ਗਰਾਉਂਡ ਰਿਪੋਰਟ: ਕੁੜੀਆਂ ਦਾ ਰੈਣ ਬਸੇਰਾ ਕਿਵੇਂ ਬਣਿਆ 'ਕੋਠਾ'

ਬੱਚੀਆਂ ਦਾ ਸ਼ੋਸ਼ਣ
ਫੋਟੋ ਕੈਪਸ਼ਨ ਬਿਹਾਰ ਦੇ ਮੁਜ਼ਫੱਰਨਗਰ ਦੇ ਬਾਲਿਕਾ ਘਰ ਵਿੱਚ ਕਈ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ

ਇਸ ਇਮਾਰਤ ਦੀ ਕੰਧ 'ਤੇ ਲਿਖਿਆ ਹੈ- 'ਬਾਲਿਕਾ ਗ੍ਰਹਿ, ਦੇਖ-ਰੇਖ ਅਤੇ ਸੁਰੱਖਿਆ ਦੀ ਲੋੜ ਵਾਲੀ ਬੱਚੀਆਂ ਦੇ ਲਈ।' ਹੁਣ ਜੋ ਸੁਣਨ ਨੂੰ ਮਿਲ ਰਿਹਾ ਹੈ ਉਸ ਆਧਾਰ 'ਤੇ ਇਸ ਨੂੰ ਮਿਟਾ ਕੇ ਕੋਈ 'ਤਸ਼ਦੱਦ ਗ੍ਰਹਿ' ਲਿਖ ਦੇਵੇ ਤਾਂ ਸ਼ਾਇਦ ਕੁਝ ਗ਼ਲਤ ਨਹੀਂ ਹੋਵੇਗਾ।

ਇਸਦੀਆਂ ਪੌੜੀਆਂ 'ਤੇ ਇੱਕ ਕੁੱਤਾ ਸੌਂ ਰਿਹਾ ਹੈ। ਪੌੜੀਆਂ 'ਤੇ ਚੜ੍ਹਨ ਦੌਰਾਨ ਮੇਰਾ ਪੈਰ ਉਸਦੀ ਪੂੰਛ 'ਤੇ ਰੱਖਿਆ ਗਿਆ, ਪਰ ਉਸਦੀ ਅੱਖ ਤੱਕ ਨਾ ਖੁੱਲੀ।

ਬੱਚੀਆਂ ਨੇ ਅਦਾਲਤ ਵਿੱਚ ਇਹੀ ਕਿਹਾ ਹੈ ਕਿ ਉਨ੍ਹਾਂ 'ਤੇ ਵੀ ਕਈ ਲੋਕ ਪੈਰ ਰੱਖ ਗਏ, ਪਰ ਉਹ ਨਸ਼ੇ ਦੀ ਦਵਾਈ ਖੁਆਉਣ ਕਾਰਨ ਸੁੱਤੀਆਂ ਰਹੀਆਂ।

ਇਹ ਵੀ ਪੜ੍ਹੋ:

ਕਮਰੇ ਵਿੱਚ ਲਕਸ਼ਮੀ ਅਤੇ ਦੁਰਗਾ ਦੇ ਕੈਲੰਡਰ ਲੱਗੇ ਹੋਏ ਹਨ। ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਕੈਦਖਾਨਾ ਕੁਝ ਹੀ ਘੰਟੇ ਪਹਿਲਾਂ ਖਾਲੀ ਕੀਤਾ ਗਿਆ ਹੋਵੇ ਅਤੇ ਭਗਵਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਜਾਣਬੁੱਝ ਕੇ ਇੱਥੇ ਛੱਡ ਦਿੱਤਾ ਹੋਵੇ।

30 ਮਈ ਤੱਕ 6 ਤੋਂ 18 ਸਾਲ ਦੀਆਂ 46 ਕੁੜੀਆਂ ਇੱਥੇ ਸਨ। ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਬੱਚੀਆਂ ਦੇ ਹੱਸਣ ਦੀ ਆਵਾਜ਼ ਕਦੇ ਨਹੀਂ ਸੁਣੀ ਅਤੇ ਜੋ ਹੁਣ ਉਹ ਸੁਣ ਰਹੇ ਹਨ, ਉਹ ਨਾ ਸੁਣਦੇ ਤਾਂ ਚੰਗਾ ਹੁੰਦਾ।

