11 ਸਾਲਾ ਬੱਚੀ ਨਾਲ 17 ਜਣਿਆ ਨੇ ਕੀਤਾ ਜ਼ਬਰ ਜਨਾਹ, ਮੁਲਜ਼ਮਾਂ ਦੀ ਅਦਾਲਤ 'ਚ ਕੁੱਟਮਾਰ

ਬਲਾਤਕਾਰ
ਤਸਵੀਰ ਕੈਪਸ਼ਨ,

11 ਸਾਲ ਦੀ ਬੱਚੀ ਨਾਲ 17 ਵਿਅਕਤੀਆਂ ਵੱਲੋਂ ਕਈ ਹਫ਼ਤਿਆਂ ਤੱਕ ਜ਼ਬਰ-ਜਿਨਾਹ ਕੀਤਾ ਗਿਆ ।

11 ਸਾਲ ਦੀ ਬੱਚੀ ਨਾਲ 17 ਵਿਅਕਤੀਆਂ ਵੱਲੋਂ ਕਈ ਹਫ਼ਤਿਆਂ ਤੱਕ ਜ਼ਬਰ-ਜਿਨਾਹ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।

ਤਮਿਲਨਾਡੂ ਦੇ ਸ਼ਹਿਰ ਚੱਨੇਈ ਵਿਚ ਵਾਪਰੀ ਇਸ ਵਾਰਦਾਤ ਵਿਚ ਪੀੜ੍ਹਤ ਬੱਚੀ ਨੂੰ ਇੱਕ ਖਾਲੀ ਅਪਾਰਮੈਂਟ ਕੰਪਲੈਕਸ ਵਿਚ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਇਸ ਮਾਮਲੇ ਦੀ ਦਿਲ ਕੰਬਾਊ ਗੱਲ ਇਹ ਹੈ ਕਿ ਬੱਚੀ ਨਾਲ 17 ਬੰਦਿਆਂ ਨੇ ਬਲਾਤਕਾਰ ਕੀਤਾ।

ਮੁਲਜ਼ਮਾਂ ਵਿਚ ਅਪਾਰਮੈਂਟ ਦੇ ਸੁਰੱਖਿਆ ਗਾਰਡ, ਇਲੈਟ੍ਰੀਸ਼ਨ ਅਤੇ ਪਲੰਬਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ:

ਪੇਸ਼ੀ ਦੌਰਾਨ ਮੁਲਜ਼ਮਾਂ ਦੀ ਕੁੱਟਮਾਰ

ਮੰਗਲਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜਦੋਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਅਦਾਲਤੀ ਕੰਪਲੈਕਸ ਵਿਚ ਵਕੀਲਾਂ ਅਤੇ ਵਕਾਲਤ ਦੇ ਵਿਦਿਆਰਥੀਆਂ ਨੇ ਮੁਲਜ਼ਮਾਂ ਉੱਤੇ ਹਮਲਾ ਕਰ ਦਿੱਤਾ।

ਪੁਲਿਸ ਦੇ ਦਖ਼ਲ ਕਾਰਨ ਇਹ ਦੋਸ਼ੀ ਤਾਂ ਬਚ ਗਏ ਪਰ ਇਸ ਨੇ ਵਾਰਦਾਤ ਨੂੰ ਲੈਕੇ ਸਥਾਨਕ ਲੋਕਾਂ ਦੇ ਗੁੱਸੇ ਨੂੰ ਸਪੱਸ਼ਟ ਕਰ ਦਿੱਤਾ।

ਸਥਾਨਕ ਵਕੀਲਾਂ ਨੇ ਕਿਸੇ ਵੀ ਮੁਲਜ਼ਮ ਵੱਲੋਂ ਅਦਾਲਤ ਵਿਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਤਸਵੀਰ ਕੈਪਸ਼ਨ,

ਤਮਿਲਨਾਡੂ ਦੇ ਵਕੀਲ ਇਸ ਮਾਮਲੇ ਉੱਤੇ ਇਕਮਤ ਹਨ ਤੇ ਕੋਈ ਵੀ ਮੁਲਜ਼ਮਾਂ ਦੀ ਪੈਰਵੀ ਨਹੀਂ ਕਰੇਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਦਰਾਸ ਹਾਈਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮੋਹਾਨਾ ਕ੍ਰਿਸ਼ਨਾ ਨੇ ਕਿਹਾ ਕਿ ਕੋਈ ਵੀ ਵਕੀਲ ਮੁਲਜ਼ਮਾਂ ਦੀ ਪੈਰਵੀ ਲਈ ਅਦਲਾਤ ਵਿਚ ਪੇਸ਼ ਨਹੀਂ ਹੋਵੇਗਾ।

ਇਸੇ ਤਰ੍ਹਾਂ ਮੁਫ਼ਤ ਕਾਨੂੰਨੀ ਸਲਾਹ ਕੇਂਦਰ ਨੇ ਵੀ ਸਾਫ਼ ਕੀਤਾ ਹੈ ਕਿ ਪੂਰੇ ਤਮਿਲਨਾਡੂ ਦੇ ਵਕੀਲ ਇਸ ਮਾਮਲੇ ਉੱਤੇ ਇਕਮਤ ਹਨ ਤੇ ਕਈ ਵੀ ਮੁਲਜ਼ਮਾਂ ਦੀ ਪੈਰਵੀ ਨਹੀਂ ਕਰੇਗਾ।

ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 31 ਜੁਲਾਈ ਤੱਕ ਅਦਾਲਤੀ ਰਿਮਾਂਡ ਹਾਸਲ ਕਰ ਲਿਆ ਹੈ।

ਕੀ ਹੈ ਵਾਰਦਾਤ

ਪੁਲਿਸ ਮੁਤਾਬਕ ਗੂੰਗੀ ਤੇ ਬਹਿਰੀ ਪੀੜ੍ਹਤ ਬੱਚੀ 300 ਦੇ ਕਰੀਬ ਖਾਲੀ ਫਲੈਟਾਂ ਵਾਲੇ ਕੰਪਲੈਕਸ ਵਿਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਜਿਸ ਨੂੰ ਹਮਲਾਵਾਰਾਂ ਨੇ ਕਥਿਤ ਤੌਰ ਉੱਤੇ ਸਾਫ਼ਟ ਡਰਿੰਕ ਵਿਚ ਨਸ਼ੇ ਦੀ ਦਵਾਈ ਦੇ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਗਿਆ।

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ 66 ਸਾਲਾ ਲਿਫ਼ਟ ਆਪਰੇਟਰ ਨੇ ਸਭ ਤੋਂ ਪਹਿਲਾਂ ਬੱਚੀ ਨੂੰ ਉਦੋਂ ਸ਼ਿਕਾਰ ਬਣਾਇਆ ਜਦੋਂ ਉਹ ਸਕੂਲ ਤੋਂ ਆਉਣ ਉਪਰੰਤ ਕੰਪਲੈਕਸ ਵਿਚ ਸਾਇਕਲ ਚਲਾ ਰਹੀ ਸੀ।

ਪੁਲਿਸ ਮੁਤਾਬਕ ਇਸ ਤੋਂ ਬਆਦ ਇੱਕ ਤੇ ਇੱਕ ਵਿਅਕਤੀ ਨੇ ਬੱਚੀ ਦਾ ਜਿਨਸੀ ਸੋਸ਼ਣ ਕੀਤਾ ਅਤੇ ਉਸ ਦੀ ਵੀਡੀਓ ਬਣਾ ਕੇ ਉਸ ਨਾਲ ਬਲੈਕਮੇਲਿੰਗ ਰਾਹੀ ਜ਼ਬਰ-ਜਿਨਾਹ ਕਰਦੇ ਰਹੇ।

ਤਸਵੀਰ ਕੈਪਸ਼ਨ,

ਜੰਮੂ ਤੇ ਕਸ਼ਮੀਰ ਦੇ ਕਠੂਆ ਵਿਚ 8 ਸਾਲਾ ਬੱਚੀ ਨਾਲ ਵਾਪਰੀ ਘਟਨਾ ਵਰਗੀ ਹੈ

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਬੱਚੀ ਨੂੰ ਪੂਰੇ ਕੰਪਲੈਕਸ ਵਿਚ ਘੁੰਮਾਉਂਦੇ ਰਹੇ, ਕਦੇ ਬੇਸਮੈਂਟ ਵਿਚ, ਕਦੇ ਛੱਤ ਉੱਤੇ, ਕਦੇ ਜਿਮ ਤੇ ਕਦੇ ਪਬਲਿਕ ਰੈਸਟ ਰੂਮ ਵਿਚ।

ਕਿਵੇਂ ਫੜੇ ਗਏ ਮੁਲਜ਼ਮ

ਜਦੋਂ ਇਸ ਬੱਚੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਸ ਨੇ ਆਪਣੇ ਨਾਲ ਵਾਪਰ ਰਹੀ ਜ਼ੁਲਮ ਦੀ ਕਹਾਣੀ ਆਪਣੀ ਭੈਣ ਨੂੰ ਦੱਸੀ। ਜਿਸ ਨੇ ਇਸ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ।

ਐਤਵਾਰ ਨੂੰ ਪਰਿਵਾਰ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਆਰੰਭੀ।

ਕਠੂਆ ਰੇਪ ਕਾਂਡ ਵਰਗੀ ਵਾਰਦਾਤ

ਚੱਨੇਈ ਵਿਚ ਵਾਪਰੀ ਇਹ ਵਾਰਦਾਤ ਇਸੇ ਸਾਲ ਜਨਵਰੀ ਮਹੀਨੇ ਵਿਚ ਜੰਮੂ ਤੇ ਕਸ਼ਮੀਰ ਦੇ ਕਠੂਆ ਵਿਚ 8 ਸਾਲਾ ਬੱਚੀ ਨਾਲ ਵਾਪਰੀ ਘਟਨਾ ਵਰਗੀ ਹੈ।

ਉਸ ਕੁੜੀ ਨੂੰ ਮੰਦਰ ਕੰਪਲੈਕਸ ਵਿਚ ਨਸ਼ਾ ਦੇ ਕੇ ਬਲਾਤਕਾਰ ਕੀਤਾ ਗਿਆ ਅਤੇ ਬਾਅਦ ਵਿਚ ਉਸਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ 12 ਸਾਲ ਦੇ ਬਲਾਤਕਾਰੀ ਨੂੰ ਵੀ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ । ਅਜੇ ਮਹੀਨਾ ਪਹਿਲਾ ਹੀ ਚੱਨੇਈ ਵਿਚ ਇੱਕ 99 ਸਾਲਾ ਪ੍ਰਿੰਸੀਪਲ ਨੂੰ 10 ਸਾਲ ਦੀ ਬੱਚੀ ਨਾਲ ਬਲਾਤਾਕਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)