ਪੰਚਕੂਲਾ ਦੇ ਮੋਰਨੀ ਵਿਚ ਕੁੜੀ ਨੌਕਰੀ ਲਈ ਬੁਲਾਇਆ ਤੇ 4 ਦਿਨਾਂ 'ਚ 40 ਜਣਿਆਂ ਕੀਤਾ ਬਲਾਤਕਾਰ

ਬਾਲ ਸ਼ੋਸ਼ਣ Image copyright Getty Images
ਫੋਟੋ ਕੈਪਸ਼ਨ 21 ਸਾਲਾ ਕੁੜੀ ਦਾ 40 ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ (ਸੰਕੇਤਕ ਤਸਵੀਰ)

ਚੰਡੀਗੜ੍ਹ ਨੇੜੇ ਹਰਿਆਣਾ ਦੇ ਜ਼ਿਲ੍ਹਾ ਪੰਚਕੂਲਾ ਦੇ ਮੋਰਨੀ ਇਲਾਕੇ ਵਿੱਚ 21 ਸਾਲਾ ਕੁੜੀ ਦਾ 40 ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਨੇ ਸਮੂਹਿਕ ਬਲਾਤਕਾਰ ਦੀ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਚਾਰੂ ਬਾਲੀ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ ਦੋ ਲੋਕਾਂ ਦੀ ਗ੍ਰਿਫ਼ਤਾਰੀ ਹੋ ਗਈ ਹੈ।

ਉਨ੍ਹਾਂ ਨੇ ਕਿਹਾ, "ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਵਾਰ ਜਦੋਂ ਬਾਕੀ ਲੋਕਾਂ ਹੀ ਪਛਾਣ ਹੋ ਜਾਵੇਗੀ ਤਾਂ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।"

ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਨੌਕਰੀ ਲਈ ਇੱਥੇ ਲੈ ਕੇ ਆਇਆ ਸੀ ਪਰ ਇੱਕ ਹੋਟਲ ਵਿੱਚ ਚਾਰ ਦਿਨਾਂ ਤੱਕ ਉਸ ਨੂੰ ਨਸ਼ਾ ਦਿੱਤਾ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ ਗਿਆ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਕੁੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਨੌਕਰੀ ਲਈ ਲੈ ਕੇ ਆਇਆ ਸੀ (ਸੰਕੇਤਕ ਤਸਵੀਰ)

ਉਸ ਨੇ ਦੱਸਿਆ ਕਿ ਉਸ ਨੂੰ ਕਥਿਤ ਤੌਰ 'ਤੇ 15 ਤੋਂ 18 ਜੁਲਾਈ ਮੋਰਨੀ ਵਿੱਚ ਕੈਦ ਕਰਕੇ ਰੱਖਿਆ ਗਿਆ।

ਇਹ ਕੁੜੀ ਚੰਡੀਗੜ੍ਹ ਦੀ ਰਹਿਣ ਵਾਲੀ ਹੈ।

ਪੁਲਿਸ ਮੁਤਾਬਕ "ਅਸੀਂ ਕੁੜੀ ਦੀ ਕਾਉਂਸਲਿੰਗ ਲਈ ਸਥਾਨਕ ਮੈਡੀਕਲ ਅਧਿਕਾਰੀਆਂ ਨੂੰ ਸੱਦਿਆ ਹੈ ਤਾਂ ਜੋ ਉਹ ਬਿਆਨ ਦੇਣ ਦੀ ਹਾਲਤ ਵਿੱਚ ਆ ਸਕੇ।"

ਪੁਲਿਸ ਨੇ ਦੱਸਿਆ ਕਿ ਇੱਕ ਦੋਸ਼ੀ ਉਸ ਦੇ ਪਤੀ ਦੀ ਜਾਣ-ਪਛਾਣ ਵਾਲਾ ਸੀ ਅਤੇ ਉਸ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਹੋਟਲ ਵਿੱਚ ਕੰਮ ਦੇਵੇਗਾ।

ਪੁਲਿਸ ਕਮਿਸ਼ਨਰ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਇੱਕ ਹੋਟਲ ਮਾਲਕ ਅਤੇ ਦੂਜਾ ਕਰਮੀ ਹੈ।

ਸੂਤਰਾਂ ਮੁਤਾਬਕ ਪੁਲਿਸ ਇੰਤਜ਼ਾਰ ਕਰ ਰਹੀ ਹੈ ਕੁੜੀ ਆਪਣੀ ਸਹੀ ਹਾਲਤ ਵਿੱਚ ਆਵੇ ਤਾਂ ਜੋ ਅਗਲੀ ਜਾਂਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)