ਕੈਪਟਨ ਦੀ ਗੂਗਲ ਨੂੰ ਗੁਹਾਰ, ‘ਪੰਜਾਬੀ ਨੌਜਵਾਨ ਨਸ਼ਿਆਂ ’ਚ ਘਿਰੇ, ਮਦਦ ਕਰੋ’-ਸੋਸ਼ਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖ ਕੇ ਗੂਗਲ ਅਤੇ ਫੇਸਬੁੱਕ ਤੋਂ ਸੂਬੇ ਵਿੱਚ ਨਸ਼ਿਆਂ ਖਿਲਾਫ਼ ਤਕਨੀਕੀ ਮਦਦ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਹ ਚਿੱਠੀ ਆਪਣੇ ਟਵਿੱਟਰ ਹੈਂਡਲ ਉੱਪਰ ਸਾਂਝੀ ਕੀਤੀ।
ਉਨ੍ਹਾਂ ਨੇ ਲਿਖਿਆ, "ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਲਈ ਮੈਂ ਹਰ ਦਰਵਾਜ਼ਾ ਖੜਕਾਵਾਂਗਾ ਅਤੇ ਕੋਈ ਕਸਰ ਨਹੀਂ ਛੱਡਾਂਗਾ। ਮੈਂ ਗੂਗਲ ਦੇ ਸੀਈਓ ਸੁੰਦਰ ਪਿਚਈ ਅਤੇ ਫੇਸਬੁੱਕ ਸੀਈਓ ਮਾਰਕ ਜ਼ਕਰਬਰਗ ਨੂੰ ਇਸ ਖਤਰੇ ਨਾਲ ਨੱਜਿਠਣ ਵਿੱਚ ਤਕਨੀਕੀ ਸਹਾਇਤਾ ਦੇਣ ਲਈ ਲਿਖਿਆ ਹੈ। ਸਾਨੂੰ ਉਨ੍ਹਾਂ ਦੀ ਮਦਦ ਦੀ ਉਡੀਕ ਹੈ।"
ਇਸ ਦੇ ਨਾਲ ਹੀ ਉਨ੍ਹਾਂ ਅੰਗਰੇਜ਼ੀ ਵਿੱਚ ਨਸ਼ੇ ਤੋਂ ਆਜ਼ਾਦੀ ਹੈਸ਼ਟੈਗ ਵੀ ਆਪਣੀ ਟਵੀਟ ਵਿੱਚ ਜੋੜਿਆ।
ਆਪਣੇ ਪੱਤਰਾਂ ਵਿੱਚ ਉਨ੍ਹਾਂ ਨੇ ਲਿਖਿਆ,"ਮੈਂ ਇਹ ਚਿੱਠੀ ਤੁਹਾਨੂੰ ਉਸ ਸਮੇਂ ਲਿਖ ਰਿਹਾ ਹਾਂ ਜਦੋਂ ਮੇਰਾ ਸੂਬਾ ਇੱਕ ਗੰਭੀਰ ਮੋੜ ਉੱਪਰ ਖੜ੍ਹਾ ਹੈ। ਜਦੋਂ ਅਸੀਂ ਵਿਕਾਸ ਅਤੇ ਵਾਧੇ ਦੇ ਨਵੇਂ ਰਾਹ 'ਤੇ ਤੁਰ ਰਹੇ ਹਾਂ ਉਸ ਸਮੇਂ ਸੂਬੇ ਦੀ ਜਵਾਨੀ ਨਸ਼ੇ ਦੇ ਸੰਕਟ ਵਿੱਚ ਜਕੜਿਆ ਪਿਆ ਹੈ। ਅਸੀਂ ਇਸ ਖਤਰੇ ਦੇ ਹੱਲ ਲਈ ਕਈ ਕਦਮ ਚੁੱਕੇ ਹਨ ਅਤੇ ਜ਼ੀਰੋ ਟੌਲਰੈਂਸ ਦੀ ਨੀਤੀ ਦੀ ਪਾਲਣਾ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਅਸੀਂ ਇਸ ਬਾਰੇ ਨਵੇਂ ਕਦਮਾਂ ਦਾ ਐਲਾਨ ਕਰਾਂਗੇ। ਇਸ ਲਈ ਅਸੀਂ ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ ਦੀ ਤਿੰਨ ਨੁਕਾਤੀ ਨੀਤੀ ਬਣਾਈ ਹੈ।"