ਫੋਟੋ ਕੈਪਸ਼ਨ ਇੱਕ ਕਮਰੇ ਦੀ ਕੰਧ 'ਤੇ ਲੱਗਿਆ ਹੈ ਦੁਰਗਾ ਅਤੇ ਲਕਸ਼ਮੀ ਦਾ ਕਲੈਂਡਰ

ਬੱਚੀਆਂ ਨੇ ਇਸ ਬਾਲਿਕਾ ਘਰ ਵਿੱਚ ਲੰਬੇ ਸਮੇਂ ਤੱਕ ਹੋਏ ਤਸ਼ਦੱਦ ਦੀ ਜਿਹੜੀ ਕਹਾਣੀ ਦੱਸੀ ਹੈ, ਉਸ ਨੂੰ ਸੁਣ ਕੇ ਜਾਂ ਤਾਂ ਕਿਸੇ ਦਾ ਖ਼ੂਨ ਠੰਡਾ ਪੈ ਜਾਵੇ ਜਾਂ ਕੋਈ ਗੁੱਸਾ ਨਾਲ ਭਰ ਜਾਵੇ, ਇਸ ਨੂੰ ਤੈਅ ਕੀਤਾ ਜਾ ਸਕਦਾ ਹੈ।

ਸ਼ਹਿਰ ਚੁੱਪ ਹੈ। ਕਿਉਂ ਚੁੱਪ ਹੈ? ਇਹ ਸਵਾਲ ਹੁਣ ਪੁਰਾਣਾ ਹੁੰਦਾ ਜਾ ਰਿਹਾ ਹੈ ਤੇ ਇਸਦਾ ਕੋਈ ਮਹੱਤਵ ਨਹੀਂ ਹੈ। ਇਨ੍ਹਾਂ ਬੱਚੀਆਂ ਦੀ ਦੇਖ-ਰੇਖ ਲਈ ਸਰਕਾਰ ਲੱਖਾਂ ਰੁਪਏ ਦਿੰਦੀ ਹੈ ਜਾਂ ਬਾਲਿਕਾ ਗ੍ਰਹਿ ਨੂੰ ਕੋਠੇ ਵਿੱਚ ਬਦਲ ਦੇਣ ਲਈ, ਇਸ ਨੂੰ ਅਦਾਲਤ ਤੈਅ ਕਰੇਗੀ।

ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਿਨ੍ਹਾਂ 'ਤੇ ਬੱਚੀਆਂ ਦੇ ਰੇਪ ਦੇ ਇਲਜ਼ਾਮ ਹਨ ਉਨ੍ਹਾਂ ਨੂੰ ਸਿਆਸੀ ਸੁਰੱਖਿਆ ਮਿਲੀ ਹੋਈ ਹੈ। ਵਿਧਾਨ ਸਭਾ ਵਿੱਚ ਰੇਪ ਮੁਲਜ਼ਮਾਂ ਦੇ ਨਾਲ ਸੱਤਾਧਾਰੀ ਪਾਰਟੀ ਦੇ ਲੀਡਰਾਂ ਦੀ ਤਸਵੀਰਾਂ ਲਹਿਰਾਈਆਂ ਜਾ ਰਹੀਆਂ ਹਨ।

ਫੋਟੋ ਕੈਪਸ਼ਨ ਸਭ ਤੋਂ ਵੱਧ ਚਰਚਾ ਮੁਜ਼ਫੱਰਪੁਰ ਦੇ ਬਾਲਿਕਾ ਘਰ ਵਿੱਚ ਰਹਿ ਰਹੀਆਂ ਬੱਚੀਆਂ ਨਾਲ ਹੋ ਰਹੇ ਵਿਹਾਰ ਦੀ ਹੋ ਰਹੀ ਹੈ

ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਦੀ ਟੀਮ ਨੇ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਚਲਾਏ ਜਾ ਰਹੇ ਬਾਲਿਕਾ ਘਰਾਂ ਨੂੰ ਲੈ ਕੇ ਇਸੇ ਸਾਲ ਫਰਵਰੀ ਮਹੀਨੇ ਵਿੱਚ 'ਸੋਸ਼ਲ ਆਡਿਟ' ਕੀਤਾ ਸੀ।

ਦੋ ਮਹੀਨੇ ਤੱਕ ਕਾਰਵਾਈ ਨਹੀਂ

ਸੋਸ਼ਲ ਆਡਿਟ ਦੀ ਰਿਪੋਰਟ ਬਿਹਾਰ ਦੇ ਸਮਾਜ ਕਲਿਆਣ ਵਿਭਾਗ ਨੂੰ ਸੌਂਪੀ ਗਈ ਸੀ।

100 ਪੰਨਿਆਂ ਦੀ ਇਸ ਰਿਪੋਰਟ ਵਿੱਚ ਸੂਬੇ ਭਰ ਦੇ ਬਾਲਿਕਾ ਘਰਾਂ ਦੇ ਹਾਲਾਤ ਅਤੇ ਉੱਥੇ ਰਹਿਣ ਵਾਲੀਆਂ ਬੱਚੀਆਂ ਨਾਲ ਹੋਣ ਵਾਲੇ ਵਿਹਾਰ 'ਤੇ ਗੰਭੀਰ ਸਵਾਲ ਚੁੱਕੇ ਗਏ ਹਨ।

ਹਾਲਾਂਕਿ ਸਭ ਤੋਂ ਵੱਧ ਚਰਚਾ ਮੁਜ਼ਫੱਰਪੁਰ ਦੇ ਬਾਲਿਕਾ ਘਰ ਵਿੱਚ ਰਹਿ ਰਹੀਆਂ ਬੱਚੀਆਂ ਨਾਲ ਹੋ ਰਹੇ ਵਿਹਾਰ ਦੀ ਹੋ ਰਹੀ ਹੈ।

