ਸਰਕਾਰੀ ਬੈਂਕ 1/3 ਵਿਦੇਸ਼ੀ ਬ੍ਰਾਂਚਾਂ ਬੰਦ ਕਰਨਗੇ: ਪ੍ਰੈੱਸ ਰਿਵੀਊ

ਪੰਜਾਬ ਨੈਸ਼ਨਲ ਬੈਂਕ Image copyright Getty Images

ਸਰਕਾਰੀ ਬੈਂਕ ਵਿਦੇਸ਼ਾਂ ਵਿੱਚ ਆਪਣੀਆਂ 1/3 ਬ੍ਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਸਰਕਾਰੀ ਬੈਂਕ 2016 ਵਿੱਚੋਂ 70 ਬ੍ਰਾਂਚਾਂ ਇਸ ਸਾਲ ਦੇ ਆਖਿਰ ਤੱਕ ਬੰਦ ਕਰਨਗੇ। ਇਹ ਉਹ ਬ੍ਰਾਂਚਾਂ ਬੰਦ ਕੀਤੀਆਂ ਜਾਣਗੀਆਂ ਜੋ ਮੁਨਾਫਾ ਨਹੀਂ ਕਮਾ ਰਹੇ ਹਨ।

ਕੁਝ ਬੈਂਕਾਂ ਵੱਲੋਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ꞉

Image copyright PRAKASH SINGH/Getty Images

ਪੈਟਰੋਲੀਅਮ ਡੀਲਰਾਂ ਦੀ ਸ਼ਸ਼ੋਪੰਜ

ਭਾਰਤ ਦੀਆਂ ਵੱਡੀਆਂ ਤੇਲ ਕੰਪਨੀਆਂ ਨੇ ਡੀਲਰਾਂ ਤੋਂ ਉਨ੍ਹਾਂ ਦੇ ਸਟਾਫ ਬਾਰੇ ਅਤਿ ਨਿੱਜੀ ਵੇਰਵੇ ਮੰਗ ਕੇ ਸ਼ਸ਼ੋਪੰਜ ਵਿੱਚ ਪਾ ਦਿੱਤੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਕੰਪਨੀਆਂ ਹਨ-ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ।

ਇਨ੍ਹਾਂ ਕੰਪਨੀਆਂ ਨੇ ਡੀਲਰਾਂ ਤੋਂ ਉਨ੍ਹਾਂ ਦੇ ਹਰੇਕ ਸਟਾਫ ਮੈਂਬਰ ਦੀ ਆਧਾਰ ਬਾਰੇ ਜਾਣਕਾਰੀ, ਇਸ ਨਾਲ ਜੁੜੇ ਬੈਂਕ ਖਾਤੇ ਦੀ ਜਾਣਕਾਰੀ, ਤੋਂ ਇਲਾਵਾ ਉਨ੍ਹਾਂ ਦੀ ਜਾਤ, ਧਰਮ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਲੋਕ ਸਭਾ ਹਲਕੇ ਦੀ ਜਾਣਕਾਰੀ ਵੀ ਮੰਗੀ ਹੈ।

ਇਸ ਫੈਸਲੇ ਨਾਲ 10 ਲੱਖ ਮੁਲਾਜਮ ਪ੍ਰਭਾਵਿਤ ਹੋਣਗੇ। ਖ਼ਬਰ ਮੁਤਾਬਕ ਇਹ ਜਾਣਕਾਰੀ ਹਾਈਡਰੋਕਾਰਬਨ ਸੈਕਟਰ ਸਕਿਲ ਕਾਊਂਸਲ ਵੱਲੋਂ ਤਿਆਰ ਫਾਰਮਾਂ ਉੱਪਰ ਲਈ ਜਾ ਰਹੀ ਹੈ ਅਤੇ ਜਾਣਕਾਰੀ ਲੈਣ ਮਗਰੋਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

