ਸੱਪਾਂ ਦੇ ਰਾਖੇ ਨਵਾਂ ਸ਼ਹਿਰ ਦੇ ਨਿਖਿਲ ਦੀ ਜਾਂਬਾਜ਼ੀ ਦੀ ਕਹਾਣੀ

  • ਪਾਲ ਸਿੰਘ ਨੌਲੀ
  • ਬੀਬੀਸੀ ਪੰਜਾਬੀ ਲਈ
ਸੱਪ

ਤਸਵੀਰ ਸਰੋਤ, PAL Singh Nauli/BBC

ਤਸਵੀਰ ਕੈਪਸ਼ਨ,

ਨਿਖਿਲ ਸੰਗਰ ਜੰਗਲੀ ਜੀਵਾਂ ਨੂੰ ਬਚਾਉਣ ਵਾਲੇ ਆਰਜ਼ੀ ਵਾਰਡਨ ਹਨ

ਪੰਜਾਬ ਦੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਨਿਖਿਲ ਸੰਗਰ ਸੱਪਾਂ ਨੂੰ ਬਚਾਉਣ ਦੇ ਮਿਸ਼ਨ ਵਿੱਚ ਲੱਗੇ ਹੋਏ ਹਨ। ਪੰਜਾਬ ਵਿਚ ਸੱਪਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਨਿਖਿਲ ਸੰਗਰ ਇੱਕ ਕਲਾਕਾਰ ਤੋਂ ਸੱਪ ਫੜ੍ਹਨ ਵਾਲੇ ਕਿਵੇਂ ਬਣੇ ਇਸ ਪਿੱਛੇ ਬੜੀ ਹੀ ਰੋਚਕ ਕਹਾਣੀ ਹੈ।

ਵੀਡੀਓ ਕੈਪਸ਼ਨ,

ਦੁਨੀਆਂ ਵਿੱਚ ਹਰ ਸਾਲ 4 ਲੱਖ ਲੋਕ ਸੱਪ ਦੇ ਡੱਸਣ ਨਾਲ ਅਪਾਹਜ ਹੁੰਦੇ ਹਨ

ਨਿਖਿਲ ਦੱਸਦੇ ਨੇ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜੰਗਲੀ ਜੀਵਾਂ ਨੂੰ ਬਚਾਉਣ ਲਈ ਸਮਰਪਿਤ ਕਰ ਦਿੱਤੀ ਹੈ।ਉਦੋਂ ਉਹ ਮਹਿਜ਼ 20 ਸਾਲ ਦੇ ਹੀ ਸਨ ਜਦੋਂ ਜੰਗਲ ਵਿੱਚ ਪੇਂਟਿੰਗ ਬਣਾਉਣ ਗਏ ਸਨ। ਨਿਖਿਲ ਮੁਤਾਬਕ ਉਸ ਦਿਨ ਹੀ ਉਹ ਆਪਣੀ ਜ਼ਿੰਦਗੀ ਜੰਗਲ ਨੂੰ ਸਰਮਪਿਤ ਕਰ ਆਏ।

ਅਸਲ ਵਿਚ ਉਹ ਕੁੱਤੇ ਅਤੇ ਬੰਦੇ ਦਾ ਆਪਸ ਵਿੱਚ ਕੀ ਰਿਸ਼ਤਾ ਹੈ, ਇਸ ਥੀਮ ਉੱਤੇ ਪੇਟਿੰਗ ਬਣਾਉਣ ਲਈ ਜੰਗਲ ਵਿਚ ਗਏ ਸਨ?

ਇਹ ਵੀ ਪੜ੍ਹੋ:

ਉਹ ਦੱਸਦੇ ਹਨ, '' ਮੇਰੇ ਮਨ ਵਿਚ ਗਿੱਦੜ ਦੇਖਣ ਦੀ ਬੜੀ ਚਾਹਤ ਸੀ।''ਉਨ੍ਹਾਂ ਮੁਤਾਬਕ ਉਹ 2003-2004 ਭੱਦੀ ਦੇ ਜੰਗਲਾਂ ਵਿੱਚ ਗਿੱਦੜ ਦੇਖਣ ਦੀ ਚਾਹਤ ਨਾਲ ਗਏ। ਉਨ੍ਹਾਂ ਉੱਥੇ 6-7 ਘੰਟੇ ਬਿਤਾਏ ਅਤੇ ਦੇਖਿਆ ਕਿ ਜੰਗਲ ਦੀਆਂ ਆਪਣੀਆਂ ਹੀ ਸਮੱਸਿਆਵਾਂ ਹਨ।

