ਪ੍ਰੈੱਸ ਰਿਵੀਊ꞉ "ਅਧਿਆਪਕਾਂ ਦੇ ਡਰੈਸ ਕੋਡ ਦਾ ਬੱਚਿਆਂ ਉੱਪਰ ਵਧੀਆ ਪ੍ਰਭਾਵ ਪਵੇਗਾ"- ਓਪੀ ਸੋਨੀ

ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ Image copyright Getty Images
ਫੋਟੋ ਕੈਪਸ਼ਨ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਸਰਕਾਰੀ ਸਕੂਲਾਂ ਦੇ ਲਈ ਲਾਗੂ ਕੀਤੇ ਗਏ ਡਰੈਸ ਕੋਡ ਬਾਰੇ ਕਿਹਾ ਕਿ ਇਸ ਨਾਲ ਬੱਚਿਆਂ ਉੱਪਰ ਵਧੀਆ ਪ੍ਰਭਾਵ ਪਵੇਗਾ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਇਸ ਬਾਰੇ ਸਰਕਾਰ ਵੱਲੋਂ ਕੋਈ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਗਏ ਪਰ ਜ਼ਬਾਨੀ ਹਦਾਇਤਾਂ ਮੁਤਾਬਕ ਪੁਰਸ਼ ਅਧਿਆਪਕਾਂ ਦੇ ਕੁਰਤਾ ਪਜਾਮਾ ਪਾ ਕੇ ਸਕੂਲ ਆਉਣ ਉੱਪਰ ਪਾਬੰਦੀ ਲਾਈ ਗਈ ਹੈ।

ਮਹਿਲਾ ਅਧਿਆਪਕ ਲੈਗਿੰਗ ਜਾਂ ਜੀਨ-ਟਾਪ ਪਾ ਕੇ ਸਕੂਲ ਨਹੀਂ ਆ ਸਕਣਗੀਆਂ।

ਮੰਤਰੀ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਦੇ ਡਰੈਸ ਕੋਡ ਬਾਰੇ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ ਅਤੇ ਵਿਭਾਗ ਵੱਲੋਂ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ।

ਦੂਸਰੇ ਪਾਸੇ ਖ਼ਬਰ ਮੁਤਾਬਕ ਸਰਕਾਰੀ ਟੀਚਰ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਅਜਿਹੇ ਕੰਮਾਂ ਦੀ ਥਾਂ ਸਿੱਖਿਆ ਵਿੱਚ ਸੁਧਾਰ ਉੱਪਰ ਆਪਣਾ ਧਿਆਨ ਕੇਂਦਰਿਤ ਕਰੇ।

Image copyright Getty Images
ਫੋਟੋ ਕੈਪਸ਼ਨ ਕੇਰਲ ਦਾ ਸਾਬਰੀਮਾਲਾ ਮੰਦਰ ਭਗਵਾਨ ਅਈਅਪਾ ਦਾ ਮੰਦਰ ਹੈ।

'ਮੰਦਰ ਵਿੱਚ ਔਰਤਾਂ ਦੇ ਜਾਣ ਉੱਤੇ ਮਨਾਹੀ ਗੈਰ ਸੰਵਿਧਾਨਕ'

ਭਾਰਤ ਦੀ ਸੁਪਰੀਮ ਕੋਰਟ ਦੇ ਇੱਕ ਸੰਵਿਧਾਨਕ ਬੈਂਚ ਨੇ ਕਿਹਾ ਕਿ ਧਾਰਮਿਕ ਸਥਾਨ ਇੱਕ ਵਾਰ ਜਨਤਾ ਲਈ ਖੁੱਲ੍ਹ ਜਾਣ ਮਗਰੋਂ ਕਿਸੇ ਨੂੰ ਉੱਥੇ ਜਾਣ ਤੋਂ ਕਿਸੇ ਵੀ ਆਧਾਰ ਉੱਪਰ ਰੋਕਿਆ ਨਹੀਂ ਜਾ ਸਕਦਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੇ ਇਹ ਟਿੱਪਣੀ ਬੁੱਧਵਾਰ ਨੂੰ ਕੇਰਲ ਦੇ ਸਬਰੀਮਲਾ ਮੰਦਰ ਵੱਲੋਂ ਔਰਤਾਂ ਦੇ ਮੰਦਰ ਵਿੱਚ ਦਾਖਲੇ ਬਾਰੇ ਪਾਬੰਦੀ ਦੇ ਖਿਲਾਫ ਇੰਡੀਅਨ ਯੰਗ ਲਾਇਰਜ਼ ਦੀ ਅਰਜੀ ਉੱਪਰ ਸੁਣਵਾਈ ਦੌਰਾਨ ਕੀਤੀ।

