ਕੰਮ ਧੰਦਾ: ਮਿਊਚਅਲ ਫੰਡਜ਼ 'ਚ ਨਿਵੇਸ਼ ਕਰਨਾ ਹੈ ਤਾਂ ਪਹਿਲਾਂ ਇਹ ਪੜ੍ਹੋ

mutual funds, money Image copyright Getty Images
ਫੋਟੋ ਕੈਪਸ਼ਨ ਵਿੱਤੀ ਵਰ੍ਹੇ 2016-17 ਵਿੱਚ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਯਾਨੀਕਿ ਸਿਪ ਤੋਂ 43,921 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ

ਅਸੀਂ ਸਾਰਿਆਂ ਨੇ ਸ਼ੇਅਰ ਬਾਜ਼ਾਰ ਅਤੇ ਨਿਵੇਸ਼ ਬਾਰੇ ਸੁਣਿਆ ਹੈ ਪਰ ਇੱਥੇ ਨਿਵੇਸ਼ ਕਿਵੇਂ ਕਰਨਾ ਹੈ ਅਤੇ ਕਿਵੇਂ ਫਾਇਦਾ ਹੋ ਸਕਦਾ ਹੈ, ਇਸ ਬਾਰੇ ਸਾਡੇ ਵਿੱਚੋਂ ਕਈ ਲੋਕਾਂ ਨੂੰ ਪਤਾ ਨਹੀਂ ਹੋਵੇਗਾ।

ਜੇ ਤੁਹਾਨੂੰ ਦੱਸੀਏ ਕਿ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ 'ਸੈਂਸੀਬਲ ਇੰਡੈਕਸ' ਸੈਂਸੈਕਸ ਰਿਕਾਰਡ ਬਣਾ ਰਿਹਾ ਹੈ ਅਤੇ ਬੁਲੰਦੀ ਉੱਤੇ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫ਼ਟੀ ਵੀ ਉੱਛਲ ਰਿਹਾ ਹੈ।

ਪਿਛਲੇ ਛੇ ਮਹੀਨਿਆਂ ਵਿੱਚ ਲਾਰਜ ਕੈਪ ਮਿਊਚਅਲ ਫੰਡਜ਼ ਨੂੰ ਛੱਡ ਕੇ ਜ਼ਿਆਦਾਤਰ ਮਿਊਚਅਲ ਫੰਡਜ਼ ਬੇਹਾਲ ਹਨ ਅਤੇ ਬਿਹਤਰ ਰਿਟਰਨ ਲਈ ਜੂਝ ਰਹੇ ਹਨ।

ਇਹ ਵੀ ਪੜ੍ਹੋ :

ਇਹ ਗੱਲਾਂ ਸ਼ਾਇਦ ਤੁਹਾਨੂੰ ਬੜੀਆਂ ਭਾਰੀ ਲੱਗ ਰਹੀਆਂ ਹੋਣਗੀਆਂ। ਤੁਹਾਨੂੰ ਦੱਸਦੇ ਹਾਂ ਕਿ ਆਖਰ ਮਿਊਚਅਲ ਫੰਡਜ਼ ਹੈ ਕੀ ਅਤੇ ਕਿਵੇਂ ਕੀਤਾ ਜਾ ਸਕਦਾ ਹੈ ਇਸ ਵਿੱਚ ਨਿਵੇਸ਼।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਿਊਚਅਲ ਫੰਡ ਹੈ ਕੀ ਤੇ ਕਿਵੇਂ ਕਰ ਸਕਦੇ ਹੋ ਨਿਵੇਸ਼?

ਮਿਊਚਅਲ ਫੰਡ ਹੈ ਕੀ?

