ਸੋਸ਼ਲ: 'ਕਿਸ ਲਈ ਧੰਨਵਾਦ ਰੈਲੀ? ਪਿਛਲੇ ਚਾਰ ਸਾਲਾਂ ਵਿੱਚ ਕਿਸਾਨਾਂ ਦੀ ਮੌਤਾਂ ਨੂੰ ਭੁੱਲ ਗਏ ਹੋ?'

ਨਰਿੰਦਰ ਮੋਦੀ Image copyright Getty Images
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿੱਟਰ ਉੱਤੇ ਲੋਕ #DhanwadDaDrama ਨਾਲ ਆਪਣੀ ਗੱਲ ਕਹਿ ਰਹੇ ਹਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਧੰਨਵਾਦ ਦੇਣ ਲਈ ਰੱਖੀ ਗਈ ਸੀ।

ਇਹ ਧੰਨਵਾਦ ਰੈਲੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਧਾਏ ਜਾਣ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ।

ਹਾਲਾਂਕਿ ਇਸ ਰੈਲੀ ਵਿੱਚ ਲੋਕ ਗਰਮੀ ਕਾਰਨ ਬੇਹਾਲ ਹੁੰਦੇ ਨਜ਼ਰ ਆਏ।

ਇਹ ਵੀ ਪੜ੍ਹੋ:

ਉਧਰ ਸੋਸ਼ਲ ਮੀਡੀਆ ਖ਼ਾਸ ਤੌਰ 'ਤੇ ਮਾਇਕ੍ਰੋ ਬਲੌਗਿੰਗ ਸਾਈਟ ਟਵਿੱਟਰ 'ਤੇ ਹਰ ਖ਼ੇਤਰ ਤੋਂ ਲੋਕ ਆਪਣੇ-ਆਪਣੇ ਟਵੀਟ ਰਾਹੀਂ 'ਧੰਨਵਾਦ ਦਾ ਡਰਾਮਾ' ਹੈਸ਼ਟੈਗ ਨਾਲ ਵਿਚਾਰ ਰੱਖ ਰਹੇ ਹਨ।

ਆਪਣੇ ਟਵੀਟਸ 'ਚ ਲੋਕਾਂ ਨੇ ਨਰਿੰਦਰ ਮੋਦੀ ਦੇ ਨਾਲ-ਨਾਲ ਅਕਾਲੀ ਦਲ ਅਤੇ ਰਾਹੁਲ ਗਾਂਧੀ ਨੂੰ ਵੀ ਘੇਰਿਆ।

Image copyright Sukhcharan preet/bbc
ਫੋਟੋ ਕੈਪਸ਼ਨ ਮਲੋਟ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਅਭਿਜੀਤ ਆਪਣੇ ਟਵੀਟ 'ਚ ਲਿਖਦੇ ਹਨ, ''ਕੀ ਤੁਹਾਨੂੰ ਪਤਾ ਹੈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ ਹੈ ਨਾ ਕਿ ਕੁਝ ਹੋਰ।''

ਅਵਿਨਾਸ਼ ਸ਼ਾਹੀ ਆਪਣੇ ਟਵੀਟ 'ਚ ਲਿਖਦੇ ਹਨ, ''ਕਿਸਾਨਾਂ ਲਈ 200 ਰੁਪਏ ਦਾ MSP 'ਚ ਵਾਧਾ ਮਹਿਜ਼ ਦਿਮਾਗ ਸਾਫ਼ ਕਰਨ ਵਾਂਗ ਹੈ।''

ਮੀਨਾਕਸ਼ੀ ਗੋਸਵਾਮੀ ਨੇ ਆਪਣੇ ਟਵੀਟ 'ਚ ਲਿਖਿਆ, ''ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਕਾਰਜ ਕਾਲ ਵਿੱਚ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਹੇ ਹਨ।''

