BBC SPECIAL: 'ਚਾਕਲੇਟ ਦੇ ਡੱਬੇ' ਨੂੰ ਜਿਵੇਂ ਹੀ ਉਸ ਨੇ ਚੁੱਕਿਆ....

ਯਮਨ
ਫੋਟੋ ਕੈਪਸ਼ਨ 12 ਸਾਲ ਦੇ ਜ਼ੈਦ ਖ਼ਾਲੇਦ ਤੀਜੀ ਪੜ੍ਹਦੇ 'ਚ ਸਨ, ਜਦੋਂ ਉਨ੍ਹਾਂ ਨਾਲ ਇਹ ਹਾਦਸਾ ਹੋਇਆ ਅਤੇ ਅਜੇ ਉਨ੍ਹਾਂ ਦੇ ਕਈ ਆਪਰੇਸ਼ ਹੋਣੇ ਹਨ

ਚਾਕਲੇਟ ਦਾ ਉਹ ਡੱਬਾ ਦੂਰੋਂ ਚਮਕ ਰਿਹਾ ਸੀ, ਜਾਂ ਕੋਈ ਖਿਡੌਣਾ ਸੀ! 10 ਸਾਲ ਦਾ ਜ਼ੈਦ ਉਧਰ ਭੱਜਿਆ ਅਤੇ ਪਿੱਛੇ ਹੀ ਛੋਟੇ-ਛੋਟੇ ਪੈਰਾਂ ਨਾਲ ਭੱਜਦਾ ਉਸ ਦਾ 6 ਸਾਲ ਦਾ ਛੋਟਾ ਭਰਾ ਸਲੇਮ।

ਜ਼ੈਦ ਨੇ ਪਹਿਲਾਂ ਪਹੁੰਚ ਕੇ ਡੱਬੇ ਨੂੰ ਚੁੱਕ ਲਿਆ ਤੇ ਅਚਾਨਕ...ਸੈਂਕੜੇ ਬਲਬਾਂ ਵਰਗੀ ਤੇਜ਼ ਰੌਸ਼ਨੀ ਹੋਈ ਅਤੇ ਨਾਲ ਹੀ ਜ਼ਮੀਨ ਨੂੰ ਵੀ ਹਿਲਾ ਦੇਣ ਵਾਲਾ ਧਮਾਕਾ ਹੋਇਆ।

ਜ਼ੈਦ ਦੇ ਦੋਵੇਂ ਦੇ ਪੈਰ ਕੁਝ ਟੁੱਟੀਆਂ ਹੱਡੀਆਂ ਨਾਲ ਉਸ ਦੇ ਸਰੀਰ ਨਾਲ ਲਟਕ ਰਹੇ ਸਨ ਅਤੇ ਉਸ ਧਮਾਕੇ ਵਿਚੋਂ ਨਿਕਲੇ ਟੁਕੜੇ ਮਾਸ ਵਿੱਚ ਖੁੱਭੀਆਂ ਹੋਈਆਂ ਸਨ ਤੇ ਆਲੇ-ਦੁਆਲੇ ਖ਼ੂਨ ਹੀ ਖ਼ੂਨ ਸੀ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਯਮਨ ਵਿੱਚ ਲਗਭਗ ਚਾਰ ਸਾਲਾਂ ਤੋਂ ਜਾਰੀ ਜੰਗ ਵਿੱਚ ਸੰਯੁਕਤ ਰਾਸ਼ਟਰ ਮੁਤਾਬਕ ਘੱਟੋ-ਘੱਟ ਦਸ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ

ਯਮਨ 'ਚ ਜਾਰੀ

ਜਖ਼ਮ ਤਾਂ ਦੋ ਸਾਲਾਂ ਵਿੱਚ ਭਰ ਗਿਆ ਹੈ ਪਰ ਡੂੰਘੇ ਨਿਸ਼ਾਨ ਛੱਡ ਗਿਆ।

ਜ਼ੈਦ ਦਾ ਸੱਜਾ ਪੈਰ ਡਾਕਟਰਾਂ ਨੂੰ ਕੱਟਣਾ ਪਿਆ ਤੇ ਖੱਬਾ ਕਿਸੇ ਤਰ੍ਹਾਂ ਸਰੀਰ ਨਾਲ ਜੋੜ ਦਿੱਤਾ ਹੈ। ਉਸੇ ਦੀ ਸਰਜਰੀ ਲਈ ਉਹ ਕੁਝ ਹਫ਼ਤਿਆਂ ਤੋਂ ਦਿੱਲੀ ਵਿੱਚ ਹਨ।

