੈਕਸੀਕੋ ਦੇ ਗਰੁੱਪ ਨੇ ਇੱਕ 'ਫੇਲੀਅਰ ਇੰਸਟੀਚਿਊਟ' ਸ਼ੁਰੂ ਕੀਤਾ ਸੀ। ਜਿਸ ਵਿੱਚ ਕਾਰੋਬਾਰੀ ਆਪਣੀ ਅਸਫ਼ਲਤਾ ਬਾਰੇ ਗੱਲ ਕਰਨ, ਉਸ ਤੋਂ ਦੋ ਸਾਲ ਬਾਅਦ ਉਨ੍ਹਾਂ ਨੇ ਇੱਕ ਈਵੈਂਟ ਸ਼ੁਰੂ ਕੀਤਾ ਜਿਸਦਾ ਨਾਮ 'ਫੇਲੀਅਰ ਨਾਈਟ ਜਾਂ ਫਨ ਨਾਈਟ' ਰੱਖਿਆ ਗਿਆ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਅਸਫਲ ਕਾਰੋਬਾਰੀਆਂ ਦੀ ਕਹਾਣੀਆਂ ਤੋਂ ਲੋਕ ਬੇਹੱਦ ਕੁਝ ਸਿੱਖਦੇ ਹਨ

ਇਸ ਦਾ ਮਕਸਦ ਅਸਫ਼ਲ ਕਾਰੋਬਾਰੀਆਂ ਨੂੰ ਬੁਲਾਉਣਾ ਅਤੇ ਉਨ੍ਹਾਂ ਤੋਂ ਇਹ ਪੁੱਛਣਾ ਹੈ ਕਿ ਉਹ ਕਿਉਂ ਅਤੇ ਕਿੱਥੇ ਫੇਲ੍ਹ ਹੋਏ? ਇਸਦਾ ਮਕਸਦ ਉਨ੍ਹਾਂ ਨੂੰ ਕਾਰੋਬਾਰ ਵਿੱਚ ਅਸਫ਼ਲਤਾ ਦਾ ਸੱਚ ਬਾਹਰ ਕਢਵਾਉਣਾ ਅਤੇ ਉਨ੍ਹਾਂ ਤੋਂ ਪ੍ਰੇਰਣਾ ਲੈਣਾ ਹੈ।

ਸ਼ੁਰੂਆਤ ਵਿੱਚ ਉਨ੍ਹਾਂ ਨਾਲ ਘੱਟ ਲੋਕ ਜੁੜੇ ਪਰ ਹੁਣ ਭਾਰਤ ਸਮੇਤ 79 ਦੇਸਾਂ ਵਿੱਚ ਇਹ ਮੁਹਿੰਮ ਚੱਲ ਰਹੀ ਹੈ।

ਸੂਰਤ ਦੇ ਅਨੀਕੇਤ ਗੁਪਤਾ ਹੇਠ ਇੱਕ ਛੋਟੀ ਜਿਹੀ ਟੀਮ ਕੰਮ ਕਰਦੀ ਹੈ, ਜਿਹੜੀ ਇਨ੍ਹਾਂ ਬੈਠਕਾਂ ਦਾ ਪ੍ਰਬੰਧ ਕਰਦੀ ਹੈ। ਉਹ ਮੈਕਸੀਕੋ ਵਿੱਚ ਚੱਲ ਰਹੇ ਫੇਲੀਅਰ ਇੰਸਟੀਚਿਊਟ ਨੂੰ ਲਾਈਸੈਂਸ ਫੀਸ ਅਦਾ ਕਰਦੇ ਹਨ। ਉਹ ਉਨ੍ਹਾਂ ਦੀ ਬਰੈਂਡਿੰਗ ਅਤੇ ਬੈਠਕ ਕੰਸੈਪਟ ਦੀ ਵੀ ਵਰਤੋਂ ਕਰਦੇ ਹਨ।

ਲੋਕ ਆਪਣੀਆਂਖਾਮੀਆਂ ਕਬੂਲਦੇ ਹਨ

ਆਮ ਤੌਰ 'ਤੇ ਉਹ ਇੱਕ ਓਪਨ ਥੀਏਟਰ ਬੁੱਕ ਕਰਦੇ ਹਨ ਅਤੇ ਕਾਰੋਬਾਰੀਆਂ ਨੂੰ ਸੱਦਾ ਦਿੰਦੇ ਹਨ। ਜਿਹੜੇ ਆਪਣੇ ਅਸਫ਼ਲ ਕਾਰੋਬਾਰ ਦਾ ਸਫ਼ਰ ਸਾਂਝਾ ਕਰਨਾ ਚਾਹੁੰਦੇ ਹਨ। ਇਸ ਦੇ ਲਈ 300 ਤੋਂ 400 ਰੁਪਏ ਦੀ ਟਿਕਟ ਰੱਖੀ ਗਈ ਹੈ।