15 ਮਾਰਚ ਨੂੰ ਸੌਂਪੀ ਗਈ, ਇਸ ਰਿਪੋਰਟ ਨੂੰ ਦੋ ਮਹੀਨੇ ਤੱਕ ਸਮਾਜ ਕਲਿਆਣ ਵਿਭਾਗ ਵਿੱਚ ਕਿਸੇ ਨੇ ਦੇਖਿਆ ਤੱਕ ਨਹੀਂ। 26 ਮਈ ਨੂੰ ਜ਼ਿਲ੍ਹਿਆਂ ਦੀ ਬਾਲ ਸੁਰੱਖਿਆ ਇਕਾਈ ਨੂੰ ਰਿਪੋਰਟ ਭੇਜੀ ਗਈ।

ਇਸ ਦਿਨ ਮੁਜ਼ਫੱਰਪੁਰ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ ਦੇ ਸਹਾਇਕ ਡਾਇਰੈਕਟਰ ਦਿਵੇਸ਼ ਸ਼ਰਮਾ ਨੇ ਇੱਕ ਚਿੱਠੀ ਸਮਾਜ ਕਲਿਆਣ ਵਿਭਾਗ ਦੇ ਡਾਇਰੈਕਟਰ ਨੂੰ ਭੇਜੀ।

28 ਮਈ ਨੂੰ ਉੱਥੋਂ ਜਵਾਬ ਆਇਆ ਕਿ ਸੇਵਾ ਸਕੰਪਲ ਅਤੇ ਵਿਕਾਸ ਸਮਿਤੀ ਦੇ ਬਾਲਿਕਾ ਘਰ ਵਿੱਚ ਰਹਿ ਰਹੀਆਂ ਬੱਚੀਆਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਅਤੇ ਐਫਆਈਆਰ ਦਰਜ ਕੀਤੀ ਜਾਵੇ।

30 ਮਈ ਨੂੰ ਇੱਥੋਂ 46 ਬੱਚੀਆਂ ਨੂੰ ਮੋਕਾਮਾ, ਪਟਨਾ ਅਤੇ ਮਧੂਬਨੀ ਸ਼ਿਫ਼ਟ ਕੀਤਾ ਗਿਆ ਅਤੇ 31 ਮਈ ਨੂੰ ਐਫਆਈਆਰ ਦਰਜ ਕੀਤੀ ਗਈ।

ਰਿਪੋਰਟ ਵਿੱਚ ਕੀ ਲਿਖਿਆ ਹੈ?

ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਯਾਨਿ ਟਿਸ ਦੀ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਹੈ। ਟਿਸ ਦੀ 'ਕੋਸ਼ਿਸ਼' ਟੀਮ ਦੇ ਮੁਖੀ ਮੁਹੰਮਦ ਤਾਰਿਕ ਨੇ ਬੀਬੀਸੀ ਨੂੰ ਕਿਹਾ ਕਿ ਇਹ ਰਿਪੋਰਟ ਸੂਬਾ ਸਰਕਾਰ ਦੀ ਪ੍ਰਾਪਰਟੀ ਹੈ ਅਤੇ ਉਸ ਨੂੰ ਉਹੀ ਜਨਤਕ ਕਰ ਸਕਦੇ ਹਨ।

ਤਾਰਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਹੜਾ ਕੰਮ ਕਰਨ ਲਈ ਕਿਹਾ ਗਿਆ ਸੀ, ਉਨ੍ਹਾਂ ਨੇ ਉਹ ਕੰਮ ਕੀਤਾ ਅਤੇ ਹੁਣ ਸਰਕਾਰ ਦਾ ਕੰਮ ਹੈ, ਇਸਦੀ ਜਾਂਚ ਕਰਵਾਏ। ਬੀਬੀਸੀ ਦੇ ਕੋਲ ਟਿਸ ਦੀ ਇਸ ਰਿਪੋਰਟ ਦੇ ਕੁਝ ਹਿੱਸੇ ਹਨ।

ਮੁਜ਼ਫੱਰਪੁਰ ਦੇ ਜਿਹੜੇ ਬਾਲਿਕਾ ਗ੍ਰਹਿ ਨੂੰ ਲੈ ਕੇ ਬਿਹਾਰ ਦੀ ਨੀਤੀਸ਼ ਸਰਕਾਰ ਨੂੰ ਸੀਬੀਆਈ ਜਾਂਚ ਲਈ ਮੁੱਕਰਣ ਤੋਂ ਬਾਅਦ ਮੰਨਣ ਲਈ ਮਜਬੂਰ ਹੋਣਾ ਪਿਆ ਸੀ, ਉਸ 'ਤੇ ਟਿਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ, ''ਸੇਵਾ ਸੰਕਲਪ ਅਤੇ ਵਿਕਾਸ ਸਮਿਤੀ ਦੇ ਇਸ ਬਾਲਿਕਾ ਗ੍ਰਹਿ ਵਿੱਚ ਰਹਿ ਰਹੀਆਂ ਬੱਚੀਆਂ ਨੇ ਆਪਣੇ ਨਾਲ ਹੋਣ ਵਾਲੀ ਹਿੰਸਾ ਬਾਰੇ ਦੱਸਿਆ ਹੈ।''