ਜ਼ੈਦ ਯਮਨ ਦੀ ਜੰਗ ਵਿੱਚ ਗੰਭੀਰ ਤੌਰ 'ਤੇ ਜਖ਼ਮੀ ਹੋਏ 74 ਦੂਜੇ ਮਰੀਜ਼ਾਂ ਦੇ ਨਾਲ ਇਲਾਜ ਦੇ ਲਈ ਦਿੱਲੀ ਲਿਆਂਦੇ ਗਏ ਹਨ।

ਫੋਟੋ ਕੈਪਸ਼ਨ ਯਮਨ ਦੀ ਜੰਗ ਵਿੱਚ ਜਖ਼ਮੀ ਹੋਏ 74 ਲੋਕ ਦਿੱਲੀ ਵਿੱਚ ਇਲਾਜ ਕਰਵਾਉਣ ਆਏ ਹਨ

ਅਰਬ ਦੇਸ ਯਮਨ ਵਿੱਚ ਲਗਭਗ ਚਾਰ ਸਾਲਾਂ ਤੋਂ ਜਾਰੀ ਜੰਗ ਵਿੱਚ ਸੰਯੁਕਤ ਰਾਸ਼ਟਰ ਮੁਤਾਬਕ ਘੱਟੋ-ਘੱਟ ਦਸ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 55 ਹਜ਼ਾਰ ਤੋਂ ਵੱਧ ਲੋਕ ਜਖ਼ਮੀ ਹੋਏ ਹਨ। ਲੱਖਾਂ ਲੋਕ ਬੇਘਰ ਹੋ ਗਏ ਹਨ।

ਜ਼ੈਦ ਦੇ ਪਿਤਾ ਖ਼ਾਲੇਦ ਸਲੇਮ ਮੁਹੰਮਦ ਕਹਿੰਦੇ ਹਨ, "ਸਾਡਾ ਸ਼ਹਿਰ ਲਹਜ ਹੂਥੀ ਵਿਦਰੋਹੀਆਂ ਦੇ ਕਬਜ਼ੇ ਹੇਠ ਆ ਗਿਆ ਸੀ, ਜਦੋਂ ਉਹ ਹਾਰ ਕੇ ਉਥੋਂ ਜਾਣ ਲੱਗੇ ਤਾਂ ਥਾਂ-ਥਾਂ ਬਾਰੂਦੀ ਸੁਰੰਗਾਂ ਲਗਾ ਗਏ।"

ਫੋਟੋ ਕੈਪਸ਼ਨ ਜ਼ੈਦ ਦਾ ਸੱਜਾ ਪੈਰ ਡਾਕਟਰਾਂ ਨੂੰ ਕੱਟਣਾ ਪਿਆ ਤੇ ਖੱਬਾ ਕਿਸੇ ਤਰ੍ਹਾਂ ਸਰੀਰ ਨਾਲ ਜੋੜ ਦਿੱਤਾ ਹੈ।

ਪੇਸ਼ੇ ਤੋਂ ਅਧਿਆਪਕ ਖ਼ਾਲੇਦ ਦੱਸਦੇ ਹਨ ਕਿ ਸਲੇਮ ਦੇ ਸਰੀਰ ਦੇ ਕਿਸੇ ਹਿੱਸੇ ਨੂੰ ਅੱਲਾਹ ਦੇ ਕਰਮ ਨਾਲ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਸ ਦਾ ਹੱਥ ਫਿਜ਼ਿਓਥੈਰੇਪੀ ਨਾਲ ਹੁਣ ਬਿਹਤਰ ਹੋ ਰਿਹਾ ਹੈ।

ਹੂਥੀ ਵਿਦਰੋਹੀਆਂ ਦਾ ਇਨਕਾਰ

ਹੂਥੀ ਵਿਦਰੋਹੀ ਬਾਰੂਦੀ ਸੁਰੰਗਾਂ ਲਗਾਉਣ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਕੰਮ ਖ਼ੁਦ ਸਰਕਾਰੀ ਫੌਜ ਦਾ ਹੈ।

