ਕਿਹੋ ਜਿਹੀ ਮਾਨਸਿਕਤਾ ਵਾਲੇ ਹੁੰਦੇ ਜਾਨਵਰਾਂ ਨਾਲ ਸੈਕਸ ਕਰਨ ਵਾਲੇ

ਮੇਵਾਤ Image copyright Getty Images
ਫੋਟੋ ਕੈਪਸ਼ਨ ਹਰਿਆਣਾ ਵਿੱਚ ਗਰਭਵਤੀ ਬੱਕਰੀ ਨਾਲ ਸੈਕਸ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ

ਹਰਿਆਣਾ ਦੇ ਇਲਾਕੇ ਮੇਵਾਤ ਵਿੱਚ ਗੱਭਣ ਬੱਕਰੀ ਨਾਲ ਸੈਕਸ ਕੀਤਾ ਗਿਆ। ਇਸ ਤੋਂ ਬਾਅਦ ਉਸ ਬੱਕਰੀ ਦੀ ਮੌਤ ਹੋਣ ਦੀ ਖ਼ਬਰ ਦੀ ਕੌਮਾਂਤਰੀ ਪੱਧਰ 'ਤੇ ਚਰਚਾ ਹੈ।

ਮਾਮਲਾ 25 ਜੁਲਾਈ ਦਾ ਹੈ, ਹਾਲਾਂਕਿ ਖ਼ਬਰ ਚਾਰ ਦਿਨ ਬਾਅਦ ਪਤਾ ਲੱਗੀ। ਮੇਵਾਤ ਪੁਲਿਸ ਦੇ ਬੁਲਾਰੇ ਜਿਤੇਂਦਰ ਕੁਮਾਰ ਮੁਤਾਬਕ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 377 ਅਤੇ ਐਨਿਮਲ ਕਰੂਐਲਿਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਮਾਮਲਾ ਪੁਲਿਸ ਕੋਲ੍ਹ ਜਾਣ ਤੋਂ ਬਾਅਦ ਬੱਕਰੀ ਦਾ ਪੋਸਟਮਾਰਟਮ ਕੀਤਾ ਗਿਆ। ਪੋਸਟਮਾਰਟਮ ਵਿੱਚ ਸੈਕਸ ਦੀ ਪੁਸ਼ਟੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

ਪੋਸਟਮਾਰਟਮ ਵਿੱਚ ਅੰਦਰੂਨੀ ਸੱਟ ਨੂੰ ਮੌਤ ਦਾ ਕਾਰਨ ਦੱਸਿਆ ਗਿਆ ਹੈ। ਹਾਲੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੁਲਿਸ ਪੀਆਰਓ ਨੇ ਦੱਸਿਆ ਕਿ ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪਰ ਜਾਨਵਰ ਨਾਲ ਸੈਕਸ...!

ਔਕਸਫਰਡ ਡਿਕਸ਼ਨਰੀ ਮੁਤਾਬਕ ਕਿਸੇ ਇਨਸਾਨ ਤੇ ਜਾਨਵਰ ਵਿਚਾਲੇ ਸੈਕਸ ਨੂੰ ਬੈਸਟਿਐਲਿਟੀ ਕਹਿੰਦੇ ਹਨ।

ਨੈਸ਼ਨਲ ਸੈਂਟਰ ਫਾਰ ਬਾਓਟੈਕਨੌਲੋਜੀ ਇਨਫੌਰਮੇਸ਼ਨ ਯਾਨੀ ਐਨਸੀਬੀਆਈ ਦੀ ਵੈੱਬਸਾਈਟ ਮੁਤਾਬਕ, ਕਿਸੇ ਇਨਸਾਨ ਦਾ ਜਾਨਵਰ ਨਾਲ ਸੈਕਸ ਕਰਨਾ ਕਾਫੀ ਗੰਭੀਰ ਮੁੱਦਾ ਹੈ, ਪਰ ਜਾਨਵਰਾਂ ਖਿਲਾਫ ਹਿੰਸਾ ਦੇ ਦਰਜ ਮਾਮਲਿਆਂ ਵਿੱਚ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ।