ਫੋਟੋ ਕੈਪਸ਼ਨ ਅਨੀਕੇਤ ਸੂਰਤ ਵਿੱਚ ਅਸਫਲ ਲੋਕਾਂ ਲਈ ਇਹ ਨਾਈਟ ਕਲੱਬ ਚਲਾਉਂਦੇ ਹਨ

ਅਨੀਕੇਤ ਗੁਪਤਾ ਦੱਸਦੇ ਹਨ,''ਲੋਕ ਸਭ ਦੇ ਸਾਹਮਣੇ ਸਟੇਜ 'ਤੇ ਆ ਕੇ ਆਪਣੀ ਅਸਫ਼ਲਤਾ ਬਾਰੇ ਗੱਲ ਕਰਦੇ ਹਨ। ਉਹ ਲੋਕਾਂ ਨੂੰ ਆਪਣੀ ਅਸਫ਼ਲਤਾ ਅਤੇ ਉਨ੍ਹਾਂ ਤੋਂ ਜੋ ਕੁਝ ਸਿੱਖਿਆ, ਉਸ ਬਾਰੇ ਦੱਸਦੇ ਹਨ। ਹਰ ਕਿਸੇ ਕੋਲ ਬੋਲਣ ਲਈ 10 ਮਿੰਟ ਦਾ ਸਮਾਂ ਹੁੰਦਾ ਹੈ।''

ਕਾਰੋਬਾਰੀਆਂ ਵਿੱਚੋਂ ਇੱਕ 28 ਸਾਲਾ ਮੀਰਾ ਹੈ, ਜਿਸ ਨੇ ਆਪਣਾ ਆਨਲਾਈਨ ਫੈਸ਼ਨ ਸਟੋਰ ਸ਼ੁਰੂ ਕੀਤਾ ਸੀ ਪਰ ਕੁਝ ਹੀ ਮਹੀਨਿਆਂ ਵਿੱਚ ਉਸ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪਿਆ। ਉਨ੍ਹਾਂ ਨੇ ਤਕਨੀਕ 'ਤੇ ਵਾਧੂ ਖਰਚ ਕਰਕੇ ਇੱਕ ਵੱਡਾ ਆਰਡਰ ਲਿਆ ਸੀ।

ਫੋਟੋ ਕੈਪਸ਼ਨ ਮੀਰਾ ਨੇ ਆਪਣੇ ਕਾਰੋਬਾਰ ਦੇ ਫੇਲ੍ਹ ਹੋਣ ਦੀ ਕਹਾਣੀ ਸਭ ਦੇ ਸਾਹਮਣੇ ਸਾਂਝੀ ਕੀਤੀ

ਮੀਰਾ ਕਹਿੰਦੇ ਹਨ, ''ਇਹ ਮੁਹਿੰਮ ਮੈਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਮੈਂ ਵਾਪਿਸ ਜਾਵਾਂ ਅਤੇ ਆਪਣੀ ਵਪਾਰਕ ਨੀਤੀ 'ਤੇ ਵਿਚਾਰ ਕਰਾਂ। ਮੈਂ ਜਾਣਦੀ ਹਾਂ ਮੈਂ ਤਕਨੀਕ ਵਿੱਚ ਵੱਧ ਨਿਵੇਸ਼ ਕੀਤਾ ਹੈ ਚੰਗੇ ਲੋਕਾਂ ਵਿੱਚ ਨਹੀਂ। ਇਸ ਕਾਰਨ ਮੇਰਾ ਪ੍ਰਾਜੈਕਟ ਫੇਲ੍ਹ ਹੋਇਆ ਹੈ। ਇਸ ਬਾਰੇ ਗੱਲ ਕਰਨ ਦਾ ਇਹ ਚੰਗਾ ਤਜ਼ਰਬਾ ਹੈ।''