ਫੋਟੋ ਕੈਪਸ਼ਨ ਚਿੱਟੀ ਕਮੀਜ਼ ਵਿੱਚ ਬ੍ਰਿਜੇਸ਼ ਠਾਕੁਰ

''ਇਨ੍ਹਾਂ ਬੱਚੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰੀਰਕ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਇਸਦੀ ਤੁਰੰਤ ਜਾਂਚ ਦੀ ਲੋੜ ਹੈ। ਇਸ ਉੱਤੇ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇੱਥੇ ਜਿਨ੍ਹਾਂ ਹਾਲਤਾਂ ਵਿੱਚ ਬੱਚੀਆਂ ਰਹਿ ਰਹੀਆਂ ਹਨ, ਉਹ ਕਾਫ਼ੀ ਦੁੱਖ਼ ਵਾਲੀ ਗੱਲ ਹੈ। ਇਨ੍ਹਾਂ ਬੱਚੀਆਂ ਲਈ ਥੋੜ੍ਹੀ ਜਿਹੀ ਵੀ ਖੁੱਲੀ ਥਾਂ ਨਹੀਂ ਹੈ ਅਤੇ ਇਹ ਕਿਸੇ ਕੈਦਖਾਨੇ ਦੀ ਤਰ੍ਹਾਂ ਹੈ।''

31 ਮਈ ਨੂੰ ਐਫਆਈਆਰ ਦਰਜ ਹੋਣ ਤੋਂ ਬਾਅਦ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਹਿਲਾ ਕਮਿਸ਼ਨ ਦੇ ਮੈਂਬਰ ਦਿਲੀਪ ਵਰਮਾ ਨੂੰ ਪੁਲਿਸ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ, ਜਿਸ 'ਤੇ ਬੱਚੀਆਂ ਦੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਹੈ।

ਇਹ ਵੀ ਪੜ੍ਹੋ:

ਮੁਜ਼ਫੱਰਪੁਰ ਦਾ ਇਹ ਬਾਲਿਕਾ ਘਰ ਸ਼ਹਿਰ ਦੇ ਸਾਹੂ ਪੋਖਰ ਇਲਾਕੇ ਵਿੱਚ ਹੈ। ਸ਼ਹਿਰ ਦਾ ਚਰਚਿਤ ਰੈੱਡ ਲਾਈਟ ਏਰੀਆ ਚਤੁਰਭੁਜ ਸਥਾਨ ਵੀ ਨੇੜੇ ਹੀ ਹੈ।

ਇੱਥੇ ਰਹਿ ਰਹੀਆਂ ਬੱਚੀਆਂ ਜਾਂ ਤਾਂ ਬਦਨਾਮ ਬਸਤੀਆਂ ਤੋਂ ਲਿਆਂਦੀਆਂ ਗਈਆਂ ਸੀ ਜਾਂ ਕਿਸੀ ਤਰਾਸਦੀ 'ਚ ਆਪਣੇ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ ਬੇਸਹਾਰਾ ਹੋ ਕੇ ਇੱਥੇ ਪਹੁੰਚੀਆਂ ਸਨ।

ਸੂਬੇ ਦੇ ਤਾਕਤਵਰ ਸ਼ਖ਼ਸ ਚਲਾਉਂਦੇ ਸਨ ਬਾਲਿਕਾ ਘਰ

ਇਹ ਬਾਲਿਕਾ ਘਰ ਸ਼ਹਿਰ ਦੇ ਤਾਕਤਵਰ ਸ਼ਖ਼ਸ ਬ੍ਰਿਜੇਸ਼ ਠਾਕੁਰ ਦੇ ਘਰ ਹੀ ਚੱਲ ਰਿਹਾ ਸੀ।

ਬ੍ਰਿਜੇਸ਼ ਠਾਕੁਰ ਦਾ ਘਰ ਵੀ ਉਸੇ ਕੰਪਲੈਕਸ ਵਿੱਚ ਹੈ। ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋਣ ਵਾਲਾ ਮੁੱਖ ਦਰਵਾਜ਼ਾ ਅਤੇ ਬਾਲਿਕਾ ਘਰ ਦਾ ਮੁੱਖ ਦਰਵਾਜ਼ਾ ਆਹਮਣੇ-ਸਾਹਮਣੇ ਸੀ। ਬ੍ਰਿਜੇਸ਼ ਠਾਕੁਰ ਦਾ ਨਾਮ ਸੂਬੇ ਦੇ ਤਾਕਤਵਰ ਲੋਕਾਂ ਵਿੱਚ ਸ਼ਾਮਲ ਹੈ।