ਤਸਵੀਰ ਸਰੋਤ, FB/NikhilSangar

ਤਸਵੀਰ ਕੈਪਸ਼ਨ,

ਨਿਖਿਲ ਨੂੰ ਜੀਵ ਜੰਤੂਆਂ ਨਾਲ ਬੇਹੱਦ ਪਿਆਰ ਹੈ

ਜੰਗਲੀ ਜੀਵਾਂ ਲਈ ਕੰਮ ਸ਼ੁਰੂ ਕੀਤਾ

ਜੰਗਲੀ ਜੀਵਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਨਿਖਿਲ ਸੰਗਰ ਕਹਿੰਦੇ ਹਨ ਕਿ ਇਨ੍ਹਾਂ ਨੂੰ ਬਚਾਉਣ ਲਈ ਸਰਕਾਰਾਂ ਫੇਲ੍ਹ ਰਹੀਆਂ ਹਨ।ਉਨ੍ਹਾਂ ਇਸ ਕਾਰਜ ਲਈ ਸਾਲ 2007 ਵਿੱਚ ਸਮਾਜ ਸੇਵੀ ਸੰਸਥਾ ਵੀ ਬਣਾਈ।

ਇਸ ਸੰਸਥਾ ਲਈ ਕੋਈ ਦਾਨ ਨਹੀਂ ਲਿਆ ਜਾਂਦਾ ਅਤੇ ਸੰਸਥਾ ਦੇ ਮੈਂਬਰ ਵਧਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ।ਉਹ ਕਹਿੰਦੇ ਹਨ, ''ਬੱਸ ਚਾਰ ਪੰਜ ਬੰਦੇ ਹੀ ਕੰਮ ਚਲਾਈ ਜਾ ਰਹੇ ਹਾਂ।''

ਪੰਜਾਬ ਸਰਕਾਰ ਨੇ 2011 ਵਿੱਚ ਉਨ੍ਹਾਂ ਨੂੰ ਦੋ ਸਾਲ ਵਾਸਤੇ ਆਰਜ਼ੀ ਤੌਰ 'ਤੇ ਜੰਗਲੀ ਜੀਵ ਵਾਰਡਨ ਰੱਖ ਲਿਆ।ਜੰਗਲੀ ਜੀਵ ਵਾਰਡਨ ਕੋਲ ਸਾਰੀਆਂ ਤਾਕਤਾਂ ਹੁੰਦੀਆਂ ਹਨ। ਇਸ ਸਮੇਂ ਦੌਰਾਨ ਉਨ੍ਹਾਂ 20-25 ਸ਼ਿਕਾਰੀ ਵੀ ਫੜੇ ਸੀ।

ਇਹ ਵੀ ਪੜ੍ਹੋ :

ਸਾਲ 2013 ਤੋਂ 2016 ਤੱਕ ਨਿਖਿਲ ਨੂੰ ਸਟੇਟ ਵਾਈਲਡ ਲਾਈਫ਼ ਬੋਰਡ ਦਾ ਮੈਂਬਰ ਵੀ ਬਣਾ ਦਿੱਤਾ ਗਿਆ ਅਤੇ ਇਸ ਬੋਰਡ ਦੇ ਚੇਅਰਪਰਸਨ ਸੂਬੇ ਦੇ ਮੁੱਖ ਮੰਤਰੀ ਹੁੰਦੇ ਹਨ।

ਕੋਬਰਾ ਸੱਪ ਦੇ ਸ਼ਿਕਾਰ ਹੋਏ ਸਨ ਨਿਖਿਲ

ਉਹ ਦੱਸਦੇ ਹਨ ਕਿ 26 ਸਤੰਬਰ 2014 ਦੇ ਦਿਨ ਉਹ ਨਵਾਂਸ਼ਹਿਰ ਦੇ ਪਿੰਡ ਸੋਨਾ ਵਿੱਚ ਇੱਕ ਘਰ 'ਚ ਸੱਪ ਫੜਨ ਗਏ ਸਨ ਤੇ ਉਹ ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਹੋ ਗਏ ਸਨ।

