ਕੈਂਸਰ ਨਾਲ ਲੜਨ ਲਈ ਸੋਨਾਲੀ ਦੀ ਪ੍ਰੇਰਣਾ ਕਿਹੜੀ ਅਦਾਕਾਰਾ ਬਣੀ

sonali bendre

"ਸਾਨੂੰ ਉਦੋਂ ਤੱਕ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੰਨੇ ਮਜ਼ਬੂਤ ਹਾਂ ਜਦੋਂ ਤੱਕ ਸਾਨੂੰ ਲੁਕੀ ਹੋਈ ਤਾਕਤ ਵੱਲ ਧੱਕਿਆ ਨਹੀਂ ਜਾਂਦਾ। ਤਰਾਸਦੀ, ਜੰਗ ਅਤੇ ਲੋੜ ਪੈਣ 'ਤੇ ਲੋਕ ਮਜ਼ੇਦਾਰ ਕੰਮ ਕਰਦੇ ਹਨ। ਇਨਸਾਨ ਦੀ ਬਚਣ ਅਤੇ ਮੁੜ ਸੁਰਜੀਤ ਹੋਣ ਦੀ ਸ਼ਕਤੀ ਕਮਾਲ ਹੈ।"

ਆਪਣੀ ਪਸੰਦੀਦਾ ਲੇਖਕ ਇਜ਼ਾਬੇਲ ਦੇ ਇਨ੍ਹਾਂ ਸ਼ਬਦਾਂ ਦੇ ਨਾਲ ਸੋਨਾਲੀ ਬੇਂਦਰੇ ਨੇ ਇੰਸਟਾਗ੍ਰਾਮ 'ਤੇ ਆਪਣੀ ਫੋਟੋ ਅਤੇ ਵੀਡੀਓ ਦੇ ਨਾਲ ਪੋਸਟ ਪਾਈ। ਫੋਟੋ ਵਿੱਚ ਉਸ ਦੇ ਵਾਲ ਕੱਟੇ ਹੋਏ ਹਨ।

ਵਾਲ ਕਟਾਉਣ ਦਾ ਉਨ੍ਹਾਂ ਨੇ ਬਾਕਾਇਦਾ ਵੀਡੀਓ ਪੋਸਟ ਕੀਤਾ ਹੈ। ਜਿਸ ਵਿੱਚ ਉਹ ਕਾਫ਼ੀ ਮੁਸਕਰਾ ਰਹੀ ਹੈ। ਚਿਹਰੇ 'ਤੇ ਮੁਸਕਰਾਹਟ ਰਹਿੰਦੀ ਹੈ ਪਰ ਫਿਰ ਜਦੋਂ ਲੰਬੇ ਵਾਲ ਕੱਟੇ ਜਾਂਦੇ ਹਨ ਤਾਂ ਸ਼ੀਸ਼ੇ ਵਿੱਚ ਖੁਦ ਨੂੰ ਦੇਖ ਕੇ ਹੈਰਾਨ ਵੀ ਹੁੰਦੀ ਹੈ।

ਇਹ ਵੀ ਪੜ੍ਹੋ:

ਇਹ ਸੋਨਾਲੀ ਬੇਂਦਰੇ ਦਾ ਕੋਈ ਨਵਾਂ ਹੇਅਰਸਟਾਈਲ ਨਹੀਂ ਹੈ, ਇਹ ਉਨ੍ਹਾਂ ਦੀ ਪੋਸਟ ਤੋਂ ਸਪਸ਼ਟ ਹੋ ਜਾਂਦਾ ਹੈ। ਹਾਈਗ੍ਰੇਡ ਮੇਟਾਸਟੇਟਸ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਬੇਂਦਰੇ ਨੂੰ ਆਪਣੇ ਵਾਲ ਕਟਵਾਉਣੇ ਪਏ ਹਨ।

ਵਾਲ ਕੱਟੇ ਪਰ ਮੁਸਕਰਾਹਟ ਨਹੀਂ ਹਟੀ

ਇਸ ਦੌਰਾਨ ਸੋਨਾਲੀ ਬੇਂਦਰੇ ਦਾ ਮੁਸਕਰਾਉਂਦਾ ਚਿਹਰਾ ਇਹ ਜ਼ਰੂਰ ਜ਼ਾਹਿਰ ਕਰਦਾ ਹੈ ਕਿ ਉਹ ਇਸ ਔਖੀ ਘੜੀ ਵਿੱਚ ਵੀ ਹਾਰ ਨਹੀਂ ਮੰਨ ਰਹੀ। ਹਰ ਪਲ ਨੂੰ ਜੀਅ ਰਹੀ ਹੈ।