ਏਸ਼ੀਆ ਦੇ ਦੱਖਣ 'ਚ ਮੌਜੂਦ ਅਤੇ ਅਫ਼ਰੀਕੀ ਮਹਾਂਦੀਪ ਦੀ ਦਹਿਲੀਜ 'ਤੇ ਵੱਸੇ ਯਮਨ ਵਿੱਚ ਇੱਕ ਪਾਸੇ ਸ਼ਿਆ ਹੂਥੀ ਲੜਾਕੇ ਹਨ, ਜਿਨ੍ਹਾਂ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਈਰਾਨ ਦਾ ਸਮਰਥਨ ਹਾਸਿਲ ਹੈ ਤਾਂ ਦੂਜੇ ਪਾਸੇ ਨੇ ਸਰਕਾਰੀ ਫੌਜਾਂ, ਜਿਨ੍ਹਾਂ ਦੇ ਸਮਰਥਨ ਵਿੱਚ ਸਾਊਦੀ ਅਰਬ ਦੀ ਅਗਵਾਈ ਵਾਲਾ ਨੌ ਮੁਲਕਾਂ ਦਾ ਗਠਜੋੜ ਮੌਜੂਦ ਹੈ।

ਫੋਟੋ ਕੈਪਸ਼ਨ ਨਾਸਿਰ ਕਹਿੰਦੇ ਹਨ ਕਿ ਯਮਨ 'ਚ ਤਾਂ ਹਿੰਦੀ ਫਿਲਮਾਂ ਦਾ ਚੈਨਲ ਕੋਈ ਬੰਦ ਕਰ ਦੇਵੇ, ਬੱਚੇ ਤਾਂ ਰੌਲਾ ਪਾਉਣ ਲਗ ਜਾਂਦੇ ਹਨ।

ਰੌਕਲੈਂਡ ਹਸਪਤਾਲ ਦੇ ਐਮਰਜੈਂਸੀ ਮੈਜੀਸਿਨਜ਼ ਦੇ ਪ੍ਰੋਫੈਸਰ ਤਮੋਰੀਸ਼ ਕੋਲੇ ਕਹਿੰਦੇ ਹਨ, 'ਜ਼ੈਦ ਦੇ ਖੱਬੇ ਪੈਰ ਨੂੰ ਕਿਸੇ ਪਾਸੇ ਸਰੀਰ ਨਾਲ ਜੋੜ ਦਿੱਤਾ ਗਿਆ ਸੀ ਜਿਸ ਨੂੰ ਰਿਵਿਜ਼ਿਟ ਸਰਜਰੀ ਰਾਹੀਂ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।"

ਇਹ ਵੀ ਪੜ੍ਹੋ:

ਤਮਰੀਸ਼ ਕੋਲੇ ਦੱਸਦੇ ਹਨ ਕਿ ਜੰਗ ਵਰਗੀ ਸਥਿਤੀ ਵਿੱਚ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਰਗੇ ਹਸਪਤਾਲ ਬੰਬਾਰੀ ਦਾ ਸ਼ਿਕਾਰ ਹੋ ਜਾਂਦੇ ਹਨ।

ਇਮਾਰਤਾਂ ਢਹਿ-ਢੇਰੀ ਹੋ ਜਾਂਦੀਆਂ ਹਨ, ਆਪ੍ਰੇਸ਼ਨ ਥਿਏਟਰ ਦਾ ਵੀ ਉਹੀ ਹਾਲ ਹੁੰਦਾ ਹੈ, ਦਵਾਈਆਂ ਦੀ ਸਪਲਾਈ ਰੁੱਕ ਜਾਂਦੀ ਹੈ ਪਰ ਮਰੀਜ਼ਾਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ ਤਾਂ ਜ਼ਾਹਿਰ ਹੈ ਉਨ੍ਹਾਂ ਹਾਲਾਤ 'ਚ ਪਹਿਲ ਹੁੰਦੀ ਹੈ ਲੋਕਾਂ ਦੀ ਜਾਨ ਬਚਾਉਣਾ।

ਫੋਟੋ ਕੈਪਸ਼ਨ ਅਡੇਨ ਬੰਦਰਗਾਹ 'ਤੇ ਕਲਰਕ ਦਾ ਕੰਮ ਕਰਨ ਵਾਲੇ ਮਾਸਿਰ ਦੋ ਵਾਰ ਰਾਕੇਟ ਲਾਂਚਰ ਨਾਲ ਜਖ਼ਮੀ ਹੋਏ ਹਨ