ਤਸਵੀਰ ਸਰੋਤ, Fb/NikhilSangar

ਤਸਵੀਰ ਕੈਪਸ਼ਨ,

ਕੋਬਰਾ ਸੱਪ ਦੇ ਡੰਗ ਦਾ ਸ਼ਿਕਾਰ ਹੋ ਚੁੱਕੇ ਹਨ ਨਿਖਿਲ

ਉਨ੍ਹਾਂ ਮੁਤਾਬਕ ਉਸ ਦਿਨ ਮੌਤ ਨੂੰ ਕਰੀਬ ਤੋਂ ਦੇਖਿਆ ਸੀ, ਜਦੋਂ ਸੱਪ ਨੇ ਡੰਗ ਮਾਰਿਆ ਤਾਂ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਦਿਮਾਗ ਨੂੰ ਜ਼ਹਿਰ ਚੜ੍ਹਨਾ ਸ਼ੁਰੂ ਹੋ ਗਿਆ ਸੀ।

ਨਿਖਿਲ ਦੱਸਦੇ ਹਨ, ''ਜਿਸ ਘਰ ਵਿੱਚ ਸੱਪ ਫੜਨ ਲਈ ਗਿਆ ਸੀ ਉਸ ਘਰ ਅੰਦਰ ਬਗੀਚੇ ਵਿੱਚ ਲੱਗੇ ਘਾਹ 'ਤੇ ਪਾਣੀ ਛਡਵਾਇਆ ਗਿਆ ਤਾਂ ਜੋ ਸੱਪ ਪਾਣੀ ਨਾਲ ਬਾਹਰ ਆ ਜਾਵੇ।''

''ਘਰਦਿਆਂ ਨੇ ਇੱਕ ਸੱਪ ਹੀ ਘਰ ਅੰਦਰ ਆਉਂਦਾ ਦੇਖਿਆ ਸੀ ਜਦ ਕਿ ਉਥੇ ਦੋ ਸੱਪ ਮੌਜੂਦ ਸਨ। ਜਿਹੜੇ ਸੱਪ ਨੇ ਡੰਗ ਮਾਰਿਆ ਸੀ ਉਹ ਫਿਰ ਪਾਣੀ ਵਿੱਚ ਲੁਕ ਗਿਆ ਸੀ।''

ਇਸ ਤੋਂ ਬਾਅਦ ਨਿਖਿਲ ਸੰਗਰ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਨ੍ਹਾਂ ਨੂੰ 18 ਘੰਟੇ ਲਗਾਤਾਰ ਵੈਂਟੀਲੇਟਰ ਉੱਤੇ ਰੱਖਿਆ ਗਿਆ।

ਨਿਖਿਲ ਦਾ ਕਹਿਣਾ ਸੀ ਕਿ ਕੋਬਰੇ ਦਾ ਡੰਗਿਆ ਬੰਦਾ ਬੱਸ ਦੋ ਜਾਂ ਤਿੰਨ ਘੰਟੇ ਤੱਕ ਹੀ ਜਿਊਂਦਾ ਰਹਿ ਸਕਦਾ ਹੈ।ਅੱਜ ਨਿਖਿਲ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੇ ਹਨ ਕਿ ਜੰਗਲੀ ਜੀਵਾਂ ਦੀ ਰੱਖਿਆ ਕਿਵੇਂ ਕਰਨੀ ਹੈ।

ਇਹ ਵੀ ਪੜ੍ਹੋ:

ਪੰਜਾਬ 'ਚ ਇੱਕ ਸਾਲ 'ਚ 66 ਮੌਤਾਂ

ਪੰਜਾਬ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਸਾਲ ਵਿੱਚ 66 ਦੇ ਕਰੀਬ ਮੌਤਾਂ ਹੋ ਜਾਂਦੀਆਂ ਹਨ।ਹਾਲਾਂਕਿ ਗੈਰ ਸਰਕਾਰੀ ਅੰਕੜੇ ਇਸ ਤੋਂ ਕਿਤੇ ਵੱਧ ਦੱਸੇ ਜਾਂਦੇ ਹਨ।

