ਜ਼ਿੰਬਾਬਵੇ 'ਚ ਐਮਰਸਨ ਮਨਨਗਗਵਾ ਨੇ ਜਿੱਤੀਆਂ ਰਾਸ਼ਟਰਪਤੀ ਚੋਣਾਂ, ਵਿਰੋਧੀ ਧਿਰ ਵੱਲੋਂ ਨਤੀਜੇ ਖਾਰਿਜ

ਤਸਵੀਰ ਸਰੋਤ, AFP/getty images
ਮਨਨਗਗਵਾ ਨੇ ਦੂਜੇ ਗੇੜ ਦੀ ਵੋਟਿੰਗ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ
ਜ਼ਿੰਬਾਬਵੇ ਦੀ ਕਮਾਨ ਇੱਕ ਵਾਰ ਫਿਰ ਤੋਂ ਐਮਰਸਨ ਮਨਨਗਗਵਾ ਦੇ ਹੱਥਾਂ ਵਿੱਚ ਆ ਗਈ ਹੈ। ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਨੂੰ ਜਿੱਤ ਹਾਸਿਲ ਹੋਈ ਹੈ।
ਜ਼ਿੰਬਾਬਵੇ ਦੇ ਚੋਣ ਕਮਿਸ਼ਨ ਦੇ ਮੁਖੀ ਜਸਟਿਸ ਪ੍ਰਿਸਿਲਾ ਚਿਗੁੰਬਾ ਨੇ ਉਨ੍ਹਾਂ ਦੀ ਜਿੱਤ ਦਾ ਐਲਾਨ ਕੀਤਾ ਹੈ।
ਚੋਮ ਕਮਿਸ਼ਨ ਦੇ ਮੁਖੀ ਵੱਲੋਂ 10 ਸੂਬਿਆਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਮਨਨਗਗਵਾ ਨੂੰ 50.8 ਫੀਸਦ ਵੋਟ ਮਿਲੇ ਹਨ ਜਦਕਿ ਵਿਰੋਧੀ ਧਿਰ ਦੇ ਨੇਤਾ ਨੇਲਸਨ ਚਮੀਸਾ ਨੂੰ 44.3 ਫੀਸਦ ਵੋਟ ਮਿਲੇ ਹਨ।
ਇਹ ਵੀ ਪੜ੍ਹੋ:
ਮੂਵਮੈਂਟ ਫਾਰ ਡੈਮੋਕਰੇਟਿਕ ਚੇਂਜ ਗਠਜੋੜ ਦੇ ਚੇਅਰਮੈਨ ਮੋਰਗੇਨ ਕੋਮਿਚੀ ਨੇ ਇਨ੍ਹਾਂ ਨਤੀਜਿਆਂ ਨੂੰ ਖਾਰਿਜ ਕੀਤਾ ਹੈ ਅਤੇ ਇਨ੍ਹਾਂ ਨੂੰ ਫਰਜ਼ੀ ਦੱਸਿਆ ਹੈ।
ਪਰ ਜ਼ਿੰਬਾਬਵੇ ਦੇ ਚੋਣ ਕਮਿਸ਼ਨ ਨੇ ਚੋਣਾਂ ਵਿੱਚ ਕਿਸੇ ਵੀ ਤਰੀਕੇ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ।
ਨਵੰਬਰ ਵਿੱਚ 94 ਸਾਲਾ ਤਤਕਾਲੀ ਰਾਸ਼ਟਰਪਤੀ ਰੋਬਰਟ ਮੁਗਾਬੇ ਵੱਲੋਂ ਅਸਤੀਫਾ ਦੇਣ ਮਗਰੋਂ ਜ਼ਿੰਬਾਬਵੇ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਹਨ।
ਹਿੰਸਕ ਝੜਪਾਂ ਹੋਈਆਂ
ਜ਼ਿੰਬਾਬਵੇ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਐਲਾਨ ਵਿੱਚ ਦੇਰੀ ਕਾਰਨ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਸੁਰੱਖਿਆ ਬਲਾਂ ਵਿਚ ਤਿੱਖੀਆਂ ਝੜਪਾਂ ਹੋਈਆਂ ਸਨ।
ਸੁਰੱਖਿਆ ਬਲਾਂ ਨੇ ਵਿਰੋਧੀ ਧਿਰ ਦੇ ਸਮਰਥਕਾਂ 'ਤੇ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਗੋਲੀਬਾਰੀ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੇ ਐਲਾਨ ਵਿਚ ਦੇਰੀ ਤੋਂ ਬਾਅਦ ਹੋ ਰਹੀ ਇਸ ਹਿੰਸਾ ਕਾਰਨ ਰਾਜਧਾਨੀ ਹਰਾਰੇ ਵਿਚ ਕਾਰੋਬਾਰ ਠੱਪ ਹੋ ਗਏ ਹਨ । ਫੌਜ ਵੱਲੋਂ ਸ਼ਹਿਰ ਵਿਚ ਪੈਟਰੋਲਿੰਗ ਕੀਤੀ ਜਾ ਰਹੀ ਹੈ।
