ਪ੍ਰੈੱਸ ਰਿਵੀਊ: ਡੇਰਾ ਸੱਚਾ ਸੌਦਾ ਦੀ 293 ਏਕੜ ਬੇਨਾਮੀ ਜ਼ਮੀਨ - ਈਡੀ

ਰਾਮ ਰਹੀਮ Image copyright AFP/GETTY IMAGES

ਦ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਡੇਰਾ ਸੱਚਾ ਸੌਦਾ ਦੀ ਜ਼ਮੀਨ ਸਬੰਧੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿਪੋਰਟ ਸੌਂਪੀ ਹੈ।

ਈਡੀ ਦੀ ਰਿਪੋਰਟ ਮੁਤਾਬਕ ਡੇਰੇ ਵੱਲੋਂ ਸੈਂਕੜੇ ਕਿਸਾਨਾਂ ਕੋਲੋ ਡੋਨੇਸ਼ਨ ਦੇ ਰੂਪ ਵਿੱਚ 293 ਏਕੜ ਖੇਤੀਬਾੜੀ ਲਈ ਜ਼ਮੀਨ ਐਕੁਆਇਰ ਕੀਤੀ ਗਈ ਹੈ।

ਈਡੀ ਮੁਤਾਬਕ ਇਹ ਬੇਨਾਮੀ ਜ਼ਮੀਨ ਲਾਅ ਫਾਰ ਪ੍ਰੋਹੀਬੀਸ਼ਨ ਯਾਨਿ ਕਿ ਮਨਾਹੀ ਲਈ ਕਾਨੂੰਨ ਦੇ ਅਧੀਨ ਆਉਂਦੀ ਹੈ।

ਇਹ ਹੀ ਪੜ੍ਹੋ:

ਕੋਰਟ ਨੇ ਪਿਛਲੇ ਸਾਲ ਈਡੀ ਅਤੇ ਆਈਟੀ ਵਿਭਾਗ ਨੂੰ ਡੇਰੇ ਦੇ ਬੈਂਕ ਅਕਾਊਂਟ ਅਤੇ ਜ਼ਮੀਨ ਸਬੰਧੀ ਮਾਮਲਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਸੀ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਦਲਾਈ ਲਾਮਾ ਦਾ ਕਹਿਣਾ ਹੈ ਕਿ ਜੇਕਰ ਪੰਡਿਤ ਜਵਾਹਰ ਲਾਲ ਨਹਿਰੂ ਆਤਮ-ਕੇਂਦਰਿਤ ਨਾ ਹੁੰਦੇ ਤਾਂ ਦੇਸ ਦੀ ਵੰਡ ਨਾ ਹੁੰਦੀ।

Image copyright Getty Images

ਦਲਾਈ ਲਾਮਾ ਨੇ ਬੁੱਧਵਾਰ ਨੂੰ ਗੋਆ ਵਿੱਚ ਇੱਕ ਪ੍ਰੋਗਰਾਮ 'ਚ ਕਿਹਾ, "ਮਹਾਤਮਾ ਗਾਂਧੀ ਮੁਹੰਮਦ ਅਲੀ ਜਿਨਾਹ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣਾ ਚਾਹੰਦੇ ਸਨ, ਪਰ ਜਵਾਹਰ ਲਾਲ ਨਹਿਰੂ ਨੇ ਇਸਦੇ ਲਈ ਨਾਂਹ ਕਰ ਦਿੱਤੀ। ਜੇਕਰ ਗਾਂਧੀ ਜੀ ਦੀ ਇੱਛਾ ਪੂਰੀ ਹੋ ਜਾਂਦੀ ਤਾਂ ਭਾਰਤ ਦੀ ਵੰਡ ਨਾ ਹੁੰਦੀ।"

ਉਨ੍ਹਾਂ ਕਿਹਾ ਪੰਡਿਤ ਨਹਿਰੂ ਕਾਫ਼ੀ ਤਜਰਬੇਕਾਰ ਅਤੇ ਬੁੱਧੀਮਾਨ ਸਨ ਪਰ ਉਨ੍ਹਾਂ ਕੋਲੋਂ ਕੁਝ ਗ਼ਲਤੀਆਂ ਵੀ ਹੋਈਆਂ।

ਦਲਾਈ ਲਾਮਾ ਨੇ ਕਿਹਾ ਸਾਮੰਤੀ ਦੀ ਥਾਂ ਲੋਕਤੰਤਰ ਪ੍ਰਬੰਧ ਜ਼ਿਆਦਾ ਚੰਗਾ ਹੁੰਦਾ ਹੈ। ਫਿਊਡਲ ਪ੍ਰਬੰਧ ਵਿੱਚ ਫ਼ੈਸਲਾ ਲੈਣ ਦਾ ਹੱਕ ਸਿਰਫ਼ ਕੁਝ ਲੋਕਾਂ ਕੋਲ ਹੁੰਦਾ ਹੈ ਜੋ ਵੱਧ ਖ਼ਤਰਨਾਕ ਹੁੰਦਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਰਿਆਣਾ ਸਰਕਾਰ ਦੀ ਨੀਤੀ ਤਹਿਤ ਓਲੰਪਿਕ ਜਾਂ ਪੈਰਾ-ਓਲਪਿੰਕ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 8 ਸਾਲ ਦੀ ਸੀਨੀਅਰਟੀ ਦੇ ਨਾਲ HCS ਜਾਂ HPS ਅਧਿਕਾਰੀ ਦੀ ਨੌਕਰੀ ਦਿੱਤੀ ਜਾਵੇਗੀ।