ਸਮੁੱਚੇ ਭਾਰਤ ਵਿੱਚ ਹਰ ਸਾਲ ਸੱਪਾਂ ਦੇ ਡੰਗਣ ਨਾਲ 50 ਹਜ਼ਾਰ ਵਿਅਕਤੀ ਮੌਤ ਦੇ ਮੁੰਹ 'ਚ ਚਲੇ ਜਾਂਦੇ ਹਨ। ਇਹ ਦਾਅਵਾ ਰੂਮਲਿਸ ਵਿਕਟਰ ਕਰਦੇ ਹਨ ਜਿਹੜੇ ਕਿ ਸੱਪਾਂ ਬਾਰੇ ਹਰ ਤਰ੍ਹਾਂ ਦੀ ਮੁਹਾਰਤ ਰੱਖਦੇ ਹਨ।

ਉਹ ਅਮਰੀਕਾ ਛੱਡ ਕੇ 1970 ਤੋਂ ਭਾਰਤ 'ਚ ਆ ਕੇ ਰਹਿਣ ਲੱਗ ਗਏ ਸਨ। ਸਾਲ 2018 ਵਿੱਚ ਉਨ੍ਹਾਂ ਨੂੰ ਪਦਮਸ੍ਰੀ ਨਾਲ ਵੀ ਨਿਵਾਜਿਆ ਗਿਆ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਵਿੱਚ ਹਰ ਸਾਲ 54 ਲੱਖ ਲੋਕਾਂ ਨੂੰ ਸੱਪ ਡੰਗ ਮਾਰਦੇ ਹਨ। ਜਿਨ੍ਹਾਂ 'ਚੋਂ 81, 000 ਤੋਂ 138, 000 ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਚਾਰ ਲੱਖ ਲੋਕ ਅਪਾਹਿਜ ਹੋ ਜਾਂਦੇ ਹਨ।

ਸੰਗਠਨ ਮੁਤਾਬਕ ਸ਼ਿਕਾਰ ਹੋਣ ਵਾਲਿਆਂ ਵਿੱਚ ਪੇਂਡੂ ਖੇਤਰਾਂ ਦੇ ਲੋਕ ਹੁੰਦੇ ਹਨ। ਬਹੁਤਾਤ ਔਰਤਾਂ ਅਤੇ ਬੱਚਿਆਂ ਦੀ ਹੁੰਦੀ ਹੈ।

ਸੱਪ ਮਾਰਨਾ ਅਪਰਾਧ ਹੈ

ਭਾਰਤੀ ਜੰਗਲੀ ਜੀਵਾਂ ਬਾਰੇ 1970 ਦੇ ਐਕਟ ਅਨੁਸਾਰ ਸੱਪ ਨੂੰ ਮਾਰਨਾ ਇਕ ਅਪਰਾਧ ਹੈ। ਇਸ ਵਿੱਚ 3 ਤੋਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ 10 ਹਜ਼ਾਰ ਤੋਂ ਵੱਧ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਤਸਵੀਰ ਸਰੋਤ, PAl SIngh Nauli/bbc

ਤਸਵੀਰ ਕੈਪਸ਼ਨ,

ਸਰਕਾਰੀ ਅੰਕੜਿਆਂ ਅਨੁਸਾਰ ਸਾਲ ਵਿੱਚ 66 ਦੇ ਕਰੀਬ ਮੌਤਾਂ ਸੱਪ ਦੇ ਡੰਗਣ ਕਾਰਨ ਹੋ ਜਾਂਦੀਆਂ ਹਨ।

ਕਾਨੂੰਨ ਅਨੁਸਾਰ ਸੱਪ ਜੇ ਨੁਕਸਾਨ ਨਹੀਂ ਕਰਦਾ ਤਾਂ ਫਿਰ ਉਸ ਨੂੰ ਮਾਰਨਾ ਜੁਰਮ ਹੈ।

ਪੰਜਾਬ 'ਚ ਸੱਪਾਂ ਦੀਆਂ ਖ਼ਤਰਨਾਕ 5 ਕਿਸਮਾਂ

ਭਾਰਤ ਵਿਚ ਸੱਪਾਂ ਦੀਆਂ ਕਿਸਮਾਂ 275 ਦੇ ਕਰੀਬ ਦੱਸੀਆਂ ਜਾਂਦੀਆਂ ਹਨ ਜਦਕਿ ਪੰਜਾਬ ਵਿੱਚ ਸੱਪਾਂ ਦੀਆਂ ਕਿਸਮਾਂ 50 ਤੋਂ 60 ਦੇ ਕਰੀਬ ਹਨ।