ਭਾਰਤ ਵਿੱਚ ਇਹ ਕਾਨੂੰਨਨ ਜੁਰਮ ਹੈ।

Image copyright Getty Images

ਐਨਸੀਬੀਆਈ ਰਿਸਰਚ ਜਰਨਲ ਵਿੱਚ ਛਪੀ ਇੱਕ ਰਿਸਰਚ ਮੁਤਾਬਕ ਬੈਸਟੀਐਲਿਟੀ ਇੱਕ ਤਰ੍ਹਾਂ ਦੀ ਸੈਕਸ ਹਿੰਸਾ ਹੈ। ਇਸ ਵਿੱਚ ਸੈਕਸ ਸੰਤੁਸ਼ਟੀ ਲਈ ਕਿਸੇ ਜਾਨਵਰ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਦਾ ਮਕਸਦ ਸਰੀਰਕ ਸੰਤੁਸ਼ਟੀ ਹੈ ਨਾ ਕਿ ਕੋਈ ਭਾਵਨਾਤਮਕ ਲਗਾਅ। ਐਨਸੀਬੀਆਈ ਮੁਤਾਬਕ ਕੁਝ ਭਾਈਚਾਰਿਆਂ ਵਿੱਚ ਬੈਸਟੀਐਲਿਟੀ ਨੂੰ ਸੈਕਸ ਨਾਲ ਜੁੜੀਆਂ ਬਿਮਾਰੀਆਂ ਦੇ ਇਲਾਜ ਦੇ ਤੌਰ 'ਤੇ ਵੀ ਵੇਖਿਆ ਜਾਂਦਾ ਹੈ।

ਦਿੱਲੀ ਸਥਿਤ ਸਕੌਲੋਜਿਸਟ ਵਿਨੋਦ ਰੈਨਾ ਮੁਤਾਬਕ ਅਜਿਹੇ ਲੋਕ 'ਸੈਡਿਸਟ' ਸੁਭਾਅ ਦੇ ਹੁੰਦੇ ਹਨ। ਇਹ ਲੋਕ ਸੈਕਸ ਦੌਰਾਨ ਦੂਜਿਆਂ ਨੂੰ ਦਰਦ ਦੇ ਕੇ ਖੁਸ਼ੀ ਹਾਸਲ ਕਰਦੇ ਹਨ।ਇਹ ਪੂਰੀ ਤਰ੍ਹਾਂ ਇੱਕ ਖਾਸ ਕਿਸਮ ਦੀ ਮਾਸਿਕਤਾ ਦਾ ਮਾਮਲਾ ਹੈ।

ਇਹ ਵੀ ਪੜ੍ਹੋ :

ਡਾਕਟਰ ਰੈਨਾ ਬੈਸਟੀਐਲਿਟੀ ਦੇ ਦੋ ਮੁੱਖ ਕਾਰਨ ਦੱਸਦੇ ਹਨ। ਪਹਿਲਾ ਸੈਕਸ ਸਬੰਧੀ ਇੱਛਾਵਾਂ ਦਾ ਪੂਰਾ ਨਾ ਹੋਣਾ ਅਤੇ ਦੂਜਾ ਹੈ ਸੈਕਸੁਅਲ ਫੈਂਟਸੀ।

ਇੱਕ ਰਿਪੋਰਟ ਮੁਤਾਬਕ ਬੱਚੇ ਵੀ ਕਈ ਵਾਰ ਅਜਿਹੀਆਂ ਹਰਕਤਾਂ ਕਰਦੇ ਹਨ, ਪਰ ਜੇ ਅਜਿਹਾ ਕੋਈ ਮਾਮਲਾ ਸਾਹਮਣੇ ਆਏ ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਇਹ ਅੱਗੇ ਜਾਕੇ ਖਤਰਨਾਕ ਹੋ ਸਕਦਾ ਹੈ।

ਡਾਕਟਰ ਰੈਨਾ ਨੇ ਕਿਹਾ, ''ਬੈਸਟੀਐਲਿਟੀ ਲਈ ਕਈ ਵਾਰ ਮਾਹੌਲ ਵੀ ਜ਼ਿੰਮੇਵਾਰ ਹੁੰਦਾ ਹੈ। ਕਈ ਵਾਰ ਪਰਿਵਾਰਾਂ ਵਿੱਚ ਸੈਕਸ ਨੂੰ ਲੈ ਕੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਲੋਕ ਇਸ 'ਤੇ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ। ਅਜਿਹੇ ਵਿੱਚ ਕਈ ਵਾਰ ਲੋਕ ਸੈਕਸ ਨੂੰ ਸਮਝਣ ਲਈ ਵੀ ਜਾਨਵਰਾਂ ਦਾ ਇਸਤੇਮਾਲ ਕਰਦੇ ਹਨ।''

ਕੀ ਇਹ ਪਹਿਲਾ ਮਾਮਲਾ ਹੈ?

