ਪ੍ਰੈੱਸ ਰਿਵੀਊ: ਕਾਲੇ ਜਾਦੂ ਵਿੱਚ ਵਿਸ਼ਵਾਸ ਰੱਖਦੇ ਹਨ ਇਮਰਾਨ ਖ਼ਾਨ, ਕਿਤਾਬ 'ਚ ਦਾਅਵਾ

ਰਹਿਮ ਖ਼ਾਨ Image copyright Getty Images

ਇੰਡੀਐਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਿਸ ਕਿਤਾਬ ਦਾ ਪਾਕਿਸਤਾਨੀਆਂ ਨੂੰ ਲੰਬੇ ਸਮੇਂ ਤੋਂ ਉਡੀਕ ਸੀ ਆਖ਼ਰਕਾਰ ਰਿਲੀਜ਼ ਹੋ ਗਈ।

ਪਾਕਿਸਤਾਨ ਵਿੱਚ ਚੋਣਾਂ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਇਮਰਾਨ ਖ਼ਾਨ ਦੀ ਪਤਨੀ ਰਹਿ ਚੁੱਕੀ ਰੇਹਾਮ ਖ਼ਾਨ ਦੀ ਜੀਵਨੀ 'ਤੇ ਅਧਾਰਿਤ ਇਹ ਕਿਤਾਬ ਰਿਲੀਜ਼ ਹੋਈ ਹੈ। ਇਸ ਕਿਤਾਬ ਵਿੱਚ ਇਮਾਰਨ ਖ਼ਾਨ ਦੇ ਵੀ ਕਈ ਕਿੱਸਿਆ ਦਾ ਜ਼ਿਕਰ ਕੀਤਾ ਗਿਆ ਹੈ।

ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ 65 ਸਾਲਾ ਇਮਰਾਨ ਖ਼ਾਨ ਕੁਰਾਨ ਨਹੀਂ ਪੜ੍ਹ ਸਕਦੇ, ਕਾਲਾ ਜਾਦੂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ 5 ਨਾਜਾਇਜ਼ ਬੱਚੇ ਹਨ, ਜਿਨ੍ਹਾਂ ਵਿੱਚ ਕੁਝ ਭਾਰਤੀ ਵੀ ਹਨ।

ਇਹ ਕਿਤਾਬ ਐਮੇਜ਼ਾਨ 'ਤੇ ਵੀਰਵਾਰ ਨੂੰ ਰਿਲੀਜ਼ ਹੋਈ।

ਇਹ ਵੀ ਪੜ੍ਹੋ:

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ 1984 ਸਿੱਖ ਦੰਗਿਆਂ ਮਾਮਲੇ ਵਿੱਚ ਬਣਾਈ ਗਈ ਨਵੀਂ ਐਸਆਈਟੀ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਆਪਣਾ ਕੰਮ ਸ਼ੁਰੂ ਕਰਨ ਵਿੱਚ ਅਸਫਲ ਰਹੀ ਹੈ।

ਸਿੱਖ ਦੰਗਿਆਂ ਦੇ 186 ਮਾਮਲਿਆਂ ਸਬੰਧੀ ਇਹ ਟੀਮ ਬਣਾਈ ਗਈ ਸੀ।

Image copyright Getty Images

ਸੁਣਵਾਈ ਦੌਰਾਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਜਨਵਰੀ ਮਹੀਨੇ ਬਣਾਈ ਗਈ SIT ਵੱਲੋਂ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ ਗਈ ਤੇ ਹਾਲੇ ਟੀਮ ਦੇ ਤੀਜੇ ਮੈਂਬਰ ਦੀ ਨਿਯੁਕਤੀ ਹੋਣੀ ਵੀ ਬਾਕੀ ਹੈ।