  • ਕੋਬਰਾ
  • ਕਰੇਟ
  • ਰਸਲਵਾਈਵਰ
  • ਸਾ ਸਕੇਲਡ ਵਾਈਵਰ
  • ਰੈਡ ਸਨੇਕ

ਸੱਪ ਕੱਟਣ ਤੋਂ ਬਚਾਅ ਦੇ ਤਰੀਕੇ

ਪੰਜਾਬ ਦੇ ਪਿੰਡਾਂ 'ਚ ਜਦੋਂ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸੱਪ ਡੰਗ ਮਾਰ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਲੋਕ ਸੱਪ ਦੇ ਜ਼ਹਿਰ ਨੂੰ ਬੰਨ੍ਹਣ 'ਚ ਭਰੋਸਾ ਰੱਖਦੇ ਹਨ।

ਉਹ ਬਾਬਿਆਂ ਕੋਲੋਂ ਧਾਗੇ ਤਵੀਤ ਕਰਾਉਣ ਨੂੰ ਪਹਿਲ ਦਿੰਦੇ ਹਨ ਜਾਂ ਫਿਰ ਜ਼ਹਿਰ ਨੂੰ ਚੂਸ ਵੀ ਲੈਂਦੇ ਹਨ।

ਕਈ ਲੋਕ ਉਸ ਥਾਂ 'ਤੇ ਕੱਟ ਮਾਰ ਦਿੰਦੇ ਹਨ ਜਿਥੇ ਸੱਪ ਨੇ ਡੰਗ ਮਾਰਿਆ ਹੋਵੇ, ਜਦਕਿ ਮੈਡੀਕਲ ਪੱਖ ਤੋਂ ਉਪਰੋਕਤ ਗੱਲਾਂ ਸਹੀ ਨਹੀਂ ਹਨ ਤੇ ਇਸ ਦਾ ਸਹੀ ਲਾਭ ਹਸਪਤਾਲ ਵਿੱਚ ਹੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਸੱਪ ਦੇ ਡੰਗ ਮਾਰਨ 'ਤੇ ਕਦੇ ਵੀ ਪੀੜਤ ਵਿਅਕਤੀ ਨੂੰ ਬਹੁਤੀ ਹਿਲਜੁਲ ਨਹੀਂ ਕਰਨੀ ਚਾਹੀਦੀ।

ਇਥੋਂ ਤੱਕ ਕਿ ਉਸ ਨੂੰ ਤੁਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਨਾਲ ਸਰੀਰ ਵਿਚ ਜ਼ਹਿਰ ਜਲਦੀ ਫੈਲਦਾ ਹੈ।

ਪੰਜਾਬ ਸਰਕਾਰ ਕੋਲ ਸੱਪ ਫੜਨ ਵਾਲਾ ਕੋਈ ਵੀ ਮਾਹਿਰ ਨਹੀਂ ਹੈ

ਤਸਵੀਰ ਸਰੋਤ, PAl SIngh Nauli/bbc

ਤਸਵੀਰ ਕੈਪਸ਼ਨ,

ਸੂਬਾ ਸਰਕਾਰ ਕੋਲ ਸੱਪ ਫੜਨ ਵਾਲਾ ਕੋਈ ਵੀ ਮਾਹਿਰ ਨਹੀਂ ਹੈ

ਸੂਬਾ ਸਰਕਾਰ ਕੋਲ ਸੱਪ ਨੂੰ ਫੜਨ ਵਾਲਾ ਕੋਈ ਵੀ ਅਧਿਕਾਰਤ ਤੌਰ 'ਤੇ ਵਿਅਕਤੀ ਨਹੀਂ ਹੈ ਜਿਹੜਾ ਸੰਕਟ ਵੇਲੇ ਕਿਸੇ ਦਫਤਰ ਜਾਂ ਘਰ ਵਿੱਚ ਆਏ ਸੱਪ ਨੂੰ ਫੜਨ ਦੀ ਸਮਰੱਥਾ ਰੱਖਦਾ ਹੋਵੇ।