ਮਿਊਚਅਲ ਫੰਡਜ਼ ਅਸਲ ਵਿਚ ਮਿਊਚਅਲ ਇੰਟਰਸਟ ਦੀ ਤਰ੍ਹਾਂ ਹੈ। ਤੁਹਾਡਾ ਮੁਨਾਫ਼ਾ, ਉਨ੍ਹਾਂ ਦਾ ਮੁਨਾਫ਼ਾ।

ਮਿਊਚਅਲ ਫੰਡ ਕੰਪਨੀਆਂ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕਰਦੀਆਂ ਹਨ। ਇਸ ਪੈਸੇ ਨੂੰ ਉਹ ਸ਼ੇਅਰਾਂ ਵਿੱਚ ਨਿਵੇਸ਼ ਕਰਦੀਆਂ ਹਨ। ਇਸ ਦੇ ਬਦਲੇ ਉਹ ਨਿਵੇਸ਼ਕਾਂ ਤੋਂ ਚਾਰਜ ਲੈਂਦੀਆਂ ਹਨ।

Image copyright Getty Images
ਫੋਟੋ ਕੈਪਸ਼ਨ ਮਿਊਚਅਲ ਫੰਡ ਕੰਪਨੀਆਂ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕਰਦੀਆਂ ਹਨ ਅਤੇ ਉਸ ਨੂੰ ਉਹ ਸ਼ੇਅਰਾਂ ਵਿੱਚ ਨਿਵੇਸ਼ ਕਰਦੀਆਂ ਹਨ

ਜੋ ਲੋਕ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਬਾਰੇ ਜ਼ਿਆਦਾ ਨਹੀਂ ਜਾਣਦੇ ਉਨ੍ਹਾਂ ਲਈ ਮਿਊਚਅਲ ਫੰਡ ਨਿਵੇਸ਼ ਦਾ ਚੰਗਾ ਬਦਲ ਹੈ। ਨਿਵੇਸ਼ਕ ਆਪਣੇ ਵਿੱਤੀ ਟੀਚੇ ਦੇ ਹਿਸਾਬ ਨਾਲ ਮਿਊਚਅਲ ਫੰਡ ਸਕੀਮ ਚੁਣ ਸਕਦੇ ਹਨ।

ਮਿਊਚਅਲ ਫੰਡ ਕਿੰਨੇ ਤਰ੍ਹਾਂ ਦਾ ਹੁੰਦਾ ਹੈ?

ਮਿਊਚਅਲ ਫੰਡ ਵਿੱਚ ਨਿਵੇਸ਼ ਕਿਵੇਂ ਕਰਨਾ ਹੈ ਤਾਂ ਉਸ ਬਾਰੇ ਅਸੀਂ ਤਹਾਨੂੰ ਦੱਸੀਏ ਪਰ ਉਸ ਤੋਂ ਪਹਿਲਾਂ ਇਹ ਦੱਸ ਦਿੰਦੇ ਹਾਂ ਕਿ ਇਹ ਕਿੰਨੇ ਤਰ੍ਹਾਂ ਦਾ ਹੁੰਦਾ ਹੈ।

ਇਕੁਇਟੀ ਮਿਊਚਅਲ ਫੰਡ - ਇਹ ਯੋਜਨਾ ਨਿਵੇਸ਼ਕਾਂ ਦੀ ਰਕਮ ਨੂੰ ਸਿੱਧਾ ਨਿਵੇਸ਼ ਸ਼ੇਅਰਾਂ ਵਿੱਚ ਕਰਦੀ ਹੈ। ਛੋਟੀ ਮਿਆਦ ਵਿੱਚ ਇਹ ਯੋਜਨਾ ਖਤਰੇ ਵਾਲੀ ਹੋ ਸਕਦੀ ਹੈ ਪਰ ਲੰਬੀ ਮਿਆਦ ਵਿੱਚ ਇਸ ਨੂੰ ਤੁਸੀਂ ਬਿਹਤਰ ਰਿਟਰਨ ਕਮਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਤਰ੍ਹਾਂ ਦੀ ਸਕੀਮ ਵਿੱਚ ਨਿਵੇਸ਼ ਨਾਲ ਤੁਹਾਡੀ ਰਿਟਰਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸ਼ੇਅਰ ਦਾ ਪ੍ਰਦਰਸ਼ਨ ਕਿਵੇਂ ਦਾ ਹੈ।

Image copyright Getty Images
ਫੋਟੋ ਕੈਪਸ਼ਨ ਛੋਟੀ ਮਿਆਦ ਦੇ ਵਿੱਤੀ ਟੀਚੇ ਪੂਰੇ ਕਰਨ ਲਈ ਨਿਵੇਸ਼ਕ ਡੇਟ ਮਿਊਚਅਲ ਫੰਡ ਵਿੱਚ ਨਿਵੇਸ਼ ਕਰ ਸਕਦੇ ਹਨ