Image copyright Manohar Lal Khattar/Facebook

ਅੱਠ ਸਾਲ ਦਾ ਤਜਰਬਾ ਹੱਥ ਵਿੱਚ ਹੋਣ ਦੇ ਨਾਲ ਖਿਡਾਰੀ ਇੱਕ ਸਾਲ ਦੇ ਅੰਦਰ IAS ਜਾਂ IPS ਦੇ ਅਹੁਦੇ ਲਈ ਯੋਗ ਹੋਵੇਗਾ।

ਉਸੇ ਤਰ੍ਹਾਂ ਇਸ ਪਾਲਿਸੀ ਤਹਿਤ ਸਿਲਵਰ ਮੈਡਲ ਜਿੱਤਣ ਵਾਲਾ ਖਿਡਾਰੀ 4 ਸਾਲ ਦੀ ਸਿਨਅਰਟੀ ਦੇ ਨਾਲ ਨੌਕਰੀ ਦਾ ਹੱਕਦਾਰ ਹੋਵੇਗਾ ਅਤੇ ਬਰੋਨਜ਼ ਮੈਡਲ ਜਿੱਤਣ ਵਾਲੇ ਨੂੰ ਬਿਨਾਂ ਕਿਸੇ ਸਹੂਲਤ ਦੇ ਨੌਕਰੀ ਦਿੱਤੀ ਜਾਵੇਗੀ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਸਜ਼ਾ ਕੱਟ ਰਹੇ ਨਵਾਜ਼ ਸ਼ਰੀਫ਼ ਦੇ ਦੋਵਾਂ ਮੁੰਡਿਆਂ ਨੂੰ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

Image copyright Getty images /afp

ਮੀਡੀਆ ਰਿਪੋਰਟਾਂ ਮੁਤਾਬਕ ਨਵਾਜ਼ ਸ਼ਰੀਫ਼ ਦੇ ਦੋਵਾਂ ਮੁੰਡਿਆਂ ਹਸਨ ਅਤੇ ਹੁਸੈਨ ਦੇ ਪਾਕਿਸਤਾਨੀ ਪਾਸਪੋਰਟਾਂ 'ਤੇ ਸਫ਼ਰ ਕਰਨ ਖਿਲਾਫ਼ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਲੰਡਨ 'ਚ ਰਹਿੰਦੇ ਸ਼ਰੀਫ਼ ਦੇ ਦੋਵੇਂ ਮੁੰਡਿਆਂ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ। ਉਨ੍ਹਾਂ ਖਿਲਾਫ਼ ਪਿਤਾ ਦੇ ਨਾਲ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਦਰਜ ਹਨ।

ਇਹ ਹੀ ਪੜ੍ਹੋ:

ਭ੍ਰਿਸ਼ਟਾਚਾਰ ਵਿਰੋਧੀ ਕੌਮੀ ਜਵਾਬਦੇਹੀ ਬਿਊਰੋ ਨੇ ਹਸਨ ਅਤੇ ਹੁਸੈਨ ਦੇ ਨਾਮ ਐਗਜ਼ਿਟ ਕੰਟਰੋਲ ਲਿਸਟ 'ਚ ਰੱਖਣ ਦੀ ਬੇਨਤੀ ਕੀਤੀ ਸੀ ਪਰ ਕੈਬਨਿਟ ਨੇ ਇਸ ਬਾਰੋ ਕੋਈ ਫ਼ੈਸਲਾ ਨਹੀਂ ਲਿਆ ਸੀ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਤੋਂ ਬਾਅਦ ਹੁਣ ਮੀਰੁਤ ਦੇ ਏਡੀਜੀ ਨੇ ਕਾਂਵੜੀਆਂ 'ਤੇ ਫੁੱਲ ਬਰਸਾਏ ਹਨ।

ਏਡੀਜੀ ਪ੍ਰਸ਼ਾਂਤ ਕੁਮਾਰ ਨੇ ਹੈਲੀਕਾਪਟਰ ਜ਼ਰੀਏ ਕਾਂਵੜੀਆਂ 'ਤੇ ਫੁੱਲਾਂ ਦੀ ਵਰਖਾ ਕੀਤੀ।

ਸਾਵਣ ਦੇ ਮਹੀਨੇ ਵਿੱਚ ਕਾਂਵੜੀਆਂ ਦੀ ਯਾਤਰਾ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)