'ਅਸੀਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਲੈਫਟੀਨੈਂਟ ਗਵਰਨਰ ਹਾਂ'-ਸੋਸ਼ਲ

ਕਿਰਣ ਬੇਦੀ Image copyright kiran bedi
ਫੋਟੋ ਕੈਪਸ਼ਨ ਕਿਰਨ ਬੇਦੀ

ਸਾਬਕਾ ਆਈਪੀਐੱਸ ਅਫ਼ਸਰ ਅਤੇ ਪੁੰਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਵੱਲੋਂ ਫਰਾਂਸ ਦੇ ਫੀਫਾ ਵਿਸ਼ਵ ਕੱਪ ਜਿੱਤਣ ਮਗਰੋਂ ਖੁਸ਼ੀ ਜ਼ਾਹਿਰ ਕਰਦਿਆਂ ਕੀਤੇ ਇੱਕ ਟਵੀਟ ਦਾ ਮਜ਼ਾਕ ਬਣ ਗਿਆ ਜਿਸ ਲਈ ਸ਼ਾਮ ਹੁੰਦਿਆਂ ਉਨ੍ਹਾਂ ਨੂੰ ਸਫ਼ਾਈ ਦੇਣੀ ਪਈ।

ਸ਼ਾਮ ਨੂੰ ਟਵੀਟ ਕਰਦਿਆਂ ਕਿਰਨ ਬੇਦੀ ਨੇ ਕਿਹਾ, "ਪੁੰਡੂਚੇਰੀ ਦੇ ਲੋਕ ਫਰਾਂਸ ਦੇ ਸੱਭਿਆਚਾਰ ਨਾਲ ਭਾਵਨਾਤਾਮਕ ਤੌਰ 'ਤੇ ਜੁੜੇ ਹਨ। ਮੈਂ ਖੁਸ਼ੀ ਵੰਡਣ ਦੇ ਮਕਸਦ ਨਾਲ ਟਵੀਟ ਕੀਤਾ ਸੀ। ਬਸਤੀਵਾਦ ਨੂੰ ਵਧਾਉਣਾ ਮੇਰਾ ਮਕਸਦ ਨਹੀਂ ਸੀ।''

ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਕਿਉਂ ਹੋਇਆ ਵਿਵਾਦ?

ਫੀਫਾ ਵਿਸ਼ਵ ਕੱਪ 2018 ਵਿੱਚ ਫਰਾਂਸ ਦੀ ਖਿਤਾਬੀ ਜਿੱਤ ਤੋਂ ਬਾਅਦ ਕਿਰਨ ਬੇਦੀ ਨੇ ਖੁਸ਼ੀ ਵਜੋਂ ਇੱਕ ਅਜੀਬ ਜਿਹਾ ਟਵੀਟ ਕੀਤਾ ਜਿਸ ਵਿੱਚ ਲਿਖਿਆ 'ਵੀ ਵੌਨ' ਯਾਨੀ 'ਅਸੀਂ ਜਿੱਤ ਗਏ'। ਇਸ ਟਵੀਟ ਜ਼ਰੀਏ ਉਨ੍ਹਾਂ ਨੇ ਪੂੰਡੂਚੇਰੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ।

ਇਸ ਤੋਂ ਪਹਿਲਾਂ ਕਿਰਨ ਬੇਦੀ ਨੇ ਕਿਹਾ ਸੀ, "ਅਸੀਂ ਪੁੰਡੂਚੇਰੀਅਨਾਂ ਨੇ ਵਿਸ਼ਵ ਕੱਪ ਜਿੱਤ ਲਿਆ ਹੈ।"

ਕਿਰਨ ਬੇਦੀ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਦੇ ਤਿੱਖੇ ਪ੍ਰਤੀਕਰਮ ਸਾਹਮਣੇ ਆਉਣ ਲੱਗੇ।

ਰੀਤਾ ਸਿੰਘ ਨੇ ਕਿਹਾ, "ਪੂਰੇ ਤਰੀਕੇ ਨਾਲ ਤਰਕਹੀਨ ਟਵੀਟ ਹੈ। ਕੀ ਪੂੰਡੂਚੇਰੀ ਅਜੇ ਵੀ ਫਰਾਂਸ ਦੇ ਅਧੀਨ ਹੈ?"

ਸਨਜਿਤਾ ਚੌਧਰੀ ਨੇ ਕਿਹਾ, "ਮੈਡਮ ਮੈਂ ਤੁਹਾਡੇ ਟਵੀਟ ਨੂੰ ਸਮਝ ਨਹੀਂ ਸਕੀ ਹਾਂ। ਪੂੱਦੂਚੇਰੀ ਭਾਰਤ ਦਾ ਹਿੱਸਾ ਹੈ ਜਿਸ ਨੂੰ ਫਰਾਂਸ ਨੇ ਕਬਜ਼ੇ ਵਿੱਚ ਲੈ ਲਿਆ ਸੀ। ਤਾਂ ਅਸੀਂ ਉਨ੍ਹਾਂ ਦੀ ਜਿੱਤ ਬਾਰੇ ਐਨੇ ਉਤਾਵਲੇ ਕਿਉਂ ਹੋਈਏ?"

ਹਰੀਸ਼ ਮਹਿਤਾ ਨੇ ਕਿਹਾ, "ਕੀ ਹੁਣ ਤੁਸੀਂ ਭਾਰਤ ਖਿਲਾਫ਼ ਇੰਗਲੈਂਡ ਵੱਲੋਂ ਇੱਕ ਰੋਜ਼ਾ ਸੀਰੀਜ਼ ਜਿੱਤਣ ਉੱਤੇ ਇੰਗਲੈਂਡ ਨੂੰ ਵਧਾਈ ਦੇਵੋਗੇ?"

ਉਸਮਾਨ ਖ਼ਾਨ ਨੇ ਲਿਖਿਆ, "ਅਸੀਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਲੈਫਟੀਨੈਂਟ ਗਵਨਰ ਹਾਂ।''

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