ਖ਼ਬਰ ਮੁਤਾਬਕ ਜਾਣਕਾਰੀ ਨਾ ਦੇਣ ਵਾਲੇ ਡੀਲਰਾਂ ਦੀ ਸਪਲਾਈ ਰੋਕ ਦਿੱਤੀ ਗਈ ਹੈ।

Image copyright AAP PUNJAB/TWITTER
ਫੋਟੋ ਕੈਪਸ਼ਨ ਅਮਰਜੀਤ ਸਿੰਘ ਸੰਦੋਆ

ਆਪ ਵਿਧਾਇਕਾਂ ਨੂੰ ਕੈਨੇਡਾ ਨੇ ਬੇਰੰਗ ਮੋੜਿਆ

ਆਪ ਦੇ ਦੋ ਵਿਧਾਨ ਸਭਾ ਮੈਂਬਰਾਂ, ਅਮਰਜੀਤ ਸਿੰਘ ਸੰਦੋਆ ਅਤੇ ਕਪੂਰਥਲਾ ਦੇ ਵਿਧਾਇਕ ਕੁਲਤਾਰ ਸਿੰਘ ਨੂੰ ਕੈਨੇਡਾ ਤੋਂ ਡੀਪੋਰਟ ਕਰ ਦਿੱਤਾ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਨ੍ਹਾਂ ਵਿਧਾਨ ਸਭਾ ਮੈਂਬਰਾਂ ਨੇ ਕੈਨੇਡਾ ਦੇ ਓਟਾਵਾ ਹਵਾਈ ਅੱਡੇ ਉੱਪਰ ਤਫਸੀਲ ਵਿੱਚ ਪੁੱਛਗਿੱਛ ਕੀਤੀ ਗਈ।

ਅਮਰਜੀਤ ਸਿੰਘ ਸੰਦੋਆ ਉੱਤੇ ਸਰੀਰਕ ਸ਼ੋਸ਼ਣ, ਹਮਲੇ ਅਤੇ ਧਮਕੀਆਂ ਦੇਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹਨ। ਖ਼ਬਰ ਮੁਤਾਬਕ ਇਹ ਦੋਵੇ ਕੁਲਤਾਰ ਸਿੰਘ ਦੀ ਭੈਣ ਨੂੰ ਮਿਲਣ ਗਏ ਸਨ। ਵਾਪਸ ਭੇਜਣ ਦੇ ਕਾਰਨਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ।

Image copyright Getty Images

ਪੰਜਾਬ ਦੇ ਪਾੜਿਆਂ ਦਾ ਬੁਰਾ ਹਾਲ

ਪੰਜਾਬ ਦੇ ਦਸਵੀਂ ਕਲਾਸ ਦੇ ਪਾੜ੍ਹਿਆਂ ਦਾ ਪੰਜਾਬੀ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ਵਿੱਚ ਬੁਰਾ ਹਾਲ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਐਨਸੀਆਰਟੀ ਵੱਲੋਂ ਕਰਵਾਏ ਗਏ ਨੈਸ਼ਨਲ ਅਸੈਸਮੈਂਟ ਸਰਵੇ ਕਰਵਾਇਆ ਗਿਆ ਸੀ।

ਇਸ ਸਰਵੇਖਣ ਵਿੱਚ ਵਿਦਿਆਰਥੀਆਂ ਦੇ ਪੰਜ ਵਿਸ਼ਿਆਂ ਵਿੱਚ ਔਸਤ ਅੰਕ 39 ਫੀਸਦੀ ਰਹੇ। ਸਰਵੇ ਵਿੱਚ ਪੰਜਾਬ ਦੇ 1753 ਸਕੂਲਾਂ ਦੇ 53,000 ਵਿਦਿਆਰਥੀ ਸ਼ਾਮਲ ਸਨ।

ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਗਣਿਤ ਵਿੱਚ ਸਭ ਤੋਂ ਮਾੜੀ ਰਹੀ। ਉਸ ਤੋਂ ਬਾਅਦ ਅੰਗਰੇਜ਼ੀ ਵਿੱਚ ਮਾੜੀ ਰਹੀ।ਇਸ ਸਰਵੇ ਵਿੱਚ ਆਂਧਰਾ ਪ੍ਰਦੇਸ਼, ਗੋਆ ਅਤੇ ਦਿੱਲੀ ਸਿਖਰਲੇ ਤਿੰਨ ਸੂਬੇ ਬਣੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)