ਬਾਲੀਵੁੱਡ ਸਿਤਾਰਿਆਂ ਦਾ ਕਿਕੀ ਚੈਲਿੰਜ ਪੁਲਿਸ ਲਈ ਬਣਿਆਂ ਸਿਰਦਰਦੀ

ਤਸਵੀਰ ਸਰੋਤ, Getty Images
ਇੱਕ ਹੋਲੀ-ਹੋਲੀ ਚੱਲਦੀ ਕਾਰ ਵਿਚੋਂ ਉਤਰ ਕੇ ਉਸਦੇ ਨਾਲ-ਨਾਲ ਨੱਚਣਾ ਸੋਸਲ਼ ਮੀਡੀਆ 'ਤੇ ਨਵਾਂ ਟਰੈਂਡ ਬਣ ਗਿਆ ਹੈ। ਇਸ ਨੂੰ ਕਿਕੀ ਚੈਲੰਜ ਕਿਹਾ ਜਾ ਰਿਹਾ ਹੈ।
ਮਜ਼ੇ ਦੇ ਲਈ ਬਣਾਏ ਜਾ ਰਹੇ ਇਹ ਵੀਡੀਓ ਜ਼ਿੰਦਗੀ ਲਈ ਬੇਹੱਦ ਖ਼ਤਰਾ ਸਾਬਿਤ ਹੋ ਸਕਦੇ ਹਨ। ਇਸੇ ਲਈ ਦੇਸ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਨੋਟਿਸ ਜਾਰੀ ਕਰਕੇ ਚੇਤਾਵਾਨੀ ਦੇ ਰਹੀ ਹੈ ਕਿ ਅਜਿਹੇ ਚੈਲੰਜ ਨਾ ਲਏ ਜਾਣ।
ਚੰਡੀਗੜ੍ਹ ਦੇ ਐੱਸਐੱਸਪੀ ਟਰੈਫਿਕ ਪੁਲਿਸ ਦੇ ਅਕਾਊਂਟ ਤੋਂ ਟਵੀਟ ਕੀਤਾ ਗਿਆ ਹੈ ਕਿ ਕਿਕੀ ਚੈਲੰਜ ਲੈਣ ਬਾਰੇ ਸੋਚ ਰਹੇ ਹੋ ਤਾਂ ਕੋਸ਼ਿਸ਼ ਵੀ ਨਾ ਕਰਿਓ। ਇਹ ਵੀਡੀਓ ਦੇਖੋ ਕੀ ਹੋ ਸਕਦਾ ਹੈ?
ਇਹ ਵੀ ਪੜ੍ਹੋ:
ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਮਾਪਿਆਂ ਨੂੰ ਸੰਬੋਧਨ ਕਰਦਾ ਟਵੀਟ ਕਰਕੇ ਕਿਹਾ ਹੈ, "ਪਿਆਰੇ ਮਾਪਿਓ,
ਕਿਕੀ ਤੁਹਾਡੇ ਬੱਚੇ ਨੂੰ ਪਿਆਰ ਕਰਦਾ ਹੈ ਜਾਂ ਨਹੀਂ ਪਰ ਸਾਨੂੰ ਪਤਾ ਹੈ ਤੁਸੀਂ ਜ਼ਰੂਰ ਕਰਦੇ ਹੋ! ਇਸ ਕਰਕੇ ਆਪਣੇ ਬੱਚਿਆਂ ਦੀ ਹਰ ਚੁਣੌਤੀ ਦੇ ਨਾਲ ਖੜੇ ਰਹੋ ਪਰ ਕਿਕੀ ਨੂੰ ਛੱਡ ਕੇ।"
ਕਿਵੇਂ ਸ਼ੁਰੂ ਹੋਇਆ ਕਿਕੀ ਚੈਲੰਜ?
ਦਰਅਸਲ ਸਿਰਫ਼ ਕਾਮੇਡੀਅਨ ਸ਼ਿਗੀ ਨੇ ਇੰਸਟਾਗਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਹ ਕੈਨੇਡਾ ਦੇ ਗੀਤਕਾਰ ਓਬਰੇ ਡਰੇਕ ਗਰਾਹਮ ਦੇ ਇੱਕ ਗੀਤ-'ਇਨ ਮਾਈ ਫੀਲਿੰਗਜ਼' 'ਤੇ ਨੱਚ ਰਿਹਾ ਹੈ, ਪਰ ਉਹ ਚੱਲਦੀ ਕਾਰ ਵਿੱਚੋਂ ਉਤਰ ਕੇ ਨੱਚ ਨਹੀਂ ਰਿਹਾ। ਇਹ ਚੈਲੰਜ ਸ਼ਿੱਗੀ ਦੇ ਦੋਸਤ ਓਡੈੱਲ ਬੈਕਹੈਮ ਨੇ ਲਿਆ , ਜਿਸ ਨੇ ਗੱਡੀ ਦੇ ਨਾਲ ਨੱਚਦੇ ਹੋਏ ਦੀ ਵੀਡੀਓ ਪਾਈ। ਇਸ ਤਰ੍ਹਾਂ ਇਹ ਸਰਹੱਦਾਂ ਤੋਂ ਪਾਰ ਪਹੁੰਚ ਗਿਆ ਭਾਰਤ ਵਿੱਚ ਵੀ।
ਭਾਰਤ ਦੇ ਆਮ ਲੋਕ ਹੀ ਨਹੀਂ ਕੁਝ ਸੈਲੀਬ੍ਰਿਟੀਜ਼ ਨੇ ਵੀ ਕਿਕੀ ਚੈਲੰਜ ਲਿਆ ਅਤੇ ਵੀਡੀਓ ਪਾਈਆਂ ।
ਬਾਲੀਵੁਡ ਅਦਾਕਾਰਾ ਨੋਰਾ ਫਤੇਹੀ ਅਤੇ ਵਰੂਨ ਸ਼ਰਮਾ ਨੇ ਇੱਕ ਆਟੋ ਦੇ ਬਾਹਰ ਨੱਚਦੇ ਹੋਏ ਵੀਡੀਓ ਇੰਸਟਾਗਰਾਮ 'ਤੇ ਪਾਇਆ।
ਬਾਲੀਵੁੱਡ ਅਤੇ ਦੱਖਣ ਦੀ ਅਦਾਕਾਰਾ ਆਦਾਹ ਸ਼ਰਮਾ ਨੇ ਡਰੇਕ ਦੇ ਗੀਤ 'ਤੇ ਕੱਥਕ ਕਰਦੇ ਹੋਏ ਇੰਸਟਾਗਰਾਮ ਤੇ ਕਿਕੀ ਚੈਲੰਡ ਲੈਂਦਿਆਂ ਵੀਡੀਓ ਅਪਲੋਡ ਕੀਤਾ।
ਹਾਲਾਂਕਿ ਮੁੰਬਈ ਪੁਲਿਸ ਵੀ ਇਸ ਸਬੰਧੀ ਟਵੀਟ ਕਰਕੇ ਚੇਤਾਵਨੀ ਦੇ ਚੁੱਕੀ ਹੈ ਕਿ ਇਹ ਤੁਹਾਡੇ ਲਈ ਹੀ ਨਹੀਂ ਹੋਰਨਾਂ ਲਈ ਵੀ ਖਤਰਾ ਹੋ ਸਕਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: