ਰੈਫਰੈਂਡਮ 2020: ਖ਼ਾਲਿਸਤਾਨ ਦੇ ਨਾਅਰਿਆਂ 'ਚ ਮੁੱਦਾ ਸੰਯੁਕਤ ਰਾਸ਼ਟਰ ਲੈ ਜਾਣ ਦਾ ਐਲਾਨ

ਰੈਫਰੈਂਡਮ 2020

ਤਸਵੀਰ ਸਰੋਤ, Chris J Ratcliffe/Getty Images

ਸਿੱਖਸ ਫਾਰ ਜਸਟਿਸ ਵੱਲੋਂ ਲੰਡਨ ਦੇ ਟ੍ਰੇਫਲਗਰ ਸੁਕੇਅਰ ਵਿੱਚ 'ਰੈਫਰੈਂਡਮ-2020' ਦੇ ਹੱਕ 'ਚ ਇਕੱਠ ਕੀਤਾ ਗਿਆ। ਖ਼ਾਲਿਸਤਾਨ ਦੇ ਨਾਅਰਿਆਂ ਦੇ ਵਿੱਚ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਤੱਕ ਲੈ ਕੇ ਜਾਣ ਦਾ ਐਲਾਨ ਕੀਤਾ ਗਿਆ।

ਇੱਥੇ ਸਭ ਤੋਂ ਪਹਿਲਾਂ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ।

ਯੂਕੇ ਦੇ ਹਾਊਸ ਆਫ ਲੌਰਜਸ ਦੇ ਮੈਂਬਰ ਅਜ਼ੀਜ਼ ਅਹਿਮਦ ਨੇ ਕਿਹਾ ਕਿ ਭਾਰਤੀ ਸਿਆਸਤਦਾਨਾਂ ਅਤੇ ਵੱਖਵਾਦੀਆਂ ਨੇ ਖ਼ਾਲਿਸਤਾਨ ਦੀ ਮੰਗ ਨੂੰ ਖਾਰਿਜ ਕੀਤਾ ਹੈ।

ਇਹ ਵੀ ਪੜ੍ਹੋ:-

"ਪਰ ਇਹ ਇੱਕਠ ਮੋਦੀ ਤੇ ਰਾਅ ਲਈ ਸੰਦੇਸ਼ ਹੈ ਕਿ ਖ਼ਾਲਿਸਤਾਨ ਬਣੇਗਾ ਅਤੇ ਬਣ ਕੇ ਰਹੇਗਾ। 2005 ਵਿੱਚ ਇੱਕ ਪਾਰਲੀਮੈਂਟਰੀ ਕਮੇਟੀ ਨੇ ਖ਼ਾਲਿਸਤਾਨ ਬਾਰੇ ਇੱਕ ਰਿਪੋਰਟ ਬਣਾਈ ਸੀ। ਉਸ ਵਿੱਚ ਪੰਜਾਬੀਆਂ ਲਈ ਇੱਕ ਵੱਖ ਦੇਸ ਸਿਰਜਣ ਦੀ ਹਮਾਇਤ ਕੀਤੀ ਗਈ ਹੈ।"