ਇੱਥੋਂ ਦੀਆਂ ਬੱਚੀਆਂ ਨੇ ਬ੍ਰਿਜੇਸ਼ ਠਾਕੁਰ ਦੀ ਪਛਾਣ ਕਰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨਾਲ ਉਹ ਸਰੀਰਕ ਪੱਖੋਂ ਮਾੜਾ ਵਿਹਾਰ ਕਰਵਾਉਂਦੇ ਸਨ। ਇਸੇ ਆਧਾਰ 'ਤੇ ਪੁਲਿਸ ਨੇ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਫੋਟੋ ਕੈਪਸ਼ਨ ਬ੍ਰਿਜੇਸ਼ ਠਾਕੁਰ ਕਮਲ ਅਤੇ ਨਿਊਜ਼ ਨੈਕਸਟ ਨਾਮ ਤੋਂ ਅਖ਼ਬਾਰ ਵੀ ਕੱਢਦੇ ਸਨ

ਸੇਵਾ ਸਕੰਪਲ ਐਨਜੀਓ ਵੀ ਇਨ੍ਹਾਂ ਦਾ ਹੀ ਹੈ। ਸ਼ਹਿਰ ਦੇ ਪੱਤਰਕਾਰਾਂ ਦਾ ਕਹਿਣਾ ਹੈ ਕਿ ਠਾਕੁਰ ਦੀ ਦਹਿਸ਼ਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਆਪਣੀ ਗੱਡੀ ਵਿੱਚ ਬੈਠ ਕੇ ਥਾਣੇ ਪੁੱਜਿਆ।

ਪੁਲਿਸ ਨੇ 3 ਜੂਨ ਨੂੰ ਸੇਵਾ ਸਕੰਪਲ ਅਤੇ ਵਿਕਾਸ ਸਮਿਤੀ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਵਿੱਚੋਂ ਬ੍ਰਿਜੇਸ਼ ਠਾਕੁਰ ਤੋਂ ਇਲਾਵਾ ਕਿਰਨ ਕੁਮਾਰੀ (ਚਕਨਾ, ਸਰਈਆ), ਚੰਦਾ ਕੁਮਾਰੀ (ਛੋਟੀ ਕਲਿਆਣੀ), ਮੰਜੂ ਦੇਵੀ (ਰਾਮਬਾਗ), ਇੰਦੂ ਕੁਮਾਰੀ (ਸੰਜੇ ਸਿਨੇਮਾ ਰੋਡ, ਬ੍ਰਹਮਪੁਰਾ), ਹੇਮਾ ਮਸੀਹ( ਪੁਰਾਣੀ ਗੁਦਰੀ ਨਗਰ), ਮੀਨੂ ਦੇਵੀ (ਰਾਮਪੁਰ, ਏਕਮਾ) ਅਤੇ ਨੇਹਾ (ਮਾਲੀਗਾਟ, ਮਿਠਨਪੁਰਾ) ਸ਼ਾਮਲ ਹਨ।

ਇਨ੍ਹਾਂ ਦੀ ਜ਼ਮਾਨਤ ਹੇਠਲੀ ਅਦਾਲਤ ਵੱਲੋਂ ਖ਼ਾਰਿਜ ਕੀਤੀ ਜਾ ਚੁੱਕੀ ਹੈ। ਕਈ ਮੁਲਜ਼ਮਾਂ ਨੇ ਹਾਈ ਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਦਾਖ਼ਲ ਕਰਵਾਈ ਹੈ।

ਅਧਿਕਾਰੀਆਂ ਮੁਤਾਬਕ, 42 ਬੱਚੀਆਂ ਦ ਮੈਡੀਕਲ ਟੈਸਟ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 29 ਕੁੜੀਆ ਨਾਲ ਸਰੀਰਕ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਕੇਸ ਡਾਇਰੀ ਵੀ ਤਕਰੀਬਨ ਤਿਆਰ ਕਰ ਲਈ ਹੈ।

ਬ੍ਰਿਜੇਸ਼ ਠਾਕੁਰ ਦਾ ਦਬਦਬਾ

ਬ੍ਰਿਜੇਸ਼ ਠਾਕੁਰ ਦੇ ਕੁੱਲ 17 ਐਨਜੀਓ ਦੱਸੇ ਜਾਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਕਿ ਉਨ੍ਹਾਂ ਦੇ ਨਾਂ ਨਾਲ ਐਨਜੀਓ ਨਹੀਂ ਹਨ ਪਰ ਅਸਲ ਵਿੱਚ ਸਾਰੇ ਐਨਜੀਓ ਉਨ੍ਹਾਂ ਦੇ ਹੀ ਹਨ।