ਡੇਟ ਮਿਊਚਅਲ ਫੰਡ - ਇਹ ਸਕੀਮ ਡੇਟ ਸਕਿਉਰਟੀਜ਼ ਵਿੱਚ ਨਿਵੇਸ਼ ਕਰਦੀ ਹੈ। ਛੋਟੀ ਮਿਆਦ ਦੇ ਵਿੱਤੀ ਟੀਚੇ ਪੂਰੇ ਕਰਨ ਲਈ ਨਿਵੇਸ਼ਕ ਇਨ੍ਹਾਂ ਵਿੱਚ ਨਿਵੇਸ਼ ਕਰ ਸਕਦੇ ਹਨ। ਇਹ ਸਕੀਮ ਸ਼ੇਅਰਾਂ ਦੀ ਤੁਲਨਾ ਵਿੱਚ ਘੱਟ ਖ਼ਤਰੇ ਵਾਲੀ ਹੁੰਦੀ ਹੈ ਅਤੇ ਬੈਂਕ ਦੇ ਫਿਕਸਡ ਡਿਪਾਜ਼ਿਟ ਦੀ ਤੁਲਨਾ ਵਿੱਚ ਬਿਹਤਰ ਰਿਟਰਨ ਦਿੰਦੀ ਹੈ।

ਹਾਈਬ੍ਰਿਡ ਮਿਊਚਅਲ ਫੰਡ ਸਕੀਮ - ਇਹ ਯੋਜਨਾ ਇਕੁਵਇਟੀ ਅਤੇ ਡੇਟ ਦੋਹਾਂ ਵਿੱਚ ਨਿਵੇਸ਼ ਕਰਦੀ ਹੈ। ਅਜਿਹੀਆਂ ਯੋਜਨਾਵਾਂ ਨੂੰ ਚੁਣਦੇ ਹੋਏ ਨਿਵੇਸ਼ਕਾਂ ਨੂੰ ਆਪਣੇ ਖ਼ਤਰੇ ਦੀ ਕਾਬਲੀਅਤ ਨੂੰ ਧਿਆਨ ਰੱਖਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ:

ਸਾਲਿਊਸ਼ਨ ਓਰੀਐਂਟਿਡ ਸਕੀਮ - ਇਹ ਸਕੀਮ ਕਿਸੇ ਖਾਸ ਟੀਚੇ ਜਾਂ ਹੱਲ ਦੇ ਹਿਸਾਬ ਨਾਲ ਬਣੀ ਹੁੰਦੀ ਹੈ। ਇਨ੍ਹਾਂ ਵਿੱਚ ਰਿਟਾਇਰਮੈਂਟ ਸਕੀਮ ਜਾਂ ਬੱਚੇ ਦੀ ਸਿੱਖਿਆ ਵਰਗੇ ਟੀਚੇ ਹੋ ਸਕਦੇ ਹਨ। ਐਕਸਪਰਟ ਮੁਤਾਬਕ ਇਨ੍ਹਾਂ ਯੋਜਨਾਵਾਂ ਵਿੱਚ ਤੁਹਾਨੂੰ ਘੱਟੋ-ਘੱਟ ਪੰਜ ਸਾਲ ਲਈ ਨਿਵੇਸ਼ ਕਰਨਾ ਚਾਹੀਦਾ ਹੈ।

ਮਿਊਚਅਲ ਫੰਡ ਵਿੱਚ ਕਿਵੇਂ ਕਰੀਏ ਨਿਵੇਸ਼?

ਤੁਸੀਂ ਕਿਸੇ ਮਿਊਚਅਲ ਫੰਡ ਦੀ ਵੈੱਬਸਾਈਟ ਤੋਂ ਸਿੱਧਾ ਨਿਵੇਸ਼ ਕਰ ਸਕਦੇ ਹੋ। ਜੇ ਤੁਸੀਂ ਚਾਹੋ ਤਾਂ ਕਿਸੇ ਮਿਊਚਅਲ ਫੰਡ ਐਡਵਾਈਜ਼ਰ ਦੀ ਸੇਵਾ ਵੀ ਲੈ ਸਕਦੇ ਹੋ। ਜੇ ਤੁਸੀਂ ਸਿੱਧਾ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਮਿਊਚਅਲ ਫੰਡ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ।

