ਜਾਣੋ ਧੀ ਅਤੇ ਪਤਨੀ ਜਾਇਦਾਦ ਵਿੱਚ ਕਿੰਨਾ ਹੱਕ ਰੱਖਦੇ ਹਨ

ਧੀ ਅਤੇ ਪਤਨੀ ਦੀ ਜੱਦੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ Image copyright Getty Images
ਫੋਟੋ ਕੈਪਸ਼ਨ ਧੀ ਅਤੇ ਪਤਨੀ ਦੀ ਜੱਦੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ

ਜੇ ਤੁਹਾਨੂੰ ਲਗਦਾ ਹੈ ਕਿ ਜੋ ਜਾਇਦਾਦ ਤੁਹਾਡੇ ਬਾਪ-ਦਾਦਾ ਦੀ ਹੈ ਉਸ ਵਿੱਚ ਹਰ ਸੂਰਤ ਵਿੱਚ ਸਿਰਫ਼ ਅਤੇ ਸਿਰਫ਼ ਤੁਹਾਡਾ ਹੀ ਹੱਕ ਹੈ ਤਾਂ ਅਜਿਹਾ ਨਹੀਂ ਹੈ।

ਬਾਪ-ਦਾਦਾ ਦੀ ਜਾਇਦਾਦ ਦੀ ਵੰਡ ਲਈ ਕਈ ਤਰੀਕੇ ਦੇ ਨਿਯਮ-ਕਾਨੂੰਨ ਹਨ ਅਤੇ ਇਹ ਇੰਨਾ ਸਿੱਧਾ ਮਾਮਲਾ ਨਹੀਂ ਹੈ।

ਹਾਲ ਹੀ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਜਾਇਦਾਦ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਿਤਾ ਦੀ ਪੂਰੀ ਜਾਇਦਾਦ ਪੁੱਤਰ ਨੂੰ ਨਹੀਂ ਮਿਲ ਸਕਦੀ ਕਿਉਂਕਿ ਹੁਣ ਮਾਂ ਜਿੰਦਾ ਹੈ ਅਤੇ ਪਿਤਾ ਦੀ ਜਾਇਦਾਦ ਵਿੱਚ ਭੈਣ ਦਾ ਵੀ ਹੱਕ ਹੈ।

ਕੀ ਸੀ ਪੂਰਾ ਮਾਮਲਾ?

ਦਰਅਸਲ ਦਿੱਲੀ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ਹੋਈ।

ਇਹ ਵੀ ਪੜ੍ਹੋ꞉

ਕਾਨੂੰਨੀ ਤੌਰ 'ਤੇ ਉਨ੍ਹਾਂ ਦੀ ਜਾਇਦਾਦ ਦਾ ਅੱਧਾ ਹਿੱਸਾ ਉਨ੍ਹਾਂ ਦੀ ਪਤਨੀ ਨੂੰ ਮਿਲਣਾ ਸੀ ਅਤੇ ਅੱਧਾ ਹਿੱਸਾ ਉਨ੍ਹਾਂ ਦੇ ਬੱਚਿਆਂ ਨੂੰ।

ਪਰ ਜਦੋਂ ਧੀ ਨੇ ਜਾਇਦਾਦ ਵਿੱਚ ਆਪਣਾ ਹਿੱਸਾ ਮੰਗਿਆ ਤਾਂ ਪੁੱਤਰ ਨੇ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ। ਮਾਂ ਨੇ ਵੀ ਧੀ ਦੀ ਹਮਾਇਤ ਕੀਤੀ। ਇਸ 'ਤੇ ਪੁੱਤਰ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਪੂਰੀ ਜਾਇਦਾਦ ਉਸ ਨੂੰ ਹੀ ਮਿਲਣੀ ਚਾਹੀਦੀ ਹੈ।

Image copyright Getty Images
ਫੋਟੋ ਕੈਪਸ਼ਨ 2005 ਦੀ ਸੋਧ ਤੋਂ ਬਾਅਦ ਧੀਆਂ ਨੂੰ ਵੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਦਿੱਤਾ ਗਿਆ ਸੀ