ਮੁੱਖ ਜੱਜ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਣੂ ਹਨ। ਕੇਂਦਰ ਨੇ 5 ਫਰਵਰੀ ਨੂੰ ਕਿਹਾ ਸੀ ਕਿ ਸਾਬਕਾ ਆਈਪੀਐੱਸ ਅਧਿਕਾਰੀ ਰਾਜਦੀਪ ਸਿੰਘ ਨੇ ਨਵੀਂ ਐਸਆਈਟੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਮੌਜੂਦਾ ਆਈਪੀਐੱਸ ਅਧਿਕਾਰੀ ਅਭਿਸ਼ੇਕ ਦੁੱਲਰ ਇਸਦੇ ਤੀਜੇ ਮੈਂ ਬਰ ਹਨ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਕਾਂਗਰਸ ਲੀਡਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਜੇਕਰ ਭਾਜਪਾ 2019 ਲੋਕ ਸਭਾ ਚੋਣਾਂ ਜਿੱਤ ਗਈ ਤਾਂ ਭਾਰਤ 'ਹਿੰਦੂ ਪਾਕਿਸਤਾਨ' ਬਣ ਜਾਵੇਗਾ।

Image copyright Getty Images

ਸ਼ਸ਼ੀ ਥਰੂਰ ਨੇ ਤਿਰੂਵੰਤਪੁਰਮ ਵਿੱਚ ਇੱਕ ਪ੍ਰੋਗਰਾਮ 'ਚ ਕਿਹਾ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਲੋਕਤੰਤਰਿਕ ਸੰਵਿਧਾਨ ਨਹੀਂ ਬਚੇਗਾ।

ਥਰੂਰ ਦੇ ਇਸ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਇਸ ਮੁੱਦੇ 'ਤੇ ਮੁਆਫ਼ੀ ਮੰਗਣ।

ਕਾਂਗਰਸ ਵੱਲੋਂ ਸ਼ਸ਼ੀ ਥਰੂਰ ਨੂੰ ਨਸੀਹਤ ਦੇਣ ਤੋਂ ਬਾਅਦ ਵੀ ਉਹ ਆਪਣੇ ਬਿਆਨ 'ਤੇ ਕਾਇਮ ਹਨ।

ਥਰੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਭਾਜਪਾ ਬਾਰੇ ਜੋ ਵੀ ਕਿਹਾ, ਉਹ ਉਸ ਉੱਤੇ ਕਾਇਮ ਹਨ।

Image copyright Getty Images

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਮਲਿੰਗੀ ਸਬੰਧਾਂ ਖ਼ਿਲਾਫ਼ ਅਪਰਾਧਿਕ ਪ੍ਰਾਵਧਾਨ ਹਟਾਉਣ ਦੀ ਦੇਰ ਹੈ ਅਤੇ ਸਮਲਿੰਗੀ, ਬਹੁਲਿੰਗੀ ਤੇ ਕਿੰਨਰ (LGBTQ) ਬਰਾਦਰੀ ਖ਼ਿਲਾਫ਼ ਬਦਨਾਮੀ ਦਾ ਦਾਗ਼ ਤੇ ਵਿਤਕਰੇ ਨਾਲ ਜੁੜੇ ਮਸਲੇ ਖ਼ਤਮ ਹੋ ਜਾਣਗੇ।

ਆਈਪੀਸੀ ਦੀ ਧਾਰਾ 377 ਤਹਿਤ 158 ਸਾਲ ਪੁਰਾਣੇ ਕਾਨੂੰਨ ਖ਼ਿਲਾਫ਼ ਦਾਇਰ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਕਈ ਸਾਲਾਂ ਤੋਂ ਭਾਰਤੀ ਸਮਾਜ ਅੰਦਰ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾਂਦਾ ਰਿਹਾ ਹੈ ਜਿਸ ਕਾਰਨ ਇਸ ਬਰਾਦਰੀ ਨਾਲ ਵਿਤਕਰਾ ਹੋ ਰਿਹਾ ਹੈ।

ਜਿਸ ਨਾਲ ਇਨ੍ਹਾਂ ਦੀ ਮਾਨਸਿਕਤਾ ਵੀ ਪ੍ਰਭਾਵਿਤ ਹੋ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)