ਇਹ ਵੀ ਪੜ੍ਹੋ꞉
- ਪਾਕਿਸਤਾਨ ਤੋਂ ਭੱਜੇ ਕੈਦੀਆਂ ਦੀ ਦਾਸਤਾਨ
- ਇਸ ਬਰਾਦਰੀ ਦਾ ਖ਼ਾਨਦਾਨੀ ਧੰਦਾ ਹੀ ਦੇਹ ਵਪਾਰ ਹੈ
- 'ਮੋਦੀ ਨੇ ਮੁੱਦੇ ਤਾਂ ਬਹੁਤ ਦੱਸੇ, ਪਰ ਕੋਈ ਸੰਦੇਸ਼ ਨਹੀਂ ਦਿੱਤਾ'
- ਕੁੜੀਆਂ ਦੇ ਚਿਹਰੇ 'ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ
ਨੌਜਵਾਨਾਂ ਕੋਲ ਵਧੀਆ ਮੌਕੇ ਹਨ ਅਤੇ ਅਸੀਂ ਉਨ੍ਹਾਂ ਨੂੰ ਰੌਸ਼ਨ ਭਵਿੱਖ ਦਾ ਰਾਹ ਦਿਖਾਉਣਾ ਚਾਹੁੰਦੇ ਹਾਂ। ਤਕਨੀਕ ਨੌਜਵਾਨਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਹੈ ਅਤੇ ਉਹ ਜੋ ਵੀ ਦੇਖਦੇ ਅਤੇ ਸੁਣਦੇ ਹਨ ਉਸ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ ਹੀ ਇੰਟਰਨੈੱਟ ਨਿਸ਼ਿਆਂ ਦੀ ਲਤ ਬਾਰੇ ਸਮੱਗਰੀ ਨਾਲ ਨਾਲ ਵੀ ਭਰਿਆ ਪਿਆ ਹੈ ਜਿਸ ਨਾਲ ਨਸ਼ੇੜੀਆਂ ਨੂੰ ਨਸ਼ੇ ਦੀ ਬੇਰੋਕ ਸਪਲਾਈ ਮਿਲਦੀ ਰਹਿੰਦੀ ਹੈ।
"ਮੇਰਾ ਇਹ ਪੱਕਾ ਯਕੀਨ ਹੈ ਕਿ ਤੁਹਾਡਾ ਪਲੇਟਫਾਰਮ ਇਸ ਖ਼ਤਰੇ ਦੇ ਹੱਲ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਮੈਂ ਵਿਲੱਖਣ ਤਰੀਕਿਆਂ ਨਾਲ ਪੰਜਾਬ ਨੂੰ ਨਸ਼ਿਆਂ ਦੇ ਖ਼ਤਰੇ ਤੋਂ ਮੁਕਤ ਕਰਨ ਵਿੱਚ ਤੁਹਾਡੀ ਸਹਾਇਤਾ ਅਤੇ ਮਦਦ ਮੰਗਣ ਲਈ ਲਿਖ ਰਿਹਾ ਹਾਂ।"
ਉਨ੍ਹਾਂ ਦੇ ਇਸ ਟਵੀਟ ਬਾਰੇ ਲੋਕਾਂ ਨੇ ਦਿਲਚਸਪ ਟਿੱਪਣੀਆਂ ਕੀਤੀਆਂ। ਕੁਝ ਲੋਕ ਜਿੱਥੇ ਇਸ ਕਦਮ ਲਈ ਉਨ੍ਹਾਂ ਦੀ ਤਾਰੀਫ ਕਰ ਰਹੇ ਸਨ ਉੱਥੇ ਕੁਝ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਤੋਂ ਹੀ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ।
