ਆਓ ਚੱਲੀਏ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ꞉ ਤਸਵੀਰਾਂ

ਕੈਲਾਸ਼ ਮਾਨਸੋਰਵਰ ਦੀ ਯਾਤਰਾ

ਪਿਛਲੇ ਸਾਲਾਂ ਦੌਰਾਨ ਨੇਪਾਲ ਦੇ ਹੁਮਲਾ ਦੇ ਰਾਹ ਤੋਂ ਕੈਲਾਸ਼ ਮਾਨਸਰੋਵਰ ਜਾਣ ਵਾਲਿਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਰਸਤੇ ਵਿੱਚ ਸੈਲਾਨੀਆਂ ਨੂੰ ਕਈ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ।

ਸਾਰੀਆਂ ਤਸਵੀਰਾਂ ਕ੍ਰਿਸ਼ਨਾ ਅਧਿਕਾਰੀ ਨੇ ਖਿੱਚੀਆਂ ਹਨ।

ਫੋਟੋ ਕੈਪਸ਼ਨ ਹਰ ਸਾਲ ਲੱਖਾਂ ਸੈਲਾਨੀ ਤਿੱਬਤ ਵਿੱਚ ਸਥਿਤ ਕੈਲਾਸ਼ ਮਾਨਸੋਰਵਰ ਦੀ ਯਾਤਰਾ ਕਰਦੇ ਹਨ।
ਫੋਟੋ ਕੈਪਸ਼ਨ ਹਿੰਦੂ ਧਰਮ ਮੁਤਾਬਕ ਕੈਲਾਸ਼ ਪਰਬਤ ਭਗਵਾਨ ਸ਼ਿਵ ਦਾ ਨਿਵਾਸ ਹੈ। ਕੈਲਾਸ਼ ਪਰਬਤ ਸਮੁੰਦਰ ਤਲ ਤੋਂ 6,638 ਮੀਟਰ ਦੀ ਉਚਾਈ ਉੱਪਰ ਹੈ।
ਫੋਟੋ ਕੈਪਸ਼ਨ ਕੈਲਾਸ਼ ਮਾਨਸਰੋਵਰ ਦਾ ਕਈ ਹਿੰਦੂ ਗ੍ਰੰਥਾਂ ਵਿੱਚ ਜ਼ਿਕਰ ਮਿਲਦਾ ਹੈ। ਮਾਨਸਰੋਵਰ ਝੀਲ ਦੀ ਪਰਿਕਰਮਾ ਕਰਨਾ ਇੱਕ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ।
ਫੋਟੋ ਕੈਪਸ਼ਨ ਨੇਪਾਲ ਵਾਲਾ ਰਸਤਾ ਕੈਲਾਸ਼ ਮਾਨਸਰੋਵਰ ਦੇ ਤਿੰਨ ਪ੍ਰਸਿੱਧ ਰਾਹਾਂ ਵਿੱਚੋਂ ਇੱਕ ਹੈ।
ਫੋਟੋ ਕੈਪਸ਼ਨ ਇਸ ਯਾਤਰਾ ਉੱਪਰ ਭਾਰਤੀ ਸੈਲਾਨੀਆਂ ਨੂੰ 160,000 ਭਾਰਤੀ ਰੁਪਏ ਖਰਚਣੇ ਪੈਂਦੇ ਹਨ ਜਦਕਿ ਵਿਦੇਸ਼ੀਆਂ ਲਈ ਇਹ ਖਰਚਾ 3500 ਅਮਰੀਕੀ ਡਾਲਰ ਹੁੰਦਾ ਹੈ।
ਫੋਟੋ ਕੈਪਸ਼ਨ ਕੈਲਾਸ਼ ਮਾਨਸੋਰਵਰ ਦੀ ਯਾਤਰਾ ਦਾ ਸਭ ਤੋਂ ਵੱਡਾ ਮੌਸਮ ਅਪ੍ਰੈਲ ਤੋਂ ਜੂਨ ਮਹੀਨਿਆਂ ਦੌਰਾਨ ਹੁੰਦਾ ਹੈ ਪਰ ਸੈਲਾਨੀਆਂ ਦਾ ਆਉਣਾ-ਜਾਣਾ ਅਕਤੂਬਰ ਦੇ ਅਖ਼ੀਰ ਤੱਕ ਲੱਗਿਆ ਰਹਿੰਦਾ ਹੈ।
ਫੋਟੋ ਕੈਪਸ਼ਨ ਕਈ ਯਾਤਰੀ ਧਾਰਮਿਕ ਕਾਰਨਾ ਕਰਕੇ ਝੀਲ ਤੱਕ ਡੰਡਾਉਤ ਕਰਕੇ ਜਾਂਦੇ ਹਨ। ਉੱਥੇ ਜਾ ਕੇ ਉਹ ਝੀਲ ਵਿੱਚ ਇਸ਼ਾਨਾਨ ਕਰਦੇ ਹਨ ਅਤੇ ਉਸ ਦੀ ਪਰਿਕਰਮਾ ਕਰਦੇ ਹਨ।
ਫੋਟੋ ਕੈਪਸ਼ਨ ਬਹੁਗਿਣਤੀ ਸੈਲਾਨੀ ਭਾਰਤੀ ਸ਼ਰਧਾਲੂ ਹੁੰਦੇ ਹਨ। ਉਹ ਪਹਿਲਾਂ ਕਾਠਮਾਂਡੂ ਦੇ ਰਸਤੇ ਨੇਪਾਲ ਗੰਜ ਜਾਂਦੇ ਹਨ ਜਿੱਥੇ ਕਿ ਉਹ ਇੱਕ ਰਾਤ ਰਹਿੰਦੇ ਹਨ।
ਫੋਟੋ ਕੈਪਸ਼ਨ ਇਹ ਸੈਲਾਨੀ ਨੇਪਾਲਗੰਜ ਤੋਂ 45 ਮਿੰਟ ਦੀ ਹਵਾਈ ਉਡਾਣ ਰਾਹੀਂ ਹੁਮਲਾ ਦੇ ਨੇਪਾਕੁੰਜ ਪਹੁੰਚਦੇ ਹਨ
ਫੋਟੋ ਕੈਪਸ਼ਨ ਸਿਮੀਕੋਟ ਤੋਂ ਇਨ੍ਹਾਂ ਸੈਲਾਨੀਆਂ ਨੂੰ ਸਰਹੱਦੀ ਸ਼ਹਿਰ ਹਿਲਸਾ ਲਿਜਾਇਆ ਜਾਂਦਾ ਹੈ, ਜਿੱਥੋਂ ਅੱਗੇ ਉਨ੍ਹਾਂ ਨੂੰ ਤਕਲਾਕੋਟ (ਤਿੱਬਤ) ਲਿਜਾਇਆ ਜਾਂਦਾ ਹੈ। ਕੈਲਾਸ਼ ਮਾਨਸਰੋਵਰ ਦੀ ਅਸਲੀ ਯਾਤਰਾ ਇੱਥੋਂ ਹੀ ਸ਼ੁਰੂ ਹੁੰਦੀ ਹੈ।
ਫੋਟੋ ਕੈਪਸ਼ਨ ਇੱਕ ਹਫ਼ਤੇ ਵਿੱਚ ਸੈਲਾਨੀ ਆਪਣਾ ਰੋਮਾਂਚਕ ਸਫਰ ਪੂਰਾ ਕਰਕੇ ਤਿੱਬਤ ਦੇ ਤਕਲਾਕੋਟ ਵਾਪਸ ਆ ਜਾਂਦੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)