ਜਦੋਂ ਦੀ ਸੋਨਾਲੀ ਬੇਂਦਰੇ ਨੇ ਆਪਣੀ ਬਿਮਾਰੀ ਬਾਰੇ ਪੋਸਟ ਪਾਈ ਹੈ ਲੋਕ ਉਨ੍ਹਾਂ ਲਈ ਦੁਆ ਕਰ ਰਹੇ ਹਨ ਅਤੇ ਕੈਂਸਰ ਨਾਲ ਜੁੜੇ ਆਪਣੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਤਜ਼ੁਰਬੇ ਸਾਂਝੇ ਕਰ ਰਹੇ ਹਨ।

ਇਸ ਲਈ ਸੋਨਾਲੀ ਨੇ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, "ਤੁਹਾਡੀਆਂ ਕੈਂਸਰ ਨਾਲ ਜੁੜੀਆਂ ਕਹਾਣੀਆਂ ਨੇ ਮੈਨੂੰ ਹਿੰਮਤ ਦਿੱਤੀ ਹੈ ਅਤੇ ਮੈਂ ਇਕੱਲੀ ਨਹੀਂ ਹਾਂ।"

"ਹਰ ਰੋਜ਼ ਇੱਕ ਨਵੀਂ ਚੁਣੌਤੀ ਅਤੇ ਨਵੀਂ ਜਿੱਤ। ਸਿਰਫ਼ ਇੱਕ ਚੀਜ਼ ਵੱਲ ਹੀ ਮੇਰਾ ਧਿਆਨ ਹੈ ਕਿ ਮੈਂ ਸਕਾਰਾਤਮਕ ਰਵੱਈਆ ਰੱਖਿਆ ਹੋਇਆ ਹੈ। ਆਪਣੇ ਇਸ ਸਫਰ ਨੂੰ ਸਾਂਝਾ ਕਰਨਾ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਇਸ ਤੋਂ ਲਗਦਾ ਹੈ ਕਿ ਤੁਸੀਂ ਸਭ ਕੁਝ ਨਹੀਂ ਗਵਾਇਆ ਹੈ। ਕੋਈ ਨਾ ਕੋਈ ਕਿਤੇ ਸਮਝਦਾ ਹੈ ਕਿ ਤੁਸੀਂ ਕਿਸ ਤਕਲੀਫ਼ ਵਿੱਚੋਂ ਲੰਘ ਰਹੇ ਹੋ।"

ਇਹ ਵੀ ਪੜ੍ਹੋ:

ਸੋਨਾਲੀ ਬੇਂਦਰੇ ਨੇ ਹਿੰਮਤ ਨਹੀਂ ਹਾਰੀ ਹੈ। ਉਹ ਕੈਂਸਰ ਨਾਲ ਮੁਸਕਰਾ ਕੇ ਲੜ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਸਿਤਾਰੇ ਹਨ ਜੋ ਕਿ ਕੈਂਸਰ ਨੂੰ ਹਰਾ ਕੇ ਅੱਜ ਜ਼ਿੰਦਗੀ ਜੀਅ ਰਹੇ ਹਨ।

'ਮੇਰੀ ਪ੍ਰੇਰਣਾ ਹੈ ਮਨੀਸ਼ਾ ਕੋਇਰਾਲਾ'

ਬਾਲੀਵੁੱਡ ਦੀ ਅਦਾਕਾਰ ਮਨੀਸ਼ਾ ਕੋਇਰਾਲਾ ਵੀ 2012 ਵਿੱਚ ਓਵਰੀਅਨ ਕੈਂਸਰ ਨਾਲ ਪੀੜਤ ਸੀ। ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਕੈਂਸਰ ਨੂੰ ਹਰਾ ਦਿੱਤਾ। ਜਿਵੇਂ ਹੀ ਉਨ੍ਹਾਂ ਨੇ ਸੋਨਾਲੀ ਦੀ ਪੋਸਟ ਪੜ੍ਹੀ ਤਾਂ ਉਨ੍ਹਾਂ ਟਵੀਟ ਕਰਕੇ ਸੋਨਾਲੀ ਨੂੰ ਕਿਹਾ ਕਿ ਰੱਬ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਜਾਵੇਗਾ।

"ਰੱਬ ਦੀ ਮਿਹਰ ਨਾਲ ਤੁਸੀਂ ਠੀਕ ਹੋ ਜਾਵੋਗੇ ਅਤੇ ਜਲਦੀ ਹੀ ਚੰਗੀ ਖ਼ਬਰ ਲੈ ਕੇ ਘਰ ਆਓਗੇ।"

ਜਿਸ 'ਤੇ ਸੋਨਾਲੀ ਨੇ ਟਵੀਟ ਕਰਕੇ ਕਿਹਾ ਵੀ ਕਿ ਮਨੀਸ਼ਾ ਮੇਰੀ ਪ੍ਰੇਰਣਾ ਹੈ।

ਇਰਫਾਨ ਖਾਨ ਦਾ ਹਾਂਪੱਖੀ ਰਵੱਈਆ

5 ਮਾਰਚ ਨੂੰ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਕਿਸੇ ਖਤਰਨਾਕ ਬਿਮਾਰੀ ਨਾਲ ਪੀੜਤ ਹਨ। ਫਿਰ 9 ਮਾਰਚ ਨੂੰ ਉਨ੍ਹਾਂ ਨੇ ਟਵੀਟ ਕਰਕੇ ਹੀ ਦੱਸਿਆ ਕਿ ਉਹ ਨਿਊਰੋਐਂਡੋਕਰਾਈਨ ਟਿਊਮਰ ਤੋਂ ਪੀੜਤ ਹਨ।