ਮਿਸਟਿਕ ਗੁਰੂ ਆਪਣੇ ਟਵੀਟ ਵਿੱਚ ਲਿਖਦੇ ਹਨ, ''ਆਖ਼ਰੀ ਵਾਰ ਅਸੀਂ ਇਨ੍ਹਾਂ ਨੂੰ ਪੰਜਾਬ ਵਿੱਚ 2017 ਦੌਰਾਨ ਪੰਜਾਬ ਚੋਣਾਂ ਸਮੇਂ ਦੇਖਿਆ ਸੀ।''

ਗੀਤੀਕਾ ਸਵਾਮੀ ਨੇ ਆਪਣੇ ਟਟੀਵ ਵਿੱਚ ਲਿਖਿਆ, ''ਇੱਕ ਪਾਸੇ ਕਾਂਗਰਸ ਔਰਤਾਂ ਦੇ ਹੱਕਾਂ ਤੇ ਸਸ਼ਕਤੀਕਰਨ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਦੀ ਨੱਕ ਹੇਠਾਂ ਔਰਤਾਂ ਨਾਲ ਸ਼ੋਸ਼ਣ ਦੇ ਕੇਸ ਸਾਹਮਣੇ ਹਨ।''

ਟਵਿੱਟਰ ਯੂਜ਼ਰ ਮੀਨਾਕਸ਼ੀ ਗੋਸਵਾਮੀ ਨੇ ਆਪਣੇ ਟਵੀਟ ਵਿੱਚ ਲਿਖਿਆ, ''ਮੋਦੀ ਸਰਕਾਰ ਦੇ ਆਉਣ ਤੋਂ ਲੈ ਕੇ ਹੁਣ ਤੱਕ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 41.7 ਫੀਸਦ 'ਤੇ ਪਹੁੰਚ ਗਿਆ ਹੈ।'

ਅਨੁਜ ਪ੍ਰਜਾਪਤੀ ਆਪਣੇ ਟਵੀਟ ਵਿੱਚ ਇਸੇ ਅੰਕੜੇ ਦਾ ਜ਼ਿਕਰ ਕਰਦਿਆਂ ਲਿਖਦੇ ਹਨ, ''ਕ੍ਰਾਈਮ ਰਿਕਾਰਡਜ਼ ਬਿਊਰੋ ਦੀ ਰਿਪੋਰਟ ਕਹਿੰਦੀ ਹੈ ਕਿ ਮੋਦੀ ਸਰਕਾਰ ਦੇ ਬਣਨ ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 41.7 ਫੀਸਦ ਤੱਕ ਪਹੁੰਚ ਗਿਆ ਹੈ। ਕੀ ਇਸ ਲਈ ਅਸੀਂ ਨਰਿੰਦਰ ਮੋਦੀ ਤੇ ਅਕਾਲੀ ਦਲ ਨੂੰ ਧੰਨਵਾਦ ਕਰੀਏ?'

ਆਸ਼ੀਸ਼ ਨੇ ਆਪਣੇ ਟਵੀਟ ਵਿੱਚ ਲਿਖਿਆ, ''ਕਿਸ ਲਈ ਧੰਨਵਾਦ ਰੈਲੀ? ਪਿਛਲੇ ਚਾਰ ਸਾਲਾਂ ਵਿੱਚ ਕਿਸਾਨਾਂ ਦੀ ਮੌਤਾਂ ਨੂੰ ਭੁੱਲ ਗਏ ਹੋ?''

ਪ੍ਰਿਅੰਕਾ ਨਾਂ ਦੀ ਟਵਿੱਟਰ ਯੂਜ਼ਰ ਨੇ ਆਪਣੇ ਟਵੀਟ ਵਿੱਚ ਲਿਖਿਆ, ''ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਬਾੜੀ ਨਾਲ ਜੁੜੇ ਸਾਰੇ ਖ਼ਰਚੇ ਦੇਣੇ ਚਾਹੀਦੇ ਹਨ''

ਸਾਲੀਆ ਫਰਨਾਂਡੀਸ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ''ਵੋਟ ਬੈਂਕ ਲਈ ਕਿਸਾਨਾਂ ਨਾਲ ਝੂਠੇ ਵਾਅਦੇ ਕਰਨੇ ਬੰਦ ਕਰੋ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)