ਇਹ ਵੀ ਪੜ੍ਹੋ꞉

ਭਾਰਤ ਦੇ ਮੁੱਖ ਜੱਜ ਦੀ ਅਗਵਾਈ ਵਾਲੇ ਬੈਂਚ ਨੇ ਮੰਦਰ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਸੀਂ ਔਰਤਾਂ ਨੂੰ ਕਿਸ ਆਧਾਰ ਉੱਪਰ ਮੰਦਰ ਵਿੱਚ ਦਾਖਲੇ ਤੋਂ ਮਨ੍ਹਾਂ ਕੀਤਾ ਹੋਇਆ ਹੈ। ਇਹ ਸੰਵਿਧਾਨ ਦੇ ਉਲਟ ਹੈ। ਜਦੋਂ ਤੁਸੀਂ ਇੱਕ ਵਾਰ ਜਨਤਾ ਲਈ ਇਸ ਨੂੰ ਖੋਲ੍ਹ ਦਿੱਤਾ ਫਿਰ ਕੋਈ ਵੀ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਚਾਰ ਸਾਲਾਂ ਵਿੱਚ ਮੋਦੀ ਸਰਕਾਰ ਖਿਲਾਫ ਪੇਸ਼ ਕੀਤਾ ਜਾਣ ਵਾਲਾ ਇਹ ਪਹਿਲਾ ਬੇਭਰੋਸਗੀ ਮਤਾ ਹੈ।

ਬੇਭਰੋਸਗੀ ਮਤੇ ਉੱਪਰ ਚਰਚਾ ਭਲਕੇ

ਮੋਦੀ ਸਰਕਾਰ ਖਿਲਾਫ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਬਾਰੇ ਭਲਕੇ ਸੰਸਦ ਵਿੱਚ ਚਰਚਾ ਹੋਵੇਗੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਬੁੱਧਵਾਰ ਨੂੰ ਤੈਲੁਗੂਦੇਸਮ ਪਾਰਟੀ ਦੇ ਚੰਦਰਬਾਬੂ ਨਾਇਡੂ ਵੱਲੋਂ ਪੇਸ਼ ਕੀਤੇ ਮਤਾ ਸ਼ੁੱਕਰਵਾਰ ਲਈ ਰਾਖਵਾਂ ਰੱਖ ਲਿਆ ਸੀ।

ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੁੰਦਿਆਂ ਹੀ ਮੋਦੀ ਵਜਾਰਤ ਖਿਲਾਫ ਅੱਠ ਬੇਭਰੋਸਗੀ ਮਤੇ ਵਿਰੋਧੀ ਪਾਰਟੀਆਂ ਵੱਲੋਂ ਰੱਖੇ ਗਏ ਸਨ ਜਿਨ੍ਹਾਂ ਵਿੱਚ- ਤਿੰਨ ਤੈਲੁਗੂਦੇਸਮ ਪਾਰਟੀ ਵੱਲੋਂ ਅਤੇ ਇੱਕ-ਇੱਕ ਐਨਸੀਪੀ, ਸੀਪੀਐਮ ਅਤੇ ਆਰਐਸਪੀ ਵੱਲੋਂ ਆਏ ਸਨ।

ਸਪੀਕਰ ਨੇ ਤੈਲੁਗੂਦੇਸਮ ਸੰਸਦ ਮੈਂਬਰ ਕੇਸੀਨੈਨੀ ਸਰਿਨਿਵਾਸ ਵੱਲੋਂ ਪੇਸ਼ ਮਤਾ ਸਭ ਤੋਂ ਪਹਿਲਾਂ ਆਇਆ ਹੋਣ ਕਰਕੇ ਸਵੀਕਾਰ ਕੀਤਾ। ਇਸ ਤੋਂ ਬਾਅਦ ਪ੍ਰਸ਼ਨਕਾਲ ਦੀ ਸ਼ੁਰੂਆਤ ਹੋਈ ਜਿਸ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ।

Image copyright Getty Images

ਮੇਰੀ ਜ਼ਬਾਨ ਧਿਲਕ ਗਈ ਸੀ-ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਰੂਸ ਦੇ ਅਮਰੀਕਾ ਵਿੱਚ ਦਖਲ ਬਾਰੇ ਅਮਰੀਕੀ ਸੂਹੀਆ ਏਜੰਸੀਆਂ ਦੀਆਂ ਰਿਪੋਰਟਾਂ ਵਿੱਚ ਭਰੋਸਾ ਜਾਹਰ ਕੀਤਾ ਹੈ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਰਾਸ਼ਟਰਪਤੀ ਟਰੰਪ ਮੁਤਾਬਕ ਹੁਣ ਅਮਰੀਕਾ ਰੂਸ ਦੇ ਨਿਸ਼ਾਨੇ ਉੱਪਰ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਜ਼ਬਾਨ ਤਿਲਕਣ ਕਰਕੇ ਬੋਲਣ ਵਿੱਚ ਉਕਾਈ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਵਾਕ ਅਸਲ ਵਿੱਚ ਅਮਰਕੀ ਰਾਸ਼ਟਰਪਤੀ ਦੀਆਂ ਸਾਲ 2016 ਦੀਆਂ ਚੋਣਾਂ ਵਿੱਚ ਦਖਲ ਪਿੱਛੇ ਰੂਸ ਕਿਉਂ ਨਹੀਂ ਹੋ ਸਕਦਾ ਜਦਕਿ ਉਨ੍ਹਾਂ ਤੋਂ ਕਿਹਾ ਗਿਆ ਕਿ ਰੂਸ ਨਹੀਂ ਸੀ।

ਅਖ਼ਬਾਰ ਮੁਤਾਬਕ ਮਾਮਲੇ ਨੂੰ ਹੋਰ ਉਲਝਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸੂਹੀਆ ਏਜੰਸੀਆਂ ਦੀਆਂ ਰਿਪੋਰਟਾਂ ਨਾਲ ਸਹਿਮਤ ਹਨ ਪਰ ਹੋਰ ਲੋਕ ਵੀ ਤਾਂ ਹੋ ਸਕਦੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)