ਪੁਲਿਸ ਨੇ ਆਪਣੀ ਟਿੱਪਣੀ ਵਿੱਚ ਕਿਹਾ ਹੈ ਕਿ ਠਾਕੁਰ ਦਾ ਸਿਆਸਤ, ਪੁਲਿਸ, ਗੁੰਡਿਆਂ ਅਤੇ ਮੀਡੀਆ ਵਿੱਚ ਚੰਗਾ ਦਬਦਬਾ ਹੈ।

ਆਰਜੇਡੀ ਆਗੂ ਤੇਜਸਵੀ ਯਾਦਵ ਦਾ ਕਹਿਣਾ ਹੈ ਕਿ ਬ੍ਰਿਜੇਸ਼ ਠਾਕੁਰ ਦੇ ਘਰ ਮੁੱਖ ਮੰਤਰੀ ਨਿਤੀਸ਼ ਕੁਮਾਰ ਆ ਚੁੱਕੇ ਹਨ।

ਸ਼ਹਿਰ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਠਾਕੁਰ ਦੇ ਘਰ ਸਿਆਸਤਦਾਨ ਆਉਂਦੇ ਰਹੇ ਹਨ।

ਬ੍ਰਿਜੇਸ਼ ਠਾਕੁਰ ਦੀ ਕੁੜੀ ਨਿਕਿਤਾ ਆਨੰਦ ਪੁੱਛਦੀ ਹੈ, ਕੀ ਉਨ੍ਹਾਂ ਦੇ ਘਰ ਕਿਸੇ ਵੱਡੀ ਹਸਤੀ ਦੇ ਆਉਣ ਨਾਲ ਉਨ੍ਹਾਂ ਦੇ ਪਿਤਾ ਗੁਨਾਹਗਾਰ ਹੋ ਜਾਂਦੇ ਹਨ?

ਸਥਾਨਕ ਪੱਤਰਕਾਰ ਨਿਕਿਤਾ ਦੇ ਤਰਕ ਨਾਲ ਸਹਿਮਤ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਸਬੰਧਾਂ ਨਾਲ ਸਰਕਾਰ ਤੋਂ ਟੈਂਡਰ ਮਿਲਣਾ ਸੌਖਾ ਹੋ ਜਾਂਦਾ ਹੈ।

ਫੋਟੋ ਕੈਪਸ਼ਨ ਬਾਲਿਕਾ ਗ੍ਰਹਿ ਦੀ ਇਮਾਰਤ

ਬ੍ਰਿਜੇਸ਼ ਠਾਕੁਰ ਕਮਲ ਅਤੇ ਨਿਊਜ਼ ਨੈਕਸਟ ਨਾਂ ਤੋਂ ਅਖ਼ਬਾਰ ਵੀ ਕੱਢਦੇ ਹਨ। ਦੋਵਾਂ ਅਖ਼ਬਾਰਾਂ ਦਾ ਦਫ਼ਤਰ ਵੀ ਇਸ ਬਾਲਿਕਾ ਘਰ ਦੇ ਕੈਂਪਸ ਵਿੱਚ ਹੈ।

ਬਾਲਿਕਾ ਘਰ ਲਈ ਸਰਕਾਰੀ ਮਦਦ

ਬ੍ਰਿਜੇਸ਼ ਠਾਕੁਰ ਦੇ ਘਰ ਵਿੱਚ ਜਿਹੜਾ ਬਾਲਿਕਾ ਘਰ ਚੱਲ ਰਿਹਾ ਸੀ ਉਸ ਨੂੰ ਸਰਕਾਰ ਦੀ ਆਰਥਿਕ ਮਦਦ ਮਿਲ ਰਹੀ ਸੀ।

ਬ੍ਰਿਜੇਸ਼ ਠਾਕੁਰ ਦੇ ਘਰ ਵਿੱਚ ਇਹ ਬਾਲਿਕਾ ਘਰ 31 ਅਕਤੂਬਰ 2013 ਤੋਂ ਚੱਲ ਰਿਹਾ ਸੀ।

ਪਿਛਲੇ ਪੰਜ ਸਾਲਾਂ ਤੋਂ ਠਾਕੁਰ ਨੂੰ ਟੈਂਡਰ ਮਿਲਦਾ ਰਿਹਾ। ਬਾਲ ਸੁਰੱਖਿਆ ਵਿਭਾਗ ਦੇ ਲੋਕਾਂ ਦਾ ਹੀ ਕਹਿਣਾ ਹੈ ਕਿ ਠਾਕੁਰ ਦੇ ਪ੍ਰਭਾਵ ਕਾਰਨ ਬਿਨਾਂ ਕਿਸੇ ਠੋਸ ਜਾਂਚ ਦੇ ਸਮਾਜ ਕਲਿਆਣ ਵਿਭਾਗ ਠਾਕੁਰ ਨੂੰ ਟੈਂਡਰ ਦਿੰਦਾ ਰਿਹਾ।

