ਫੇਕ ਨਿਊਜ਼ ਜਾਂ ਗ਼ਲਤ ਜਾਣਕਾਰੀ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?

ਅਖ਼ਬਾਰ 'ਚ ਵੱਟਸਐਪ ਦਾ ਇਸ਼ਤਿਹਾਰ Image copyright dainik jagran
ਫੋਟੋ ਕੈਪਸ਼ਨ ਇਸ ਇਸ਼ਤਿਹਾਰ ਵਿੱਚ ਕੰਟੈਂਟ ਦੀ ਪਛਾਣ ਕਰਨ ਲਈ ਕਈ ਸੁਝਾਅ ਦਿੱਤੇ ਗਏ ਹਨ

ਬੀਤੇ ਦਿਨੀਂ ਦੇਸ ਦੀਆਂ ਜ਼ਿਆਦਾਤਰ ਅਖ਼ਬਾਰਾਂ ਵਿੱਚ ਤੁਸੀਂ ਪੂਰੇ ਪੰਨੇ ਦਾ ਇੱਕ ਇਸ਼ਿਤਹਾਰ ਦੇਖਿਆ ਹੋਵੇਗਾ।

ਇਸ ਇਸ਼ਤਿਹਾਰ ਜ਼ਰੀਏ ਗ਼ਲਤ ਜਾਣਕਾਰੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਇਸਦੇ ਨਾਲ ਹੀ ਕੁਝ ਸੁਝਾਅ ਵੀ ਦਿੱਤੇ ਗਏ ਹਨ ਜਿਸ ਤੋਂ ਇਹ ਪਤਾ ਲੱਗ ਸਕਦਾ ਹੈ ਕਿ Whatsapp 'ਤੇ ਮਿਲਣ ਵਾਲੀ ਜਾਣਕਾਰੀ ਕਿੰਨੀ ਸਹੀ ਹੈ।

 • ਜਿਵੇਂ ਫਾਰਵਰਡ ਕੀਤੇ ਗਏ ਮੈਸੇਜ ਤੋਂ ਸਾਵਧਾਨ ਰਹੋ
 • ਅਜਿਹੇ ਮੈਸੇਜ ਦੀ ਜਾਂਚ ਕਰੋ, ਜਿਸ 'ਤੇ ਭਰੋਸਾ ਕਰਨਾ ਔਖਾ ਹੋਵੇ
 • ਸੰਦੇਸ਼ ਵਿੱਚ ਮੌਜੂਦ ਫੋਟੋ ਨੂੰ ਧਿਆਨ ਨਾਲ ਵੇਖੋ
Image copyright Getty Images
 • ਮੈਸੇਜ ਸਹੀ ਹੈ ਜਾਂ ਗ਼ਲਤ ਇਸਦੇ ਲਈ ਹੋਰਨਾਂ ਸਰੋਤਾਂ ਦੀ ਵਰਤੋਂ ਕਰੋ
 • ਤੁਸੀਂ ਆਪਣੇ ਵੱਟਸਐਪ 'ਤੇ ਕਿਸੇ ਅਣਚਾਹੇ ਨੰਬਰ ਨੂੰ ਬਲਾਕ ਕਰ ਸਕਦੇ ਹੋ
 • ਸੋਚ ਸਮਝ ਕੇ ਮੈਸੇਜ ਨੂੰ ਸਾਂਝਾ ਕਰੋ
 • ਖ਼ਬਰਾਂ ਵਿੱਚ ਦਿੱਤੇ ਗਏ ਲਿੰਕ ਦੀ ਵੀ ਜਾਂਚ ਕਰੋ

ਪਰ ਫੇਕ ਨਿਊਜ਼ ਜਾਂ ਗ਼ਲਤ ਜਾਣਕਾਰੀ ਨੂੰ ਰੋਕਣਾ ਮੁਸ਼ਕਿਲ ਕਿਉਂ ਹੈ?

ਕਈ ਇਸ ਵਿੱਚ ਕੋਈ ਅਜਿਹੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਪਤਾ ਨਹੀਂ...ਸ਼ਾਇਦ ਨਹੀਂ...