Image copyright Getty Images
ਫੋਟੋ ਕੈਪਸ਼ਨ ਪਿਛਲੇ ਛੇ ਮਹੀਨਿਆਂ ਵਿੱਚ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਵਿੱਚ ਨਿਵੇਸ਼ ਵਾਲੇ ਕਈ ਮਿਊਚਅਲ ਫੰਡਜ਼ ਦੀ ਰਿਟਰਨ ਤਾਂ ਨੈਗੇਟਿਵ ਵਿੱਚ ਚਲੇ ਗਈ ਹੈ

ਕਿਸੇ ਡਾਇਰੈਕਟ ਪਲਾਨ ਵਿੱਚ ਨਿਵੇਸ਼ ਕਰਨ ਦਾ ਲਾਭ ਇਹ ਹੈ ਕਿ ਤੁਹਾਨੂੰ ਕਮਿਸ਼ਨ ਨਹੀਂ ਦੇਣਾ ਪੈਂਦਾ ਹੈ। ਇਸ ਲਈ ਲੰਬੇ ਸਮੇਂ ਵਾਲੇ ਨਿਵੇਸ਼ ਵਿੱਚ ਤੁਹਾਡਾ ਰਿਟਰਨ ਕਾਫੀ ਵਧ ਜਾਂਦਾ ਹੈ। ਇਸ ਤਰੀਕੇ ਨਾਲ ਨਿਵੇਸ਼ ਕਰਨ ਵਿੱਚ ਮੁਸ਼ਕਿਲ ਇਹ ਹੈ ਕਿ ਤੁਹਾਨੂੰ ਖੁਦ ਰਿਸਰਚ ਕਰਨੀ ਪੈਂਦੀ ਹੈ।

ਐਕਸਪੈਂਸ ਰੋਸ਼ੋ

  • ਮਿਊਚਅਲ ਫੰਡ ਦੇ ਚਾਰਜ ਮਿਊਚਅਲ ਫੰਡ ਸਕੀਮ ਵਿੱਚ ਹੋਣ ਵਾਲੇ ਸਾਰੇ ਖਰਚ ਨੂੰ ਐਕਸਪੈਂਸ ਰੇਸ਼ੋ ਕਹਿੰਦੇ ਹਨ।
  • ਐਕਸਪੈਂਸ ਰੇਸ਼ੋ ਨਾਲ ਤੁਹਾਨੂੰ ਇਹ ਪਤਾ ਲਗਦਾ ਹੈ ਕਿ ਕਿਸੇ ਫੰਡ ਦੇ ਪ੍ਰਬੰਧਨ ਵਿੱਚ ਪ੍ਰਤੀ ਯੂਨਿਟ ਕਿੰਨਾ ਖਰਚ ਆਉਂਦਾ ਹੈ।
  • ਆਮ ਤੌਰ 'ਤੇ ਐਕਸਪੈਂਸ ਰੇਸ਼ੋ ਕਿਸੇ ਸਕੀਮ ਦੀ ਹਫ਼ਤਾਵਰੀ ਨੈੱਟ ਐਸੇਟ ਦੇ ਔਸਤ ਦਾ 1.5-2.5 ਫੀਸਦੀ ਹੁੰਦਾ ਹੈ।
Image copyright Getty Images
ਫੋਟੋ ਕੈਪਸ਼ਨ ਐਕਸਪੈਂਸ ਰੇਸ਼ੋ ਨਾਲ ਤੁਹਾਨੂੰ ਇਹ ਪਤਾ ਲਗਦਾ ਹੈ ਕਿ ਕਿਸੇ ਫੰਡ ਦੇ ਪ੍ਰਬੰਧਨ ਵਿੱਚ ਪ੍ਰਤੀ ਯੂਨਿਟ ਕਿੰਨਾ ਖਰਚ ਆਉਂਦਾ ਹੈ

