ਸੋਸ਼ਲ ਮੀਡੀਆ ਤੇ ਸਹਾਨਾ ਤੋਂ ਬਾਅਦ ਮੀਰਾਂ ਦਾ ਨੰਬਰ ਲੱਗਿਆ

mira rajput, shahid Image copyright Getty Images

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਇੱਕ ਮਸ਼ਹੂਰੀ ਰਾਹੀਂ ਐਕਟਿੰਗ ਵਿੱਚ ਦਾਖਲਾ ਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਰਅਸਲ ਮੀਰਾ ਰਾਜਪੂਤ ਨੇ ਐਂਟੀ-ਏਜਿੰਗ ਕਰੀਮ ਦੀ ਮਸ਼ਹੂਰੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਚਮੜੀ ਨੂੰ ਨੁਕਸਾਨ ਪਹੁੰਚਿਆਂ। ਇਹ ਵੀਡੀਓ ਉਨ੍ਹਾਂ ਨੇ ਇੰਸਟਾਗਰਾਮ 'ਤੇ ਵੀ ਪੋਸਟ ਕੀਤੀ ਹੈ।

ਮੀਰਾ ਨੇ ਲਿਖਿਆ, "ਮਾਂ ਬਣਨ ਦਾ ਮਤਲਬ ਇਹ ਨਹੀਂ ਕੀ ਤੁਸੀਂ ਖੁਦ ਨੂੰ ਭੁੱਲ ਜਾਓ? ਮੈਂ 'ਸਕਿਨ ਟਰਾਂਸਫਾਰਮੇਸ਼ਨ' ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਇਹ ਮੇਰੇ ਪੁਨਰ ਜਨਮ ਦੀ ਕਹਾਣੀ ਹੈ। ਤੁਹਾਡੀ ਕੀ ਹੈ?"

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਕਈ ਲੋਕਾਂ ਨੇ ਮੀਰਾ ਰਾਜਪੂਤ ਨੂੰ ਟਰੋਲ ਕਰਨਾ ਸ਼ੁਰੂ ਕੀਤਾ।

ਨਵਲ ਨੇ ਲਿਖਿਆ, "ਮੀਰਾ ਵੱਲੋਂ ਕੰਮਕਾਜੀ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਲਈ ਕੀਤੇ ਕਮੈਂਟ ਕਾਰਨ ਮੈਂ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦਾ। ਹੁਣ ਉਹ ਖੁਦ ਮਸ਼ਹੂਰੀ ਲਈ ਉਤਾਵਲੀ ਹੈ। ਮੀਰਾ ਕਾਫ਼ੀ ਢੋਂਗੀ ਹੈ।"

ਇਸ ਦਾ ਜਵਾਬ ਰੇਨਬੋ ਫਲਾਈਜ਼ ਅਕਾਊਂਟ ਵੱਲੋਂ ਦਿੱਤਾ ਗਿਆ ਹੈ।

"ਮਸ਼ਹੂਰੀ ਕਾਰਨ ਹੁਣ ਉਹ ਕੰਮਕਾਜੀ ਮਾਂ ਹੈ। ਉਹ ਖੂਬਸੂਰਤ ਹੈ ਅਤੇ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਹੋਰ ਕੰਮ ਮਿਲੇਗਾ।"

'ਘੱਟ ਉਮਰ 'ਚ ਐਂਟੀ-ਏਜਿੰਗ ਦੀ ਮਸ਼ਹੂਰੀ!'

23 ਸਾਲਾ ਅਦਾਕਾਰਾ ਵੱਲੋਂ ਐਂਟੀ-ਏਜਿੰਗ ਕਰੀਮ ਦੀ ਮਸ਼ਹੂਰੀ ਕਰਨ 'ਤੇ ਤਸਨੀਮ ਹਸਨ ਨੇ ਲਿਖਿਆ, "ਇਸ ਉਮਰ ਵਿੱਚ ਐਂਟੀ-ਏਜਿੰਗ ਕਰੀਮ! ਇਹ ਸਭ ਨਾ ਕਰੋ ਮੀਰਾ।"

Image copyright Getty Images

ਭਵਾਨੀ ਕੋਡੇ ਨੇ ਕਿਹਾ, "ਕੀ ਤੁਹਾਡੀ ਆਪਣੀ ਪਛਾਣ ਹੈ ਸ਼ਾਹਿਦ ਕਪੂਰ ਦੀ ਪਤਨੀ ਤੋਂ ਬਿਨਾਂ?"

ਹਾਲਾਂਕਿ ਮਨਦੀਪ ਨੇ ਮੀਰਾ ਰਾਜਪੂਤ ਦੇ ਹੱਕ ਵਿੱਚ ਲਿਖਦਿਆਂ ਸ਼ਲਾਘਾ ਕੀਤੀ, "ਲੋਕ ਬਹੁਤ ਹੀ ਮਾੜੇ ਅਤੇ ਨਾਖੁਸ਼ ਨੇ। ਤੁਸੀਂ ਆਪਣਾ ਚੰਗਾ ਕੰਮ ਜਾਰੀ ਰੱਖੋ।"

ਇਹ ਵੀ ਪੜ੍ਹੋ:

ਨਿਵੇਦਿਤਾ ਸੇਨ ਨੇ ਵੀ ਲਿਖਿਆ, "ਇਹ ਕਾਫ਼ੀ ਖੂਬਸੂਰਤ ਮਸ਼ਹੂਰੀ ਹੈ। ਮੀਰਾ ਰਾਜਪੂਤ ਇੱਕ ਸੈਲੀਬ੍ਰਿਟੀ ਦੀ ਪਤਨੀ ਹੈ, ਇਸ ਲਈ ਲੋਕ ਸੜ ਰਹੇ ਹਨ। ਉਸ ਨੂੰ ਟਰੋਲ ਕਰਨਾ ਛੱਡੋ ਅਤੇ ਔਰਤਾਂ ਦਾ ਸਨਮਾਨ ਕਰੋ। ਹਰ ਕਿਸੇ ਨੂੰ ਉਨ੍ਹਾਂ ਦੇ ਨਵੇਂ ਕਦਮ ਲਈ ਸ਼ਲਾਘਾ ਕਰਨੀ ਚਾਹੀਦੀ ਹੈ।"

ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਫੋਟੋ ਮੈਗਜ਼ੀਨ ਦੇ ਕਵਰ ਪੇਜ ਤੇ ਆਉਂਦਿਆਂ ਹੀ ਉਸ ਤੇ ਵੀ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਕਰਨ ਦਾ ਇਲਜ਼ਾਮ ਲਾਇਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)