ਜ਼ੈਦ ਨੂੰ ਪਿਛਲੇ ਕਰੀਬ 3-4 ਘੰਟਿਆਂ ਤੋਂ ਖਾਣਾ ਨਹੀਂ ਮਿਲਿਆ ਹੈ ਅਤੇ ਉਹ ਆਪਣੇ ਪਿਤਾ ਕੋਲੋਂ ਵਾਰ-ਵਾਰ ਮੰਗਦੇ ਹਨ, ਜੋ ਉਸ ਨੂੰ ਕਿਸੇ ਤਰ੍ਹਾਂ ਸੰਭਾਲਦੇ ਹਨ।

ਇਸੇ ਦੌਰਾਨ ਇੱਕ ਪੁਰਸ਼ ਨਰਸ ਵ੍ਹੀਲ ਚੇਅਰ ਨਾਲ ਜ਼ੈਦ ਨੂੰ ਐਕਸਰੇ ਕਰਵਾਉਣ ਲੈ ਕੇ ਜਾਣ ਲਈ ਪਹੁੰਚਦਾ ਹੈ।

'ਹਿੰਦ ਨੂੰ ਜਾਣਦੇ ਹਾਂ ਅਸੀਂ'

ਜ਼ੈਦ ਦੇ ਕਮਰੇ ਦੀ ਗੈਲਰੀ ਦੇ ਦੂਜੇ ਪਾਸੇ 'ਤੇ ਦੋ ਬੈਡ ਵਾਲਾ ਇੱਕ ਕਮਰਾ ਹੈ, ਜਿਸ ਵਿੱਚ ਮੌਜੂਦ ਪਲਾਸਟਿਕ ਦੀਆਂ ਕੁਰਸੀਆਂ 'ਤੇ ਬੈਠੇ 56 ਸਾਲ ਦੇ ਮੁੰਹਮਦ ਅਲੀ ਵੈਸੇ ਤਾਂ ਪਹਿਲੀ ਵਾਰ ਭਾਰਤ ਆਏ ਹਨ ਪਰ ਉਹ "ਹਿੰਦ ਨੂੰ ਇੰਦਰਾ ਗਾਂਧੀ, ਰਾਜੇਸ਼ ਖੰਨਾ, ਅਮਿਤਾਭ ਬੱਚਨ ਅਤੇ ਧਰਮਿੰਦਰ ਨਾਲ ਲਗਾਵ ਦੇ ਕਾਰਨ ਜਾਣਦੇ ਹਨ।"

ਫੋਟੋ ਕੈਪਸ਼ਨ ਮੁੰਹਮਦ ਅਲੀ ਵੈਸੇ ਤਾਂ ਪਹਿਲੀ ਵਾਰ ਭਾਰਤ ਆਏ ਹਨ ਪਰ ਉਹ "ਹਿੰਦ ਨੂੰ ਇੰਦਰਾ ਗਾਂਧੀ, ਧਰਮਿੰਦਰ ਅਤੇ ਹੋਰਾਂ ਨਾਲ ਲਗਾਵ ਦੇ ਕਾਰਨ ਜਾਣਦੇ ਰਹੇ ਹਨ

ਉਨ੍ਹਾਂ ਨੇ ਹੱਸਦੇ ਹੋਏ ਕਿਹਾ, "ਧਰਮਿੰਦਰ ਬਹੁਤ ਚੰਗਾ ਹੈ" ਅਤੇ ਫੇਰ ਮਰੀਜ਼ਾਂ ਦੀ ਦੇਖਭਾਲ 'ਚ ਲੱਗੇ ਅਧਿਕਾਰੀ ਜੱਸਾਰ ਸਾਲੇਹ ਨਾਲ ਸ਼ਿਕਾਇਤ ਕਰਨ ਲੱਗਦੇ ਹਨ ਕਿ "ਟੀਵੀ 'ਤੇ ਹਿੰਦੀ ਫਿਲਮਾਂ ਦਾ ਚੈਨਲ ਨਹੀਂ ਆਉਂਦਾ ਹੈ।"