ਇਸ 'ਤੇ ਦਿੱਲੀ ਹਾਈ ਕੋਰਟ ਨੇ ਹਿੰਦੂ ਉੱਤਰਾਧਿਕਾਰ ਅਧਿਨਿਯਮ ਤਹਿਤ ਫੈਸਲਾ ਸੁਣਾਇਆ। ਕੋਰਟ ਨੇ ਕਿਹਾ "ਕਿਉਂਕਿ ਅਜੇ ਮ੍ਰਿਤਕ ਦੀ ਪਤਨੀ ਜ਼ਿੰਦਾ ਹੈ ਤਾਂ ਉਨ੍ਹਾਂ ਦਾ ਅਤੇ ਮ੍ਰਿਤਕ ਦੀ ਧੀ ਦਾ ਵੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ।''

ਨਾਲ ਹੀ ਕੋਰਟ ਨੇ ਪੁੱਤਰ 'ਤੇ ਇੱਕ ਲੱਖ ਰੁਪਏ ਦਾ ਹਰਜਾਨਾ ਵੀ ਲਗਾਇਆ ਕਿਉਂਕਿ ਇਸ ਕੇਸ ਕਾਰਨ ਮਾਂ ਨੂੰ ਮਾਲੀ ਨੁਕਸਾਨ ਅਤੇ ਮਾਨਸਿਕ ਤਣਾਅ ਚੁੱਕਣਾ ਪਿਆ ਸੀ। ਕੋਰਟ ਨੇ ਕਿਹਾ ਕਿ ਬੇਟੇ ਦਾ ਦਾਅਵਾ ਹੀ ਗਲਤ ਹੈ।

ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅੱਜ ਦੇ ਵਕਤ ਵਿੱਚ ਅਜਿਹਾ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ।

ਪਰ ਕੀ ਪਿਤਾ ਦੀ ਜਾਇਦਾਦ ਵਿੱਚ ਧੀ ਦਾ ਹੱਕ ਨਹੀਂ....?

ਆਮਤੌਰ 'ਤੇ ਸਾਡੇ ਸਮਾਜ ਵਿੱਚ ਪੁੱਤਰ ਨੂੰ ਹੀ ਪਿਤਾ ਦਾ ਵਾਰਿਸ ਮੰਨਿਆ ਜਾਂਦਾ ਹੈ। ਪਰ ਸਾਲ 2005 ਦੀ ਸੋਧ ਤੋਂ ਬਾਅਦ ਕਾਨੂੰਨ ਇਹ ਕਹਿੰਦਾ ਹੈ ਕਿ ਕੀ ਪੁੱਤਰ ਅਤੇ ਧੀ ਨੂੰ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ।

ਇਹ ਵੀ ਪੜ੍ਹੋ:-

ਸਾਲ 2005 ਤੋਂ ਪਹਿਲਾਂ ਦੇ ਹਾਲਾਤ ਵੱਖ ਸਨ ਅਤੇ ਹਿੰਦੂ ਪਰਿਵਾਰਾਂ ਵਿੱਚ ਬੇਟਾ ਹੀ ਘਰ ਦਾ ਕਰਤਾ ਹੋ ਸਕਦਾ ਸੀ, ਪਰ ਜੱਦੀ ਜਾਇਦਾਦ ਦੇ ਮਾਮਲੇ ਵਿੱਚ ਬੇਟੀ ਨੂੰ ਬੇਟੇ ਵਰਗਾ ਹੱਕ ਹਾਸਿਲ ਨਹੀਂ ਸੀ।

Image copyright Getty Images

ਦਿੱਲੀ ਦੇ ਵਕੀਲ ਜਯਤਿ ਓਝਾ ਮੁਤਾਬਿਕ ਜੇ ਕਿਸੇ ਜੱਦੀ ਜਾਇਦਾਦ ਦੀ ਵੰਡ 20 ਦਸੰਬਰ 2004 ਤੋਂ ਪਹਿਲਾਂ ਹੋ ਗਈ ਹੈ ਤਾਂ ਉਸ ਵਿੱਚ ਕੁੜੀ ਦਾ ਹੱਕ ਨਹੀਂ ਬਣੇਗਾ ਕਿਉਂਕਿ ਇਸ ਮਾਮਲੇ ਵਿੱਚ ਪੁਰਾਣਾ ਹਿੰਦੂ ਉੱਤਰਾਧਿਕਾਰ ਐਕਟ ਲਾਗੂ ਹੋਵੇਗਾ। ਇਸ ਸੂਰਤ ਵਿੱਚ ਵੰਡ ਨੂੰ ਰੱਦ ਵੀ ਨਹੀਂ ਕੀਤਾ ਜਾਵੇਗਾ।