ਰੈਫਰੈਂਡਮ 2020

ਤਸਵੀਰ ਸਰੋਤ, Shaili Bhatt/BBC

ਰੈਫਰੈਂਡਮ 2020 ਬਾਰੇ 5 ਖ਼ਾਸ ਗੱਲਾਂ:-

 • ਇਹ ਇੱਕਠ ਸਿੱਖਸ ਫਾਰ ਜਸਟਿਸ ਵੱਲੋਂ ਕੀਤਾ ਗਿਆ ਸੀ।
 • ਇਸ ਵਿੱਚ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਸਾਰੇ ਮਤੇ ਪੜ੍ਹੇ।
 • ਕੁਝ ਬੁਲਾਰਿਆਂ ਨੇ ਪੰਜਾਬ ਬਾਰੇ ਗੱਲ ਕੀਤੀ, ਪਰ ਜ਼ਿਆਦਾਤਰ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੰਜਾਬ ਬਾਰੇ ਵਿਚਾਰ ਰੱਖੇ।
 • ਪੰਜਾਬ ਦੀਆਂ ਸਿਅਸੀ ਪਾਰਟੀਆਂ ਨੇ ਰੈਫਰੈਂਡਮ 2020 ਦੀ ਖ਼ਿਲਾਫ਼ਤ ਕੀਤੀ।
 • ਬੁਲਾਰਿਆਂ ਵਿੱਚ ਕੋਈ ਵੀ ਮਹਿਲਾ ਸ਼ਾਮਲ ਨਹੀਂ ਸੀ।
ਰੈਫਰੈਂਡਮ 2020

ਤਸਵੀਰ ਸਰੋਤ, Getty Images

ਕਿਹੜੇ ਮਤੇ ਪਾਸ ਕੀਤੇ ਗਏ?

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਇਹ ਮਤੇ ਪੜ੍ਹੇ ਜਿਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ:-

 • ਪੰਨੂ ਨੇ ਕਿਹਾ ਕਿ ਨਵੰਬਰ 2020 ਵਿੱਚ ਗ਼ੈਰ-ਸਰਕਾਰੀ ਰੈਫਰੈਂਡਮ ਹੋ ਕੇ ਰਹੇਗਾ। ਉਨ੍ਹਾਂ ਨੇ ਕਿਹਾ, "ਅਸੀਂ ਠੋਕਰ ਮਾਰਦੇ ਹਾਂ ਉਸ ਕਾਨੂੰਨ ਨੂੰ ਜੋ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਮੰਨਦਾ ਹੈ। ਸਿੱਖਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ।"
 • ਨਵੰਬਰ 2020 ਤੋਂ ਬਾਅਦ ਖ਼ਾਲਿਸਤਾਨ ਦਾ ਮਤਾ ਸੰਯੁਕਤ ਰਾਸ਼ਟਰ ਵਿੱਚ ਲੈ ਕੇ ਜਾਵਾਂਗੇ।
 • ਸੰਯੁਕਤ ਰਾਸ਼ਟਰ ਵਿੱਚ ਦਾਅਵੇ ਤੋਂ ਬਾਅਦ ਖ਼ਾਲਿਸਤਾਨ ਦੀ ਮੰਗ ਘਰ-ਘਰ ਦੀ ਮੁਹਿੰਮ ਬਣੇਗੀ। ਪੰਨੂ ਨੇ ਕਿਹਾ ਜਦ ਤੱਕ ਤੁਹਾਡੇ ਸਾਹਾਂ 'ਚ ਸਾਹ ਹੈ ਖ਼ਾਲਿਸਤਾਨ ਲਈ ਲੜੋ।
ਰੈਫਰੈਂਡਮ 2020

ਤਸਵੀਰ ਸਰੋਤ, Shaili Bhatt/BBC

'ਮੋਦੀ ਭਾਰਤ ਦੇ ਲੋਕਾਂ ਨੂੰ ਮਾਰ ਰਿਹਾ'

ਬ੍ਰਿਟੇਨ ਦੇ ਸਾਬਕਾ ਸਾਂਸਦ ਜਾਰਜ ਗੈਲੋਵੇ ਨੇ ਕਿਹਾ, "ਮੋਦੀ ਦੀ ਸਰਕਾਰ ਭਾਰਤੀਆਂ ਨੂੰ ਮਾਰ ਰਹੀ ਹੈ ਅਤੇ ਜੰਮੂ-ਕਸ਼ਮੀਰ ਵਿੱਚ ਵੀ ਰਿਗਰੈਸ਼ਨ ਵਧ ਗਿਆ ਹੈ। ਮੋਦੀ ਦੀਆਂ ਨੀਤੀਆਂ ਭਾਰਤ ਨੂੰ ਤਬਾਹੀ ਵੱਲ ਲਿਜਾ ਰਹੀਆਂ ਹਨ। ਹਰ ਇੱਕ ਦਾ ਹੱਕ ਹੈ ਕਿ ਉਹ ਖ਼ੁਦਮੁਖ਼ਤਿਆਰੀ ਦੀ ਗੱਲ ਕਰੇ। ਸਿੱਖਾਂ ਨੇ ਬ੍ਰਿਟੇਨ ਸਰਕਾਰ ਦੀ ਮਦਦ ਕੀਤੀ। ਹੁਣ ਬ੍ਰਿਟੇਨ ਸਰਕਾਰ ਨੂੰ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ।"