ਮਿਊਚਅਲ ਫੰਡਜ਼ ਦਾ ਹਾਲ

ਪਿਛਲੇ ਛੇ ਮਹੀਨਿਆਂ ਵਿੱਚ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਵਿੱਚ ਨਿਵੇਸ਼ ਵਾਲੇ ਕਈ ਮਿਊਚਅਲ ਫੰਡਜ਼ ਦੀ ਰਿਟਰਨ ਤਾਂ ਨੈਗੇਟਿਵ ਵਿੱਚ ਚਲੇ ਗਈ ਹੈ। ਦਰਅਸਲ ਬਾਜ਼ਾਰ ਵਿੱਚ ਨਿਵੇਸ਼ਕ ਅੱਜ-ਕੱਲ੍ਹ ਰਿਲਾਇੰਸ ਇੰਡਸਟਰੀਜ਼, ਟੀਸੀਐੱਸ, ਐੱਚਡੀਐੱਫ਼ਸੀ ਬੈਂਕ, ਬਜਾਜ ਫਾਈਨੈਂਸ ਵਰਗੀਆਂ ਕੰਪਨੀਆਂ ਵਿੱਚ ਜਮ ਕੇ ਖਰੀਦਦਾਰੀ ਕਰ ਰਹੇ ਹਨ।

ਇਹ ਵੀ ਪੜ੍ਹੋ:

30 ਸ਼ੇਅਰਾਂ ਵਾਲੇ ਸੈਂਸੈਕਸ ਵਿੱਚ ਇਨ੍ਹਾਂ ਕੰਪਨੀਆਂ ਦਾ ਕਾਫ਼ੀ ਨਾਮ ਹੈ। ਇਹੀ ਕਾਰਨ ਹੈ ਕਿ ਸੈਂਸੈਕਸ ਬੁਲੰਦੀ 'ਤੇ ਨਜ਼ਰ ਆ ਰਿਹਾ ਹੈ। ਤਾਂ ਆਖਰ ਕੀ ਵਜ੍ਹਾ ਹੈ ਕਿ ਸੈਂਸੈਕਸ ਅਤੇ ਨਿਫਟੀ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਮਿਊਚਅਲ ਫੰਡਜ਼ ਦਾ ਬੁਰਾ ਹਾਲ ਹੈ।

ਹਾਲਾਂਕਿ ਮੌਜੂਦਾ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਆਮ ਨਿਵੇਸ਼ਕਾਂ ਦੀ ਮਿਊਚਅਲ ਫੰਡਜ਼ ਵਿੱਚ ਦਿਲਚਸਪੀ ਬਰਕਰਾਰ ਹੈ। ਪਿਛਲੇ ਇੱਕ ਸਾਲ ਵਿੱਚ ਇਕੁਇਟੀ ਅਤੇ ਇਕੁਇਟੀ ਨਾਲ ਜੁੜੇ ਮਿਊਚਅਲ ਫੰਡਜ਼ ਸਕੀਮ ਵਿੱਚ ਰਿਕਾਰਡ ਨਿਵੇਸ਼ ਹੋਇਆ ਹੈ।

ਵਿੱਤੀ ਵਰ੍ਹੇ 2016-17 ਵਿੱਚ ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਯਾਨੀਕਿ ਸਿਪ ਤੋਂ 43,921 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇੱਥੇ 2017-18 ਵਿੱਚ 53 ਫੀਸਦੀ ਵਧ ਗਿਆ ਹੈ।

ਪਿਛਲੇ ਚਾਰ ਸਾਲਾਂ ਤੋਂ ਇਕੁਇਟੀ ਅਤੇ ਬੈਲੇਂਸਡ ਫੰਡਜ਼ ਵਿੱਚ ਸਿਪ ਦੇ ਜ਼ਰੀਏ ਆਉਣ ਵਾਲੇ ਨਿਵੇਸ਼ ਨੂੰ ਸ਼ੇਅਰ ਬਾਜ਼ਾਰ ਵਿੱਚ ਘਰੇਲੂ ਨਿਵੇਸ਼ ਦੀ ਰੀੜ੍ਹ ਦੀ ਹੱਡੀ ਮੰਨਿਆ ਜਾ ਰਿਹਾ ਸੀ। ਮਾਰਚ 2018 ਵਿੱਚ ਸਿਪ ਤੋਂ ਰਿਕਾਰਡ 7,110 ਕਰੋੜ ਰੁਪਏ ਦਾ ਨਿਵੇਸ਼ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)