ਕੇਂਦਰੀ ਹਰਾਰੇ ਵਿਚ ਵਿਰੋਧੀ ਧਿਰ ਗਠਜੋੜ ਐਮਡੀਸੀ ਦੇ ਸਮਰਥਕਾਂ ਨੂੰ ਖਦੇੜਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾੜਾਂ ਦੀ ਵਰਤੋਂ ਕੀਤੀ।
ਪੁਲਿਸ ਦੀ ਗੋਲੀਬਾਰੀ ਵਿਚ ਘੱਟੋ-ਘੱਟ ਇੱਕ ਵਿਅਕਤੀ ਦੇ ਮਾਰੇ ਜਾਣ ਦੀਆਂ ਵੀ ਰਿਪੋਰਟਾਂ ਹਨ। ਯੂਰਪੀਅਨ ਯੂਨੀਅਨ ਦੇ ਨਿਗਰਾਨਾਂ ਨੇ ਇਸ ਹਾਲਾਤ ਉੱਤੇ ਚਿੰਤਾ ਪ੍ਰਗਟਾਈ ਹੈ।
ਵਿਰੋਧੀ ਧਿਰ ਦਾ ਦਾਅਵਾ ਸੀ ਕਿ ਰਾਸ਼ਟਰਪਤੀ ਦੀ ਚੋਣ ਨੌਜਵਾਨ ਆਗੂ ਨੈਲਸਨ ਚਮੀਸਾ ਜਿੱਤ ਰਹੇ ਸਨ। ਇਸੇ ਲਈ ਨਤੀਜੇ ਵਿਚ ਗੜਬੜ ਕਰਕੇ ਹਰਾਉਣ ਦੀ ਕੋਸ਼ਿਸ਼ ਹੋ ਰਹੀ ਸੀ।
ਤਸਵੀਰ ਸਰੋਤ, Getty Images
ਇਹ ਵੀ ਪੜ੍ਹੋ:
ਜ਼ਿੰਬਾਬਵੇ ਵਿੱਚ 70 ਫੀਸਦ ਰਜਿਸਟਰਡ ਵੋਟਰਾਂ ਨੇ ਵੋਟ ਪਾਈ
ਅਫ਼ਰੀਕੀ ਯੂਨੀਅਨ ਮੁਤਾਬਕ ਚੋਣ ਆਜ਼ਾਦ ਤੇ ਨਿਰਪੱਖ ਸਨ। ਦੱਖਣੀ ਅਫਰੀਕੀ ਡਿਵੈਲਮੈਂਟ ਕਮਿਊਨਿਟੀ ਮੁਤਾਬਕ ਚੋਣ ਸ਼ਾਂਤ ਅਤੇ ਕਾਨੂੰਨੀ ਤਰੀਕੇ ਨਾਲ ਕਰਵਾਈ ਗਈ ਹੈ।
ਬਾਓਮੈਟਰਿਕ ਵੋਟਰ ਰਜਿਸਟਰੇਸ਼ਨ ਕਿੱਟਸ ਦੇ ਇਸਤੇਮਾਲ ਲਈ ਵੀ ਸਿਫਤ ਹੋਈ, ਜਿਸ ਕਾਰਨ ਮਲਟੀਪਲ ਵੋਟਿੰਗ ਦੀ ਸੰਭਾਵਨਾ ਘਟੀ।
ਯੁਰਪੀਅਨ ਯੁਨੀਅਨ ਤੇ ਅਮਰੀਕੀ ਚੋਣ ਮੌਨੀਟਰਿੰਗ ਟੀਮਾਂ ਨੇ ਹਾਲੇ ਤੱਕ ਆਪਣੀਆਂ ਰਿਪੋਰਟਸ ਨਹੀਂ ਦਿੱਤੀਆਂ ਹਨ। 75 ਸਾਲਾ ਐਮਰਸਨ ਮਨਨਗਗਵਾ ਦੇ ਖਿਲਾਫ 40 ਸਾਲ ਦੇ ਨੈਲਸਨ ਚਮੀਸਾ ਚੋਣ ਵਿੱਚ ਖੜੇ ਸਨ।
ਮਗਰਮੱਛ ਕਹਾਏ ਜਾਣ ਵਾਲੇ 'ਐਮਰਸਨ ਮਨਨਗਗਵਾ'
ਫ਼ੌਜੀ ਕੰਟਰੋਲ ਨਾਲ ਮੁਗਾਬੇ ਦੇ 37 ਸਾਲਾਂ ਰਾਜ ਮੁੱਕਣ ਤੋਂ ਬਾਅਦ ਮਨਨਗਗਵਾ ਨੇ ਦੇਸ ਦੀ ਵਾਗ ਡੋਰ ਸੰਭਾਲੀ।
75 ਸਾਲ ਦੇ ਮਨਨਗਗਵਾ ਨੂੰ ਸਿਆਸੀ ਚਲਾਕੀਆਂ ਕਾਰਨ ਕ੍ਰੌਕੋਡਾਈਲ ਜਾਂ ਮਗਰਮੱਛ ਵੀ ਕਿਹਾ ਜਾਂਦਾ ਹੈ।
ਐਮਰਸਨ ਮੁਗਾਬੇ ਦੇ ਸੱਜੇ ਹੱਥ ਸਨ, ਆਪਣੀ ਤਾਂਘ ਕਰਕੇ ਉਨ੍ਹਾਂ ਨੂੰ ਖ਼ਤਰਾ ਵੀ ਮੰਨਿਆ ਗਿਆ।
ਇਹ ਵੀਡੀਓ ਪੁਰਾਣਾ ਹੈ ਜਿਸ ਵੇਲੇ ਮੁਗਾਬੇ ਨੂੰ ਰਾਸ਼ਟਰਪਤੀ ਪਦ ਤੋਂ ਹਟਾਇਆ ਗਿਆ ਸੀ।