ਦੂਜਿਆਂ ਦੇ ਤਜ਼ਰਬਿਆਂ ਤੋਂ ਸਿੱਖਦੇ ਹਨ

ਯਤੀਨ ਸੰਗੋਈ ਇੱਕ ਮਿਊਜ਼ਿਕ ਟੀਚਰ ਹਨ, ਜਿਨ੍ਹਾਂ ਨੇ ਆਪਣਾ ਮਿਊਜ਼ਿਕ ਸਕੂਲ ਖੋਲ੍ਹਿਆ ਸੀ ਪਰ ਉਨ੍ਹਾਂ ਦੇ ਭਾਈਵਾਲ ਨੇ ਹੀ ਉਨ੍ਹਾਂ ਨੂੰ ਧੋਖਾ ਦੇ ਦਿੱਤਾ। ਉਨ੍ਹਾਂ ਨੂੰ ਮਿਊਜ਼ਿਕ ਸਕੂਲ ਛੱਡਣਾ ਪਿਆ ਪਰ ਹੁਣ ਗੀਤਾਂ ਵਿੱਚ ਪ੍ਰੇਰਨਾ ਲੱਭ ਰਹੇ ਹਨ।

ਉਹ ਦੇਵ ਆਨੰਦ ਦਾ ਮਸ਼ਹੂਰ ਗੀਤ ਗਾ ਰਹੇ ਹਨ 'ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ।'

ਫੋਟੋ ਕੈਪਸ਼ਨ ਯਤਿਨ ਨੂੰ ਮਿਊਜ਼ਿਕ ਸਕੂਲ ਤਾਂ ਛੱਡਣਾ ਪਿਆ ਪਰ ਇੱਕ ਗੀਤ ਉਨ੍ਹਾਂ ਦਾ ਸਹਾਰਾ ਜ਼ਰੂਰ ਬਣਿਆ

ਯਤਿਨ ਕਹਿੰਦੇ ਹਨ,''ਮੇਰੇ ਭਾਈਵਾਲ ਨੇ ਮੇਰਾ ਸਭ ਕੁਝ ਖੋਹ ਲਿਆ। ਇਹ ਮੇਰੀ ਜ਼ਿੰਦਗੀ ਦਾ ਨਿਰਾਸ਼ਾ ਭਰਿਆ ਸਾਲ ਸੀ। ਪਰ ਜਦੋਂ ਮੈਂ ਪੂਰੀ ਤਰ੍ਹਾਂ ਟੁੱਟ ਜਾਂਦਾ ਹਾਂ ਤਾਂ ਇਹ ਗੀਤ ਮੇਰਾ ਸਹਾਰਾ ਬਣਦਾ ਹੈ।''

ਇਹ ਉਹ ਥਾਂ ਹੈ ਜਿੱਥੇ ਲੋਕ ਦੂਜਿਆਂ ਦੀਆਂ ਗ਼ਲਤੀਆਂ ਤੋਂ ਸਿੱਖਦੇ ਹਨ। ਇਸ ਤੋਂ ਇਲਾਵਾ ਇਹ ਉਨ੍ਹਾਂ ਲੋਕਾਂ ਨੂੰ ਉਸ ਸਦਮੇ ਵਿੱਚੋਂ ਉਭਰਨ 'ਚ ਮਦਦ ਕਰਦਾ ਹੈ ਜਿਹੜੀ ਉਨ੍ਹਾਂ ਨੂੰ ਜ਼ਿੰਦਗੀ ਦੀ ਅਸਫ਼ਲਤਾ ਤੋਂ ਲੱਗਿਆ ਹੁੰਦਾ ਹੈ।

ਦੀਪ ਜਿਹੜੇ ਖ਼ਾਸ ਕਰਕੇ ਇਸ ਨਾਈਟ ਲਈ ਸੂਰਤ ਤੋਂ ਆਏ ਹਨ ਉਹ ਕਹਿੰਦੇ ਹਨ,''ਇੱਥੇ ਲੋਕ ਵੱਡੀ ਭੀੜ ਸਾਹਮਣੇ ਆਪਣੀ ਅਸਫ਼ਲਤਾ ਨੂੰ ਸਵੀਕਾਰ ਕਰਦੇ ਹਨ। ਇਹ ਜਾਣਨਾ ਚੰਗਾ ਲਗਦਾ ਹੈ ਕਿ ਤੁਸੀਂ ਇਕੱਲੇ ਹੀ ਨਹੀਂ ਹੋ, ਅਜਿਹੇ ਹੋਰ ਵੀ ਹਨ ਕਈ ਬਹੁਤ ਮਾੜੀ ਹਾਲਤ ਵਿੱਚ ਹਨ। ਪਰ ਇਸ ਨਾਈਟ ਨੇ ਮੇਰੀਆਂ ਖ਼ੁਦ ਦੀਆਂ ਖ਼ਾਮੀਆਂ ਨੂੰ ਸਵੀਕਾਰ ਕਰਨ ਵਿੱਚ ਮਦਦ ਕੀਤੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)