ਉਨ੍ਹਾਂ ਕਿਹਾ ਮਾਰਗਰੇਟ ਮਿਸ਼ੈਲ ਦੇ ਵਿਚਾਰ ਤੋਂ ਪੋਸਟ ਸ਼ੁਰੀ ਕੀਤੀ, "ਜ਼ਿੰਦਗੀ ਨੂੰ ਕੋਈ ਮਜ਼ਬੂਰੀ ਨਹੀਂ ਹੈ ਕਿ ਉਹ ਸਾਨੂੰ ਉਹ ਸਭ ਦੇਵੇ ਜਿਸ ਦੀ ਸਾਨੂੰ ਉਮੀਦ ਹੈ।"

ਅੱਗੇ ਉਨ੍ਹਾਂ ਲਿਖਿਆ, "ਇਹ ਹੀ ਨਾਉਮੀਦ ਚੀਜ਼ਾਂ ਸਾਡਾ ਵਿਕਾਸ ਕਰਦੀਆਂ ਹਨ। ਮੈਨੂੰ ਪਤਾ ਲਗਿਆ ਹੈ ਕਿ ਮੈਨੂੰ ਨਿਊਰੋਐਂਡੋਕਰਾਈਨ ਟਿਊਮਰ ਹੈ, ਇਹ ਕਾਫ਼ੀ ਔਖਾ ਸਮਾਂ ਹੈ ਪਰ ਮੇਰੇ ਆਸ-ਪਾਸ ਦੇ ਲੋਕਾਂ ਦਾ ਪਿਆਰ ਅਤੇ ਮੇਰੀ ਅੰਦਰੂਨੀ ਤਾਕਤ ਨੇ ਮੈਨੂੰ ਉਮੀਦ ਦਿੱਤੀ ਹੈ।"

ਯੁਵੀ ਦਾ ਕ੍ਰਿਕਟ ਤੋਂ ਕੈਂਸਰ ਦਾ ਸਫ਼ਰ

ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਬਾਰੇ ਸਭ ਨੂੰ ਪਤਾ ਹੈ ਕਿ ਉਹ ਕੈਂਸਰ ਨਾਲ ਪੀੜਤ ਸਨ ਅਤੇ ਜੰਗ ਲੜ ਕੇ ਖੇਡ ਦੇ ਮੈਦਾਨ 'ਤੇ ਪਰਤੇ ਸਨ।

ਤਸਵੀਰ ਕੈਪਸ਼ਨ,

ਯੁਵਰਾਜ ਨੇ ਕਿਹਾ ਕਿ ਕੈਂਸਰ ਦਾ ਮਤਲਬ ਮੌਤ ਨਹੀਂ ਹੁੰਦਾ ਇਸ ਲਈ ਇਸ ਤੋਂ ਡਰੋ ਨਾਂਅ।

ਉਹ ਕਈ ਇੰਟਰਵਿਊ ਵਿੱਚ ਕਹਿੰਦੇ ਰਹੇ ਹਨ, "ਕੈਂਸਰ ਦਾ ਮਤਲਬ ਮੌਤ ਨਹੀਂ ਹੁੰਦਾ। ਇਸ ਤੋਂ ਡਰੋ ਨਾ ਅਤੇ ਸਕਾਰਾਤਮਕ ਸੋਚ ਰੱਖੋ।"

ਇਹ ਵੀ ਪੜ੍ਹੋ:

ਉਨ੍ਹਾਂ ਆਪਣੀ ਜ਼ਿੰਦਗੀ ਦੀ ਇਸ ਲੜਾਈ ਤੋਂ ਬਾਅਦ ਇੱਕ ਕਿਤਾਬ ਲਿਖੀ-'ਦ ਟੈਸਟ ਆਫ਼ ਮਾਈ ਲਾਈਫ਼: ਫਰਾਮ ਕ੍ਰਿਕੇਟ ਟੂ ਕੈਂਸਰ ਐਂਡ ਬੈਕ'।

ਉਮੀਦ ਕਰਦੇ ਹਾਂ ਕਿ ਸੋਨਾਲੀ ਬੇਂਦਰੇ ਵੀ ਇਨ੍ਹਾਂ ਵਾਂਗ ਹੀ ਤੰਦਰੁਸਤ ਹੋ ਕੇ ਜਲਦੀ ਮੁਲਕ ਪਰਤਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)