Image copyright dainik jagran
 • ਇਸ ਇਸ਼ਤਿਹਾਰ ਨੂੰ ਦੇਖਣ ਤੋਂ ਬਾਅਦ ਜਿਹੜਾ ਪਹਿਲਾ ਸਵਾਲ ਦਿਮਾਗ ਵਿੱਚ ਉੱਠਦਾ ਹੈ, ਉਹ ਹੈ ਕਿ ਆਖ਼ਰ ਇਹ ਇਸ਼ਤਿਹਾਰ ਕਿਸ ਨੇ ਜਾਰੀ ਕੀਤਾ...ਇਸਦਾ ਜਵਾਬ ਇਸ਼ਤਿਹਾਰ ਤੋਂ ਨਹੀਂ ਮਿਲਦਾ
 • ਪਹਿਲੀ ਨਜ਼ਰ ਵਿੱਚ ਇਹ ਇਸ਼ਤਿਹਾਰ ਵੱਟਸਐਪ ਵੱਲੋਂ ਜਾਰੀ ਕੀਤਾ ਗਿਆ ਲਗਦਾ ਹੈ ਪਰ ਅਜਿਹਾ ਠੋਸ ਤੌਰ 'ਤੇ ਨਹੀਂ ਕਿਹਾ ਜਾ ਸਕਦਾ।
 • ਇਸ਼ਤਿਹਾਰ ਦੇ ਅਖ਼ੀਰ ਵਿੱਚ ਲਿਖਿਆ ਗਿਆ ਹੈ, ਸਾਨੂੰ ਸਭ ਨੂੰ ਟੈਕ ਕੰਪਨੀਆਂ, ਸਰਕਾਰ ਅਤੇ ਭਾਈਚਾਰਕ ਜਥੇਬੰਦੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਇਹ ਸ਼ੱਕ ਪੈਦਾ ਕਰਦਾ ਹੈ ਕਿ ਆਖ਼ਰ ਇਸ਼ਤਿਹਾਰ ਜਾਰੀ ਕਰਨ ਵਾਲਾ ਕੌਣ ਹੈ।
 • ਇਸ਼ਤਿਹਾਰ ਦੇ ਸ਼ੁਰੂ 'ਚ ਇੱਕ ਥਾਂ ਲਿਖਿਆ ਗਿਆ ਹੈ ਕਿ ਅਸੀਂ ਇਸ ਹਫ਼ਤੇ ਇੱਕ ਨਵਾਂ ਫੀਚਰ ਲੈ ਕੇ ਆ ਰਹੇ ਹਾਂ, ਜਿਸ ਨਾਲ ਤੁਹਾਨੂੰ ਇਹ ਪਤਾ ਕਰਨ ਵਿੱਚ ਆਸਾਨੀ ਹੋਵੇਗੀ ਕਿ ਕਿਹੜਾ ਮੈਸੇਜ ਅੱਗੇ ਤੋਂ ਅੱਗੇ ਫਾਰਵਰਡ ਕੀਤਾ ਗਿਆ ਹੈ ਅਤੇ ਕਿਹੜਾ ਨਹੀਂ।
 • ਪਰ ਇਹ ਅਸੀਂ ਕੌਣ ਹਾਂ? ਇਹ ਸਾਫ਼ ਨਹੀਂ ਦੱਸਿਆ ਗਿਆ ਹੈ।
Image copyright dainik jagran
ਫੋਟੋ ਕੈਪਸ਼ਨ ਇਸ ਵਿੱਚ ਨਾ ਤਾਂ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਨਾ ਟੌਲ ਫ੍ਰੀ ਨੰਬਰ
 • ਦੂਜੀ ਦਿੱਕਤ ਇਹ ਹੈ ਕਿ ਇਸ ਨਵੇਂ ਫੀਚਰ ਬਾਰੇ ਇੱਕ ਲਾਈਨ ਤੋਂ ਵੱਧ ਜਾਣਕਾਰੀ ਨਹੀਂ ਦਿੱਤੀ ਗਈ।
 • ਮੈਸੇਜ ਨੂੰ ਫਾਰਵਰਡ ਸਿਰਫ਼ ਫਾਰਵਰਡ ਬਟਨ ਦਬਾ ਕੇ ਹੀ ਨਹੀਂ ਕੀਤਾ ਜਾ ਸਕਦਾ। ਕਈ ਵਾਰ ਲੋਕ ਕਾਪੀ ਪੇਸਟ ਵੀ ਕਰਦੇ ਹਨ। ਉਸ ਲਈ ਵੀ ਨਵਾਂ ਫੀਚਰ ਮਦਦਗਾਰ ਸਾਬਤ ਹੋਵੇਗਾ...ਇਹ ਵੀ ਪਤਾ ਨਹੀਂ ਲਗਦਾ।
 • ਤੀਜੀ ਮੁਸ਼ਕਿਲ ਇਹ ਹੈ ਕਿ ਇਸ਼ਤਿਹਾਰ ਹੇਠਾਂ ਲਿਖਿਆ ਹੈ ਕਿ ਜੇਕਰ ਤੁਹਾਨੂੰ ਕੁਝ ਅਜਿਹਾ ਦਿਖਾਈ ਦਿੰਦਾ ਹੈ ਜੋ ਤੁਹਾਨੂੰ ਲਗਦਾ ਹੈ ਕਿ ਸੱਚ ਨਹੀਂ ਹੈ, ਤਾਂ ਕ੍ਰਿਪਾ ਕਰਕੇ ਉਸਦੀ ਰਿਪੋਰਟ ਕਰੋ।
 • ਪਰ ਇਹ ਰਿਪੋਰਟ ਕਿੱਥੇ ਕਰਨੀ ਹੈ ਇਸਦਾ ਕੋਈ ਅਤਾ-ਪਤਾ ਨਹੀਂ ਹੈ।
 • ਇਸ ਵਿੱਚ ਨਾ ਤਾਂ ਕੋਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਨਾ ਟੌਲ ਫਰੀ ਨੰਬਰ, ਨਾ ਹੀ ਕਿਸੇ ਈਮੇਲ ਦਾ ਜ਼ਿਕਰ ਹੈ।
 • ਆਖ਼ਰ ਰਿਪੋਰਟ ਕਰਵਾਈਏ ਤਾਂ ਕਿੱਥੇ ਕਰਾਈਏ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)