ਨਿਯਮ ਹੈ ਕਿ ਤਿੰਨ ਸਾਲ ਬਾਅਦ ਉਸ ਐਨਜੀਓ ਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ। ਤਾਂ ਹੀ ਅੱਗੇ ਦਾ ਟੈਂਡਰ ਦਿੱਤਾ ਜਾਂਦਾ ਹੈ, ਪਰ ਅਜਿਹਾ ਨਹੀਂ ਹੋਇਆ।

ਫੋਟੋ ਕੈਪਸ਼ਨ ਬਾਲਿਕਾ ਘਰ ਦਾ ਇੱਕ ਕਮਰਾ

ਸੇਵਾ ਸੰਕਲਪ ਨੂੰ ਬੱਚੀਆਂ ਦੀ ਦੇਖ-ਰੇਖ ਅਤੇ ਉਨ੍ਹਾਂ ਦੇ ਖਾਣ-ਪੀਣ ਦੇ ਖ਼ਰਚੇ ਲਈ ਹਰ ਤਿੰਨ ਮਹੀਨੇ ਬਾਅਦ ਲੱਖਾਂ ਰੁਪਏ ਮਿਲਦੇ ਸਨ।

ਪਰ ਉੱਥੇ ਦੀ ਹਾਲਤ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਲੱਖਾਂ ਦੀ ਰਕਮ ਖਰਚਣ ਤੋਂ ਬਾਅਦ ਬੱਚੀਆਂ ਦੀ ਹਾਲਤ ਐਨੀ ਖ਼ਰਾਬ ਨਹੀਂ ਹੋ ਸਕਦੀ ਸੀ। ਸਾਫ਼ ਹੈ ਸਰਕਾਰੀ ਪੈਸਿਆਂ ਦੀ ਚੋਰੀ ਸਾਲਾਂ ਤੋਂ ਹੋ ਰਹੀ ਸੀ।

ਬਾਲਿਕਾ ਘਰ ਦੀਆਂ ਸਾਰੀਆਂ ਬੱਚੀਆਂ ਦਾ ਕੋਰਟ ਵਿੱਚ ਸੀਆਰਪੀਸੀ ਦੇ ਸੈਕਸ਼ਨ-164 ਤਹਿਤ ਬਿਆਨ ਦਰਜ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਬ੍ਰਿਜੇਸ਼ ਠਾਕੁਰ ਬਾਹਰੀ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਵਾਉਂਦੇ ਸਨ।

ਬੱਚੀਆਂ ਦੇ ਬਿਆਨ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ, ਜਿਸ ਵਿੱਚ ਸਰੀਰਕ ਸ਼ੋਸ਼ਣ ਦੀ ਪੁਸ਼ਟੀ ਹੋਈ।

ਬੱਚੀਆਂ ਦਾ ਦਰਦ

ਕੋਰਟ ਵਿੱਚ 10 ਸਾਲਾ ਅਮ੍ਰਿਤਾ (ਬਦਲਿਆ ਹੋਇਆ ਨਾਮ) ਨੇ ਦੱਸਿਆ ਕਿ ਬ੍ਰਿਜੇਸ਼ ਠਾਕੁਰ ਬਾਹਰੀ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਤੋਂ ਗ਼ਲਤ ਕੰਮ ਕਰਵਾਉਂਦੇ ਸਨ ਅਤੇ ਬਾਅਦ ਵਿੱਚ ਮਾਰ-ਕੁੱਟ ਵੀ ਹੁੰਦੀ ਸੀ।

ਇਨ੍ਹਾਂ ਬੱਚੀਆਂ ਨੇ ਦੱਸਿਆ ਹੈ ਕਿ ਸਰੀਰਕ ਸ਼ੋਸ਼ਣ ਵਿੱਚ ਬਾਲਿਕਾ ਘਰ ਦੇ ਸਟਾਫ਼ ਦੇ ਸਾਰੇ ਲੋਕਾਂ ਦੀ ਮਿਲੀਭਗਤ ਸੀ।

ਕੋਰਟ ਵਿੱਚ ਦਿੱਤੇ ਗਏ ਬਿਆਨ ਵਿੱਚ ਇੱਕ ਹੋਰ ਕੁੜੀ ਨੇ ਕਿਹਾ ਕਿ ਖਾਣੇ ਵਿੱਚ ਨੀਂਦ ਦੀ ਗੋਲੀ ਮਿਲਾ ਕੇ ਦਿੱਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਸਾਰੀ ਬੱਚੀਆਂ ਬੇਹੋਸ਼ ਹੋ ਜਾਂਦੀਆਂ ਸਨ।

ਫੋਟੋ ਕੈਪਸ਼ਨ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ

ਰਾਣੀ (ਬਦਲਿਆ ਹੋਇਆ ਨਾਮ) ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਆਂਟੀ ਉਨ੍ਹਾਂ ਨੂੰ ਬ੍ਰਿਜੇਸ਼ ਦੇ ਕਮਰੇ ਵਿੱਚ ਸੌਂਣ ਲਈ ਕਹਿੰਦੀ ਸੀ।