ਇਹ ਕਾਨੂੰਨ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲਿਆਂ 'ਤੇ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ ਬੌਧ, ਸਿੱਖ ਅਤੇ ਜੈਨ ਭਾਈਚਾਰੇ ਦੇ ਲੋਕ ਵੀ ਇਸਦੇ ਦਾਇਰੇ ਵਿੱਚ ਆਉਂਦੇ ਹਨ।

ਪਰ ਜਾਇਦਾਦ ਵਿੱਚ ਹੱਕ ਕਿਸਦਾ ਹੋਵੇਗਾ ਅਤੇ ਕਿਸਦਾ ਨਹੀਂ ਇਹ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੱਦੀ ਜਾਇਦਾਦ ਕਿਸ ਨੂੰ ਕਹਿੰਦੇ ਹਨ?

ਜੱਦੀ ਜਾਇਦਾਦ ਦਾ ਮਤਲਬ

ਆਮਤੌਰ 'ਤੇ ਕਿਸੇ ਵੀ ਮਰਦ ਨੂੰ ਆਪਣੇ ਪਿਤਾ, ਦਾਦਾ ਜਾਂ ਪਰਦਾਦਾ ਤੋਂ ਹਾਸਿਲ ਜਾਇਦਾਦ ਜੱਦੀ ਜਾਇਦਾਦ ਕਹਿਲਾਉਂਦੀ ਹੈ।

ਬੱਚਾ ਜਨਮ ਦੇ ਨਾਲ ਹੀ ਪਿਤਾ ਦੀ ਜੱਦੀ ਜਾਇਦਾਦ ਦਾ ਅਧਿਕਾਰੀ ਹੋ ਜਾਂਦਾ ਹੈ।

ਜਾਇਦਾਦ ਦੋ ਤਰੀਕੇ ਦੀ ਹੁੰਦੀ ਹੈ। ਇੱਕ ਉਹ ਜੋ ਖੁਦ ਕਮਾਈ ਗਈ ਹੁੰਦੀ ਹੈ ਅਤੇ ਦੂਜੀ ਉਹ ਜੋ ਵਿਰਾਸਤ ਵਿੱਚ ਮਿਲੀ ਹੋਵੇ।

Image copyright Thinkstock
ਫੋਟੋ ਕੈਪਸ਼ਨ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜੀ ਪਤਨੀ ਦੇ ਬੱਚਿਆਂ ਦਾ ਜੱਦੀ ਜਾਇਦਾਦ 'ਤੇ ਕੋਈ ਹੱਕ ਨਹੀਂ ਹੋ ਸਕਦਾ ਹੈ

ਆਪਣੀ ਕਮਾਈ ਤੋਂ ਖੜ੍ਹੀ ਕੀਤੀ ਗਈ ਜਾਇਦਾਦ ਜੱਦੀ ਜਾਇਦਾਦ ਨਹੀਂ ਸਗੋਂ ਵਿਰਾਸਤ ਵਿੱਚ ਮਿਲੀ ਜਾਇਦਾਦ ਜੱਦੀ ਜਾਇਦਾਦ ਕਹਿਲਾਉਂਦੀ ਹੈ।

ਜੱਦੀ ਜਾਇਦਾਦ ਵਿੱਚ ਕਿਸ-ਕਿਸਦਾ ਹੱਕ?

ਕਾਨੂੰਨ ਦੇ ਜਾਣਕਾਰ ਡਾ. ਸੌਭਿਆ ਸਕਸੇਨਾ ਦੱਸਦੀ ਹਨ ਕਿ ਕਿਸੇ ਵਿਅਕਤੀ ਦੀ ਜੱਦੀ ਜਾਇਦਾਦ ਵਿੱਚ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਪਤਨੀ ਦਾ ਬਰਾਬਰੀ ਦਾ ਹੱਕ ਹੁੰਦਾ ਹੈ।

ਇਸ ਦਾ ਮਤਲਬ ਇਹ ਹੈ ਕਿ ਜੇ ਕਿਸੇ ਪਰਿਵਾਰ ਵਿੱਚ ਇੱਕ ਸ਼ਖਸ ਦੇ ਤਿੰਨ ਬੱਚੇ ਹਨ ਤਾਂ ਜੱਦੀ ਜਾਇਦਾਦ ਦੀ ਵੰਡ ਪਹਿਲੇ ਤਿੰਨ ਬੱਚਿਆਂ ਵਿੱਚ ਹੋਵੇਗੀ ਫਿਰ ਤੀਜੀ ਪੀੜ੍ਹੀ ਦੇ ਬੱਚੇ ਆਪਣੇ ਪਿਤਾ ਦੇ ਹਿੱਸੇ ਵਿੱਚੋਂ ਆਪਣਾ ਹੱਕ ਲੈ ਸਕਣਗੇ।

