21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ

ਚੰਦਰਮਾ ਗ੍ਰਹਿਣ Image copyright NASA
ਫੋਟੋ ਕੈਪਸ਼ਨ ਆਪਣੇ ਵਿਭਿੰਨ ਗੇੜਾਂ ਦੌਰਾਨ ਇਸ ਚੰਦਰਮਾ ਗ੍ਰਹਿਣ ਦਾ ਕੁੱਲ ਸਮਾਂ 3 ਘੰਟੇ 55 ਮਿੰਟ ਤੱਕ ਹੋਵੇਗਾ।

27 ਜੁਲਾਈ 2018 ਨੂੰ ਸਦੀ ਦਾ ਸਭ ਤੋਂ ਲੰਬਾ ਤੇ ਅਨੌਖਾ ਚੰਦਰਮਾ ਗ੍ਰਹਿਣ ਹੋਣ ਵਾਲਾ ਹੈ। ਨਾਸਾ ਮੁਤਾਬਕ ਇਹ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰਮਾ ਗ੍ਰਹਿਣ ਹੋਵੇਗਾ।

ਆਪਣੇ ਵਿਭਿੰਨ ਗੇੜਾਂ ਦੌਰਾਨ ਇਸ ਚੰਦਰਮਾ ਗ੍ਰਹਿਣ ਦਾ ਕੁੱਲ ਸਮਾਂ 3 ਘੰਟੇ 55 ਮਿੰਟ ਤੱਕ ਹੋਵੇਗਾ।

ਇਹ 27 ਜੁਲਾਈ ਨੂੰ ਰਾਤ 11.54 ਵਜੇ ਸ਼ੁਰੂ ਹੋਵੇਗਾ ਅਤੇ 28 ਜੁਲਾਈ ਨੂੰ ਸਵੇਰੇ 3.49 ਵਜੇ ਤੱਕ ਰਹੇਗਾ।

ਇਹ ਵੀ ਪੜ੍ਹੋ:

ਕਦੋਂ ਲੱਗਦਾ ਚੰਦਰਮਾ ਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਨ ਅਤੇ ਸੂਰਜ ਵਿਚਕਾਰ ਇਸ ਤਰ੍ਹਾਂ ਆ ਜਾਂਦੀ ਹੈ ਕਿ ਚੰਨ ਧਰਤੀ ਦੇ ਪਰਛਾਵੇਂ ਨਾਲ ਲੁੱਕ ਜਾਂਦਾ ਹੈ। ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਸੂਰਜ, ਧਰਤੀ ਅਤੇ ਚੰਦਰਮਾ ਆਪਣੀ-ਆਪਣੀ ਥਾਂ 'ਤੇ ਇੱਕ-ਦੂਜੇ ਦੀ ਬਿਲਕੁੱਲ ਸੇਧ 'ਚ ਆ ਜਾਂਦੇ ਹਨ।

Image copyright Getty Images
ਫੋਟੋ ਕੈਪਸ਼ਨ ਇਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ 'ਤੇ ਪੈਂਦਾ ਹੈ। ਇਸ ਨਾਲ ਚੰਦਰਮਾ 'ਤੇ ਪਰਛਾਵੇਂ ਵਾਲੇ ਹਿੱਸੇ 'ਤੇ ਹਨੇਰਾ ਰਹਿੰਦਾ ਹੈ ਅਤੇ ਇਸ ਸਥਿਤੀ ਵਿੱਚ ਜਦੋਂ ਅਸੀਂ ਧਰਤੀ ਤੋਂ ਚੰਨ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ। ਇਸੇ ਕਾਰਨ ਹੀ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ:

ਇਸ ਨੂੰ ਬਲੱਡ ਮੂਨ ਕਿਉਂ ਜਾਂਦਾ ਹੈ?

ਚੰਦਰਮਾ ਗ੍ਰਹਿਣ ਦੌਰਾਨ ਧਰਤੀ ਦੇ ਪਰਛਾਵੇਂ ਕਾਰਨ ਚੰਨ ਕਾਲਾ ਦਿਖਾਈ ਦਿੰਦਾ ਹੈ। ਪਰ ਕੁਝ ਸੈਕੰਡ ਲਈ ਚੰਨ ਪੂਰੀ ਤਰ੍ਹਾਂ ਨਾਲ ਲਾਲ ਵੀ ਦਿਖਾਈ ਦਿੰਦਾ ਹੈ। ਇਸੇ ਕਾਰਨ ਇਸ ਨੂੰ ਬਲੱਡ ਮੂਨ ਵੀ ਕਹਿੰਦੇ ਹਨ।

27 ਤਰੀਕ ਨੂੰ ਜੋ ਚੰਦਰਮਾ ਗ੍ਰਹਿਣ ਹੋਵੇਗਾ ਉਸ ਦੌਰਾਨ ਚੰਨ ਧਰਤੀ ਨਾਲੋਂ ਆਪਣੀ ਸਭ ਤੋਂ ਵੱਧ ਦੂਰੀ 'ਤੇ ਹੋਵੇਗਾ। ਇਸ ਘਟਨਾ ਨੂੰ ਅਪੋਗੀ ਕਹਿੰਦੇ ਹਨ, ਜਿਸ ਨਾਲ ਧਰਤੀ ਤੋਂ ਚੰਨ ਦੀ ਵਧੇਰੇ ਦੂਰੀ 406700 ਕਿਲੋਮੀਟਰ ਹੁੰਦੀ ਹੈ।

ਇਹ ਚੰਦਰਮਾ ਗ੍ਰਹਿਣ ਕਿੱਥੇ ਦੇਖਿਆ ਜਾ ਸਕਦਾ ਹੈ?