ਅਮਰੀਕਾ ਦੇ ਉੱਤਰ ਪੂਰਬੀ ਫਲੋਰਿਡਾ ਵਿੱਚ ਜਾਨਵਰਾਂ 'ਤੇ ਹੋਣ ਵਾਲੇ ਸੈਕਸ ਹਮਲਿਆਂ ਵਿੱਚ ਸਭ ਤੋਂ ਵੱਧ ਬੱਕਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਐਨਸੀਬੀਆਈ ਦੀ ਰਿਪੋਰਟ ਮੁਤਾਬਕ 18 ਸਾਲ ਦੇ ਇੱਕ ਨੌਜਵਾਨ ਨੇ ਆਪਣੀ ਗੌਸ਼ਾਲਾ ਵਿੱਚ ਪਲੇ ਦੋ ਬੱਛੜਿਆਂ ਨਾਲ ਦੁਸ਼ਕਰਮ ਕੀਤਾ। ਦੋਹਾਂ 'ਚੋਂ ਇੱਕ ਦੀ ਮੌਤ ਹੋ ਗਈ। ਬਾਅਦ ਵਿੱਚ ਬੱਛੜੇ ਦੀ ਫੌਰੈਂਸਿਕ ਜਾਂਚ ਤੋਂ ਹਿਊਮਨ ਸੀਮਨ ਮਿਲਿਆ।

ਇਸ ਦੇ ਬਾਵਜੂਦ ਉਸਨੂੰ ਆਪਣੀ ਇਸ ਹਰਕਤ 'ਤੇ ਬਿਲਕੁਲ ਵੀ ਪਛਤਾਵਾ ਨਹੀਂ ਸੀ।

Image copyright Thinkstock

ਭਾਰਤ ਵਿੱਚ ਅਜਿਹੇ ਮਾਮਲੇ ਆਈਪੀਸੀ ਦੀ ਧਾਰਾ 377 ਤਹਿਤ ਦਰਜ ਹੁੰਦੇ ਹਨ। ਭਾਰਤ ਤੋਂ ਇਲਾਵਾ ਯੁਰਪੀਅਨ ਦੇਸ ਨੀਦਰਲੈਂਡ, ਫਰਾਂਸ, ਸਵਿਟਜ਼ਰਲੈਂਡ ਅਤੇ ਡੈਨਮਾਰਕ ਵਿੱਚ ਇਸ 'ਤੇ ਪਾਬੰਦੀ ਹੈ।

ਜਰਮਨੀ ਵਿੱਚ ਵੀ ਇਸ 'ਤੇ ਰੋਕ ਹੈ। 2003 ਵਿੱਚ ਬ੍ਰਿਟੇਨ ਵਿੱਚ ਇਸ ਨਾਲ ਜੁੜੀ ਵੱਧ ਤੋਂ ਵੱਧ ਸਜ਼ਾ ਨੂੰ ਉਮਰ ਕੈਦ ਤੋਂ ਘਟਾ ਕੇ ਦੋ ਸਾਲ ਕਰ ਦਿੱਤਾ ਗਿਆ ਸੀ।

ਹਾਲਾਂਕਿ, ਹੰਗਰੀ ਅਤੇ ਫਿਨਲੈਂਡ ਵਿੱਚ ਇਸ ਨੂੰ ਹਾਲੇ ਵੀ ਜੁਰਮ ਨਹੀਂ ਮੰਨਿਆ ਜਾਂਦਾ ਹੈ।

ਕੀ ਇਹ ਮਨੋਵਿਗਿਆਣਕ ਬਿਮਾਰੀ ਹੈ?

ਐਨਸੀਬੀਆਈ ਦੀ ਰਿਪੋਰਟ ਕਹਿੰਦੀ ਹੈ ਕਿ ਅਸੰਤੁਲਿਤ ਜੀਵਨ ਬਿਤਾਉਣ ਵਾਲੇ ਲੋਕਾਂ ਵਿੱਚ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ। ਬਚਪਨ ਵਿੱਚ ਘਰੇਲੂ ਹਿੰਸਾ ਅਤੇ ਤਣਾਅ ਵੇਖਣ ਵਾਲੇ ਲੋਕ ਜਾਂ ਫੇਰ ਸਰੀਰਕ ਹਿੰਸਾ ਦਾ ਸ਼ਿਕਾਰ ਹੋਣ ਵਾਲੇ।