ਪੰਜਾਬ ਵਿੱਚ ਇਕੋ ਇਕ ਗੈਰ ਸਰਕਾਰੀ ਵਿਅਕਤੀ ਹੈ ਜਿਸ ਨੂੰ ਜੰਗਲੀ ਜੀਵਾਂ ਦਾ ਵਾਰਡਨ ਰਿਹਾ ਹੈ।

ਇਹ ਵਿਅਕਤੀ ਨਿਖਿਲ ਸੰਗਰ ਹੀ ਸੀ। ਜਿਹੜਾ ਲੋਕਾਂ ਦੇ ਘਰਾਂ ਵਿੱਚ ਆਏ ਸੱਪਾਂ ਨੂੰ ਫੜਦਾ ਹੈ ਤੇ ਫਿਰ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਜਾਂ ਫਿਰ ਜੰਗਲ ਵਿੱਚ ਛੱਡ ਕੇ ਆਉਂਦਾ ਹੈ।

ਨਿਖਿਲ ਸੰਗਰ ਦੱਸਦੇ ਹਨ ਕਿ ਸੱਪ ਉਨ੍ਹਾਂ ਲਈ ਇੱਕ ਖੂਬਸੂਰਤ ਜੀਵ ਹਨ।

ਉਹ ਕਹਿੰਦੇ ਹਨ, ''ਸੱਪ ਖਤਰਨਾਕ ਸ਼ਿਕਾਰੀ ਜਾਨਵਰ ਹੈ, ਜਿਸ ਨੇ ਹਮੇਸ਼ਾਂ ਹਮਲੇ ਦੀ ਤਾਕ ਵਿੱਚ ਰਹਿਣਾ ਹੁੰਦਾ ਹੈ।''ਨਿਖਿਲ ਸੰਗਰ ਸੱਪਾਂ ਨੂੰ ਬਚਾਉਣ ਦੀ ਮੁਹਿੰਮ ਵੀ ਚਲਾ ਰਹੇ ਹਨ। ਇਸ ਮੁਹਿੰਮ ਦੌਰਾਨ ਹੀ ਉਨ੍ਹਾਂ ਨੂੰ ਸੱਪਾਂ ਨਾਲ ਬੇਹੱਦ ਪਿਆਰ ਹੋ ਗਿਆ।

ਵੀਡੀਓ ਕੈਪਸ਼ਨ,

ਖਤਮ ਹੋਣ ਦੀ ਕਗਾਰ 'ਤੇ ਜਾਨਵਰਾਂ ਦੀਆਂ ਇਹ ਪ੍ਰਜਾਤੀਆਂ

ਸੱਪਾਂ ਦੇ ਨਾਲ-ਨਾਲ ਉਹ ਹੋਰ ਜੰਗਲੀ ਜੀਵਾਂ ਨੂੰ ਵੀ ਬਚਾਉਣ ਵਿੱਚ ਲੱਗੇ ਰਹਿੰਦੇ ਹਨ।

ਬਰਸਾਤਾਂ 'ਚ ਨਜ਼ਰ ਆਉਂਦੇ ਹਨ ਵੱਧ ਸੱਪ

ਹਾਲਾਂਕਿ ਸੱਪ ਸਾਰਾ ਸਾਲ ਕਿਸੇ ਨਾ ਕਿਸੇ ਰੂਪ ਵਿਚ ਨਜ਼ਰ ਆਉਂਦੇ ਰਹਿੰਦੇ ਹਨ।

ਸਰਦੀਆਂ ਦੇ ਦੋ-ਤਿੰਨ ਮਹੀਨੇ ਛੱਡ ਕੇ ਬਾਕੀ ਦੇ ਸਮੇਂ ਵਿਚ ਸੱਪਾਂ ਨਾਲ ਲੋਕਾਂ ਦਾ ਵਾਹ ਪੈਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ:

