'ਭੀੜ ਵੱਲੋਂ ਹਿੰਸਾ ਰੋਕਣ ਲਈ ਸੰਸਦ ਬਣਾਏ ਕਾਨੂੰਨ'- ਸੁਪਰੀਮ ਕੋਰਟ

ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਭੀੜ ਵੱਲੋਂ ਕਤਲ ਨੂੰ ਰੋਕਣ ਲਈ ਸਰਕਾਰ ਕਾਨੂੰਨ ਬਣਾਉਣ ਲਈ ਕਿਹਾ ਹੈ।

ਅਦਾਲਤ ਨੇ ਕਿਹਾ ਹੈ ਕਿ ਭਾਰਤ ਵਿੱਚ ਹਾਲ ਦੇ ਦਿਨਾਂ ਵਿੱਚ ਭੀੜ ਵੱਲੋਂ ਕੀਤੇ ਗਏ ਹਮਲਿਆਂ ਦੀਆਂ ਘਟਨਾਵਾਂ ਨਾਲ 'ਸਖ਼ਤੀ ਨਾਲ ਨਜਿੱਠਣ' ਦੀ ਲੋੜ ਹੈ।

ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਹੈ ਉਸ ਵੇਲੇ ਤੋਂ ਹੀ ਭਾਰਤ ਵਿੱਚ ਬੀਫ਼ ਖਾਣ ਤੇ ਰੱਖਣ ਨਾਂ 'ਤੇ ਭੀੜ ਵੱਲੋਂ ਕਤਲ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਗਊ ਰੱਖਿਆ ਦੇ ਨਾਂ 'ਤੇ ਕਈ ਘਟਨਾਵਾਂ ਪਿਛਲੇ ਸਾਲਾਂ ਵਿੱਚ ਸਾਹਮਣੇ ਆਈਆਂ ਹਨ।

ਬੱਚਾ ਚੋਰੀ ਦੀ ਅਫ਼ਵਾਹ ਕਰਕੇ ਵੀ ਕਈ ਚੜ੍ਹੇ ਭੀੜ ਦੇ ਹੱਥੇ

ਪਿਛਲੇ ਦਿਨਾਂ ਵਿੱਚ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਬੱਚਾ ਚੋਰੀ ਕਰਨ ਵਾਲੇ ਸਮਝ ਕੇ ਕਈ ਲੋਕਾਂ ਨੂੰ ਭੀੜ ਵੱਲੋਂ ਮਾਰ ਦਿੱਤਾ ਗਿਆ।

ਤਸਵੀਰ ਕੈਪਸ਼ਨ,

ਅਫ਼ਵਾਹਾਂ ਕਾਰਨ ਭੀੜ ਨੇ ਕਈ ਲੋਕਾਂ ਨੂੰ ਜਾਨੋ ਮਾਰ ਦਿੱਤਾ ਹੈ।

ਕਰਨਾਟਕ ਦੇ ਬਿਦਰ ਵਿੱਚ ਵੀ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ ਦੇ ਮੈਸੇਜਾਂ ਉੱਤੇ ਭਰੋਸਾ ਕਰਕੇ ਇੱਕ ਨੌਜਵਾਨ ਨੂੰ ਭੀੜ ਨੇ ਬੱਚਾ ਚੋਰੀ ਕਰਨ ਵਾਲਾ ਸਮਝ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਸਤੋਂ ਪਹਿਲਾਂ ਮਹਾਰਾਸ਼ਟਰ ਦੇ ਧੁਲੇ ਵਿੱਚ ਬੱਚਾ ਚੋਰੀ ਗੈਂਗ ਦੇ ਸਮਝ ਕੇ ਭੀੜ ਨੇ ਪੰਜ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)