ਸਾਈਕੌਲੋਜਿਸਟ ਡਾਕਟਰ ਪ੍ਰਵੀਣ ਦੱਸਦੇ ਹਨ ਕਿ ਅਬਨਾਰਮਲ ਸੈਕਸੁਅਲ ਐਕਟੀਵਿਟੀਜ਼ ਨੂੰ 'ਪੈਰੀਫਿਲੀਆ' ਕਹਿੰਦੇ ਹਨ।

ਉਨ੍ਹਾਂ ਦੱਸਿਆ, ''ਪੈਰੀਫਿਲੀਆ ਦੇ ਕਈ ਕਿਸਮ ਹੁੰਦੇ ਹਨ। ਬੈਸਟੀਐਲਿਟੀ ਇਨ੍ਹਾਂ 'ਚੋਂ ਇੱਕ ਹੈ। ਬੈਸਟੀਐਲਿਟੀ ਅਜੀਬ ਵਤੀਰਾ ਤੇ ਬਿਮਾਰੀ ਦੇ ਵਿਚਕਾਰ ਦੀ ਚੀਜ਼ ਹੈ। ਇਸ ਦੀ ਦੂਜੀ ਕਿਸਮ 'ਨੈਕਰੋਫਿਲੀਆ' ਹੈ, ਜਿਸ ਵਿੱਚ ਇਨਸਾਨ ਕਿਸੇ ਮਰੇ ਹੋਏ ਇਨਸਾਨ ਨਾਲ ਸਰੀਰਕ ਸਬੰਧ ਬਣਾਉਂਦਾ ਹੈ।''

Image copyright Getty Images
ਫੋਟੋ ਕੈਪਸ਼ਨ ਅਜਿਹਾ ਲੋਕਾਂ ਲਈ ਕਈ ਇਲਾਜ ਹਨ ਪਰ ਕੋਈ ਵੀ ਬਹੁਤਾ ਫਾਇਦੇਮੰਦ ਨਹੀਂ ਹੈ

ਕੀ ਹੈ ਇਲਾਜ?

ਡਾਕਟਰ ਪ੍ਰਵੀਣ ਮੁਤਾਬਕ 'ਅਵਰਸਿਵ ਥੈਰੇਪੀ' ਇਸ ਦਾ ਇਲਾਜ ਹੈ ਪਰ ਇਹ ਅੱਜ ਕਲ ਇਸ ਦਾ ਇਸਤੇਮਾਲ ਨਹੀਂ ਹੁੰਦਾ ਹੈ।

ਇਸ ਵਿੱਚ ਸ਼ਖਸ਼ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਉਹ ਕਿਸੇ ਜਾਨਵਰ ਦੇ ਨਾਲ ਹੈ ਅਤੇ ਉਸਨੂੰ ਕਰੰਟ ਦਿੱਤਾ ਜਾਂਦਾ ਹੈ ਤਾਂ ਜੋ ਬਾਅਦ ਵਿੱਚ ਜੇ ਉਹ ਕੁਝ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸਨੂੰ ਦਰਦ ਯਾਦ ਆਵੇ ਅਤੇ ਉਹ ਖੁਦ ਹੀ ਉਸ ਤੋਂ ਦੂਰ ਹੋ ਜਾਵੇ।

ਡਾਕਟਰ ਨੇ ਕਿਹਾ, ''ਅਜਿਹਾ ਲੋਕਾਂ ਲਈ ਹੋਰ ਵੀ ਕਈ ਇਲਾਜ ਹਨ ਪਰ ਕੋਈ ਵੀ ਬਹੁਤਾ ਫਾਇਦੇਮੰਦ ਨਹੀਂ ਹੈ।''

ਉਨ੍ਹਾਂ ਮੁਤਾਬਕ ਅਜਿਹੇ ਮਾਮਲੇ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ ਅਤੇ ਇਸਨੂੰ ਸਿਰਫ ਬਿਮਾਰੀ ਨਹੀਂ ਮੰਨਿਆ ਜਾ ਸਕਦਾ। ਉਹ ਮੰਨਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਇਲਾਜ ਦੇ ਨਾਲ ਨਾਲ ਸਖਤੀ ਵਰਤਣ ਦੀ ਵੀ ਲੋੜ ਹੈ।

ਜਾਨਵਰਾਂ ਨਾਲ ਸੈਕਸ ਕਰਨ ਵਾਲੇ ਕਿਸ ਕਿਸ ਤਰ੍ਹਾਂ ਦੇ ਲੋਕ?