ਪਰ ਮੀਂਹ ਦੇ ਮੌਸਮ ਦੌਰਾਨ ਸੱਪ ਸਭ ਤੋਂ ਵੱਧ ਦਿਸਣ ਦਾ ਕਾਰਨ ਇਹ ਮੰਨਿਆ ਜਾਂਦਾ ਹੈ ਇਹ ਉਹ ਸਮਾਂ ਹੁੰਦਾ ਜਦੋਂ ਉਨ੍ਹਾਂ ਨੇ ਆਂਡੇ ਦੇਣੇ ਹੁੰਦੇ ਹਨ।

ਸੱਪਾਂ ਬਾਰੇ ਧਾਰਨਾਵਾਂ

ਇਹ ਧਾਰਨਾ ਬਣੀ ਹੋਈ ਹੈ ਕਿ ਸੱਪ ਦੁੱਧ ਪੀਂਦਾ ਹੈ ਜਦਕਿ ਇਹ ਸ਼ਿਕਾਰੀ ਜਾਨਵਰ ਹੈ ਤੇ ਕਦੇ ਵੀ ਦੁੱਧ ਨਹੀਂ ਪੀਂਦਾ।

ਤਸਵੀਰ ਸਰੋਤ, TIM LAMAN/NATUREPL.COM

ਤਸਵੀਰ ਕੈਪਸ਼ਨ,

ਸੱਪ ਕਦੇ ਦੁੱਧ ਨਹੀਂ ਪੀਂਦਾ

ਸੱਪ ਉੱਤੇ ਕਦੇ ਵੀ ਬੀਨ ਵਜਾਉਣ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਸੱਪ ਦੇ ਕੰਨ ਨਹੀਂ ਹੁੰਦੇ ਤੇ ਨਾ ਹੀ ਸੱਪ ਦੀਆਂ ਅੱਖਾਂ ਦੀਆਂ ਪਲਕਾਂ ਹੁੰਦੀਆਂ ਹਨ।

ਸੱਪ ਤੋਂ ਬਚਣ ਦੇ ਉਪਾਅ

ਘਰ ਦੇ ਆਲੇ ਦੁਆਲੇ ਜਮ੍ਹਾਂ ਹੋਇਆ ਕੂੜਾ ਅਤੇ ਕੂੜੇ ਵਿਚ ਆਉਂਦੇ ਚੂਹੇ ਤੇ ਡੱਡੂ ਸੱਪਾਂ ਨੂੰ ਸੱਦਾ ਦੇਣ ਲਈ ਕਾਫੀ ਹੁੰਦੇ ਹਨ।

ਇਸ ਲਈ ਆਲੇ ਦੁਆਲੇ ਦੀ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ, ਜਿਥੇ ਚੂਹੇ ਤੇ ਡੱਡੂ ਨਾ ਆ ਸਕਣ।

ਵਧ ਰਹੇ ਸ਼ਹਿਰੀਕਰਨ ਕਰਕੇ ਲੋਕਾਂ ਨੇ ਉਨ੍ਹਾਂ ਥਾਵਾਂ ਨੂੰ ਵੀ ਮੱਲ ਲਿਆ ਹੈ ਜਿਹੜੇ ਜੰਗਲੀ ਜੀਵਾਂ ਲਈ ਸੁਰੱਖਿਅਤ ਮੰਨੇ ਜਾਂਦੇ ਸੀ।

ਸੱਪ ਹੁਣ ਸ਼ਹਿਰੀ ਇਲਾਕਿਆਂ ਵਿਚ ਵੀ ਰਹਿਣ ਲੱਗ ਪਏ ਹਨ ਤੇ ਅਰਧ ਸ਼ਹਿਰੀ ਇਲਾਕਿਆਂ ਦੇ ਤਾਂ ਸੱਪ ਆਦੀ ਹੋ ਗਏ ਹਨ। ਘਰਾਂ ਵਿਚ ਸੱਪ ਆਮ ਤੌਰ 'ਤੇ ਬਾਥਰੂਮਾਂ ਦੇ ਬਾਹਰ ਛੱਡੇ ਪਾਈਪਾਂ ਰਾਹੀਂ ਵੜਦੇ ਹਨ। ਇਹ ਅਕਸਰ ਹੀ ਬਾਥਰੂਮਾਂ ਵਿਚੋਂ ਜ਼ਿਆਦਾ ਮਿਲਦੇ ਹਨ ਤੇ ਖਾਸ ਕਰਕੇ ਫਲੱਸ਼ਾਂ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)