'ਅਮਰੀਕੀ ਜੇਲ੍ਹ 'ਚ ਬੰਦ ਸਿੱਖਾਂ ਦੇ ਸਿਰ 'ਤੇ ਦਸਤਾਰ ਵੀ ਨਹੀਂ ਹੈ' - ਪ੍ਰੈੱਸ ਰਿਵੀਊ

ਸਿੱਖ
ਤਸਵੀਰ ਕੈਪਸ਼ਨ,

ਦਾਅਵਾ ਕੀਤਾ ਗਿਆ ਹੈ ਕਿ ਜੇਲ੍ਹ 'ਚ ਬੰਦ ਸਿੱਖਾਂ ਕੋਲ ਸਰੀਰ ਢਕਣ ਲਈ ਕੱਪੜੇ ਵੀ ਨਹੀਂ ਹਨ (ਸੰਕਤੇਕ ਤਸਵੀਰ)

ਦਿ ਹਿੰਦੂ ਦੀ ਖ਼ਬਰ ਮੁਤਾਬਕ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਕਾਬੂ ਕੀਤੇ ਗਏ ਸਿੱਖ ਪਰਵਾਸੀਆਂ ਨਾਲ ਅਮਰੀਕਾ ਦੀ ਓਰੇਗਨ ਜੇਲ੍ਹ 'ਚ ਅਪਰਾਧੀਆਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।

ਜੇਲ੍ਹ ਵਿੱਚ ਬੰਦ ਪਰਵਾਸੀਆਂ ਲਈ ਕਾਨੂੰਨੀ ਮਦਦ ਪਹੁੰਚਾਉਣ ਵਾਲੀ ਇੱਕ ਸੰਸਥਾ ਨਾਲ ਪੰਜਾਬੀ ਟਰਾਂਸਲੇਟਰ ਵਜੋਂ ਕੰਮ ਕਰਨ ਵਾਲੀ ਨਵਨੀਤ ਕੌਰ ਦੇ ਹਵਾਲੇ ਤੋਂ ਇਹ ਖ਼ਬਰ ਛਾਪੀ ਗਈ ਹੈ।

ਨਵਨੀਤ ਮੁਤਾਬਕ, "ਇਹ ਦਿਲ ਨੂੰ ਠੇਸ ਪਹੁੰਚਾਉਣ ਵਾਲਾ ਜਦੋਂ ਤੁਸੀਂ ਬੱਚਿਆਂ ਨੂੰ ਕੈਦੀਆਂ ਦੇ ਕੱਪੜਿਆਂ ਅਤੇ ਉਨ੍ਹਾਂ ਨਾਲ ਆਪਰਾਧੀਆਂ ਵਾਲਾ ਵਿਹਾਰ ਹੁੰਦਾ ਦੇਖਦੇ ਹੋ। ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ ਸਗੋਂ ਇੱਤੇ ਦੀ ਕਾਨੂੰਨ ਮੁਤਾਬਕ ਸ਼ਰਣ ਮੰਗੀ ਹੈ।"

ਨਵਨੀਤ ਮੁਤਾਬਕ ਭਾਰਤੀ ਪਰਵਾਸੀਆਂ ਵਿੱਚੋਂ ਵਾਧੂ ਗਿਣਤੀ ਸਿੱਖਾਂ ਦੀ ਹੈ, ਉਨ੍ਹਾਂ ਦੀਆਂ 'ਪੱਗਾਂ ਵੀ ਲੁਹਾ ਦਿੱਤੀਆਂ ਗਈਆਂ ਹਨ'।

ਨਵਨੀਤ ਕਹਿੰਦੀ ਹੈ ਕਿ ਉਹ ਦੇਸ ਜਿੱਥੇ ਤੁਸੀਂ ਆਪਣੇ ਧਰਮ ਨੂੰ ਆਪਣੇ ਤਰੀਕੇ ਨਾਲ ਮੰਨ ਸਕਦੇ ਹੋ, ਉੱਥੇ ਜੇਲ੍ਹ 'ਚ ਬੰਦ 'ਸਿੱਖਾਂ ਦੇ ਸਿਰ 'ਤੇ ਪੱਗ ਤਾਂ ਕੀ ਸਿਰ ਢਕਣ ਨੂੰ ਕੋਈ ਕੱਪੜਾ ਵੀ ਨਹੀਂ।'

ਇਹ ਵੀ ਪੜ੍ਹੋ:

ਫਲਾਈ ਅਟੈਨਡੈਂਟ ਨੇ ਦਾਜ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ, ਪਤੀ ਗ੍ਰਿਫ਼ਤਾਰ

ਦਿ ਹਿੰਦੁਸਤਾਨ ਟਾਈਮਸ ਅਖ਼ਬਾਰ ਮੁਤਾਬਕ 39 ਸਾਲਾ ਫਲਾਈਟ ਅਟੈਂਡੈਂਟ ਅਨੀਸੀਆ ਬਤਰਾ ਵੱਲੋਂ ਦੱਖਣੀ ਦਿੱਲੀ ਦੇ ਪੰਚਸ਼ੀਲ ਪਾਰਕ ਵਿੱਚ ਆਪਣੇ ਘਰ ਦੀ ਛੱਤ ਤੋਂ ਕਥਿਤ ਤੌਰ 'ਤੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਤਿੰਨ ਬਾਅਦ ਪੁਲਿਸ ਨੇ ਉਸ ਦੇ ਪਤੀ ਮਯੰਕ ਸਿੰਘਵੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ।