ਹਿਊਮਨ ਐਨੀਮਲ ਰੋਲ ਪਲੇਅਰਜ਼- ਜਿਨ੍ਹਾਂ ਕਦੇ ਜਾਨਵਰਾਂ ਨਾਲ ਸੈਕਸ ਨਹੀਂ ਕੀਤਾ, ਪਰ ਸੈਕਸ ਦੀ ਇੱਛਾ ਹੋਣ 'ਤੇ ਇਹ ਜਾਨਵਰਾਂ ਵੱਲ ਜਾਂਦੇ ਹਨ।

ਰੋਮੈਂਟਿਕ ਜਾਨਵਰ ਪ੍ਰੇਮੀ- ਅਜਿਹੇ ਲੋਕ ਜਾਨਵਰਾਂ ਨੂੰ ਪਾਲਤੂ ਰੱਖਦੇ ਹਨ ਅਤੇ ਸੈਕਸੁਐਲਿਟੀ ਵੱਲ ਆਕਰਸ਼ਤ ਹੁੰਦੇ ਹਨ ਪਰ ਸੈਕਸ ਨਹੀਂ ਕਰਦੇ।

ਅਸਮਾਨ ਕਲਪਨਾਸ਼ੀਲ ਲੋਕ- ਇਹ ਲੋਕ ਜਾਨਵਰਾਂ ਨਾਲ ਸੈਕਸ ਬਾਰੇ ਸੋਚਦੇ ਹਨ, ਪਰ ਕਦੇ ਕਰਦੇ ਨਹੀਂ।

Image copyright Getty Images

ਜਾਨਵਰਾਂ ਤੋਂ ਹਵਸ- ਅਜਿਹੇ ਲੋਕ ਜਾਨਵਰਾਂ ਨੂੰ ਛੂੰਹਦੇ ਹਨ, ਉਨ੍ਹਾਂ ਦੇ ਗੁਪਤ ਅੰਗਾਂ ਨੂੰ ਛੂੰਹਦੇ ਹਨ, ਪਰ ਸੈਕਸ ਨਹੀਂ ਕਰਦੇ।

ਉਤਸ਼ਾਹਿਤ- ਇਹ ਜਾਨਵਰਾਂ ਦੇ ਹਰ ਹਿੱਸੇ ਕਾਮੁਕ ਤਰੀਕੇ ਨਾਲ ਵੇਖਦੇ ਹਨ। ਜਾਨਵਰਾਂ ਦੇ ਸੈਕਸ ਦੌਰਾਨ ਇਹ ਸਰਗਰਮ ਹੋ ਜਾਂਦੇ ਹਨ।

ਮਾੜੀ ਕਾਮੁਕਤਾ- ਇਹ ਜਾਨਵਰਾਂ ਨਾਲ ਬਲਾਤਕਾਰ ਕਰਦੇ ਹਨ, ਸੈਕਸ ਦੌਰਾਨ ਉਨ੍ਹਾਂ 'ਤੇ ਤਸ਼ੱਦਦ ਢਾਉਂਦੇ ਹਨ।

ਮੌਕਾਪ੍ਰਸਤ- ਇਹਨ੍ਹਾਂ ਦੇ ਇਨਸਾਨਾਂ ਨਾਲ ਸੈਕਸੁਅਲ ਰਿਲੇਸ਼ਨ ਹੁੰਦੇ ਹਨ ਪਰ ਮੌਕਾ ਮਿਲਣ 'ਤੇ ਜਾਨਵਰਾਂ ਨਾਲ ਸ਼ੁਰੂ ਹੋ ਜਾਂਦੇ ਹਨ।

ਜਾਨਵਰ ਪ੍ਰੇਮੀ- ਅਜਿਹੇ ਲੋਕ ਇਨਸਾਨਾਂ ਤੋਂ ਵੱਧ ਜਾਨਵਰਾਂ ਨਾਲ ਸੈਕਸ ਕਰਨਾ ਪਸੰਦ ਕਰਦੇ ਹਨ।

ਹਿੰਸਕ- ਇਹ ਸੈਕਸ ਦੌਰਾਨ ਜਾਨਵਰਾਂ ਨੂੰ ਮਾਰ ਦਿੰਦੇ ਹਨ, ਇੱਥੇ ਤੱਕ ਕਿ ਜਾਨਵਰਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਨਾਲ ਸੈਕਸ ਕਰਦੇ ਹਨ।

ਐਕਸਕਲੂਸਿਵ ਜਾਨਵਰ ਪ੍ਰੇਮੀ- ਅਜਿਹੇ ਲੋਕ ਸਿਰਫ ਜਾਨਵਰਾਂ ਨਾਲ ਹੀ ਸੈਕਸ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