ਜੱਸਾਰ ਕਹਿੰਦੇ ਹਨ ਕਿ ਜੇਕਰ ਇੱਕ ਦੋ ਹਿੰਦੀ ਫਿਲਮਾਂ ਦੇ ਚੈਨਲ ਦਿੱਤੇ ਜਾਂਦੇ ਹਨ ਤਾਂ ਸਾਰੇ ਉਸ ਦੀ ਮੰਗ ਕਰਨ ਲੱਗਣਗੇ ਅਤੇ "ਮੁਸ਼ਕਿਲ ਇਹ ਹੈ ਕਿ ਅਰਬ ਅਤੇ ਹਿੰਦੀ ਚੈਨਲ ਇੱਕ ਹੀ ਪੈਕਜ 'ਚ ਮੌਜੂਦ ਨਹੀਂ ਹਨ।"

ਪਹਾੜਾਂ ਵਿੱਚ ਵੱਸੇ ਸ਼ਹਿਰ ਰਦਫ਼ਾਨ ਨਿਵਾਸੀ ਨਾਸਿਰ ਕਾਇਦ ਠਹਾਕੇ ਲਗਾ ਕੇ ਕਹਿੰਦੇ ਹਨ, "ਯਮਨ 'ਚ ਤਾਂ ਹਿੰਦੀ ਫਿਲਮਾਂ ਦਾ ਚੈਨਲ ਲਗਾ ਦੇਈਏ ਤਾਂ ਕੋਈ ਬੰਦ ਨਹੀਂ ਕਰਨ ਦਿੰਦਾ, ਬੱਚੇ ਤਾਂ ਰੌਲਾ ਪਾਉਣ ਲਗ ਜਾਂਦੇ ਹਨ।"

ਫੋਟੋ ਕੈਪਸ਼ਨ ਅਡੇਨ ਬੰਦਰਗਾਹ 'ਤੇ ਕਲਰਕ ਦਾ ਕੰਮ ਕਰਨ ਵਾਲੇ ਮਾਸਿਰ ਦੋ ਵਾਰ ਰਾਕੇਟ ਲਾਂਚਰ ਨਾਲ ਜਖ਼ਮੀ ਹੋਏ ਹਨ

ਅਡੇਨ ਬੰਦਰਗਾਹ 'ਤੇ ਕਲਰਕ ਦਾ ਕੰਮ ਕਰਨ ਵਾਲੇ ਮਾਸਿਰ ਦੋ ਵਾਰ ਰਾਕੇਟ ਲਾਂਚਰ ਨਾਲ ਜਖ਼ਮੀ ਹੋਏ ਹਨ, ਉਹ ਆਪਣੀ ਸ਼ਰਟ ਹਟਾ ਕੇ ਸਰੀਰ 'ਤੇ ਬਣੇ ਛੋਟੇ-ਛੋਟੇ ਡੂੰਘੇ ਦਾਗ਼ ਦਿਖਾਉਂਦੇ ਹਨ, ਜਦਕਿ ਦੂਜੇ ਹਮਲੇ ਵਿੱਚ ਤਾਂ ਉਨ੍ਹਾਂ ਦਾ ਖੱਬਾਂ ਪੈਰ ਬੇਹੱਦ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਸੀ।

ਮਜ਼ਦੂਰੀ ਛੱਡ ਕੇ ਬੰਦੂਕ ਚੁੱਕਣ ਵਾਲੇ ਮੁਹੰਮਦ ਅਲੀ ਨੂੰ ਇੰਤਜ਼ਾਰ ਹੈ, ਇੱਕ ਨਵੇਂ ਪ੍ਰੋਸੈਟਿਕ ਲੈੱਗ ਦੀ ਜਿਸ ਤੋਂ ਬਾਅਦ ਉਹ ਫਿਰ ਲੜਨ ਲਈ ਤਿਆਰ ਹੋ ਜਾਣਗੇ। ਉਨ੍ਹਾਂ ਨੇ ਹੋਦੈਦਾ ਦੀ ਜੰਗ 'ਚ ਸਰਕਾਰ ਵੱਲੋਂ ਲੜਾਈ ਵਿੱਚ ਹਿੱਸਾ ਲਿਆ ਸੀ।

'ਡਾਕਟਰ ਹਾਂ ਪਰ ਹੁਣ ਸ਼ਰਨਾਰਥੀ ਕੈਂਪ 'ਚ..'