27 ਜੁਲਾਈ ਨੂੰ ਚੰਦਰਮਾ ਗ੍ਰਹਿਣ ਉੱਤਰੀ ਅਮਰੀਕਾ ਨੂੰ ਛੱਡ ਕੇ ਧਰਤੀ ਦੇ ਵਧੇਰੇ ਹਿੱਸਿਆਂ ਵਿੱਚ ਦਿਖੇਗਾ ਪਰ ਪੂਰਾ ਚੰਦਰਮਾ ਗ੍ਰਹਿਣ ਯੂਰਪ ਦੇ ਵਧੇਰੇ ਹਿੱਸਿਆਂ, ਮੱਧ-ਪੂਰਬ, ਮੱਧ ਏਸ਼ੀਆ ਅਤੇ ਆਸਟਰੇਲੀਆ ਵਿੱਚ ਦੇਖਿਆ ਜਾ ਸਕਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
150 ਸਾਲਾਂ ਬਾਅਦ ਲੱਗਣ ਵਾਲਾ ਚੰਦਰ ਗ੍ਰਹਿਣ ਕਿਉਂ ਹੈ ਖ਼ਾਸ?

ਇਸ ਨੂੰ ਦੇਖਣ ਲਈ ਟੈਲੀਸਕੋਪ ਦੀ ਲੋੜ ਨਹੀਂ ਹੋਵਗੀ ਪਰ ਇੱਕ ਚੰਗੀ ਦੂਰਬੀਨ ਦੀ ਲੋੜ ਪੈ ਸਕਦੀ ਹੈ।

ਜੇਕਰ ਤੁਸੀਂ ਅਜਿਹੀ ਥਾਂ 'ਤੇ ਹੋ ਜਿੱਥੋਂ ਇਸ ਨੂੰ ਦੇਖ ਸਕਦੇ ਹੋ ਤਾਂ ਇਸ ਦਾ ਸਭ ਤੋਂ ਵਧੀਆ ਰੂਪ ਭਾਰਤੀ ਸਮੇਂ ਮੁਤਾਬਕ 1.51 ਵਜੇ ਸਵੇਰੇ ਦਿੱਖ ਸਕਦਾ ਹੈ।

ਸਭ ਤੋਂ ਵਧੀਆ ਚੰਦਰਮਾ ਗ੍ਰਹਿਣ ਕਿੱਥੇ ਦਿਖੇਗਾ?

ਇਸ ਖਗੋਲੀ ਘਟਨਾ ਦਾ ਬਿੰਹਤਰੀਨ ਨਜ਼ਾਰਾ ਪੂਰਬੀ ਅਫ਼ਰੀਕਾ, ਮੱਧ ਪੂਰਬ ਅਤੇ ਮੱਧ ਏਸ਼ੀਆ ਵਿੱਚ ਦਿਖੇਗਾ।

Image copyright Getty Images
ਫੋਟੋ ਕੈਪਸ਼ਨ ਭਾਰਤ ਦੇ ਵਧੇਰੇ ਸ਼ਹਿਰਾਂ ਵਿੱਚ ਦੇਖਿਆ ਜਾ ਸਕੇਗਾ।

ਇਸ ਨੂੰ ਮੱਧ ਅਤੇ ਉੱਤਰੀ ਅਮਰੀਕਾ ਵਿੱਚ ਨਹੀਂ ਦੇਖਿਆ ਜਾ ਸਕੇਗਾ।

ਦੱਖਣੀ ਅਮਰੀਕਾ ਵਿੱਚ ਇਸ ਦੇ ਆਂਸ਼ਿਕ ਰੂਪ ਨਾਲ ਇਸ ਦੇ ਪੂਰਬੀ ਖੇਤਰ ਬਿਊਨਸ ਆਇਰਸ, ਮੈਂਟੇਵੀਡੀਓ, ਸਾਓ ਪਾਉਲੋਅਤੇ ਰਿਓ ਡੀ ਜੇਨੇਰੋ ਵਿੱਚ ਦੇਖਿਆ ਜਾ ਸਕੇਗਾ।

ਭਾਰਤ ਵਿੱਚ ਇਸ ਅਸਮਾਨੀ ਘਟਨਾ ਨੂੰ ਦਿੱਲੀ, ਪੁਣੇ, ਬੰਗਲੁਰੂ ਅਤੇ ਮੁੰਬਈ ਸਮਏ ਦੇਸ ਦੇ ਸਾਰੇ ਸ਼ਹਿਰਾਂ ਵਿੱਚ ਦੇਖਿਆ ਜਾ ਸਕੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)