ਤਸਵੀਰ ਕੈਪਸ਼ਨ,

39 ਸਾਲਾ ਫਲਾਈਟ ਅਟੈਨਡੈਂਟ ਅਨੀਸੀਆ ਬਤਰਾ ਵੱਲੋਂ ਦੱਖਣੀ ਦਿੱਲੀ ਦੇ ਪੰਚਸ਼ੀਲ ਪਾਰਕ ਵਿੱਚ ਆਪਣੇ ਘਰ ਦੀ ਛੱਤ ਤੋਂ ਕਥਿਤ ਤੌਰ 'ਤੇ ਛਾਲ ਮਾਰੇ ਖੁਦਕੁਸ਼ੀ (ਸੰਕੇਤਕ ਤਸਵੀਰ)

ਇਸ ਤੋਂ ਪਹਿਲਾਂ ਉਸ ਪਰਿਵਾਰ ਨੇ ਉਸ 'ਤੇ ਅਨੀਸੀਆ ਨੂੰ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ। ਪਰ ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਠੋਸ ਸਬੂਤ ਨਹੀਂ ਸਨ।

ਡਿਪਟੀ ਕਮਿਸ਼ਰ ਰੋਮਿਲ ਬਾਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਵਿਚਾਲੇ ਹਾਲ ਹੀ ਵਿੱਚ ਹੋਈ ਲੜਾਈ ਦਾ ਮੁੱਦਾ ਅਨੀਸੀਆ ਵੱਲੋਂ ਇੱਕ ਫਲੈਟ ਦਾ ਵੇਚਣਾ ਸੀ।

ਅਨੀਸੀਆ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਇਹ ਫਲੈਟ ਉਨ੍ਹਾਂ ਦੀ ਬੇਟੀ ਦਾ ਆਪਣਾ ਸੀ ਅਤੇ ਉਸ ਨੇ ਫਰਵਰੀ ਵਿੱਚ ਵੇਚਿਆ ਸੀ। ਹਾਲਾਂਕਿ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ।

ਸਰਕਾਰ ਵੱਲੋਂ ਹਰ ਸਾਲ 10 ਲੱਖ ਨੌਜਵਾਨਾਂ ਲਈ ਫੌਜ ਨਾਲ ਸਿਖਲਾਈ ਦੀ ਪੇਸ਼ਕਸ਼

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ 'ਅਨੁਸ਼ਾਸਿਤ' ਅਤੇ 'ਰਾਸ਼ਟਰਵਾਦੀ' ਨੌਜਵਾਨ ਤਿਆਰ ਕਰਨ ਲਈ ਸਰਕਾਰ ਹਰ ਸਾਲ 10 ਲੱਖ ਨੌਜਵਾਨ ਮੁੰਡੇ-ਕੁੜੀਆਂ ਨੂੰ ਫੌਜੀ ਟ੍ਰੇਨਿੰਗ ਦੇਣ ਦੀ ਪੇਸ਼ਕਸ਼ 'ਤੇ ਚਰਚਾ ਕਰ ਰਹੀ ਹੈ।

ਤਸਵੀਰ ਕੈਪਸ਼ਨ,

(ਸੰਕੇਤਕ ਤਸਵੀਰ) ਸਰਕਾਰ ਵੱਲੋਂ ਹਰ ਸਾਲ 10 ਲੱਖ ਨੌਜਵਾਨਾਂ ਲਈ ਫੌਜ ਨਾਲ ਸਿਖਲਾਈ ਦੀ ਪੇਸ਼ਕਸ਼ ਦੀ ਯੋਜਨਾ

ਇਸ ਨੂੰ ਨੈਸ਼ਨਲ ਯੂਥ ਸਸ਼ਕਤੀਕਰਨ ਯੋਜਨਾ (N-YES) ਦੇ ਬਿੱਲ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਦਾ ਉਦੇਸ਼ "ਭਾਰਤੀ ਜਨ ਸੰਖਿਆ ਦੇ ਲਾਭ ਨੂੰ ਸੁਯੋਗ ਬਣਾਉਣਾ ਹੈ।"

ਇਸ ਦੇ ਤਹਿਤ ਦਸਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਅਤੇ ਕਾਲਜ ਜਾਣ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਨ੍ਹਾਂ 12 ਮਹੀਨਿਆਂ ਦੀ ਸਿਖਲਾਈ ਨੂੰ ਰੱਖਿਆ, ਅਰਧ ਸੈਨਿਕ ਬਲ ਤੇ ਪੁਲਿਸ ਵਿੱਚ ਨੌਕਰੀਆਂ ਲਈ N-YES ਨੂੰ "ਲਾਜ਼ਮੀ ਯੋਗਤਾ" ਬਣਾਉਣ ਦੀ ਸ਼ਰਤ ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)