ਤਿੰਨ ਬੱਚਿਆਂ ਨੂੰ ਜੱਦੀ ਜਾਇਦਾਦ ਦਾ ਇੱਕ-ਇੱਕ ਤਿਹਾਈ ਹਿੱਸਾ ਮਿਲੇਗਾ ਅਤੇ ਉਨ੍ਹਾਂ ਦੇ ਬੱਚਿਆਂ ਅਤੇ ਪਤਨੀ ਨੂੰ ਬਰਾਬਰ-ਬਰਾਬਰ ਹਿੱਸਾ ਮਿਲੇਗਾ।

ਮੁਸਲਮਾਨ ਭਾਈਚਾਰੇ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਵਿੱਚ ਜੱਦੀ ਜਾਇਦਾਦ ਦਾ ਹੱਕ ਉਸ ਵੇਲੇ ਤੱਕ ਦੂਜੇ ਨੂੰ ਨਹੀਂ ਮਿਲਦਾ ਜਦੋਂ ਤੱਕ ਅੰਤਿਮ ਪੀੜ੍ਹੀ ਦਾ ਸ਼ਖਸ ਜਿਊਂਦਾ ਹੋਵੇ।

ਜੱਦੀ ਜਾਇਦਾਦ ਨੂੰ ਵੇਚਣ ਦੇ ਨਿਯਮ ਕੀ ਹਨ?

ਜੱਦੀ ਜਾਇਦਾਦ ਨੂੰ ਵੇਚਣ ਦੇ ਨਿਯਮ ਕਾਫੀ ਕਠੋਰ ਹਨ ਕਿਉਂਕਿ ਜੱਦੀ ਜਾਇਦਾਦ ਵਿੱਚ ਬਹੁਤ ਲੋਕਾਂ ਦੀ ਹਿੱਸੇਦਾਰੀ ਹੁੰਦੀ ਹੈ ਇਸ ਲਈ ਜੇ ਵੰਡ ਨਾ ਹੋਈ ਹੋਵੋ ਤਾਂ ਕੋਈ ਵੀ ਸ਼ਖਸ ਇਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦਾ ਹੈ।

ਸੌਮਿਆ ਦੱਸਦੀ ਹੈ ਕਿ ਜੱਦੀ ਜਾਇਦਾਦ ਵੇਚਣ ਲਈ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੋ ਜਾਂਦੀ ਹੈ। ਕਿਸੇ ਇੱਕ ਦੀ ਵੀ ਸਹਿਮਤੀ ਤੋਂ ਬਿਨਾਂ ਜੱਦੀ ਜਾਇਦਾਦ ਨੂੰ ਨਹੀਂ ਵੇਚਿਆ ਜਾ ਸਕਦਾ ਹੈ। ਪਰ ਜੇ ਸਾਰੇ ਹਿੱਸੇਦਾਰ ਜਾਇਦਾਦ ਵੇਚਣ ਲਈ ਰਾਜ਼ੀ ਹਨ ਤਾਂ ਜੱਦੀ ਜਾਇਦਾਦ ਵੇਚੀ ਜਾ ਸਕਦੀ ਹੈ।

ਦੂਜੀ ਪਤਨੀ ਦੇ ਬੱਚਿਆਂ ਨੂੰ ਵੀ ਮਿਲੇਗਾ ਹੱਕ?

ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਪਹਿਲੀ ਪਤਨੀ ਦੇ ਰਹਿੰਦੇ ਦੂਜੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾਂਦਾ ਹੈ। ਪਰ ਜੇ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਕੋਈ ਸਖਸ ਦੂਜਾ ਵਿਆਹ ਕਰਦਾ ਹੈ ਤਾਂ ਉਸ ਨੂੰ ਜਾਇਜ਼ ਮੰਨਿਆ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਜੇ ਵੰਡ ਨਾ ਹੋਈ ਹੋਵੋ ਤਾਂ ਕੋਈ ਵੀ ਸ਼ਖਸ ਜੱਦੀ ਜਾਇਦਾਦ ਨੂੰ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦਾ ਹੈ