ਸਰਦਾਰ4ਲਾਈਫ ਨੇ ਲਿਖਿਆ ਕਿ ਪਹਿਲਾਂ ਆਪਣੀ ਪੁਲਿਸ ਤੋਂ ਸ਼ੁਰੂ ਕਰੋ-
ਰਸ਼ੀਦ ਨੇ ਲਿਖਿਆ, "ਪੰਜਾਬ ਦੀ ਜਨਤਾ ਤੁਹਾਡੇ ਵੱਲ ਦੇਖ ਰਹੀ ਹੈ ਕਿ ਤੁਸੀਂ ਪੰਜਾਬ ਵਿੱਚ ਖੁਸ਼ਹਾਲੀ ਲਿਆਓਂਗੇ....ਪਰ ਇਹ ਸਭ ਤਾਂ ਹੀ ਹੋ ਸਕੇਗਾ ਜੇ ਸਿਸਟਮ ਇਮਾਨਦਾਰੀ ਨਾਲ ਕੰਮ ਕਰੇਗਾ।''
ਨਵੀਨ ਸ਼ਰਮਾ ਨੇ ਕੈਪਟਨ ਨੂੰ ਪੁੱਛਿਆ, "ਉਨ੍ਹਾਂ ਦੇ ਸਰਕਾਰ ਸੰਭਾਲਣ ਤੋਂ ਬਾਅਦ ਨਸ਼ੇ ਦੇ ਕਿੰਨੇ ਤਸਕਰ ਫੜੇ ਗਏ ਹਨ, ਕਿੰਨਿਆਂ ਨੂੰ ਸਜ਼ਾ ਹੋਈ ਹੈ, ਕਿੰਨਿਆਂ ਦੀ ਜਾਇਦਾਦ ਜ਼ਬਤ ਹੋਈ ਹੈ। ਤੁਸੀਂ ਇੱਕ ਸਾਬਕਾ ਫੌਜੀ ਹੋ ਸਾਨੂੰ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ।''
ਅਸ਼ੀਸ਼ ਨੇ ਟਿੱਪਣੀ ਕੀਤੀ, "ਕੈਪਟਨ ਸਾਹਬ ਪਹਿਲਾਂ ਤੁਸੀਂ ਸੂਬੇ ਦੇ ਅੰਦਰੋਂ ਸ਼ੁਰੂ ਕਰੋ ਅਤੇ ਨਸ਼ੇ ਵੇਚਣ ਵਾਲਿਆਂ ਨਾਲ ਜੁੜੇ ਸਿਆਸਤਦਾਨਾਂ ਅਤੇ ਪੁਲਿਸ ਵਾਲਿਆਂ ਪ੍ਰਤੀ ਸਖ਼ਤ ਪਹੁੰਚ ਅਪਣਾਓ। ਪਹਿਲਾਂ ਇਸ ਦੇ ਪਿੱਛੇ ਕੰਮ ਕਰ ਰਹੀ ਆਰਥਿਕਤਾ ਨੂੰ ਤੋੜੋ, ਸੋਸ਼ਲ ਮੀਡੀਏ ਰਾਹੀਂ ਪੈਰਵਾਈ ਤਾਂ ਅਗਲਾ ਕਦਮ ਹੈ।
ਇਹ ਵੀ ਪੜ੍ਹੋ꞉
- ਉਹ ਪਿੰਡ ਜਿੱਥੇ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ
- ਭਾਰਤ ਪਾਕਿਸਤਾਨ ਵੰਡ ਨਾਲ ਜੁੜੀਆਂ ਕਹਾਣੀਆਂ
- ਬੁਆਏਫਰੈਂਡ ਜਾਂ ਪਤੀ ਹੋ ਤਾਂ ਸਮਝੋ ਕੀ ਹੁੰਦਾ ਹੈ ਪੀਐੱਮਐੱਸ
- ਵਿਦਿਆਰਥਣ ਜਿਸ ਨੂੰ ਅਗਵਾ ਕਰਕੇ ਵੇਸਵਾ ਬਣਾ ਦਿੱਤਾ ਗਿਆ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)