ਇਨ੍ਹਾਂ ਕੁੜੀਆਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਉਠਦੀਆਂ ਸੀ ਤਾਂ ਉਨ੍ਹਾਂ ਦੀ ਪੈਂਟ ਹੇਠਾਂ ਡਿੱਗੀ ਹੋਈ ਮਿਲਦੀ ਸੀ।

ਇੱਕ ਪੀੜਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬਾਲਿਕਾ ਘਰ ਵਿੱਚ ਨਾਲ ਰਹਿਣ ਵਾਲੀ ਕਿਰਨ ਆਂਟੀ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਲਈ ਮਜਬੂਰ ਕਰਦੀ ਸੀ।

ਫ਼ਾਤੀਮਾ ਪਰਵੀਨ (ਬਦਲਿਆ ਹੋਇਆ ਨਾਮ) ਨੇ ਕੋਰਟ ਵਿੱਚ ਦੱਸਿਆ ਹੈ ਕਿ ਜਦੋਂ ਉਹ ਰਾਤ ਨੂੰ ਟਾਇਲਟ ਜਾਣ ਲਈ ਉੱਠਦੀ ਸੀ ਤਾਂ ਆਂਟੀ ਬੱਚੀਆਂ ਦੇ ਕੱਪੜੇ ਲਾਹ ਕੇ ਉਨ੍ਹਾਂ ਨਾਲ ਸੁੱਤੀ ਹੁੰਦੀ ਸੀ।

ਇਨ੍ਹਾਂ ਕੁੜੀਆਂ ਨੇ ਅਦਾਲਤ ਵਿੱਚ ਦਿਲ ਦਹਿਲਾ ਦੇਣ ਵਾਲੀਆਂ ਕਹਾਣੀਆਂ ਸੁਣਾਈਆਂ।

'ਮਜ਼ੇ' ਲੈਣ ਦੀ ਪੇਸ਼ਕਸ਼

ਸੂਬੇ ਦੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਭਾਜਪਾ ਲੀਡਰ ਕੈਲਾਸ਼ਪਤੀ ਮਿਸ਼ਰਾ ਦੀ ਨੂੰਹ ਦਿਲਮਣੀ ਮਿਸ਼ਰਾ ਹੈ।

ਦਿਲਮਣੀ ਮਿਸ਼ਰਾ ਨੇ ਵੀ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਬੱਚੀਆਂ ਨਾਲ ਹੋਈ ਹੈ ਅਤੇ ਬੱਚੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਸ਼ੇ ਦੀ ਦਵਾਈ ਖੁਆਈ ਜਾਂਦੀ ਸੀ।

ਫੋਟੋ ਕੈਪਸ਼ਨ ਇਸ ਮਾਮਲੇ ਵਿੱਚ ਕੁਝ ਔਰਤਾਂ ਦੀ ਵੀ ਗਿਰਫ਼ਤਾਰੀ ਹੋਈ ਹੈ

ਦਿਲਮਣੀ ਮਿਸ਼ਰਾ ਨੇ ਕਿਹਾ, ''ਮੇਰੀ ਮੁਲਾਕਾਤ ਪਟਨਾ ਵਿੱਚ ਇਨ੍ਹਾਂ ਬੱਚੀਆਂ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਨੂੰ ਨਸ਼ੇ ਦੀ ਦਵਾਈ ਖੁਆਈ ਜਾਂਦੀ ਸੀ ਅਤੇ ਜਦੋਂ ਉਹ ਸਵੇਰੇ ਉੱਠਦੀਆਂ ਸਨ ਤਾਂ ਉਨ੍ਹਾਂ ਦੇ ਸਰੀਰ ਵਿੱਚ ਨਾ ਸਹਿਣਯੋਗ ਦਰਦ ਹੁੰਦਾ ਸੀ। ਦਵਾਈ ਖਾਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਦਾ ਸੀ ਕਿ ਉਨ੍ਹਾਂ ਨਾਲ ਕੀ ਹੋਇਆ ਹੈ।''

ਬ੍ਰਿਜੇਸ਼ ਠਾਕੁਰ ਦਾ ਡਰਾਈਵਰ ਵੀ ਫਰਾਰ ਹੈ। ਠਾਕੁਰ ਦੇ ਡਰਾਈਵਰ ਨੇ ਆਪਣੇ ਇੱਕ ਦੋਸਤ ਡਰਾਈਵਰ ਨੂੰ ਬਾਲਿਕਾ ਘਰ ਵਿੱਚ 'ਮਜ਼ੇ' ਲੈਣ ਦੀ ਪੇਸ਼ਕਸ਼ ਕੀਤੀ ਸੀ।

ਇਹ ਵੀ ਪੜ੍ਹੋ:

ਠਾਕੁਰ ਦੇ ਡਰਾਈਵਰ ਦੇ ਦੋਸਤ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਕਿਹਾ ਕਿ ਉਸ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੇਪਾਲ ਭੱਜ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)