ਸਿੱਖ ਫਾਰ ਜਸਟਿਸ, ਰੈਫਰੈਂਡਮ-2020

ਤਸਵੀਰ ਸਰੋਤ, Getty Images

ਕਿਸ ਨੇ ਕੀ ਕਿਹਾ?

 • ਸਾਰੇ ਬੁਲਾਰਿਆਂ ਨੇ ਭਾਰਤ ਤੋਂ ਵੱਖ ਖ਼ਾਲਿਸਤਾਨ ਦੀ ਮੰਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੰਗ੍ਰੇਜ਼ਾਂ ਦੇ ਰਾਜ ਤੋਂ ਪਹਿਲਾਂ ਸਿੱਖਾ ਦਾ ਵਖਰਾ ਰਾਜ ਸੀ। ਸਿੱਖਾਂ ਦੇ ਰਾਜ ਨੂੰ ਧੱਕੇ ਨਾਲ ਖੋਹਿਆ ਗਿਆ।
 • ਇਹ ਵੀ ਕਿਹਾ ਗਿਆ ਕਿ ਸਿੱਖਾਂ ਨਾਲ ਵੱਖ ਰਾਜ ਦੇ ਵਾਦੇ ਕੀਤੇ ਗਏ, ਪਰ ਉਨ੍ਹਾਂ ਨੂੰ ਦਿੱਤਾ ਨਹੀਂ ਗਿਆ।
 • ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਗਰੀਬੀ ਵੱਲ ਧੱਕਿਆ ਹੈ।
 • ਇੱਕ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਖਾਂ ਦੀ ਕੋਈ ਗੱਲ ਨਹੀਂ ਮੰਨੀ।
 • 1984 ਦੇ ਸਿੱਖ ਕਤਲੇਆਮ ਬਾਰੇ ਕਈ ਬੁਲਾਰਿਆਂ ਨੇ ਗੱਲ ਕੀਤੀ।

ਸਿੱਖਸ ਫਾਰ ਜਸਟਿਸ ਵੱਲੋਂ ਭਾਰਤੀ ਪੰਜਾਬ ਨੂੰ 'ਆਜ਼ਾਦ' ਕਰਵਾਉਣ ਅਤੇ ਖ਼ਾਲਿਸਤਾਨ ਦੇ ਨਾਅਰੇ ਹੇਠ ਪੰਜਾਬੀਆਂ ਨੂੰ ਸਵੈ-ਨਿਰਣੈ ਦਾ ਹੱਕ ਦੁਆਉਣ ਲਈ 'ਰੈਫਰੈਂਡਮ-2020' ਮੁਹਿੰਮ ਸ਼ੁਰੂ ਕੀਤੀ ਗਈ ਹੈ।

ਰੈਫਰੈਂਡਮ 2020

ਤਸਵੀਰ ਸਰੋਤ, Getty Images

ਰੈਫਰੈਂਡਮ 2020 ਦੇ ਵਿਰੋਧ ਵਿੱਚ ਭਾਰਤੀ ਪਰਵਾਸੀਆਂ ਦੇ ਕੁਝ ਸਮੂਹਾਂ ਨੇ 'ਵੀ ਸਟੈਂਡ ਵਿਦ ਇੰਡੀਆ' ਅਤੇ 'ਲਵ ਮਾਏ ਇੰਡੀਆ' ਪ੍ਰੋਗਰਾਮ ਕੀਤੇ।

ਇੰਨਾਂ ਲੋਕਾਂ ਨੇ ਭਾਰਤ ਦੇ ਸਮਰਥਨ ਵਿੱਚ ਨਾਅਰੇ ਲਗਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)