ਮੁੰਹਮਦ ਅਲੀ ਕਹਿੰਦੇ ਹਨ, "ਆਮ ਨਾਗਰਿਕ ਵਜੋਂ ਦੋ ਸਾਲ ਲਈ ਕੀਤੀ ਗਈ ਫੌਜ 'ਚ ਟਰੇਨਿੰਗ ਅਤੇ ਫੇਰ ਕੰਮ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਹ ਵਿਸ਼ੇਸ਼ ਕਿਸਮ ਦੀ ਹੈਵੀ ਮਸ਼ੀਨ ਗੰਨ ਚਲਾਉਣ ਵਿੱਚ ਮਾਹਿਰ ਹਨ।

ਫੋਟੋ ਕੈਪਸ਼ਨ ਡਾਕਟਰ ਹਾਮਿਦ ਆਪਣੇ ਬੇਟੇ ਦੀ ਤਸਵੀਰ ਦੇਖ ਕੇ ਭਾਵੁਕ ਹੋ ਜਾਂਦੇ ਹਨ

ਮੁਹੰਮਦ ਅਬਦੁੱਲ ਵੀ ਲੋਕਾਂ ਦੇ ਇਲਾਜ ਵਿੱਚ ਵੀ ਮਾਹਿਰ ਸਨ ਪਰ ਉਨ੍ਹਾਂ ਦਾ ਪੋਲੀ-ਕਲੀਨਿਕ ਤਬਾਹ ਹੋ ਗਿਆ , ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਰਜਨ ਉਲਫ਼ਤ ਅਤੇ ਮੋਨਾ ਨੂੰ ਜਾਨ ਬਚਾਉਣ ਲਈ ਭੱਜਣਾ ਪਿਆ।

ਪੈਰਾਂ ਦੇ ਆਪਣੇ ਜਖ਼ਮਾਂ ਨੂੰ ਦਿਖਾਉਂਦੇ ਹੋਏ, ਅੰਗਰੇਜ਼ੀ ਵਿੱਚ ਗੱਲ ਕਰਦਿਆਂ ਮੁਹੰਮਦ ਅਲੀ ਦਾ ਸਰੀਰ ਕੰਬਦਾ ਹੈ, ਗਲਾ ਭਰ ਜਾਂਦਾ ਹੈ ਅਤੇ ਕਰਹਾਉਣ ਵਾਲੀ ਆਵਾਜ਼ੀ ਵਿੱਚ ਉਹ ਕਹਿੰਦੇ ਹਨ, "ਮੈਂ ਡਾਕਟਰ ਹਾਂ ਪਰ ਮੈਨੂੰ ਸ਼ਰਨਾਰਥੀ ਕੈਂਪ ਵਿੱਚ ਦਿਨ ਕੱਟਣੇ ਪੈ ਰਹੇ ਹਨ। "

ਫੋਟੋ ਕੈਪਸ਼ਨ ਯਮਨ ਤੋਂ ਆਏ ਇਨ੍ਹਾਂ ਲੋਕਾਂ ਮੁਤਾਬਕ ਜਾਨਵਰਾਂ ਨਾਲੋਂ ਵੱਧ ਬੁਰਾ ਸਲੂਕ ਕੀਤਾ ਜਾ ਰਿਹਾ ਹੈ

ਉਹ ਕਹਿੰਦੇ ਹਨ,"ਉਥੇ ਲੋਕਾਂ ਨਾਲ ਜਾਨਵਰਾਂ ਨਾਲੋਂ ਵੱਧ ਬੁਰਾ ਸਲੂਕ ਕੀਤਾ ਜਾ ਰਿਹਾ ਹੈ, ਹੂਥੀ ਆਈਐਸ ਅਤੇ ਅਲ-ਕਾਇਦਾ ਨਾਲ ਵੀ ਨਿਰਦਈਆਂ ਵਾਂਗ ਪੇਸ਼ ਆ ਰਹੇ ਹਨ, ਬੱਚਿਆਂ ਨੂੰ ਵੀ ਨਹੀਂ ਬਖ਼ਸ਼ਦੇ।"

ਫੇਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੂਥੀ ਲੋਕਾਂ ਦਾ ਕੀ ਹੋ ਰਿਹਾ ਹੈ, ਆਖ਼ਰ ਉਹ ਵੀ ਤਾਂ ਜੰਗ ਦੀ ਮਾਰ ਝੱਲ ਰਹੇ ਹਨ, ਉਨ੍ਹਾਂ 'ਤੇ ਵੀ ਸਾਊਦੀ ਗਠਜੋੜ ਵੱਲੋਂ ਬੰਬਾਰੀ ਹੋਈ ਹੈ, ਜਵਾਬ 'ਚ ਉਹ ਕਹਿੰਦੇ ਹਨ ਕਿ ਜੇਕਰ ਹੂਥੀ ਜਖ਼ਮੀ ਵੀ ਉਨ੍ਹਾਂ ਦੇ ਹਸਪਤਾਲ ਵਿੱਚ ਆਏ ਤਾਂ ਉਨ੍ਹਾਂ ਨੇ ਇਲਾਜ ਤੋਂ ਇਨਕਾਰ ਨਹੀਂ ਕੀਤਾ।