ਅਜਿਹੇ ਹਾਲਾਤ ਵਿੱਚ ਦੂਜੀ ਪਤਨੀ ਦੇ ਬੱਚਿਆਂ ਨੂੰ ਵੀ ਜਾਇਦਾਦ ਵਿੱਚ ਹੱਕ ਮਿਲੇਗਾ। ਦੂਜੀ ਪਤਨੀ ਦੇ ਬੱਚਿਆਂ ਨੂੰ ਜਾਇਦਾਦ ਵਿੱਚ ਹੱਕ ਤਾਂ ਮਿਲੇਗਾ ਪਰ ਜੱਦੀ ਜਾਇਦਾਦ ਵਿੱਚ ਉਨ੍ਹਾਂ ਦਾ ਹਿੱਸਾ ਨਹੀਂ ਹੋਵੇਗਾ।

ਜੋ ਜਾਇਦਾਦ ਜੱਦੀ ਨਹੀਂ, ਉਸ 'ਤੇ ਕਿਸਦਾ ਹੱਕ?

ਅਜਿਹੀ ਜਾਇਦਾਦ ਖੁਦ ਦੀ ਕਮਾਈ ਹੁੰਦੀ ਹੈ ਅਤੇ ਜਾਇਦਾਦ ਦਾ ਮਾਲਿਕ ਚਾਹੇ ਤਾਂ ਉਹ ਆਪਣੇ ਜੀਵਨਕਾਲ ਵਿੱਚ ਜਾਂ ਫਿਰ ਵਸੀਅਤ ਜ਼ਰੀਏ ਮਰਨ ਤੋਂ ਬਾਅਧ ਕਿਸੇ ਨੂੰ ਵੀ ਆਪਣੀ ਜਾਇਦਾਦ ਦੇ ਸਕਦਾ ਹੈ।

ਪਰ ਜੇ ਵਸੀਅਤ ਨਾ ਹੋਵੇ ਤਾਂ?

ਡਾ. ਸੌਮਿਆ ਦੱਸਦੇ ਹਨ, "ਜੱਦੀ ਜਾਇਦਾਦ ਤੋਂ ਇਲਾਵਾ ਜੋ ਕਮਾਈ ਹੋਈ ਜਾਇਦਾਦ ਹੁੰਦੀ ਹੈ ਉਸ ਵਿੱਚ ਵਿਅਕਤੀ ਆਪਣੀ ਪਤਨੀ, ਉਸਦੇ ਬੱਚੇ ਦਾ ਹੱਕ ਤਾਂ ਹੁੰਦਾ ਹੀ ਹੈ ਨਾਲ ਹੀ ਜੇ ਵਿਅਕਤੀ ਦੇ ਮਾਤਾ-ਪਿਤਾ ਵੀ ਗੁਜ਼ਾਰੇ ਲਈ ਆਪਣੇ ਬੇਟੇ 'ਤੇ ਨਿਰਭਰ ਹਨ ਤਾਂ ਉਨ੍ਹਾਂ ਨੂੰ ਇਸ ਵਿੱਚ ਹਿੱਸਾ ਮਿਲੇਗਾ।

ਜੇ ਮਾਤਾ-ਪਿਤਾ ਨੂੰ ਹਿੱਸਾ ਨਹੀਂ ਚਾਹੀਦਾ ਤਾਂ ਕੋਈ ਵੀ ਉੱਤਰਾਧਿਕਾਰੀ ਉਨ੍ਹਾਂ ਦਾ ਹਿੱਸਾ ਲੈ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਕ ਸਕਦਾ ਹੈ।

ਭਾਵੇਂ ਸੀਆਰਪੀਸੀ ਦੇ ਸੈਕਸ਼ਨ 125 ਵਿੱਚ ਗੁਜ਼ਾਰੇ ਭੱਤੇ ਦਾ ਜ਼ਿਕਰ ਹੈ ਜਿਸ ਦੇ ਤਹਿਤ ਕਿਸੇ ਵਿਅਕਤੀ 'ਤੇ ਨਿਰਭਰ ਉਸਦੀ ਪਤਨੀ, ਮਾਤਾ ਪਿਤਾ ਅਤੇ ਬੱਚੇ ਉਸ ਤੋਂ ਆਪਣੇ ਗੁਜ਼ਾਰੇ ਦਾ ਦਾਅਵਾ ਕਰ ਸਕਦੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)