ਇਕਲੌਤੇ ਪੁੱਤਰ ਜ਼ਿਰੋਕਸ ਦੀ ਤਸਵੀਰ ਦੇਖਦੇ ਹੋਏ ਉਹ ਇੱਕ ਵਾਰ ਸਾਨੂੰ ਕਹਿੰਦੇ ਕਿ ਅਸੀਂ ਉਨ੍ਹਾਂ ਦੀ ਕਹਾਣੀ ਕਿਸੀ ਨੂੰ ਨਾ ਦੱਸੀਏ ਅਤੇ ਨਾ ਹੀ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕੀਤੀ ਜਾਵੇ, ਪਰ ਕੁਝ ਹੀ ਦੇਰ ਬਾਅਦ ਉਨ੍ਹਾਂ ਦਾ ਮਨ ਬਦਲ ਜਾਂਦਾ ਹੈ ਤੇ ਉਹ ਕਹਿੰਦੇ ਹਨ, "ਨਹੀਂ, ਤੁਸੀਂ ਦੱਸੋ ਸਾਡੀ ਕਹਾਣੀ।"

ਯਮਨ ਤੋਂ ਆਏ 74 ਮਰੀਜ਼ਾਂ ਦੇ ਦਲ 'ਚ ਜੰਗ 'ਚ ਜਖ਼ਮੀ ਹੋਈਆਂ ਔਰਤਾਂ ਵੀ ਸ਼ਾਮਿਲ ਹਨ ਪਰ ਉਨ੍ਹਾਂ ਨੇ ਸਾਡੇ ਨਾਲ ਕਰਨ ਤੋਂ ਮਨ੍ਹਾਂ ਕਰ ਦਿੱਤਾ, ਕੁਝ ਮਰੀਜ਼ਾਂ ਨੇ ਵੀ ਆਪਣੇ ਦੇਸ ਦੇ ਮੌਜੂਦਾ ਹਾਲਾਤ ਦੇ ਡਰ ਕਾਰਨ ਗੱਲ ਨਹੀਂ ਕੀਤੀ।

ਫੋਟੋ ਕੈਪਸ਼ਨ ਇਹ ਲੋਕ ਆਪਣੇ ਕਮਰੇ 'ਚ ਬੈਠੇ ਨਾਲ ਲਿਆਂਦੀ ਕੁਰਾਨ ਸ਼ਰੀਫ਼ ਪੜ੍ਹਦੇ ਰਹਿੰਦੇ ਹਨ ਜਾਂ ਫੇਰ ਯਮਨ ਕਰੰਸੀ ਨੂੰ ਹੀ ਦੇਖਦੇ ਰਹਿੰਦੇ ਹਨ

ਆਪਣੇ ਕਮਰੇ ਵਿੱਚ ਬੈਠੇ ਉਹ ਨਾਲ ਲਿਆਂਦੀ ਕੁਰਾਨ ਸ਼ਰੀਫ਼ ਪੜ੍ਹਦੇ ਰਹਿੰਦੇ ਹਨ ਜਾਂ ਫੇਰ ਯਮਨ ਕਰੰਸੀ ਨੂੰ ਹੀ ਦੇਖਦੇ ਰਹਿੰਦੇ ਹਨ। ਕੁਝ ਦੇ ਮੋਬਾਇਲਾਂ ਵਿੱਚ ਯਮਨ ਦੇ ਕਈ ਮਸ਼ਹੂਰ ਭਵਨਾਂ ਦੀਆਂ ਤਸਵੀਰਾਂ ਵੀ ਹਨ, ਜੋ ਜੰਗ ਸ਼ੁਰੂ ਤੋਂ ਪਹਿਲਾਂ ਅਤੇ ਬਾਅਦ ਦੀਆਂ ਹਨ।

ਉਸ ਯਮਨ ਦੀਆਂ ਜੋ ਸ਼ਾਇਦ ਹਮੇਸ਼ਾ ਲਈ ਕਿਤੇ ਗੁਆਚ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)